ਚੋਣਾਂ ਤੋਂ ਬਾਅਦ ਦੀ ਰਿਪੋਰਟ​​ ​

2025 ਚੋਣਾਂ ਤੋਂ ਬਾਅਦ ਦੀ ਰਿਪੋਰਟ (Post-Election Report, PER) - ਫਾੱਲੋ ਦ ਮਨੀ ਨਿਊਯਾਰਕ ਸ਼ਹਿਰ ਦੀਆਂ 2025 ਦੀਆਂ ਚੋਣਾਂ ਵਿੱਚ।​​ ​

ਕਿਸਨੇ ਯੋਗਦਾਨ ਕੀਤਾ? ਚੋਣ-ਪ੍ਰਚਾਰਾਂ ਵਿੱਚ ਕਿੰਨਾ ਖਰਚ ਕੀਤਾ ਗਿਆ? ਅਤੇ ਅਮੀਰਾਂ ਦਾ ਕਿਨ੍ਹਾਂ ਅਸਰ ਪਿਆ?​​ ​

2025 ਚੋਣਾਂ ਤੋਂ ਬਾਅਦ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਤਿਹਾਸ ਵਿੱਚ ਸ਼ਹਿਰ ਦੀਆਂ ਸਭ ਤੋਂ ਵੱਧ ਚਰਚਿਤ ਚੋਣਾਂ ਵਿੱਚੋਂ ਇੱਕ ਨੂੰ ਪੈਸੇ ਨੇ ਕਿਵੇਂ ਪ੍ਰਭਾਵਿਤ ਕੀਤਾ ਅਤੇ ਭਵਿੱਖ ਲਈ ਇਸਦਾ ਕੀ ਅਰਥ ਹੋ ਸਕਦਾ ਹੈ।​​ ​ 

ਚੋਣਾਂ ਤੋਂ ਬਾਅਦ ਦੀ ਰਿਪੋਰਟ ਵਿੱਚ ਵਧੇਰੇ ਜਾਣੋ​​ ​ 

 

ਰਿਪੋਰਟ ਦੇ ਮੁੱਖ ਨਤੀਜੇ:​​ ​

  • ਮੈਚਿੰਗ ਫੰਡ ਪ੍ਰੋਗਰਾਮ ਨੇ 131 ਉਮੀਦਵਾਰਾਂ ਨੂੰ ਪਬਲਿਕ ਫ਼ੰਡ ਵਿੱਚੋਂ $86.8 ਮਿਲੀਅਨ ਦਿੱਤੇ ਹਨ।​​ ​ 
  • ਕੁੱਲ $41.1 ਮਿਲੀਅਨ ਦੇ 244,401 ਵਿਅਕਤੀਗਤ ਯੋਗਦਾਨ ਸਨ।​​ ​ 
  • 2025 ਚੋਣ-ਸਿਲਸਿਲੇ ਦੌਰਾਨ ਚੋਣ-ਪ੍ਰਚਾਰਾਂ ਵਿੱਚ $123.5 ਮਿਲੀਅਨ ਖਰਚ ਕੀਤੇ ਗਏ।​​ ​ 
  • ਇਹ ਰਿਪੋਰਟ ਆਧੁਨਿਕ ਫੰਡ ਇਕੱਠਾ ਕਰਨ ਦੀ ਪ੍ਰਕਿਰਿਆ ਅਤੇ ਸੁਤੰਤਰ ਖਰਚ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਦੇ ਤਰੀਕਿਆਂ ਦੀ ਵੀ ਸਿਫ਼ਾਰਸ਼ ਕਰਦੀ ਹੈ।​​ ​ 

ਕੀ ਤੁਸੀਂ ਰਿਪੋਰਟ ਦੀ ਸੰਖੇਪ ਜਾਣਕਾਰੀ ਲੈਣਾ ਚਾਹੁੰਦੇ ਹੋ? ਕਾਰਜਕਾਰੀ ਸਾਰ ਪੜ੍ਹੋ​​ ​

 

 

ਵੋਟਰ ਵਿਸ਼ਲੇਸ਼ਣ ਰਿਪੋਰਟ​​ ​

2025 ਦੀ ਵੋਟਰ ਵਿਸ਼ਲੇਸ਼ਣ ਰਿਪੋਰਟ (Voter Analysis Report, VAR) -  ਪਿਛਲੇ ਕਈ ਦਹਾਕਿਆਂ ਦੀਆਂ ਸਭ ਤੋਂ ਅਹਿਮ ਸ਼ਹਿਰੀ ਚੋਣਾਂ ਵਿੱਚ ਵੋਟਰ ਸ਼ਮੂਲੀਅਤ ਅਤੇ ਭਾਗੀਦਾਰੀ ਦੀ ਝਲਕ ਦਿਖਾਉਂਦੀ ਹੈ, ਇੱਕ ਅਜਿਹੀ ਚੋਣ ਜਿਸਨੇ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਰਿਪੋਰਟ ਇਨ੍ਹਾਂ ਅੰਕੜਿਆਂ ਦੇ ਪਿੱਛੇ ਦੀ ਕਹਾਣੀ ਦੱਸਦੀ ਹੈ, ਅਤੇ ਇਹ ਵੀ ਬਿਆਨ ਕਰਦੀ ਹੈ ਕਿ ਨਿਊਯਾਰਕ ਸ਼ਹਿਰ ਵਿੱਚ ਲੋਕਰਾਜ ਦੇ ਭਵਿੱਖ ਲਈ ਇਨ੍ਹਾਂ ਦਾ ਕੀ ਅਰਥ ਹੈ।​​ ​ 

ਵੋਟਰ ਵਿਸ਼ਲੇਸ਼ਣ ਰਿਪੋਰਟ ਬਾਰੇ ਵਧੇਰੇ ਜਾਣੋ​​ ​

 

ਭਾਈਚਾਰਾ ਪ੍ਰੋਫਾਈਲਾਂ​​ ​

ਭਾਈਚਾਰਾ ਪ੍ਰੋਫਾਈਲਾਂ - ਜਦੋਂ ਗੱਲ ਵੋਟ ਪਾਉਣ ਦੀ ਆਉਂਦੀ ਹੈ, ਤਾਂ ਅਜਿਹਾ ਕਿ ਹੈ ਜੋ ਤੁਹਾਡੇ ਗੁਆਂਢ ਨੂੰ ਬਾਕੀਆਂ ਤੋਂ ਵੱਖਰਾ ਬਣਾਉਂਦਾ ਹੈ? ਅਸੀਂ ਇਹ ਵਿਸਤ੍ਰਿਤ ਸਰੋਤ ਨਿਊਯਾਰਕ ਸ਼ਹਿਰ ਦੇ ਗੁਆਂਢਾਂ ਵਿਚਲੇ ਭਾਈਚਾਰਾ-ਅਧਾਰਤ ਸੰਗਠਨਾਂ ਦੀ ਮਦਦ ਲਈ ਬਣਾਇਆ ਹੈ, ਤਾਂ ਜੋ ਉਹ ਅਸਰਦਾਰ ਢੰਗ ਨਾਲ ਹੋਰ ਵਧੇਰੇ ਵੋਟਰਾਂ ਨੂੰ ਸ਼ਾਮਲ ਕਰ ਸਕਣ।​​ ​

ਭਾਈਚਾਰਾ ਪ੍ਰੋਫਾਈਲਾਂ ਬਾਰੇ ਵਧੇਰੇ ਜਾਣੋ​​ ​

 

 

2025 PER ਦੇਖੋ​​ ​

ਰਿਪੋਰਟ ਦੇ ਨਤੀਜੇ​​ ​

  • 10 ਵਿੱਚੋਂ 9 ਯੋਗਦਾਨ $250 ਤੋਂ ਘੱਟ ਸਨ।​​ ​
  • ਔਸਤ ਯੋਗਦਾਨ $50 ਦਾ ਸੀ।​​ ​
  • ਨਿਊਯਾਰਕ ਸ਼ਹਿਰ ਦੇ ਕੁੱਲ ਯੋਗਦਾਨ ਦਾ ਦੋ ਤਿਹਾਈ ਤੋਂ ਵੱਧ ਹਿੱਸਾ ਬਰੁਕਲਿਨ ਅਤੇ ਮੈਨਹਟਨ ਤੋਂ ਆਇਆ।​​ ​

2025 VAR ਦੇਖੋ​​ ​

ਰਿਪੋਰਟ ਦੇ ਨਤੀਜੇ​​ ​

  • ਨੌਜਵਾਨ ਵੋਟਰ ਰੁਝਾਨ​​ ​
  • ਤਰਜੀਹੀ ਵੋਟਿੰਗ ਨਾਲ ਜੁੜੀ ਜਾਣਕਾਰੀ​​ ​
  • ਪਾੱਲਿਸੀ ਦੀਆਂ ਸਿਫ਼ਾਰਸ਼ਾਂ​​ ​