ਬਰੁਕਲਿਨ ਦੇ ਕੱਪ ਕੈਫੇ ਵਿੱਚ ਇੱਕ ਸਮਾਗਮ ਵਿੱਚ ਮਾਈਕ੍ਰੋਫ਼ੋਨ ਪਕੜੇ ਹੋਏ ਲਯੂਕ​​ 
ਭਾਈਵਾਲੀਆਂ, ਚੋਣਾਂ​​  23 ਜੂਨ, 2026​​ 

23 ਜੂਨ, 2026​​ 

ਗੈਬਰੀਲਾ ਓਖੁਯਸੇਨ ਅਤੇ ਮੈਡੋਨਾ ਹਰਨਾਂਡੇਜ਼ ਵੱਲੋਂ , ਸੰਪਾਦਕੀ​​ 

ਲੋਕਰਾਜ ਉਦੋਂ ਹੀ ਬਿਹਤਰ ਕੰਮ ਕਰਦਾ ਹੈ, ਜਦੋਂ ਹਰ ਇੱਕ ਦੀ ਇਸ ਤੱਕ ਪਹੁੰਚ ਹੁੰਦੀ ਹੈ। NYC Votes ਵਿਖੇ ਸੀਨੀਅਰ ਪਹੁੰਚਯੋਗਤਾ ਕੋਆਰਡੀਨੇਟਰ Luke Messina (ਲਯੂਕ ਮੈਸੀਨਾ) ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਹਰੇਕ ਨਿਊਯਾਰਕ ਵਾਸੀ ਨੂੰ ਉਹਨਾਂ ਸਾਧਨਾਂ, ਸਮੱਗਰੀਆਂ ਅਤੇ ਜਾਣਕਾਰੀ ਤੱਕ ਪਹੁੰਚ ਹੋਵੇ ਜਿਨ੍ਹਾਂ ਦੀ ਉਹਨਾਂ ਨੂੰ ਹਰੇਕ ਚੋਣ ਵਿੱਚ ਪੂਰੀ ਤਰ੍ਹਾਂ ਹਿੱਸਾ ਲੈਣ ਲਈ ਲੋੜ ਹੁੰਦੀ ਹੈ।​​ 

ਇਹ ਭਾਈਵਾਲੀ ਅਤੇ ਆਊਟਰੀਚ ਟੀਮ ਦੇ ਹਿੱਸੇ ਵਜੋਂ ਕੰਮ ਕਰਦੇ ਹੋਏ ਅਪਾਹਜਤਾ ਸੰਬੰਧੀ ਹੱਕਾਂ, ਨਾਗਰਿਕ ਸ਼ਮੂਲੀਅਤ ਅਤੇ ਭਾਈਚਾਰੇ ਦੇ ਨਿਰਮਾਣ ਵਿੱਚ ਮਦਦ ਕਰਦੇ ਹਨ।​​ 

ਭਾਵੇਂ ਇਹ ਬ੍ਰੇਲ ਵਿੱਚ ਵੋਟਿੰਗ ਸਰੋਤਾਂ ਦਾ ਪਸਾਰ ਕਰ ਰਹੇ ਹਨ, ਨਿਊਯਾਰਕ ਦੇ ਅਪਾਹਜਤਾ ਭਾਈਚਾਰੇ ਵਿੱਚ ਭਾਈਵਾਲੀ ਨੂੰ ਮਜ਼ਬੂਤ ਕਰ ਰਹੇ ਹਨ, ਜਾਂ ਆਪਣੇ ਵੱਲੋਂ ਸਥਾਪਤ ਕਰਮਚਾਰੀ ਸਰੋਤ ਸਮੂਹ ਦੀ ਅਗਵਾਈ ਕਰਨ ਵਿੱਚ ਮਦਦ ਕਰ ਰਹੇ ਹਨ, ਪਰ ਲਯੂਕ ਇਸ ਵਿਸ਼ਵਾਸ ਨਾਲ ਕੰਮ ਕਰਦੇ ਹਨ ਕਿ: ਹਰ ਕੋਈ ਸ਼ਾਮਲ ਹੋਣ ਦਾ ਹੱਕਦਾਰ ਹੈ।​​  

ਪਹੁੰਚਯੋਗਤਾ ਦੀ ਸ਼ੁਰੂਆਤ ਸਮਾਵੇਸ਼ ਤੋਂ ਹੁੰਦੀ ਹੈ​​  

ਸੀਨੀਅਰ ਪਹੁੰਚਯੋਗਤਾ ਕੋਆਰਡੀਨੇਟਰ ਹੋਣ ਦੇ ਨਾਤੇ, ਲਯੂਕ ਦਾ ਕੰਮ ਇਨ੍ਹਾਂ ਦੋ ਮੁੱਖ ਖੇਤਰਾਂ 'ਤੇ ਕੇਂਦਰਿਤ ਹੈ: ਸ਼ਹਿਰ ਭਰ ਦੇ ਅਪਾਹਜਤਾ ਭਾਈਚਾਰਾ ਸੰਗਠਨਾਂ ਨਾਲ ਜੁੜਣਾ ਅਤੇ ਇਹ ਯਕੀਨੀ ਬਣਾਉਣਾ ਕਿ NYC Votes ਪ੍ਰੋਗਰਾਮਾਂ ਵਿੱਚ ਸ਼ੁਰੂਆਤ ਤੋਂ ਹੀ ਪਹੁੰਚਯੋਗਤਾ ਨੂੰ ਸ਼ਾਮਲ ਕੀਤਾ ਜਾਵੇ।​​ 

ਲਯੂਕ ਦੇ ਨਜ਼ਰੀਏ ਮੁਤਾਬਕ "ਪਹੁੰਚਯੋਗਤਾ ਇੱਕ ਬੁਨਿਆਦੀ ਜ਼ਰੂਰਤ" ਹੈ। ਬਾਅਦ ਵਿੱਚ ਜ਼ਰੂਰੀ ਬਦਲਾਅ ਕਰਨ ਦੀ ਬਜਾਏ, ਉਹ ਇਹ ਯਕੀਨੀ ਬਣਾਉਣ ਲਈ ਕੰਮ ਕਰਦੇ ਹਨ ਕਿ ਪੇਸ਼ਕਾਰੀਆਂ, ਵਰਕਸ਼ਾਪਾਂ, ਸਮਾਗਮਾਂ ਅਤੇ ਆਊਟਰੀਚ ਯਤਨਾਂ ਨੂੰ ਪਹਿਲੇ ਦਿਨ ਤੋਂ ਹੀ ਪਹੁੰਚਯੋਗਤਾ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾਵੇ।​​ 

ਇਹ ਕੰਮ ਮੇਰੇ ਦਿਲ ਦੇ ਬਹੁਤ ਨੇੜੇ ਹੈ: "ਮੈਂ ਕਦੇ ਵੀ ਇਹ ਨਹੀਂ ਚਾਹੁੰਦਾ ਕਿ ਕੋਈ ਵੀ ਅਜਿਹਾ ਮਹਿਸੂਸ ਕਰੇ ਕਿ ਉਹ ਇਕੱਲੇ ਹਨ, ਜਾਂ ਉਹ ਹਿੱਸਾ ਨਹੀਂ ਹਨ, ਜਾਂ ਉਹ ਸਿਰਫ਼ ਇਸ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਹਨ ਕਿਉਂਕਿ ਉਹ ਉਸ ਚੀਜ਼ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਜਿਸ ਵਿੱਚ ਬਾਕੀ ਸਾਰੇ ਹਿੱਸਾ ਲੈਂਦੇ ਹਨ। ਭਾਵੇਂ ਉਹ ਸਕੂਲ ਹੋਵੇ, ਲੋਕਰਾਜ, ਖੇਡਾਂ ਜਾਂ ਕੁਝ ਹੋਰ।"​​ 

ਡਿਸਲੈਕਸੀਆ ਅਤੇ ਦਮੇ ਨਾਲ  ਜਿਉਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਵੱਡਾ ਹੋਣਾ,​​  ਲਯੂਕ ਅਕਸਰ ਖੁਦ ਨੂੰ ਉਨ੍ਹਾਂ ਤਜਰਬਿਆਂ ਤੋਂ ਵਾਂਝਾ ਮਹਿਸੂਸ ਕਰਦਾ ਸੀ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਆਮ ਮੰਨਦੇ ਸਨ।  ਉਹ ਤਜ਼ਰਬੇ ਅੱਜ ਵੀ ਉਸਦੀ ਸੋਚ 'ਤੇ ਅਸਰ ਪਾਉਂਦੇ ਹਨ।​​ 

ਮੈਂ ਕਦੇ ਵੀ ਇਹ ਨਹੀਂ ਚਾਹੁੰਦਾ ਕਿ ਕੋਈ ਵੀ ਅਜਿਹਾ ਮਹਿਸੂਸ ਕਰੇ ਕਿ ਉਹ ਇਕੱਲੇ ਹਨ, ਜਾਂ ਉਹ ਹਿੱਸਾ ਨਹੀਂ ਹਨ, ਜਾਂ ਉਹ ਸਿਰਫ਼ ਇਸ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਹਨ ਕਿਉਂਕਿ ਉਹ ਉਸ ਚੀਜ਼ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਜਿਸ ਵਿੱਚ ਬਾਕੀ ਸਾਰੇ ਹਿੱਸਾ ਲੈਂਦੇ ਹਨ। ਭਾਵੇਂ ਉਹ ਸਕੂਲ ਹੋਵੇ, ਲੋਕਰਾਜ, ਖੇਡਾਂ ਜਾਂ ਕੁਝ ਹੋਰ।​​ 

ਰੰਗੀਨ ਚਿੰਨ੍ਹ ਦੇ ਸਾਹਮਣੇ ਸਟਾਫ, ਜਿਸ ਉੱਤੇ ਇਹ ਲਿਖਿਆ ਹੈ: Deaf Asian Street Festival (ਡੈਫ਼ ਏਸ਼ੀਅਨ ਸਟਰੀਟ ਫੈਸਟੀਵਲ)​​ 

Deaf Asian Street Festival (ਡੈਫ਼ ਏਸ਼ੀਅਨ ਸਟਰੀਟ ਫੈਸਟੀਵਲ) ਵਿੱਚ ਟੀਮ ਨਾਲ ਲਯੂਕ।​​ 

 

ਇਹੀ ਸੋਚ NYC Votes ਵਿਖੇ ਉਸਦੇ ਕੰਮ ਨੂੰ ਸੇਧ ਦਿੰਦੀ ਹੈ।​​ 

ਲਯੂਕ ਨੇ ਸਮਝਾਉਂਦੇ ਹੋਏ ਕਿਹਾ ਕਿ "ਜਦੋਂ ਲੋਕਾਂ ਨੂੰ ਅਕਸਰ ਚੋਣਾਂ ਤੋਂ ਬਾਹਰ ਰੱਖਿਆ ਜਾਂਦਾ ਹੈ, ਤਾਂ ਸਰਕਾਰਾਂ ਲਈ ਉਹਨਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ,"। "ਇਹ ਯਕੀਨੀ ਬਣਾਉਣਾ ਕਿ ਲੋਕਾਂ ਕੋਲ ਜਾਣਕਾਰੀ ਅਤੇ ਵੋਟ ਤੱਕ ਪਹੁੰਚ ਹੋਵੇ, ਇਹ ਬਾਕੀ ਸਭ ਚੀਜ਼ਾਂ ਲਈ [ਜ਼ਰੂਰੀ] ਹੈ।" ​​ 

ਪਹੁੰਚਯੋਗਤਾ ਨਾਲ ਅਸਲ ਬਦਲਾਅ ਲਿਆਉਣਾ​​  

ਕਈ ਸਾਲਾਂ ਤੋਂ, ਲਯੂਕ ਨੇ NYC Votes 'ਤੇ ਕਈ ਪਹੁੰਚਯੋਗਤਾ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਵਿੱਚ ਮਦਦ ਕੀਤੀ ਹੈ, ਪਰ ਇੱਕ ਪ੍ਰੋਜੈਕਟ ਵੱਖਰਾ ਹੈ।​​ 

ਉਸਨੇ ਏਜੰਸੀ ਦੀ ਪਹਿਲੀ ਬ੍ਰੇਲ ਵੋਟਰ ਸਮੱਗਰੀ ਬਣਾਉਣ ਵਿੱਚ  ਮੁੱਖ  ਭੂਮਿਕਾ ਨਿਭਾਈ, ਜਿਸ ਨਾਲ ਨੇਤਰਹੀਣ ਵੋਟਰਾਂ ਨੂੰ ਉਹਨਾਂ ਲਈ ਸਭ ਤੋਂ ਵੱਧ ਪਹੁੰਚਯੋਗ ਫਾਰਮੈਟ ਵਿੱਚ ਲੋੜੀਂਦੀ ਜਾਣਕਾਰੀ ਤੱਕ ਪਹੁੰਚ ਕਰਨ ਵਿੱਚ ਮਦਦ ਮਿਲੀ। ਉਸ ਪ੍ਰਕਿਰਿਆ ਵਿੱਚ ਸੈਂਕੜੇ ਬ੍ਰੇਲ ਪਾਮ ਕਾਰਡਾਂ ਨੂੰ ਹੱਥ ਨਾਲ ਉਭਾਰਨਾ ਅਤੇ ਉਹਨਾਂ ਨੂੰ ਸ਼ਹਿਰ ਭਰ ਵਿੱਚ ਲਿਜਾਣਾ ਸ਼ਾਮਲ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਈਵਾਲਾਂ ਨੂੰ ਇਹ ਮਹੱਤਵਪੂਰਨ ਚੋਣ ਜਾਣਕਾਰੀ ਮਿਲੇ।​​ 

ਉਸਨੇ ਇਸ ਪਹਿਲਕਦਮੀ ਦੇ ਨਤੀਜੇ ਵਜੋਂ ਭਾਈਚਾਰੇ ਦੇ ਮੈਂਬਰਾਂ ਵੱਲੋਂ ਕੀਤੀ ਗਈ ਸ਼ੁਕਰਗੁਜ਼ਾਰੀ ਨੂੰ ਸਵੀਕਾਰ ਕੀਤਾ ਪਰ ਆਪਣੇ ਯਤਨਾਂ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਅਤੇ ਇਸ ਦੀ ਬਜਾਏ ਭਾਈਚਾਰੇ ਦੇ ਲੋਕਾਂ ਵੱਲ ਧਿਆਨ ਦਿੱਤਾ: ਉਸਨੇ ਯਾਦ ਕਰਕੇ ਦੱਸਦੇ ਹੋਏ ਕਿਹਾ ਕਿ "ਲੋਕ ਬਹੁਤ ਖੁਸ਼ ਸਨ",। "ਉਹ ਉਸ ਚੀਜ਼ ਲਈ ਮੇਰੇ ਧੰਨਵਾਦੀ ਸਨ ਜੋ ਬਹੁਤ ਬੁਨਿਆਦੀ ਜਾਪਦੀ ਹੈ। ਪਰ ਇਹ ਅਸਲ ਵਿੱਚ ਮੇਰੀ ਜਿੱਤ ਨਹੀਂ ਸੀ—ਇਹ ਸਾਡੇ ਭਾਈਵਾਲਾਂ ਦੀ ਜਿੱਤ ਸੀ। ਉਹ ਲੰਬੇ ਸਮੇਂ ਤੋਂ ਇਸਦੀ ਹਿਮਾਇਤ ਕਰ ਰਹੇ ਸਨ।"​​ 

ਲਯੂਕ ਲਈ, ਇਸ ਤਰ੍ਹਾਂ ਦੇ ਪਲ ਉਨ੍ਹਾਂ ਲੋਕਾਂ ਨੂੰ ਸੁਣਨ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਕਰਦੇ ਹਨ ਜਿਨ੍ਹਾਂ ਦੀ ਉਹ ਸੇਵਾ ਕਰਦੇ ਹਨ। ਉਹ ਕਹਿੰਦੇ ਹਨ, "ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਅਤੇ ਸੁਤੰਤਰ ਤੌਰ 'ਤੇ ਵੋਟ ਪਾਉਣ ਦਾ ਹੱਕ ਹੈ। ਇੱਥੇ ਕਈ ਸਾਧਨ ਉਪਲਬਧ ਹਨ, ਪਰ ਬਹੁਤੇ ਨਿਊਯਾਰਕ ਵਾਸੀਆਂ ਨੂੰ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।" ਇਹ ਵੋਟਿੰਗ ਪਹੁੰਚਯੋਗਤਾ ਨਾਲ ਸੰਬੰਧਤ ਸਭ ਤੋਂ ਵੱਡੀਆਂ ਗਲਤ ਧਾਰਨਾਵਾਂ ਵਿੱਚੋਂ ਇੱਕ ਹੈ: ਬਹੁਤੇ ਲੋਕਾਂ ਨੂੰ ਉਨ੍ਹਾਂ ਲਈ ਉਪਲਬਧ ਹੱਕਾਂ ਅਤੇ ਸਰੋਤਾਂ ਬਾਰੇ ਢੁੱਕਵੀਂ ਜਾਣਕਾਰੀ ਨਹੀਂ ਹੈ।​​ 

ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਅਤੇ ਸੁਤੰਤਰ ਤੌਰ 'ਤੇ ਵੋਟ ਪਾਉਣ ਦਾ ਹੱਕ ਹੈ। ਇੱਥੇ ਕਈ ਸਾਧਨ ਉਪਲਬਧ ਹਨ, ਪਰ ਬਹੁਤੇ ਨਿਊਯਾਰਕ ਵਾਸੀਆਂ ਨੂੰ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।​​ 

 

ਅੱਗੇ ਵੱਲ ਧਿਆਨ ਦਿੰਦੇ ਹੋਏ, ਲਯੂਕ ਪੂਰੇ ਸ਼ਹਿਰ ਵਿੱਚ ਵਧੇਰੇ ਬ੍ਰੇਲ ਸਰੋਤ, ਵਾਧੂ ਅਮਰੀਕੀ ਚਿੱਨ੍ਹਤ ਭਾਸ਼ਾ (American Sign Language, ASL) ਸਮੱਗਰੀ, ਅਤੇ ਅਪਾਹਜਤਾ ਭਾਈਚਾਰੇ ਵਿੱਚ ਮਜ਼ਬੂਤ ਸਾਂਝੇਦਾਰੀ ਸਮੇਤ ਪਹੁੰਚਯੋਗ ਵੋਟਰ ਜਾਣਕਾਰੀ ਦਾ ਪਸਾਰ ਜਾਰੀ ਰੱਖਣ ਦੀ ਉਮੀਦ ਕਰਦੇ ਹਨ।​​ 

ਉਸਨੇ ਕਿਹਾ ਕਿ "ਜਨਸੰਖਿਆ ਜਿੰਨੀ ਘੱਟ ਹੋਵੇਗੀ, ਓਨੀ ਹੀ ਜ਼ਿਆਦਾ ਸੰਭਾਵਨਾ ਹੋਵੇਗੀ ਕਿ ਉਹ ਸਾਡੇ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਤੋਂ ਵਾਂਝੇ ਰਹਿ ਜਾਣ,"। "ਸਾਨੂੰ ਵਿਕਾਸ ਕਰਦੇ ਰਹਿਣਾ ਪਵੇਗਾ ਅਤੇ ਹੋਰ ਰਚਨਾਤਮਕ ਬਣਨਾ ਪਵੇਗਾ।"​​  

ਲਯੂਕ, ਇੱਕ ਸਮਾਗਮ ਵਿੱਚ NYC Votes ਦੇ ਚਾਰ ਹੋਰ ਵਲੰਟੀਅਰ ਸਟਾਫ ਨਾਲ ਆਪਣੀ ਇੱਕ ਸੈਲਫੀ ਲੈਂਦੇ ਹੋਏ।​​ 

ਇੱਕ ਭਾਈਚਾਰਕ ਸਮਾਗਮ ਵਿੱਚ ਪਿਆਰ ਭਰਿਆ ਸਮਾਂ।​​ 

ਮਾਣ, ਅਪਾਹਜਤਾ ਅਤੇ ਸਾਥ ਦੇਣਾ​​ 

ਲਯੂਕ ਦੀ ਸਮਾਵੇਸ਼ ਪ੍ਰਤੀ ਵਚਨਬੱਧਤਾ ਉਸ ਦੀ ਪਹੁੰਚਯੋਗਤਾ ਨਾਲ ਜੁੜੇ ਕੰਮ ਤੱਕ ਹੀ ਸੀਮਤ ਨਹੀਂ ਹੈ; ਇਸ ਵਿੱਚ Ultraviolet, NYC Votes ਦੇ LGBTQ+ ਕਰਮਚਾਰੀ ਸਰੋਤ ਸਮੂਹ (Employee Resource Group, ERG) ਨਾਲ ਉਸਦੀ ਸ਼ਮੂਲੀਅਤ ਵੀ ਸ਼ਾਮਲ ਹੈ।​​ 

ਸਮੂਹ ਦੇ ਸਹਿ-ਸੰਸਥਾਪਕ ਹੋਣ ਦੇ ਨਾਤੇ, ਲਯੂਕ ਨੇ Brooklyn Pride (ਬਰੁਕਲਿਨ ਪ੍ਰਾਈਡ) ਵਿੱਚ ਪ੍ਰਾਈਡ ਸਮਾਗਮਾਂ, ਵਿਦਿਅਕ ਪ੍ਰੋਗਰਾਮਿੰਗ ਅਤੇ NYC Votes' ਦੀ ਭਾਗੀਦਾਰੀ ਦਾ ਆਯੋਜਨ ਕਰਨ ਵਿੱਚ ਮਦਦ ਕੀਤੀ, ਜੋ ਕਿ ਇੱਕ ਸਾਲਾਨਾ ਪਰੰਪਰਾ ਬਣ ਗਈ ਹੈ, ERG ਤੋਂ ਮੈਂਬਰਾਂ ਤੱਕ ਸੀਮਤ ਨਾ ਰਹਿੰਦੇ ਹੋਏ ਏਜੰਸੀ-ਵਿਆਪੀ ਬਣ ਗਈ ਹੈ।​​ 

ਉਸਨੇ ਕਿਹਾ ਕਿ “ਮੈਂ ਹਾਈ ਸਕੂਲ ਤੋਂ ਹੀ LGBTQ+ ਸੰਗਠਨ ਨਾਲ ਜੁੜਿਆ ਹੋਇਆ ਹਾਂ,”। "ਮੈਂ ਜਿੱਥੇ ਵੀ ਜਾਂਦਾ ਹਾਂ, ਮੈਂ ਇਹੀ ਸੋਚਦਾ ਹਾਂ, 'ਆਓ ਸੰਗਠਿਤ ਹੋਈਏ।'"​​ 

ਲਯੂਕ ਲਈ, ਅਪਾਹਜਤਾ ਅਤੇ LGBTQ+ ਭਾਈਚਾਰਿਆਂ ਵਿਚਕਾਰ ਅਰਥਪੂਰਨ ਸਬੰਧ ਹਨ।​​ 

ਉਸਨੇ ਸਮਝਾਇਆ ਕਿ "ਇਹ ਦੋਵੇਂ ਅਜਿਹੇ ਭਾਈਚਾਰੇ ਹਨ ਜਿਨ੍ਹਾਂ ਨੂੰ ਸ਼ਾਮਲ ਹੋਣ ਲਈ ਸੰਘਰਸ਼ ਕਰਨਾ ਪਿਆ ਹੈ — ਅਤੇ ਆਪਣਾ ਸੰਘਰਸ਼ ਜਾਰੀ ਰੱਖਣਾ ਪੈਣਾ ਹੈ,"।​​ 

ਉਹ ਇਹ ਵੀ ਨੋਟ ਕਰਦਾ ਹੈ ਕਿ ਦੋਵਾਂ ਤਜ਼ਰਬਿਆਂ ਵਿੱਚ ਅਕਸਰ ਉਨ੍ਹਾਂ ਥਾਵਾਂ 'ਤੇ ਨੈਵੀਗੇਟ ਕਰਨਾ ਸ਼ਾਮਲ ਹੁੰਦਾ ਹੈ ਜੋ ਅਸਲ ਵਿੱਚ ਇਨ੍ਹਾਂ ਭਾਈਚਾਰਿਆਂ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਬਣਾਈਆਂ ਗਈਆਂ ਸਨ।​​ 

ਲਯੂਕ ਨੇ ਕਿਹਾ ਕਿ "ਕਈ ਵਾਰ ਲੋਕਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਲੰਬੇ ਸਮੇਂ ਤੋਂ ਕਿਸੇ ਭਾਈਚਾਰੇ ਦਾ ਹਿੱਸਾ ਹਨ,"। "ਫਿਰ ਅਚਾਨਕ ਤੁਸੀਂ ਭਾਈਚਾਰੇ ਨੂੰ ਲੱਭਣ, ਨਵੇਂ ਤਜ਼ਰਬਿਆਂ ਨੂੰ ਨੈਵੀਗੇਟ ਕਰਨ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹੋ ਕਿ ਤੁਸੀਂ ਕਿੰਨਾ ਨਾਲ ਜੁੜੇ ਹੋਏ ਹੋ।"​​ 

ਇੱਕੋ ਜਿਹੇ ਅਨੁਭਵਾਂ ਜ਼ਰੀਏ ਇੱਕ-ਦੂਜੇ ਨਾਲ ਜੁੜਨ ਲਈ ਇੰਟਰਸੈਕਸ਼ਨਲ ਸਪੇਸ ਖ਼ਾਸ  ਤੌਰ 'ਤੇ ਮਹੱਤਵਪੂਰਨ ਹੁੰਦੇ ਹਨ।​​ 

ਉਸਨੇ ਕਿਹਾ ਕਿ "ਇਹ ਬਹੁਤ ਵਧੀਆ ਹੋਵੇਗਾ ਕਿ ਇੱਕ ਅਜਿਹੀ ਜਗ੍ਹਾ ਹੋਵੇ ਜਿੱਥੇ ਤੁਸੀਂ ਆਪਣੀਆਂ ਖੁੱਲ੍ਹ ਕੇ ਆਪਣੇ ਹੋਣ ਦਾ ਜਸ਼ਨ ਮਨਾ ਸਕੋ,"।​​  

ਲਯੂਕ, ਇੱਕ ਭਾਈਚਾਰਕ ਪ੍ਰੋਗਰਾਮ ਦੀ ਅਗਵਾਈ ਕਰਦੇ ਹੋਏ।​​ 

ਪ੍ਰੇਰਨਾ ਅਤੇ ਉਮੀਦ ਦੀ ਭਾਲ​​    

ਜਦੋਂ ਲਯੂਕ ਤੋਂ ਪੁੱਛਿਆ ਗਿਆ ਕਿ ਉਸਨੂੰ ਕਿਹੜੀ ਚੀਜ਼ ਉਮੀਦ ਦਿੰਦੀ ਹੈ, ਤਾਂ ਉਹ ਝਿਜਕਿਆ ਨਹੀਂ।​​ 

ਉਸਨੇ ਕਿਹਾ "ਬਹੁਤ ਕੁਝ,"। "ਮੈਨੂੰ ਬਹੁਤ ਸਾਰੇ ਲੋਕਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ, ਜੋ ਸਭ ਮੁਸ਼ਕਲਾਂ ਦੇ ਬਾਵਜੂਦ, ਕੰਮ ਕਰ ਰਹੇ ਹਨ।"​​ 

ਭਾਵੇਂ ਉਹ ਭਾਈਚਾਰਕ ਸਮਾਗਮਾਂ ਵਿੱਚ ਸ਼ਾਮਲ ਹੋ ਰਿਹਾ ਹੋਵੇ, ਭਾਈਵਾਲਾਂ ਨਾਲ ਮੁਲਾਕਾਤ ਕਰ ਰਿਹਾ ਹੋਵੇ, ਜਾਂ ਵੋਟਰਾਂ ਨਾਲ ਗੱਲ ਕਰ ਰਿਹਾ ਹੋਵੇ, ਲਯੂਕ ਕਹਿੰਦਾ ਹੈ ਕਿ ਉਹ ਨਿਊਯਾਰਕ ਸਿਟੀ ਵਿੱਚ ਮਿਲਣ ਵਾਲੇ ਲੋਕਾਂ ਤੋਂ ਲਗਾਤਾਰ ਪ੍ਰੇਰਿਤ ਰਹਿੰਦਾ ਹੈ।​​ 

"ਲੋਕ ਬਹੁਤ ਚੰਗੇ ਹਨ। ਉਹ ਦੋਸਤਾਨਾ ਹਨ। ਉਹ ਆਪਣੇ ਅਤੇ ਦੂਜਿਆਂ ਲਈ ਬਿਹਤਰੀ ਦੀ ਭਾਵਨਾ ਰੱਖਦੇ ਹਨ।"​​ 

ਅਤੇ ਜਦੋਂ ਲਯੂਕ ਨੂੰ ਕੰਮ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਨੂੰ ਇੱਕ ਸ਼ਬਦ ਵਿੱਚ ਬਿਆਨ ਕਰਨ ਲਈ ਕਿਹਾ ਗਿਆ, ਤਾਂ ਉਸਨੇ ਇੱਕ ਅਜਿਹਾ ਸ਼ਬਦ ਚੁਣਿਆ ਜੋ ਉਸਦੇ ਫ਼ਲਸਫ਼ੇ ਨੂੰ ਪੂਰੀ ਤਰ੍ਹਾਂ ਦਰਸਾਉਂਦਾ ਹੈ:​​ 

"ਸੱਚਾ-ਸੁੱਚਾ।"​​ 

ਲਯੂਕ ਲਈ, ਭਾਈਚਾਰੇ ਦਾ ਮਤਲਬ ਹੈ, ਖੜ੍ਹੇ ਹੋਣਾ—ਆਪਣੇ ਲਈ ਅਤੇ ਦੂਜਿਆਂ ਲਈ। ਉਸਨੇ ਅੱਗੇ ਕਿਹਾ ਕਿ: "ਭਾਈਚਾਰਾ ਇੱਕ ਅਜਿਹਾ ਫੈਸਲਾ ਹੈ ਜੋ ਤੁਸੀਂ ਦੂਜੇ ਲੋਕਾਂ ਨਾਲ ਮਿਲਕੇ ਲੈਂਦੇ ਹੋ, ਤਾਂ ਜੋ ਤੁਸੀਂ ਆਪਣੇ ਰਾਹ ਵਿੱਚ ਆਉਣ ਵਾਲੀ ਉਸ ਹਰ ਮੁਸ਼ਕਲ ਨੂੰ ਦੂਰ ਕਰੋ ਜੋ ਤੁਹਾਨੂੰ ਦੂਜੇ ਲੋਕਾਂ ਨਾਲ ਮਿਲਕੇ ਰਹਿਣ ਤੋਂ ਰੋਕ ਰਹੀ ਹੈ। ਅਖੀਰ ਵਿੱਚ, ਬਸ ਇਹੀ ਸਭ ਕੁਝ ਹੈ। ਦੂਜਿਆਂ ਦਾ ਸਾਥ ਦੇਣਾ।"​​ 

ਉਸਨੇ ਕਿਹਾ ਕਿ "ਸਾਡੇ ਸਮਾਜ ਵਿੱਚ ਅਜਿਹਾ ਬਹੁਤ ਕੁਝ ਹੁੰਦਾ ਹੈ ਜੋ ਸਾਨੂੰ ਦੂਜਿਆਂ ਨਾਲ ਦਿਲੋਂ ਜੁੜਨ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ,"। ਪਰ ਲਯੂਕ, ਇਨ੍ਹਾਂ ਭਾਈਚਾਰਿਆਂ ਵਿੱਚ ਜੋ ਕੰਮ ਕਰ ਰਿਹਾ ਹੈ, ਉਹ ਸਾਰਿਆਂ ਨੂੰ ਇਕੱਠੇ ਕਰਨ ਵਿੱਚ ਮਦਦ ਕਰ ਰਿਹਾ ਹੈ।​​  

ਭਾਈਚਾਰਾ ਇੱਕ ਅਜਿਹਾ ਫੈਸਲਾ ਹੈ ਜੋ ਤੁਸੀਂ ਦੂਜੇ ਲੋਕਾਂ ਨਾਲ ਮਿਲਕੇ ਲੈਂਦੇ ਹੋ, ਤਾਂ ਜੋ ਤੁਸੀਂ ਆਪਣੇ ਰਾਹ ਵਿੱਚ ਆਉਣ ਵਾਲੀ ਉਸ ਹਰ ਮੁਸ਼ਕਲ ਨੂੰ ਦੂਰ ਕਰੋ ਜੋ ਤੁਹਾਨੂੰ ਦੂਜੇ ਲੋਕਾਂ ਨਾਲ ਮਿਲਕੇ ਰਹਿਣ ਤੋਂ ਰੋਕ ਰਹੀ ਹੈ। ਅਖੀਰ ਵਿੱਚ, ਬਸ ਇਹੀ ਸਭ ਕੁਝ ਹੈ। ਦੂਜਿਆਂ ਦਾ ਸਾਥ ਦੇਣਾ।​​ 

ਸਬੰਧਿਤ ਖ਼ਬਰਾਂ​​