ਨਿਊਯਾਰਕ ਸ਼ਹਿਰ ਵਿੱਚ ਪਹਿਲੀ ਵਾਰੀ ਦੇ ਵੋਟਰ
ਕੀ ਤੁਸੀਂ ਪਹਿਲੀ ਵਾਰ ਵੋਟ ਪਾ ਰਹੇ ਹੋ? ਭਾਵੇਂ ਤੁਸੀਂ ਪਹਿਲੀ ਵਾਰ ਕਿਸੇ ਚੋਣ ਲਈ ਰਜਿਸਟਰ ਕਰ ਰਹੇ ਹੋ ਜਾਂ ਨਿਊਯਾਰਕ ਸ਼ਹਿਰ ਵਿੱਚ ਪਹਿਲੀ ਵਾਰ ਵੋਟ ਪਾ ਰਹੇ ਹੋ, ਇਸ ਪੰਨੇ ਵਿੱਚ ਤੁਹਾਨੂੰ ਤੁਹਾਡੇ ਲਈ ਹਰ ਲੋੜੀਂਦੀ ਜਾਣਕਾਰੀ ਮਿਲੇਗੀ। ਇਸ ਬਾਰੇ ਜਾਣੋ ਕਿ ਕੌਣ-ਕੌਣ ਰਜਿਸਟਰ ਕਰ ਸਕਦਾ ਹੈ, ਕਿਵੇਂ ਰਜਿਸਟਰ ਕੀਤਾ ਜਾਵੇ, ਮਹੱਤਵਪੂਰਣ ਅੰਤਮ-ਤਾਰੀਖ਼ਾਂ ਅਤੇ ਆਪਣੀ ਵੋਟ-ਪਰਚੀ ਨਾਲ ਵੋਟ ਪਾਉਣ ਤੋਂ ਪਹਿਲਾਂ ਕੀ ਉਮੀਦ ਕੀਤੀ ਜਾਵੇ।
ਕੌਣ-ਕੌਣ ਵੋਟ ਪਾਉਣ ਲਈ ਰਜਿਸਟਰ ਕਰ ਸਕਦਾ ਹੈ?
ਰਜਿਸਟਰ ਕਰਨ ਤੋਂ ਪਹਿਲਾਂ, ਇਹ ਯਕੀਨੀ ਬਣਾਓ ਕਿ ਤੁਸੀਂ ਨਿਊਯਾਰਕ ਦੀਆਂ ਵੋਟਰ ਯੋਗਤਾ ਸੰਬੰਧੀ ਸ਼ਰਤਾਂ ਪੂਰੀਆਂ ਕਰਦੇ ਹੋਵੋ।
ਨਿਊਯਾਰਕ ਸ਼ਹਿਰ ਵਿੱਚ ਵੋਟ ਪਾਉਣ ਲਈ ਰਜਿਸਟਰ ਕਰਨ ਲਈ, ਤੁਹਾਡੇ ਲਈ ਇਹ ਸ਼ਰਤਾਂ ਪੂਰੀਆਂ ਕਰਨਾ ਲਾਜ਼ਮੀ ਹੈ:
- ਅਮਰੀਕੀ ਨਾਗਰਿਕ ਹੋਵੋ
- ਚੋਣ ਤੋਂ ਘੱਟੋ-ਘੱਟ 30 ਦਿਨ ਪਹਿਲਾਂ ਨਿਊਯਾਰਕ ਸ਼ਹਿਰ ਦਾ ਵਾਸੀ ਹੋਣਾ
- ਪ੍ਰਾਇਮਰੀ, ਵਿਸ਼ੇਸ਼, ਜਾਂ ਆਮ ਚੋਣਾਂ ਦੀ ਤਾਰੀਖ਼ ਤੱਕ ਉਮਰ 18 ਸਾਲ ਹੈ (ਪਰ ਤੁਸੀਂ 16 ਜਾਂ 17 ਦੀ ਉਮਰ ਵਿੱਚ ਪ੍ਰੀ-ਰਜਿਸਟਰ ਕਰ ਸਕਦੇ ਹੋ)
- ਕਿਸੇ ਸੰਗੀਨ ਜੁਰਮ ਲਈ ਇਸ ਸਮੇਂ ਜੇਲ੍ਹ ਵਿੱਚ ਬੰਦ ਨਾ ਹੋਵੋ
- ਕਿਤੇ ਹੋਰ ਵੋਟ ਪਾਉਣ ਦੇ ਅਧਿਕਾਰ ਦਾ ਦਾਅਵਾ ਨਾ ਕੀਤਾ ਹੋਵੇ
ਕਿਵੇਂ ਰਜਿਸਟਰ ਕਰਨਾ ਹੈ
ਇੱਕ ਵਾਰ ਜਦੋਂ ਤੁਸੀਂ ਪੁਸ਼ਟੀ ਕਰ ਲੈਂਦੇ ਹੋ ਕਿ ਤੁਸੀਂ ਉਪਰੋਕਤ ਮਾਪਦੰਡਾਂ ਨੂੰ ਪੂਰਾ ਕਰਦੇ ਹੋ, ਤਾਂ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਕੇ ਵੋਟ ਪਾਉਣ ਲਈ ਰਜਿਸਟਰ ਕਰ ਸਕਦੇ ਹੋ।
ਪਹਿਲੀ ਵਾਰ ਵੋਟ ਪਾਉਣ ਲਈ ਰਜਿਸਟਰ ਕਰਨ ਲਈ, ਤੁਸੀਂ:
- ਔਨਲਾਈਨ ਰਜਿਸਟਰ ਕਰ ਸਕਦੇ ਹੋ
- ਡਾਕ ਰਾਹੀਂ ਰਜਿਸਟਰ ਕਰ ਸਕਦੇ ਹੋ
- ਵਿਅਕਤੀਗਤ ਤੌਰ 'ਤੇ ਵੋਟ ਪਾਉਣ ਲਈ ਰਜਿਸਟਰ ਕਰ ਸਕਦੇ ਹੋ
ਨਿਊਯਾਰਕ ਸ਼ਹਿਰ ਵਿੱਚ ਵੋਟਰ ਰਜਿਸਟ੍ਰੇਸ਼ਨ ਦੀਆਂ ਅੰਤਮ-ਤਾਰੀਖ਼ਾਂ:
- ਪ੍ਰਾਇਮਰੀ ਚੋਣਾਂ: ਚੋਣ ਤੋਂ 10 ਦਿਨ ਪਹਿਲਾਂ ਰਜਿਸਟਰ ਕਰੋ
- ਆਮ ਚੋਣਾਂ: ਚੋਣਾਂ ਤੋਂ 25 ਦਿਨ ਪਹਿਲਾਂ ਰਜਿਸਟਰ ਕਰੋ
- 3 ਨਵੰਬਰ, 2026 ਦੀਆਂ ਆਮ ਚੋਣਾਂ ਲਈ:
ਵਿਅਕਤੀਗਤ ਤੌਰ 'ਤੇ ਵੋਟ ਪਾਉਣ ਲਈ ਰਜਿਸਟਰ ਕਰਨ ਦੀ ਅੰਤਮ-ਤਾਰੀਖ਼ 24 ਅਕਤੂਬਰ, 2026 ਡਾਕ ਰਾਹੀਂ ਰਜਿਸਟਰ ਕਰਨ ਸੰਬੰਧੀ ਬੇਨਤੀਆਂ ਇਸ ਤਾਰੀਖ਼ ਤੱਕ ਮਿਲ ਜਾਣੀਆਂ ਚਾਹੀਦੀਆਂ ਹਨ 24 ਅਕਤੂਬਰ, 2026
- 3 ਨਵੰਬਰ, 2026 ਦੀਆਂ ਆਮ ਚੋਣਾਂ ਲਈ:
ਪਹਿਲੀ ਵਾਰੀ ਦੇ ਵੋਟਰ ਬਾਰੇ ਅਕਸਰ ਪੁੱਛੇ ਜਾਂਦੇ ਸਵਾਲ
ਸਬਮਿਟ ਕਰਨ ਤੋਂ ਬਾਅਦ, ਮੈਂ ਆਪਣੀ ਵੋਟਰ ਰਜਿਸਟ੍ਰੇਸ਼ਨ ਦੀ ਸਥਿਤੀ ਦਾ ਕਿਵੇਂ ਪਤਾ ਲਗਾ ਸਕਦਾ/ਸਕਦੀ ਹਾਂ?
ਤੁਸੀਂ ਨਿਊਯਾਰਕ ਰਾਜ ਦੇ ਚੋਣ ਬੋਰਡ ਦੀ ਵੈੱਬਸਾਈਟ ਦੀ ਵਰਤੋਂ ਕਰਕੇ, ਆਸਾਨੀ ਨਾਲ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹੋ ਕਿ ਤੁਹਾਡੀ ਰਜਿਸਟ੍ਰੇਸ਼ਨ 'ਤੇ ਕਾਰਵਾਈ ਹੋ ਗਈ ਹੈ ਜਾਂ ਨਹੀਂ ਅਤੇ ਇਸ ਦੀ ਮੌਜੂਦਾ ਸਥਿਤੀ ਕੀ ਹੈ। ਸਾਡੀ ਅਰਜ਼ੀ ਦੀ ਸਮੀਖਿਆ ਅਤੇ ਸਵੀਕਾਰ ਹੋਣ ਤੋਂ ਬਾਅਦ, ਤੁਹਾਡੀ ਸਥਿਤੀ ਨੂੰ ਅੱਪਡੇਟ ਕੀਤਾ ਜਾਵੇਗਾ। ਆਪਣੀ ਵੋਟਰ ਰਜਿਸਟ੍ਰੇਸ਼ਨ ਬਾਰੇ ਜਾਣਨ ਲਈ ਇੱਥੇ ਜਾਓ: https://amiregistered.vote.nyc/.
ਕੀ ਮੈਨੂੰ ਨਿਊਯਾਰਕ ਸ਼ਹਿਰ ਵਿੱਚ ਵੋਟ-ਪਰਚੀ 'ਤੇ ਦਰਜ ਹਰ ਅਹੁਦੇ ਲਈ ਵੋਟ ਪਾਉਣੀ ਪਵੇਗੀ?
ਨਹੀਂ, ਤੁਹਾਨੂੰ ਵੋਟ-ਪਰਚੀ 'ਤੇ ਦਰਜ ਹਰ ਅਹੁਦੇ ਜਾਂ ਉਮੀਦਵਾਰ ਲਈ ਵੋਟ ਪਾਉਣ ਦੀ ਲੋੜ ਨਹੀਂ ਹੈ। ਤੁਸੀਂ ਆਪਣੀ ਇੱਛਾ ਮੁਤਾਬਕ ਕੁਝ ਮੁਕਾਬਲਿਆਂ ਲਈ ਵੋਟ ਪਾਉਣ ਦੀ ਚੋਣ ਕਰ ਸਕਦੇ ਹੋ ਅਤੇ ਉਹਨਾਂ ਵਿਕਲਪਾਂ ਲਈ ਤੁਹਾਡੀ ਵੋਟ-ਪਰਚੀ ਨੂੰ ਫਿਰ ਵੀ ਗਿਣਿਆ ਜਾਵੇਗਾ।
ਕੀ ਹੋਵੇਗਾ, ਜੇ ਮੈਂ ਪਹਿਲੀ ਵਾਰ ਵੋਟਾਂ ਪੈਣ ਦੀ ਥਾਂ 'ਤੇ ਵੋਟ ਪਾਉਣ ਜਾਵਾਂ ਅਤੇ ਉਨ੍ਹਾਂ ਦੀ ਸੂਚੀ ਵਿੱਚ ਮੇਰਾ ਨਾਮ ਨਾ ਹੋਵੇ?
ਜੇ ਵੋਟਾਂ ਪੈਣ ਦੀ ਥਾਂ ਵਿਖੇ ਸੂਚੀ ਵਿੱਚ ਤੁਹਾਡਾ ਨਾਮ ਨਹੀਂ ਹੈ, ਤਾਂ ਤੁਹਾਨੂੰ ਇੱਕ ਹਲਫ਼ਨਾਮੇ ਵਾਲੀ ਵੋਟ-ਪਰਚੀ ਦੀ ਬੇਨਤੀ ਕਰਨੀ ਚਾਹੀਦੀ ਹੈ। ਇਹ ਇੱਕ ਕਾਗਜ਼ੀ ਵੋਟ-ਪਰਚੀ ਹੁੰਦੀ ਹੈ, ਜੋ ਤੁਹਾਨੂੰ ਅਸਥਾਈ ਤੌਰ 'ਤੇ ਵੋਟ ਪਾਉਣ ਦੀ ਇਜਾਜ਼ਤ ਦਿੰਦੀ ਹੈ। ਚੋਣ ਬੋਰਡ ਦਾ ਕੋਈ ਅਧਿਕਾਰੀ ਚੋਣਾਂ ਦੇ ਦਿਨ ਤੋਂ ਬਾਅਦ ਇਸ ਦੀ ਸਮੀਖਿਆ ਕਰੇਗਾ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਤੁਸੀਂ ਵੋਟ ਪਾਉਣ ਦੇ ਯੋਗ ਸੀ ਜਾਂ ਨਹੀਂ।
ਸੰਬੰਧਿਤ ਸਰੋਤ
- ਅਗਾਊਂ ਵੋਟਿੰਗ: ਵਿਅਕਤੀਗਤ ਤੌਰ 'ਤੇ ਜਾਂ ਡਾਕ ਰਾਹੀਂ ਅਗਾਊਂ ਵੋਟ ਪਾਉਣ ਬਾਰੇ ਜਾਣਕਾਰੀ ਪ੍ਰਾਪਤ ਕਰੋ।
- ਡਾਕ ਰਾਹੀਂ ਵੋਟ ਪਾਉਣਾ: ਨਿਊਯਾਰਕ ਸ਼ਹਿਰ ਵਿੱਚ ਡਾਕ ਵੋਟ-ਪਰਚੀ ਦੀ ਬੇਨਤੀ ਕਰਨ ਅਤੇ ਡਾਕ ਰਾਹੀਂ ਵੋਟ ਪਾਉਣ ਬਾਰੇ ਜਾਣੋ।
- ਤਰਜੀਹੀ ਵੋਟਿੰਗ: ਇਹ ਸਮਝੋ ਕਿ ਤਰਜੀਹੀ ਵੋਟਿੰਗ ਕੀ ਹੈ ਅਤੇ ਇਹ ਨਿਊਯਾਰਕ ਸ਼ਹਿਰ ਦੀਆਂ ਚੋਣਾਂ ਵਿੱਚ ਕਦੋਂ ਵਰਤੀ ਜਾਂਦੀ ਹੈ।
- ਵੋਟਿੰਗ ਦਾ ਹੱਕ: ਇੱਕ ਵੋਟਰ ਵੱਜੋਂ ਆਪਣੇ ਹੱਕ ਜਾਣੋ, ਇਸ ਵਿੱਚ ਫ਼ੌਜਦਾਰੀ ਜਾਂ ਸੰਗੀਨ ਜੁਰਮ ਦੀ ਸਜ਼ਾ ਵਾਲੇ ਲੋਕਾਂ ਲਈ ਵੋਟਿੰਗ ਦੇ ਹੱਕ ਵੀ ਸ਼ਾਮਲ ਹਨ।