ਤੁਹਾਡੇ ਵੋਟਿੰਗ ਦੇ ਹੱਕ
ਅਪਾਹਜਤਾ ਜਾਂ ਕਾਨੂੰਨੀ ਸਰਪ੍ਰਸਤ ਤੁਹਾਡਾ ਵੋਟ ਪਾਉਣ ਦਾ ਅਧਿਕਾਰ ਖੋਹ ਨਹੀਂ ਸਕਦਾ।ਜੇ ਤੁਸੀਂ ਪਹਿਲੀ ਵਾਰ ਵੋਟ ਪਾਉਣ ਲਈ ਰਜਿਸਟਰ ਕਰ ਰਹੇ ਹੋ, ਤਾਂ ਵੋਟਰ ਯੋਗਤਾ ਅਤੇ ਰਜਿਸਟ੍ਰੇਸ਼ਨ ਬਾਰੇ ਜਾਣਨ ਲਈ ਸਾਡੇ ਪਹਿਲੀ ਵਾਰੀ ਦਾ ਵੋਟਰ ਪੰਨੇ 'ਤੇ ਜਾਓ। ਜੇ ਤੁਸੀਂ ਪਹਿਲਾਂ ਹੀ ਰਜਿਸਟਰਡ ਹੋ, ਤਾਂ ਇਹ ਪੰਨਾ ਤੁਹਾਨੂੰ ਉਪਲਬਧ ਪਹੁੰਚਯੋਗ ਵੋਟਿੰਗ ਵਿਕਲਪਾਂ ਬਾਰੇ ਜਾਣਕਾਰੀ ਦਿੰਦਾ ਹੈ।
ਵੋਟ-ਪਰਚੀ ਮਾਰਕਿੰਗ ਡਿਵਾਈਸ ਨਾਲ ਵਿਅਕਤੀਗਤ ਤੌਰ 'ਤੇ ਵੋਟ ਪਾਉਣਾ
ਅਗਾਊਂ ਵੋਟਿੰਗ ਦੌਰਾਨ ਅਤੇ ਚੋਣ ਦਿਹਾੜੇ 'ਤੇ ਵੋਟਾਂ ਪੈਣ ਦੀਆਂ ਥਾਵਾਂ ਵਿਖੇ ਵੋਟਰਾਂ ਦੀਆਂ ਵੋਟ-ਪਰਚੀਆਂ ਭਰਨ ਵਿੱਚ ਮਦਦ ਕਰਨ ਲਈ ਵੋਟ-ਪਰਚੀ ਮਾਰਕਿੰਗ ਡਿਵਾਈਸਾਂ (BMD) ਉਪਲਬਧ ਹੁੰਦੀਆਂ ਹਨ। ਅੰਸ਼ਕ ਜਾਂ ਪੂਰੀ ਤਰ੍ਹਾਂ ਨੇਤਰਹੀਣ, ਅਪਾਹਜਤਾ ਜਾਂ ਕਿਸੇ ਅਜਿਹੀ ਸਮੱਸਿਆ ਤੋਂ ਪੀੜਤ ਵੋਟਰ, ਜਿਨ੍ਹਾਂ ਨੂੰ ਪੈਨ ਨਾਲ ਵੋਟ-ਪਰਚੀ 'ਤੇ ਨਿਸ਼ਾਨ ਲਾਉਣ ਵਿੱਚ ਦਿੱਕਤ ਆਉਂਦੀ ਹੈ ਜਾਂ ਅਜਿਹਾ ਕਰਨਾ ਨਾਮੁਮਕਿਨ ਹੈ, ਤਾਂ ਉਹਨਾਂ ਲਈ ਇਹ ਡਿਵਾਈਸ ਲਾਹੇਵੰਦ ਸਾਬਤ ਹੋ ਸਕਦਾ ਹੈ। ਹਾਲਾਂਕਿ, ਕੋਈ ਵੀ ਵੋਟਰ BMD ਦੀ ਵਰਤੋਂ ਕਰਨ ਦੀ ਬੇਨਤੀ ਕਰ ਸਕਦਾ ਹੈ।
ਤੁਸੀਂ ਡਿਸਪਲੇ ਸਕ੍ਰੀਨ 'ਤੇ ਆਪਣੀ ਵੋਟ-ਪਰਚੀ ਵੇਖਣ, ਹੈੱਡਫੋਨ ਰਾਹੀਂ ਆਪਣੀ ਪਸੰਦ ਸੁਣਨ, ਜਾਂ ਆਪਣੀ ਵੋਟ-ਪਰਚੀ ਦਾ ਹੋਰਨਾਂ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਲਈ BMD ਦੀ ਵਰਤੋਂ ਕਰ ਸਕਦੇ ਹੋ। ਜੇ ਤੁਸੀਂ BMD ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਆਪਣੇ ਪੋਲ ਵਰਕਰ ਨੂੰ ਬੇਨਤੀ ਕਰੋ!
ਡਿਵਾਈਸ ਤੁਹਾਡੀ ਵੋਟ-ਪਰਚੀ 'ਤੇ ਚਾਰ ਤਰ੍ਹਾਂ ਨਾਲ ਨਿਸ਼ਾਨ ਲਾਉਂਦੀ ਹੈ:
- ਟਚ ਸਕਰੀਨ
- ਸਿਪ ਐਂਡ ਪਫ਼ ਡਿਵਾਈਸ
- ਕੀਪੈਡ (ਬ੍ਰੇਲ)
- Rocker paddle
ਨਿਊਯਾਰਕ ਸ਼ਹਿਰ ਦਾ ਚੋਣ ਬੋਰਡ ਦੱਸਦਾ ਹੈ ਕਿ ਵੋਟ-ਪਰਚੀ ਮਾਰਕਿੰਗ ਡਿਵਾਈਸ ਦੀਆਂ ਖ਼ੂਬੀਆਂ ਦੀ ਵਰਤੋਂ ਕਿਵੇਂ ਕਰਨੀ ਹੈ।
ਨਿਊਯਾਰਕ ਸ਼ਹਿਰ ਵਿੱਚ ਇੱਕ ਪਹੁੰਚਯੋਗ ਵੋਟ-ਪਰਚੀ ਲਈ ਬੇਨਤੀ ਕਰਨਾ
ਜੇ ਤੁਸੀਂ ਅੰਸ਼ਕ ਜਾਂ ਪੂਰੇ ਨੇਤਰਹੀਣ ਹੋ ਜਾਂ ਕਾਗਜ਼ੀ ਵੋਟ-ਪਰਚੀ 'ਤੇ ਨਿਸ਼ਾਨ ਨਹੀਂ ਲਾ ਸਕਦੇ, ਤਾਂ ਤੁਸੀਂ ਅਜੇ ਵੀ ਡਾਕ ਰਾਹੀਂ ਵੋਟ ਪਾ ਸਕਦੇ ਹੋ। ਪਹੁੰਚਯੋਗ ਵੋਟ-ਪਰਚੀਆਂ ਸਕ੍ਰੀਨ ਰੀਡਰ ਰਾਹੀਂ ਪੜ੍ਹੀਆਂ ਜਾ ਸਕਦੀਆਂ ਹਨ ਅਤੇ ਕੰਪਿਊਟਰ ਦੀ ਵਰਤੋਂ ਕਰਕੇ ਭਰੀਆਂ ਜਾ ਸਕਦੀਆਂ ਹਨ। ਤੁਸੀਂ ਨਿਊਯਾਰਕ ਸ਼ਹਿਰ ਦੇ ਚੋਣ ਬੋਰਡ ਤੋਂ ਪਹੁੰਚਯੋਗ ਵੋਟ-ਪਰਚੀ ਲਈ ਬੇਨਤੀ ਕਰ ਸਕਦੇ ਹੋ।
ਤੁਸੀਂ ਘਰ ਤੋਂ ਹੀ ਪਹੁੰਚਯੋਗ ਵੋਟ-ਪਰਚੀ 'ਤੇ ਨਿਸ਼ਾਨ ਲਾਉਣ ਅਤੇ ਪ੍ਰਿੰਟ ਕਰਨ ਲਈ ਆਪਣੀ ਨਿੱਜੀ ਅਨੁਕੂਲ ਤਕਨਾਲੋਜੀ ਦੀ ਵਰਤੋਂ ਕਰ ਸਕਦੇ ਹੋ। ਪਹੁੰਚਯੋਗ ਵੋਟ-ਪਰਚੀ ਨਾਲ ਵੋਟ ਪਾਉਣ ਲਈ, ਤੁਹਾਨੂੰ ਚੋਣ ਬੋਰਡ ਨੂੰ ਆਪਣੀ ਵੋਟ-ਪਰਚੀ ਵਾਪਸ ਕਰਨ ਤੋਂ ਪਹਿਲਾਂ ਇਸਦਾ ਪ੍ਰਿੰਟ ਜ਼ਰੂਰ ਲੈਣਾ ਚਾਹੀਦਾ ਹੈ।
ਪਹੁੰਚਯੋਗ ਵੋਟਿੰਗ ਬਾਰੇ ਅਕਸਰ ਪੁੱਛੇ ਜਾਂਦੇ ਸਵਾਲ
ਕੀ ਨਿਊਯਾਰਕ ਸ਼ਹਿਰ ਵਿੱਚ ਵੋਟਾਂ ਪੈਣ ਦੀਆਂ ਸਾਰੀਆਂ ਥਾਵਾਂ ਪਹੁੰਚਯੋਗ ਹਨ?
ਹਾਂ! NYC ਚੋਣ ਬੋਰਡ (Board of Elections) ਯਕੀਨੀ ਬਣਾਉਂਦਾ ਹੈ ਕਿ ਅਗਾਊਂ ਵੋਟਿੰਗ ਅਤੇ ਚੋਣ ਦਿਹਾੜੇ ਦੌਰਾਨ ਸ਼ਹਿਰ ਵਿੱਚ ਵੋਟਾਂ ਪੈਣ ਦੀ ਹਰ ਥਾਂ 'ਤੇ ਸਾਰੇ ਵੋਟਰ ਪਹੁੰਚ ਸਕਣ। ਜੇ ਤੁਹਾਡੀ ਵੋਟ ਪਾਉਣ ਵਾਲ਼ੀ ਥਾਂ ਨਾਲ ਕੋਈ ਸਮੱਸਿਆ ਹੈ, ਤਾਂ ਤੁਸੀਂ 1-866-Vote-NYC (212-487-5496)'ਤੇ ਚੋਣ ਬੋਰਡ (Board of Elections) ਨਾਲ ਸੰਪਰਕ ਕਰ ਸਕਦੇ ਹੋ।
ਮੇਰਾ ਇੱਕ ਕਾਨੂੰਨੀ ਸਰਪ੍ਰਸਤ ਹੈ। ਕੀ ਮੈਂ ਹਾਲੇ ਵੀ ਨਿਊਯਾਰਕ ਸ਼ਹਿਰ ਵਿੱਚ ਰਜਿਸਟਰ ਕਰ ਅਤੇ ਵੋਟ ਪਾ ਸਕਦਾ/ਸਕਦੀ ਹਾਂ?
ਹਾਂ। ਕਾਨੂੰਨੀ ਸਰਪ੍ਰਸਤ ਹੋਣ ਨਾਲ, ਤੁਹਾਨੂੰ ਨਿਊਯਾਰਕ ਸ਼ਹਿਰ ਵਿੱਚ ਰਜਿਸਟਰ ਹੋਣ ਜਾਂ ਵੋਟ ਪਾਉਣ ਤੋਂ ਰੋਕਿਆ ਨਹੀਂ ਜਾਂਦਾ। ਤੁਹਾਡਾ ਵੋਟ ਪਾਉਣ ਦਾ ਅਧਿਕਾਰ ਬਰਕਰਾਰ ਰਹੇਗਾ, ਜਦੋਂ ਤੱਕ ਕਿ ਕੋਈ ਅਦਾਲਤੀ ਹੁਕਮ ਸਪੱਸ਼ਟ ਤੌਰ 'ਤੇ ਇਹ ਐਲਾਨ ਨਹੀਂ ਕਰਦਾ ਕਿ ਤੁਸੀਂ ਵੋਟ ਪਾਉਣ ਦੇ ਯੋਗ ਨਹੀਂ ਹੋ।
ਜੇ ਮੈਂ ਆਪਣੀ ਅਪਾਹਜਤਾ ਕਾਰਨ ਆਪਣੀ ਵੋਟਾਂ ਪੈਣ ਦੀ ਥਾਂ 'ਤੇ ਨਹੀਂ ਪਹੁੰਚ ਸਕਿਆ/ਸਕੀ, ਤਾਂ ਕੀ ਹੋਵੇਗਾ?
ਜੇ ਤੁਹਾਨੂੰ ਆਪਣੀ ਅਪਾਹਜਤਾ ਕਰਕੇ ਤੁਹਾਡੀ ਵੋਟਾਂ ਪੈਣ ਦੀ ਥਾਂ 'ਤੇ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਤੁਸੀਂ ਡਾਕ ਵੋਟ-ਪਰਚੀ ਦੀ ਵਰਤੋਂ ਕਰਕੇ ਘਰ ਬੈਠੇ ਵੋਟ ਪਾ ਸਕਦੇ ਹੋ। ਜੇ ਤੁਹਾਡੀ ਬਿਮਾਰੀ ਜਾਂ ਅਪਾਹਜਤਾ ਸਥਾਈ ਹੈ, ਤਾਂ ਤੁਸੀਂ ਸਥਾਈ ਗੈਰ-ਹਾਜ਼ਰ ਸਥਿਤੀ ਲਈ ਚੋਣ ਬੋਰਡ ਨੂੰ ਅਰਜ਼ੀ ਦੇ ਸਕਦੇ ਹੋ, ਜਿਸ ਨਾਲ ਤੁਹਾਨੂੰ ਹਰੇਕ ਚੋਣ ਵਿੱਚ ਆਪਣੇ ਆਪ ਗੈਰ-ਹਾਜ਼ਰ ਵੋਟ-ਪਰਚੀ ਦੀ ਅਰਜ਼ੀ ਪ੍ਰਾਪਤ ਹੋ ਜਾਵੇਗੀ।
ਕੀ ਕੋਈ ਪੋਲ ਵਰਕਰ ਜਾਂ ਦੋਸਤ ਵੋਟ-ਪਰਚੀ 'ਤੇ ਨਿਸ਼ਾਨ ਲਗਾਉਣ ਵਿੱਚ ਮੇਰੀ ਮਦਦ ਕਰ ਸਕਦਾ ਹੈ?
ਹਾਂ। ਤੁਸੀਂ ਵੋਟ ਪਾਉਣ ਵਿੱਚ ਮਦਦ ਲਈ ਆਪਣੇ ਨਾਲ ਕਿਸੇ ਇੱਕ ਵਿਅਕਤੀ ਨੂੰ ਲਿਆ ਸਕਦੇ ਹੋ, ਬਸ਼ਰਤੇ ਉਹ ਤੁਹਾਡਾ ਰੁਜ਼ਗਾਰਦਾਤਾ ਜਾਂ ਯੂਨੀਅਨ ਦਾ ਨੁਮਾਇੰਦਾ ਨਾ ਹੋਵੇ। ਤੁਸੀਂ ਕਿਸੇ ਪੋਲ ਵਰਕਰ ਨੂੰ ਵੀ ਮਦਦ ਕਰਨ ਲਈ ਕਹਿ ਸਕਦੇ ਹੋ।
ਸੰਬੰਧਿਤ ਸਰੋਤ
- ਵੋਟਾਂ ਪੈਣ ਦੀ ਥਾਂ ਵਿਖੇ ਪਹੁੰਚਯੋਗਤਾ: ਇਹ ਵੇਖੋ ਕਿ ADA ਵੋਟਾਂ ਪੈਣ ਦੀਆਂ ਥਾਂਵਾਂ ਨੂੰ ਕਿਵੇਂ ਪਹੁੰਚਯੋਗ ਬਣਾਉਂਦਾ ਹੈ ਅਤੇ ਅਪਾਹਜਤਾ ਵਾਲੇ ਵੋਟਰਾਂ ਲਈ ਕਿਹੜੀਆਂ ਸਹਾਇਤਾਵਾਂ ਉਪਲਬਧ ਹਨ।
- ASL ਦੁਭਾਸ਼ੀਏ ਦੀ ਬੇਨਤੀ ਕਰਨਾ: ਨਿਊਯਾਰਕ ਸ਼ਹਿਰ ਵਿੱਚ ਆਪਣੀ ਵੋਟਾਂ ਪੈਣ ਦੀ ਥਾਂ ਵਿਖੇ ਚਿੰਨ੍ਹਤ ਭਾਸ਼ਾ ਅਨੁਵਾਦ ਲਈ ਬੇਨਤੀ ਕਰੋ।
- ਵੋਟਿੰਗ ਦਾ ਹੱਕ: ਵੋਟਾਂ ਪੈਣ ਦੀ ਥਾਂ ਵਿਖੇ ਆਪਣੇ ਹੱਕਾਂ ਦੇ ਨਾਲ-ਨਾਲ ਵੋਟਰ ਵੱਜੋਂ ਆਪਣੇ ਹੱਕਾਂ, ਬਾਰੇ ਵਧੇਰੇ ਜਾਣਕਾਰੀ ਹਾਸਲ ਕਰੋ।