ਕੌਣ-ਕੌਣ ਵੋਟ ਪਾਉਣ ਲਈ ਰਜਿਸਟਰ ਕਰ ਸਕਦਾ ਹੈ?
ਜੇ ਤੁਹਾਨੂੰ ਕਿਸੇ ਸੰਗੀਨ ਜੁਰਮ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ, ਤਾਂ ਨਿਊਯਾਰਕ ਕਾਨੂੰਨ ਦੇ ਤਹਿਤ ਤੁਹਾਡਾ ਵੋਟ ਪਾਉਣ ਦਾ ਅਧਿਕਾਰ ਆਪਣੇ ਆਪ ਬਹਾਲ ਹੋ ਜਾਂਦਾ ਹੈ। ਜੇ ਤੁਸੀਂ ਫਿਰ ਤੋਂ ਵੋਟ ਪਾਉਣ ਲਈ ਰਜਿਸਟਰ ਕਰ ਰਹੇ ਹੋ, ਤਾਂ ਵੋਟਰ ਯੋਗਤਾ ਅਤੇ ਰਜਿਸਟ੍ਰੇਸ਼ਨ ਵਿਕਲਪਾਂ ਅਤੇ ਮਹੱਤਵਪੂਰਨ ਅੰਤਮ-ਤਾਰੀਖ਼ਾਂ ਬਾਰੇ ਜਾਣਨ ਲਈ ਸਾਡੇਪਹਿਲੀ ਵਾਰੀ ਦਾ ਵੋਟਰ ਪੰਨੇ 'ਤੇ ਜਾਓ।
ਤੁਹਾਡੇ ਵੋਟਿੰਗ ਦੇ ਹੱਕ
ਅਪਰਾਧਿਕ ਸਜ਼ਾ ਹੋਣ ਨਾਲ, ਹਮੇਸ਼ਾ ਤੁਹਾਡੇ ਵੋਟ ਪਾਉਣ ਦੇ ਅਧਿਕਾਰ 'ਤੇ ਕੋਈ ਅਸਰ ਨਹੀਂ ਪੈਂਦਾ। ਤੁਹਾਡਾ ਵੋਟਿੰਗ ਦਾ ਹੱਕ ਤੁਹਾਡੀ ਮੌਜੂਦਾ ਸਥਿਤੀ 'ਤੇ ਨਿਰਭਰ ਕਰਦਾ ਹੈ, ਨਾ ਕਿ ਸਿਰਫ਼ ਇਸ ਗੱਲ 'ਤੇ ਕਿ ਤੁਹਾਨੂੰ ਕਦੇ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ ਜਾਂ ਨਹੀਂ।
- ਦੁਰਵਿਹਾਰ ਅਤੇ ਉਲੰਘਣਾ ਕਰਨ ਬਦਲੇ ਮਿਲੀ ਸਜ਼ਾ ਤੁਹਾਨੂੰ ਵੋਟ ਪਾਉਣ ਤੋਂ ਨਹੀਂ ਰੋਕਦੀ, ਭਾਵੇਂ ਤੁਸੀਂ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਹੋ।
- ਜੇ ਇਸ ਸਮੇਂ ਤੁਸੀਂ ਸੰਗੀਨ ਜੁਰਮ ਦੀ ਸਜ਼ਾ ਕਰਕੇ ਜੇਲ੍ਹ ਵਿੱਚ ਬੰਦ ਹੋ, ਤਾਂ ਤੁਸੀਂ ਵੋਟ ਨਹੀਂ ਪਾ ਸਕਦੇ।
- ਹਾਲਾਂਕਿ, ਜੇ ਤੁਹਾਨੂੰ ਸੰਗੀਨ ਜੁਰਮ ਕਰਕੇ ਸਜ਼ਾ ਹੋਈ ਹੈ ਅਤੇ ਤੁਹਾਡੀ ਸਜ਼ਾ ਰੱਦ ਕਰ ਦਿੱਤੀ ਗਈ ਹੈ, ਤਾਂ ਤੁਸੀਂ ਵੋਟ ਪਾ ਸਕਦੇ ਹੋ।
- ਜੇ ਤੁਹਾਨੂੰ ਸੰਗੀਨ ਜੁਰਮ ਕਰਕੇ ਸਜ਼ਾ ਹੋਈ ਹੈ ਅਤੇ ਤੁਸੀਂ ਜੇਲ੍ਹ ਤੋਂ ਰਿਹਾ ਹੋ ਗਏ ਹੋ, ਤਾਂ ਤੁਸੀਂ ਵੋਟ ਪਾ ਸਕਦੇ ਹੋ। ਹਾਲਾਂਕਿ, ਤੁਹਾਨੂੰ ਫਿਰ ਤੋਂ ਵੋਟ ਪਾਉਣ ਲਈ ਰਜਿਸਟਰ ਕਰਨਾ ਜ਼ਰੂਰੀ ਹੈ।
- ਜੇ ਤੁਹਾਨੂੰ ਫ਼ੈਡਰਲ ਸੰਗੀਨ ਜ਼ੁਰਮ ਜਾਂ ਕਿਸੇ ਹੋਰ ਸਟੇਟ ਵਿੱਚ ਸੰਗੀਨ ਜ਼ੁਰਮ ਦੀ ਸਜ਼ਾ ਹੋਈ ਹੈ, ਤਾਂ ਤੁਸੀਂ ਅਜੇ ਵੀ ਰਜਿਸਟਰ ਕਰ ਸਕਦੇ ਹੋ ਅਤੇ New York ਵਿੱਚ ਵੋਟ ਪਾ ਸਕਦੇ ਹੋ।
- ਜੇ ਤੁਸੀਂ ਇਸ ਸਮੇਂ ਪ੍ਰੋਬੇਸ਼ਨ ਜਾਂ ਪੈਰੋਲ 'ਤੇ ਹੋ, ਤਾਂ ਤੁਸੀਂ ਵੋਟ ਪਾ ਸਕਦੇ ਹੋ।
- ਜੇ ਤੁਸੀਂ ਇਸ ਸਮੇਂ ਸੰਗੀਨ ਜੁਰਮ ਬਦਲੇ ਜੇਲ੍ਹ ਵਿੱਚ ਹੋ ਜਾਂ ਮੁਕੱਦਮੇ ਦੀ ਉਡੀਕ ਕਰ ਰਹੇ ਹੋ, ਤਾਂ ਤੁਸੀਂ ਵੋਟ ਪਾ ਸਕਦੇ ਹੋ।
ਵੋਟ ਪਾਉਣ ਤੋਂ ਪਹਿਲਾਂ ਦੀ ਚੈੱਕਲਿਸਟ
ਜਦੋਂ ਤੁਸੀਂ ਘਰ ਵਾਪਸ ਆਉਂਦੇ ਹੋ ਤਾਂ ਉਦੋਂ ਵੀ ਤੁਹਾਡੇ ਕਈ ਕੰਮ ਹੁੰਦੇ ਹਨ। ਇਸ ਚੈੱਕਲਿਸਟ ਦੀ ਵਰਤੋਂ ਕਰਕੇ, ਅਗਲੀ ਚੋਣ ਵਿੱਚ ਵੋਟ ਪਾਉਣ ਲਈ ਆਪਣੀ ਤਿਆਰੀ ਯਕੀਨੀ ਬਣਾਓ।
ਆਪਣੀ ਯੋਗਤਾ ਦੀ ਪੁਸ਼ਟੀ ਕਰਨਾ
- ਇਸ ਗੱਲ ਦੀ ਪੁਸ਼ਟੀ ਕਰੋ ਕਿ ਤੁਸੀਂ ਨਿਊਯਾਰਕ ਸ਼ਹਿਰ ਵਿੱਚ ਵੋਟ ਪਾਉਣ ਲਈ ਆਮ ਸ਼ਰਤਾਂ ਪੂਰੀਆਂ ਕਰਦੇ ਹੋ ਜਾਂ ਨਹੀਂ।
- ਜੇ ਤੁਹਾਨੂੰ ਕਿਸੇ ਸੰਗੀਨ ਜੁਰਮ ਲਈ ਕੈਦ ਕੀਤਾ ਗਿਆ ਸੀ, ਤਾਂ ਇਹ ਯਕੀਨੀ ਬਣਾਓ ਕਿ ਤੁਹਾਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ।
- ਜੇ ਤੁਸੀਂ ਜੇਲ੍ਹ ਵਿੱਚ ਮੁਕੱਦਮੇ ਦੀ ਉਡੀਕ ਕਰ ਰਹੇ ਹੋ ਜਾਂ ਕਿਸੇ ਅਪਰਾਧ ਦੀ ਸਜ਼ਾ ਕੱਟ ਰਹੇ ਹੋ, ਤਾਂ ਪਤਾ ਕਰੋ ਕਿ ਤੁਸੀਂ ਗੈਰਹਾਜ਼ਰ ਵੋਟ-ਪਰਚੀ ਦੀ ਵਰਤੋਂ ਕਰਕੇ ਵੋਟ ਪਾ ਸਕਦੇ ਹੋ ਜਾਂ ਨਹੀਂ।
- ਜੇ ਤੁਸੀਂ ਆਪਣੇ ਵੋਟਿੰਗ ਦੇ ਹੱਕਾਂ ਬਾਰੇ ਯਕੀਨੀ ਨਹੀਂ ਹੋ, ਤਾਂ ਮੁਫ਼ਤ ਸਹਾਇਤਾ ਲਈ ਚੋਣ ਪ੍ਰੋਟੈਕਸ਼ਨ ਨਾਲ ਸੰਪਰਕ ਕਰੋ।
ਰਿਹਾਈ ਤੋਂ ਬਾਅਦ ਰਜਿਸਟਰ ਕਰਨਾ
- ਜੇ ਤੁਸੀਂ ਇਸ ਵੇਲੇ ਰਜਿਸਟਰਡ ਨਹੀਂ ਹੋ, ਤਾਂ ਇੱਕ ਨਵੀਂ ਵੋਟਰ ਰਜਿਸਟ੍ਰੇਸ਼ਨ ਪੂਰੀ ਕਰੋ।
- ਔਨਲਾਈਨ, ਡਾਕ ਰਾਹੀਂ, ਜਾਂ ਵਿਅਕਤੀਗਤ ਤੌਰ 'ਤੇ ਰਜਿਸਟਰ ਕਰੋ।
- ਕਿਰਪਾ ਕਰਕੇ ਅੰਤਮ-ਤਾਰੀਖ਼ ਤੋਂ ਪਹਿਲਾਂ, ਆਪਣੀ ਰਜਿਸਟ੍ਰੇਸ਼ਨ ਸਬਮਿਟ ਕਰੋ।
- ਤੁਹਾਨੂੰ ਰਜਿਸਟਰ ਕਰਨ ਲਈ ਡਿਸਚਾਰਜ ਪੇਪਰਾਂ, ਪੈਰੋਲ ਪੇਪਰਾਂ, ਜਾਂ ਰਾਹਤ ਸਰਟੀਫਿਕੇਟ ਦੀ ਲੋੜ ਨਹੀਂ ਹੈ।
ਚੋਣ ਦਿਹਾੜੇ ਲਈ ਤਿਆਰੀ
- ਇਹ ਦੇਖੋ ਕਿ ਤੁਹਾਡੀ ਵੋਟਰ ਰਜਿਸਟ੍ਰੇਸ਼ਨ ਐਕਟਿਵ ਹੈ ਜਾਂ ਨਹੀਂ।
- ਆਪਣੀ ਨਿਰਧਾਰਤ ਵੋਟਾਂ ਪੈਣ ਦੀ ਥਾਂ ਜਾਂ ਅਗਾਊਂ ਵੋਟਿੰਗ ਥਾਂ ਬਾਰੇ ਪਤਾ ਕਰੋ।
- ਵੋਟ ਕਰਨ ਤੋਂ ਪਹਿਲਾਂ ਦੇਖੋ ਕਿ ਤੁਹਾਡੀ ਵੋਟ-ਪਰਚੀ 'ਤੇ ਕੀ ਹੈ ।
- ਇਹ ਜਾਣੋ ਕਿ ਪਛਾਣ ਦੇ ਕਿਹੜੇ ਰੂਪ, ਜੇ ਕੋਈ ਹਨ, ਨਾਲ ਲਿਆਉਣਾ ਮਦਦਗਾਰ ਸਾਬਤ ਹੋ ਸਕਦਾ ਹੈ।
- ਤੁਸੀਂ ਚੋਣ ਦਿਹਾੜੇ 'ਤੇ, ਅਗਾਊਂ ਵੋਟਿੰਗ ਦੌਰਾਨ ਜਾਂ ਜੇ ਯੋਗ ਹੋਵੇ ਤਾਂ ਡਾਕ ਰਾਹੀਂ ਵੋਟ ਪਾਉਣ ਦੀ ਯੋਜਨਾ ਬਣਾ ਸਕਦੇ ਹੋ।
ਜੇਲ੍ਹ ਤੋਂ ਰਿਹਾਈ ਤੋਂ ਬਾਅਦ ਵੋਟਿੰਗ ਬਾਰੇ ਅਕਸਰ ਪੁੱਛੇ ਜਾਂਦੇ ਸਵਾਲ
ਨਿਊਯਾਰਕ ਸ਼ਹਿਰ ਵਿੱਚ ਇੱਕ ਸੰਗੀਨ ਜੁਰਮ ਵਿੱਚ ਸਜ਼ਾ, ਮੇਰੇ ਵੋਟ ਪਾਉਣ ਦੇ ਅਧਿਕਾਰ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ?
ਜੇ ਇਸ ਸਮੇਂ ਤੁਸੀਂ ਸੰਗੀਨ ਜੁਰਮ ਦੀ ਸਜ਼ਾ ਕਰਕੇ ਜੇਲ੍ਹ ਵਿੱਚ ਬੰਦ ਹੋ, ਤਾਂ ਤੁਸੀਂ ਵੋਟ ਨਹੀਂ ਪਾ ਸਕਦੇ। ਜਦੋਂ ਇੱਕ ਵਾਰ ਤੁਹਾਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਂਦਾ ਹੈ, ਤਾਂ ਨਿਊਯਾਰਕ ਕਾਨੂੰਨ ਦੇ ਤਹਿਤ ਤੁਹਾਡਾ ਵੋਟ ਪਾਉਣ ਦਾ ਅਧਿਕਾਰ ਆਪਣੇ ਆਪ ਬਹਾਲ ਹੋ ਜਾਂਦਾ ਹੈ। ਜੇ ਤੁਸੀਂ ਪਹਿਲਾਂ ਤੋਂ ਹੀ ਰਜਿਸਟਰਡ ਨਹੀਂ ਹੋ, ਤਾਂ ਕਿਸੇ ਚੋਣ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਤੁਹਾਨੂੰ ਵੋਟ ਪਾਉਣ ਲਈ ਰਜਿਸਟਰ ਕਰਨ ਦੀ ਲੋੜ ਪਵੇਗੀ।
ਜੇ ਮੈਂ ਇਸ ਵੇਲੇ ਪੈਰੋਲ ਜਾਂ ਪ੍ਰੋਬੇਸ਼ਨ 'ਤੇ ਹੋਵਾਂ, ਤਾਂ ਕੀ ਮੈਂ ਨਿਊਯਾਰਕ ਸ਼ਹਿਰ ਵਿੱਚ ਵੋਟ ਪਾ ਸਕਦਾ/ਸਕਦੀ ਹਾਂ?
ਹਾਂ। ਜੇ ਤੁਸੀਂ ਪੈਰੋਲ ਜਾਂ ਪ੍ਰੋਬੇਸ਼ਨ 'ਤੇ ਹੋ, ਤਾਂ ਤੁਸੀਂ ਵੋਟ ਪਾਉਣ ਲਈ ਰਜਿਸਟਰ ਕਰ ਸਕਦੇ ਹੋ ਅਤੇ ਵੋਟ-ਪਰਚੀ ਨਾਲ ਵੋਟ ਪਾ ਸਕਦੇ ਹੋ, ਬਸ਼ਰਤੇ ਤੁਸੀਂ ਨਿਊਯਾਰਕ ਵਿੱਚ ਵੋਟ ਪਾਉਣ ਲਈ ਹੋਰ ਸ਼ਰਤਾਂ ਪੂਰੀਆਂ ਕਰਦੇ ਹੋਵੋ।
ਜੇ ਮੈਂ ਇਸ ਵੇਲੇ ਜੇਲ੍ਹ ਵਿੱਚ ਹਾਂ, ਤਾਂ ਕੀ ਮੈਂ ਵੋਟ ਪਾ ਸਕਦਾ/ਸਕਦੀ ਹਾਂ?
ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਜੇਲ੍ਹ ਵਿੱਚ ਕਿਉਂ ਗਏ। ਜੇ ਤੁਸੀਂ ਮੁਕੱਦਮੇ ਦੀ ਉਡੀਕ ਕਰ ਰਹੇ ਹੋ ਜਾਂ ਕਿਸੇ ਅਪਰਾਧ ਜਾਂ ਉਲੰਘਣਾ ਲਈ ਸਜ਼ਾ ਕੱਟ ਰਹੇ ਹੋ, ਤਾਂ ਵੀ ਤੁਸੀਂ ਵੋਟ ਪਾ ਸਕਦੇ ਹੋ, ਆਮ ਤੌਰ 'ਤੇ ਗੈਰਹਾਜ਼ਰ ਵੋਟ-ਪਰਚੀ ਰਾਹੀਂ। ਜੇ ਤੁਸੀਂ ਕਿਸੇ ਸੰਗੀਨ ਜੁਰਮ ਲਈ ਜੇਲ੍ਹ ਵਿੱਚ ਬੰਦ ਹੋ, ਤਾਂ ਤੁਸੀਂ ਰਿਹਾਅ ਹੋਣ ਤੱਕ ਵੋਟ ਨਹੀਂ ਪਾ ਸਕਦੇ।
ਜੇ ਮੇਰੇ ਕੋਲ ਇਸ ਵੇਲੇ ਕੋਈ ਸਥਾਈ ਘਰ ਜਾਂ ਪਤਾ ਨਹੀਂ ਹੈ, ਤਾਂ ਕੀ ਮੈਂ ਅਜੇ ਵੀ ਵੋਟ ਪਾ ਸਕਦਾ/ਸਕਦੀ ਹਾਂ?
ਹਾਂ। ਜੇ ਤੁਸੀਂ ਅਸਥਾਈ ਰਿਹਾਇਸ਼, ਜਿਵੇਂ ਕਿ ਪਰਿਵਾਰ ਜਾਂ ਦੋਸਤਾਂ ਨਾਲ, ਪਰਿਵਰਤਨਸ਼ੀਲ ਰਿਹਾਇਸ਼ ਵਿੱਚ, ਜਾਂ ਕਿਸੇ ਆਸਰਾ ਵਿੱਚ ਰਹਿ ਰਹੇ ਹੋ, ਤਾਂ ਵੀ ਤੁਸੀਂ ਵੋਟ ਪਾਉਣ ਲਈ ਰਜਿਸਟਰ ਕਰ ਸਕਦੇ ਹੋ। ਰਜਿਸਟਰ ਕਰਨ ਲਈ ਉਸ ਪਤੇ ਦੀ ਵਰਤੋਂ ਕਰੋ ਜਿੱਥੇ ਤੁਸੀਂ ਵਰਤਮਾਨ ਵਿੱਚ ਰਹਿੰਦੇ ਹੋ, ਭਾਵੇਂ ਇਹ ਸਥਾਈ ਘਰ ਨਾ ਹੋਵੇ।
ਸੰਬੰਧਿਤ ਸਰੋਤ
- ਵੋਟ ਪਾਉਣ ਲਈ ਰਜਿਸਟਰ ਕਰਨਾ: ਆਪਣੀ ਵੋਟਰ ਰਜਿਸਟ੍ਰੇਸ਼ਨ ਨੂੰ ਔਨਲਾਈਨ ਪੂਰਾ ਕਰੋ, ਡਾਕ ਰਾਹੀਂ ਸਬਮਿਟ ਕਰਾਉਣ ਲਈ ਇੱਕ ਪ੍ਰਿੰਟ ਯੋਗ ਫਾਰਮ ਡਾਊਨਲੋਡ ਕਰੋ , ਜਾਂ ਵਿਅਕਤੀਗਤ ਤੌਰ 'ਤੇ ਰਜਿਸਟਰ ਕਰੋ।
- ਆਪਣੀ ਰਜਿਸਟ੍ਰੇਸ਼ਨ ਦੀ ਸਥਿਤੀ ਦੇਖੋ: ਤੁਸੀਂ ਔਨਲਾਈਨ ਜਾਕੇ ਜਾਂ ਨਿਊਯਾਰਕ ਸ਼ਹਿਰ ਦੇ ਚੋਣ ਬੋਰਡ ਨੂੰ 1-888-868-3692 ' ਤੇ ਕਾਲ ਕਰਕੇ ਇਹ ਦੇਖ ਸਕਦੇ ਹੋ ਕਿ ਤੁਸੀਂ ਵੋਟ ਪਾਉਣ ਲਈ ਰਜਿਸਟਰਡ ਹੋ ਜਾਂ ਨਹੀਂ।
- ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਲਾਓ: ਨਿਊਯਾਰਕ ਸ਼ਹਿਰ ਦੇ ਚੋਣ ਬੋਰਡ ਰਾਹੀਂ ਆਪਣੀ ਵੋਟਾਂ ਪੈਣ ਦੀ ਥਾਂ ਅਤੇ ਸੈਂਪਲ ਵੋਟ-ਪਰਚੀ ਦੇਖੋ।
- ਅਗਾਊਂ ਵੋਟਿੰਗ: ਨਿਰਧਾਰਤ ਅਗਾਊਂ ਵੋਟਿੰਗ ਥਾਂ ਵਿਖੇ ਵਿਅਕਤੀਗਤ ਤੌਰ 'ਤੇ ਅਗਾਊਂ ਵੋਟ ਪਾਉਣ ਸੰਬੰਧੀ ਜਾਣਕਾਰੀ ਪ੍ਰਾਪਤ ਕਰੋ। ਡਾਕ ਰਾਹੀਂ ਵੋਟ ਪਾਉਣਾ: ਨਿਊਯਾਰਕ ਸ਼ਹਿਰ ਵਿੱਚ ਅਗਾਊਂ ਡਾਕ ਜਾਂ ਗੈਰਹਾਜ਼ਰ ਵੋਟ-ਪਰਚੀ ਦੀ ਬੇਨਤੀ ਕਰਨ ਅਤੇ ਡਾਕ ਰਾਹੀਂ ਵੋਟ ਪਾਉਣ ਬਾਰੇ ਜਾਣੋ।