ਜਨਰਲ ਮੀਡੀਆ ਸੰਪਰਕ
ਜੇ ਤੁਸੀਂ ਮੀਡੀਆ ਦੇ ਮੈਂਬਰ ਹੋ ਅਤੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਕੋਈ ਹੋਰ ਬੇਨਤੀ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਨੇਮ ਨਾਲ ਦਫ਼ਤਰ ਦੇ ਸਮਿਆਂ ਦੌਰਾਨ ਕਾੱਲ ਕਰੋ ਜਾਂ ਈਮੇਲ ਕਰੋ: press@nyccfb.info | 212-409-1800
ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ (Campaign Finance Board, CFB) ਦੇ ਕਾਰਜਕਾਰੀ ਨਿਰਦੇਸ਼ਕ ਪੌਲ ਰਿਆਨ Inside City Hall ਵਿੱਚ ਸ਼ਾਮਲ ਹੋਏ, ਇਸ ਦੌਰਾਨ ਉਨ੍ਹਾਂ ਨੇ CFB ਦੀ ਨਵੀਂ ਚੋਣ ਤੋਂ ਬਾਅਦ ਦੀ ਰਿਪੋਰਟ (Post-Election Report, PER) ਅਤੇ 2025 ਚੋਣ-ਸਿਲਸਿਲੇ ਦੌਰਾਨ ਨਿਊਯਾਰਕ ਸ਼ਹਿਰ ਦੇ ਜਨਤਕ ਵਿੱਤ ਪ੍ਰੋਗਰਾਮ ਦੇ ਅਸਰ 'ਤੇ ਚਰਚਾ ਕੀਤੀ।
PER ਛੋਟੇ ਦਾਨੀਆਂ ਦੀ ਮਜ਼ਬੂਤ ਭਾਗੀਦਾਰੀ ਨੂੰ ਉਜਾਗਰ ਕਰਦੀ ਹੈ, ਜਿਸ ਵਿੱਚ 240,000 ਤੋਂ ਵੱਧ ਨਿਊਯਾਰਕ ਵਾਸੀਆਂ ਨੇ ਚੋਣ-ਪ੍ਰਚਾਰ ਵਿੱਚ ਹਿੱਸਾ ਲੈਣ ਵਿੱਚ ਯੋਗਦਾਨ ਦਿੱਤਾ ਹੈ। ਰਿਆਨ ਨੇ ਦੱਸਿਆ ਕਿ ਸ਼ਹਿਰ ਦਾ ਮੈਚਿੰਗ ਫੰਡ ਪ੍ਰੋਗਰਾਮ, ਚੋਣਾਂ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨੂੰ ਆਮ ਨਿਊਯਾਰਕ ਵਾਸੀਆਂ ਵੱਲੋਂ ਦਿੱਤੇ ਜਾਂਦੇ ਯੋਗਦਾਨ ਵਿੱਚ ਵਾਧਾ ਕਰਕੇ, ਸ਼ਹਿਰ ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਵਧੇਰੇ ਅਸਰਦਾਰ ਬਣਾਉਂਦਾ ਹੈ।
ਇਸ ਗੱਲਬਾਤ ਦੌਰਾਨ 2025 ਚੋਣ-ਸਿਲਸਿਲੇ ਦੌਰਾਨ ਰਿਕਾਰਡ 83 ਮਿਲੀਅਨ ਡਾਲਰ ਦੇ ਖ਼ੁਦਮੁਖ਼ਤਾਰ ਖ਼ਰਚੇ 'ਤੇ ਵੀ ਚਰਚਾ ਕੀਤੀ ਗਈ। ਜ਼ਿਆਦਾ ਬਾਹਰੀ ਖ਼ਰਚ ਦੇ ਬਾਵਜੂਦ, ਉਮੀਦਵਾਰਾਂ ਦੇ ਹੱਕ ਵਿੱਚ ਕੀਤੇ ਗਏ ਖ਼ੁਦਮੁਖ਼ਤਾਰ ਖ਼ਰਚੇ ਦਾ 84% ਹਿੱਸਾ ਉਨ੍ਹਾਂ ਉਮੀਦਵਾਰਾਂ 'ਤੇ ਖ਼ਰਚ ਹੋਇਆ, ਜੋ ਆਖਿਰਕਾਰ ਆਪਣੇ ਮੁਕਾਬਲੇ ਹਾਰ ਗਏ — ਇਸ ਤੋਂ ਪਤਾ ਚੱਲਦਾ ਹੈ ਕਿ ਸਿਰਫ਼ ਖ਼ਰਚ ਕਰਨ ਨਾਲ ਚੋਣਾਂ ਦੇ ਨਤੀਜੇ ਨਿਰਧਾਰਤ ਨਹੀਂ ਹੁੰਦੇ।
ਰਿਆਨ ਨੇ CFB ਦੀਆਂ ਉਨ੍ਹਾਂ ਯੋਜਨਾਵਾਂ 'ਤੇ ਵੀ ਚਰਚਾ ਕੀਤੀ, ਜਿਨ੍ਹਾਂ ਦਾ ਉਦੇਸ਼ 2029 ਚੋਣ-ਸਿਲਸਿਲੇ ਤੋਂ ਪਹਿਲਾਂ ਦਫ਼ਤਰ ਲਈ ਚੋਣ ਲੜਨ 'ਤੇ ਵਿਚਾਰ ਕਰ ਰਹੇ ਨਿਊਯਾਰਕ ਵਾਸੀਆਂ ਨਾਲ ਜੁੜਨ ਦਾ ਹੈ, ਇਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਹਨ ਜੋ ਚੋਣ ਲੜਨ ਲਈ ਉਤਸੁਕ ਹਨ, ਜੋ ਜਨਤਕ ਵਿੱਤ ਪ੍ਰੋਗਰਾਮ ਅਤੇ ਦਫ਼ਤਰ ਲਈ ਚੋਣ ਲੜਨ ਦੀ ਪ੍ਰਕਿਰਿਆ ਬਾਰੇ ਹੋਰ ਜਾਣਨ ਵਿੱਚ ਦਿਲਚਸਪੀ ਰੱਖਦੇ ਹਨ।
Inside City Hall 'ਤੇ ਪੌਲ ਰਿਆਨ ਨਾਲ ਪੂਰਾ ਇੰਟਰਵਿਊ ਦੇਖੋ।