ਆਪਣੀ ਭਾਸ਼ਾ ਵਿੱਚ ਵੋਟਿੰਗ
ਨਿਊਯਾਰਕ ਸ਼ਹਿਰ ਵਿੱਚ ਵੋਟ ਪਾਉਣ ਲਈ, ਤੁਹਾਡਾ ਅੰਗਰੇਜ਼ੀ ਵਿੱਚ ਬੋਲਣਾ ਜ਼ਰੂਰੀ ਨਹੀਂ ਹੈ। ਜੇ ਤੁਸੀਂ ਵੋਟ ਪਾਉਣ ਦੇ ਯੋਗ ਹੋ, ਤਾਂ ਤੁਹਾਡੇ ਕੋਲ ਵੋਟ-ਪਰਚੀ ਨਾਲ ਵੋਟ ਪਾਉਣ ਸਮੇਂ ਭਾਸ਼ਾ ਸਹਾਇਤਾ ਪ੍ਰਾਪਤ ਕਰਨ ਦਾ ਅਧਿਕਾਰ ਹੈ। ਜੇ ਤੁਸੀਂ ਪਹਿਲੀ ਵਾਰ ਵੋਟ ਪਾਉਣ ਲਈ ਰਜਿਸਟਰ ਕਰ ਰਹੇ ਹੋ, ਤਾਂ ਵੋਟਰ ਯੋਗਤਾ ਅਤੇ ਰਜਿਸਟ੍ਰੇਸ਼ਨ ਬਾਰੇ ਜਾਣਨ ਲਈ ਸਾਡੇ ਪਹਿਲੀ ਵਾਰੀ ਦਾ ਵੋਟਰ ਪੰਨੇ 'ਤੇ ਜਾਓ।
ਅਨੁਵਾਦਿਤ ਵੋਟ-ਪਰਚੀਆਂ ਅਤੇ ਔਨ-ਸਾਈਟ ਦੁਭਾਸ਼ੀਏ
ਨਿਊਯਾਰਕ ਸ਼ਹਿਰ ਆਪਣੇ ਸਾਰੇ ਵਾਸੀਆਂ ਲਈ ਵੋਟਿੰਗ ਨੂੰ ਪਹੁੰਚਯੋਗ ਬਣਾਉਣ ਲਈ ਵਚਨਬੱਧ ਹੈ। ਕਾਨੂੰਨ ਮੁਤਾਬਕ, ਸਥਾਨਕ ਮਰਦਮਸ਼ੁਮਾਰੀ ਡੇਟਾ ਦੇ ਅਧਾਰ 'ਤੇ ਵੋਟ-ਪਰਚੀ ਅਤੇ ਵੋਟਿੰਗ ਵਾਲੀਆਂ ਹੋਰ ਸਮੱਗਰੀਆਂ ਦਾ ਕੁਝ ਕੁ ਵੋਟਾਂ ਪੈਣ ਦੀਆਂ ਥਾਂਵਾਂ 'ਤੇ ਬੰਗਾਲੀ, ਚੀਨੀ, ਕੋਰੀਅਨ ਅਤੇ ਸਪੇਨੀ ਭਾਸ਼ਾ ਵਿੱਚ ਅਨੁਵਾਦ ਕਰਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਨਿਊਯਾਰਕ ਸ਼ਹਿਰ ਦਾ ਨਾਗਰਿਕ ਸ਼ਮੂਲੀਅਤ ਕਮਿਸ਼ਨ ਸ਼ਹਿਰ ਭਰ ਵਿੱਚ ਵੋਟਾਂ ਪੈਣ ਦੀਆਂ ਚੋਣਵੀਆਂ ਥਾਵਾਂ 'ਤੇ ਇਨ੍ਹਾਂ ਅਤੇ ਹੋਰ ਭਾਸ਼ਾਵਾਂ ਅਤੇ ਅਰਬੀ, ਹੈਟੀਅਨ ਕ੍ਰੀਓਲ, ਰੂਸੀ, ਅਤੇ ਯਿੱਦੀਸ਼ ਸਮੇਤ, ਔਨ-ਸਾਈਟ ਦੁਭਾਸ਼ੀਏ ਅਤੇ ਭਾਸ਼ਾ ਸਹਾਇਤਾ ਉਪਲਬਧ ਕਰਵਾਉਂਦਾ ਹੈ।
You can find out which poll sites offer interpreters in each language at the Civic Engagement Commission's website. If you require language assistance at a poll site, you have the right to bring your own interpreter, provided that person is not your employer or union representative.
ਸਾਡੀਆਂ ਕੋਸ਼ਿਸ਼ਾਂ ਬਾਰੇ ਹੋਰ ਜਾਣਨ ਲਈ, ਸਾਡਾ ਲੇਖ ਪੜ੍ਹੋ: ਸਾਰੀਆਂ ਭਾਸ਼ਾਵਾਂ ਵਿੱਚ ਵੋਟਿੰਗ ਨੂੰ ਆਸਾਨ ਬਣਾਉਣ ਵਿੱਚ NYC Votes ਦੇ ਯਤਨ।
ਵੋਟ ਪਾਉਣ ਤੋਂ ਪਹਿਲਾਂ ਦੀ ਚੈੱਕਲਿਸਟ
ਚੋਣ ਦਿਹਾੜੇ ਲਈ ਤਿਆਰੀ
- ਪਹਿਲਾਂ ਹੀ ਆਪਣੀ ਵੋਟਰ ਰਜਿਸਟ੍ਰੇਸ਼ਨ ਦੀ ਸਥਿਤੀ ਅਤੇ ਵੋਟਾਂ ਪੈਣ ਦੀ ਥਾਂ ਦੇਖੋ।
- ਤੁਸੀਂ ਨਿਊਯਾਰਕ ਸ਼ਹਿਰ ਦੇ ਨਾਗਰਿਕ ਸ਼ਮੂਲੀਅਤ ਕਮਿਸ਼ਨ ਦੀ ਵੈੱਬਸਾਈਟ 'ਤੇ ਜਾਕੇ ਦੇਖ ਸਕਦੇ ਹੋ ਕਿ ਤੁਹਾਡੀ ਖਾਸ ਵੋਟਾਂ ਪੈਣ ਦੀ ਥਾਂ ਵਿਖੇ ਕਿਹੜੀ ਭਾਸ਼ਾ ਸਹਾਇਤਾ ਉਪਲਬਧ ਹੈ।
- ਆਪਣੇ ਅਧਿਕਾਰਾਂ ਬਾਰੇ ਜਾਣੋ: ਤੁਸੀਂ ਚੋਣ ਦਿਹਾੜੇ 'ਤੇ ਭਾਸ਼ਾ ਸਹਾਇਤਾ ਦੇ ਹੱਕਦਾਰ ਹੁੰਦੇ ਹੋ।
ਵੋਟਾਂ ਪੈਣ ਦੀ ਥਾਂ ਵਿਖੇ ਭਾਸ਼ਾ ਸਹਾਇਤਾ ਪ੍ਰਾਪਤ ਕਰਨਾ
- ਆਪਣੀ ਵੋਟਾਂ ਪੈਣ ਦੀ ਥਾਂ 'ਤੇ ਕਿਸੇ ਪੋਲ ਵਰਕਰ ਨੂੰ ਸਮਰਥਿਤ ਭਾਸ਼ਾਵਾਂ (ਬੰਗਾਲੀ, ਚੀਨੀ, ਕੋਰੀਆਈ, ਸਪੇਨੀ ਅਤੇ ਹੋਰ ਜਿਵੇਂ ਕਿ ਅਰਬੀ, ਹੈਟੀਅਨ ਕ੍ਰੀਓਲ, ਰੂਸੀ ਅਤੇ ਯਿੱਦੀਸ਼) ਵਿੱਚ ਔਨ-ਸਾਈਟ ਦੁਭਾਸ਼ੀਏ ਜਾਂ ਦੋਭਾਸ਼ੀ ਪੋਲ ਵਰਕਰ ਲਈ ਪੁੱਛੋ।
- ਤੁਹਾਨੂੰ ਕਿਸੇ ਅਜਿਹੇ ਵਿਅਕਤੀ ਨੂੰ ਅਨੁਵਾਦ ਕਰਨ ਜਾਂ ਦੁਭਾਸ਼ੀਆ ਸੇਵਾ ਦੇਣ ਲਈ ਆਪਣੇ ਨਾਲ ਲਿਆਉਣ ਦਾ ਅਧਿਕਾਰ ਹੈ (ਜੋ ਤੁਹਾਡਾ ਰੁਜ਼ਗਾਰਦਾਤਾ ਜਾਂ ਯੂਨੀਅਨ ਏਜੰਟ ਨਾ ਹੋਵੇ)।
- ਜੇ ਭਾਸ਼ਾ ਸਹਾਇਤਾ ਤੁਰੰਤ ਉਪਲਬਧ ਨਹੀਂ ਹੈ, ਤਾਂ ਪੋਲ ਵਰਕਰ ਨੂੰ ਸਹਾਇਤਾ ਸੰਬੰਧੀ ਆਪਣੇ ਅਧਿਕਾਰ ਬਾਰੇ ਦੱਸੋ ਅਤੇ ਇੱਕ ਸੁਪਰਵਾਈਜ਼ਰ ਲਈ ਬੇਨਤੀ ਕਰੋ।
ਨਿਊਯਾਰਕ ਸ਼ਹਿਰ ਵਿੱਚ ਵੋਟਰ ਭਾਸ਼ਾ ਪਹੁੰਚ
ਕੀ ਮੇਰੇ ਲਈ ਨਿਊਯਾਰਕ ਸ਼ਹਿਰ ਵਿੱਚ ਵੋਟ ਪਾਉਣ ਲਈ ਅੰਗਰੇਜ਼ੀ ਵਿੱਚ ਬੋਲਣਾ ਜ਼ਰੂਰੀ ਹੈ?
ਨਹੀਂ, ਨਿਊਯਾਰਕ ਸ਼ਹਿਰ ਵਿੱਚ ਵੋਟ ਪਾਉਣ ਲਈ, ਤੁਹਾਡਾ ਅੰਗਰੇਜ਼ੀ ਵਿੱਚ ਬੋਲਣਾ ਜ਼ਰੂਰੀ ਨਹੀਂ ਹੈ। ਤੁਹਾਡੀ ਅੰਗਰੇਜ਼ੀ ਬੋਲਣ ਜਾਂ ਪੜ੍ਹਨ ਦੀ ਯੋਗਤਾ ਤੁਹਾਡੀ ਰਜਿਸਟਰ ਕਰਨ ਜਾਂ ਵੋਟ-ਪਰਚੀ ਨਾਲ ਵੋਟ ਪਾਉਣ ਦੀ ਯੋਗਤਾ ਨੂੰ ਪ੍ਰਭਾਵਤ ਨਹੀਂ ਕਰਦੀ, ਬਸ਼ਰਤੇ ਤੁਸੀਂ ਹੋਰ ਸਾਰੇ ਮਿਆਰੀ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਹੋਵੋ। ਤੁਹਾਨੂੰ ਭਾਸ਼ਾ ਸਹਾਇਤਾ ਦੀ ਬੇਨਤੀ ਕਰਨ ਅਤੇ ਪ੍ਰਾਪਤ ਕਰਨ ਦਾ ਅਧਿਕਾਰ ਹੈ।
ਨਿਊਯਾਰਕ ਸ਼ਹਿਰ ਵਿੱਚ ਮੇਰੀ ਵੋਟਾਂ ਪੈਣ ਦੀ ਥਾਂ ਵਿਖੇ ਕਿਹੜੀ ਭਾਸ਼ਾ ਸਹਾਇਤਾ ਉਪਲਬਧ ਹੈ?
ਭਾਸ਼ਾ ਸਹਾਇਤਾ ਵੋਟਾਂ ਪੈਣ ਦੀ ਥਾਂ ਮੁਤਾਬਕ ਵੱਖ-ਵੱਖ ਹੁੰਦੀ ਹੈ। ਤੁਸੀਂ ਬੰਗਾਲੀ, ਚੀਨੀ, ਕੋਰੀਆਈ ਅਤੇ ਸਪੇਨੀ ਭਾਸ਼ਾ ਵਿੱਚ ਅਨੁਵਾਦਿਤ ਵੋਟ-ਪਰਚੀ ਅਤੇ ਵੋਟਿੰਗ ਸਮੱਗਰੀ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ, ਬਹੁਤ ਸਾਰੀਆਂ ਸਾਈਟਾਂ ਵਿਖੇ ਔਨ-ਸਾਈਟ ਦੁਭਾਸ਼ੀਏ ਇਹਨਾਂ ਅਤੇ ਹੋਰ ਭਾਸ਼ਾਵਾਂ ਜਿਵੇਂ ਕਿ ਅਰਬੀ, ਹੈਟੀਅਨ ਕ੍ਰੀਓਲ, ਰੂਸੀ, ਅਤੇ ਯਿੱਦੀਸ਼ ਵਿੱਚ ਸੇਵਾ ਦਿੰਦੇ ਹਨ, ਇਹ ਸਭ ਨਿਊਯਾਰਕ ਸ਼ਹਿਰ ਦਾ ਨਾਗਰਿਕ ਸ਼ਮੂਲੀਅਤ ਕਮਿਸ਼ਨ ਉਪਲਬਧ ਕਰਵਾਉਂਦਾ ਹੈ।
ਕੀ ਕੋਈ ਵੋਟ ਪਾਉਣ ਸਮੇਂ, ਮੈਨੂੰ ਅਨੁਵਾਦ ਵਿੱਚ ਮਦਦ ਕਰ ਸਕਦਾ ਹੈ?
ਹਾਂ, ਤੁਹਾਨੂੰ ਵੋਟਾਂ ਪੈਣ ਦੀ ਥਾਂ 'ਤੇ ਅਨੁਵਾਦ ਕਰਨ ਜਾਂ ਦੁਭਾਸ਼ੀਆ ਸੇਵਾਵਾਂ ਲਈ ਆਪਣੇ ਨਾਲ ਕਿਸੇ ਇੱਕ ਵਿਅਕਤੀ ਨੂੰ ਲਿਆਉਣ ਦਾ ਅਧਿਕਾਰ ਹੈ, ਕਿਰਪਾ ਕਰਕੇ ਧਿਆਨ ਦਿਓ ਕਿ ਉਹ ਵਿਅਕਤੀ ਤੁਹਾਡਾ ਰੁਜ਼ਗਾਰਦਾਤਾ ਜਾਂ ਯੂਨੀਅਨ ਨੁਮਾਇੰਦਾ ਨਾ ਹੋਵੇ। ਤੁਸੀਂ ਵੋਟਾਂ ਪੈਣ ਦੀ ਥਾਂ 'ਤੇ ਪੋਲ ਵਰਕਰ ਜਾਂ ਦੁਭਾਸ਼ੀਏ ਤੋਂ ਵੀ ਸਹਾਇਤਾ ਦੀ ਬੇਨਤੀ ਕਰ ਸਕਦੇ ਹੋ।
ਜੇ ਮੇਰੀ ਵੋਟਾਂ ਪੈਣ ਦੀ ਥਾਂ ਵਿਖੇ ਮੇਰੀ ਭਾਸ਼ਾ ਵਿੱਚ ਸਹਾਇਤਾ ਉਪਲਬਧ ਨਹੀਂ ਹੈ, ਤਾਂ ਕੀ ਹੋਵੇਗਾ?
ਤੁਸੀਂ ਅਜੇ ਵੀ ਮਦਦ ਪ੍ਰਾਪਤ ਕਰ ਸਕਦੇ ਹੋ ਅਤੇ ਆਪਣੀ ਵੋਟ ਪਾ ਸਕਦੇ ਹੋ। ਤੁਸੀਂ ਇੱਕ ਪੋਲ ਵਰਕਰ ਨੂੰ ਵੋਟ-ਪਰਚੀ ਮਾਰਕਿੰਗ ਡਿਵਾਈਸ (BMD) ਲਈ ਬੇਨਤੀ ਕਰ ਸਕਦੇ ਹੋ, ਜੋ ਮੰਗ ਮੁਤਾਬਕ ਵਾਧੂ ਭਾਸ਼ਾ ਵਿਕਲਪਾਂ ਦੀ ਪੇਸ਼ਕਸ਼ ਕਰਦਾ ਹੈ। ਇਸ ਤੋਂ ਇਲਾਵਾ, ਤੁਸੀਂ ਅਨੁਵਾਦ ਲਈ ਕਿਸੇ ਭਰੋਸੇਯੋਗ ਵਿਅਕਤੀ ਨੂੰ ਆਪਣੇ ਨਾਲ ਲਿਆ ਸਕਦੇ ਹੋ।
ਸੰਬੰਧਿਤ ਸਰੋਤ
- ਆਪਣੀ ਰਜਿਸਟ੍ਰੇਸ਼ਨ ਦੀ ਸਥਿਤੀ ਦੇਖੋ: ਤੁਸੀਂ ਔਨਲਾਈਨ ਜਾਕੇ ਜਾਂ ਨਿਊਯਾਰਕ ਸ਼ਹਿਰ ਦੇ ਚੋਣ ਬੋਰਡ ਨੂੰ 1-866-868-3692 'ਤੇ ਕਾਲ ਕਰਕੇ ਇਹ ਦੇਖ ਸਕਦੇ ਹੋ ਕਿ ਤੁਸੀਂ ਵੋਟ ਪਾਉਣ ਲਈ ਰਜਿਸਟਰਡ ਹੋ ਜਾਂ ਨਹੀਂ।
- ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਕਰੋ: ਨਿਊਯਾਰਕ ਸ਼ਹਿਰ ਦੇ ਚੋਣ ਬੋਰਡ ਰਾਹੀਂ ਆਪਣੀ ਵੋਟਾਂ ਪੈਣ ਦੀ ਥਾਂ ਅਤੇ ਸੈਂਪਲ ਵੋਟ-ਪਰਚੀ ਦੇਖੋ।
- ਆਪਣੀ ਭਾਸ਼ਾ ਵਿੱਚ ਵੋਟ ਦਿਓ: ਆਪਣੀ ਪਸੰਦੀਦਾ ਭਾਸ਼ਾ ਵਿੱਚ ਵੋਟ ਕਿਵੇਂ ਪਾਉਣੀ ਹੈ ਬਾਰੇ ਨਿਊਯਾਰਕ ਸ਼ਹਿਰ ਦੇ ਨਾਗਰਿਕ ਸ਼ਮੂਲੀਅਤ ਕਮਿਸ਼ਨ ਦੀ ਇੱਕ ਵੀਡੀਓ ਦੇਖੋ।
- ਆਪਣੇ ਵੋਟਿੰਗ ਦੇ ਹੱਕਾਂ ਨੂੰ ਸਮਝੋ: ਵੋਟਾਂ ਪੈਣ ਦੀ ਥਾਂ ਵਿਖੇ ਆਪਣੇ ਹੱਕਾਂ ਦੇ ਨਾਲ-ਨਾਲ ਵੋਟਰ ਵੱਜੋਂ ਆਪਣੇ ਹੱਕਾਂ, ਬਾਰੇ ਵਧੇਰੇ ਜਾਣਕਾਰੀ ਹਾਸਲ ਕਰੋ।