ਹਰ NYC ਵੋਟਰ, ਚੋਣ ਦਿਹਾੜੇ ਤੋਂ ਪਹਿਲਾਂ ਅਗਾਊਂ ਵੋਟ ਪਾ ਸਕਦਾ ਹੈ
| General Election 2025 Early Voting Schedule | |
| Early Voting Dates | Early Voting Hours |
| Saturday, October 25, 2025 | 9AM to 5PM |
| Sunday, October 26, 2025 | 9AM to 5PM |
| Monday, October 27, 2025 | 9AM to 5PM |
| Tuesday, October 28, 2025 | 10AM to 8PM |
| Wednesday, October 29, 2025 | 10AM to 8PM |
| Thursday, October 30, 2025 | 9AM to 5PM |
| Friday, October 31, 2025 | 8AM to 4PM |
| Saturday, November 1, 2025 | 9AM to 5PM |
| Sunday, November 2, 2025 | 9AM to 5PM |
ਆਪ ਜਾਕੇ ਅਗਾਊਂ ਵੋਟਿੰਗ ਪਾਉਣਾ
ਤੁਹਾਨੂੰ ਆਪਣੀ ਤੈਅਸ਼ੁਦਾ ਅਗਾਊਂ ਵੋਟਿੰਗ ਵਾਲ਼ੀ ਥਾਂ 'ਤੇ ਹੀ ਵੋਟ ਪਾਉਣੀ ਚਾਹੀਦੀ ਹੈ। ਤੁਹਾਡੀ ਅਗਾਊਂ ਵੋਟਿੰਗ ਵਾਲ਼ੀ ਥਾਂ ਤੁਹਾਡੀ ਚੋਣ-ਦਿਵਸ 'ਤੇ ਵੋਟਾਂ ਪੈਣ ਦੀ ਥਾਂ ਤੋਂ ਵੱਖਰੀ ਹੋ ਸਕਦੀ ਹੈ, ਇਸ ਲਈ ਜਾਣ ਤੋਂ ਪਹਿਲਾਂ ਪਤਾ ਲਾਉਣਾ ਯਕੀਨੀ ਬਣਾਓ!
ਵੋਟਾਂ ਪੈਣ ਵਾਲ਼ੀ ਆਪਣੀ ਥਾਂ ਦਾ ਪਤਾ ਲਾਓ
ਡਾਕ ਰਾਹੀਂ ਅਗਾਊਂ ਵੋਟ ਪਾਓ
ਨਿਊਯਾੱਰਕ ਦਾ ਅਗਾਊਂ ਡਾਕ ਰਾਹੀਂ ਵੋਟ ਪਾਉਣ ਸੰਬੰਧੀ ਐਕਟ, ਸਾਰੇ ਵੋਟਰਾਂ ਨੂੰ ਅਗਾਊਂ ਵੋਟ ਪਾਉਣ ਦਾ ਹੱਕ ਦਿੰਦਾ ਹੈ। ਹੁਣ ਤੁਹਾਨੂੰ ਡਾਕ ਰਾਹੀਂ ਵੋਟ ਪਾਉਣ ਦਾ ਕਾਰਣ ਦੱਸਣ ਦੀ ਲੋੜ ਨਹੀਂ ਹੈ!
ਇੱਥੇ ਤੁਸੀਂ ਕੀ ਜਾਣਨਾ ਚਾਹੁੰਦੇ ਹੋ
- ਕੋਈ ਵੀ ਰਜਿਸਟਰਡ ਵੋਟਰ ਅਗਾਊਂ ਮੇਲ ਵੋਟ-ਪਰਚੀ ਲਈ ਅਪਲਾਈ ਕਰ ਸਕਦਾ ਹੈ।
- ਜੇ ਤੁਹਾਡੇ ਕੋਲ ਉਸ ਚੋਣ ਲਈ ਅਗਾਊਂ ਮੇਲ ਜਾਂ ਗੈਰਹਾਜ਼ਰ ਵੋਟ-ਪਰਚੀ ਹੈ, ਤਾਂ ਤੁਸੀਂ ਆਪਣੀ ਵੋਟਾਂ ਪੈਣ ਦੀ ਥਾਂ 'ਤੇ ਵੋਟਿੰਗ ਮਸ਼ੀਨ ਦੀ ਵਰਤੋਂ ਨਹੀਂ ਕਰ ਸਕਦੇ।
- ਜੇ ਤੁਸੀਂ ਆਪਣੀ ਗੈਰਹਾਜ਼ਰ ਜਾਂ ਅਗਾਊਂ ਡਾਕ ਵੋਟ-ਪਰਚੀ ਦੀ ਵਰਤੋਂ ਨਹੀਂ ਕਰਦੇ, ਤਾਂ ਤੁਸੀਂ ਆਪਣੀ ਵੋਟਾਂ ਪੈਣ ਦੀ ਥਾਂ 'ਤੇ ਹਲਫ਼ਨਾਮੇ ਵਾਲੀ ਵੋਟ-ਪਰਚੀ ਨਾਲ ਵਿਅਕਤੀਗਤ ਤੌਰ 'ਤੇ ਵੋਟ ਪਾ ਸਕਦੇ ਹੋ ਅਤੇ ਵੋਟਿੰਗ ਮਸ਼ੀਨ ਨਾਲ ਨਹੀਂ।
ਇੱਕ ਡਾਕ ਵੋਟ-ਪਰਚੀ ਲਈ ਅਰਜ਼ੀ ਕਿਵੇਂ ਦੇਣੀ ਹੈ
- https://requestballot.vote.nyc 'ਤੇ ਆੱਨਲਾਈਨ
- ਅਪਾਹਜਤਾ ਯਾਨੀ ਅਸਮਰੱਥ ਵੋਟਰਾਂ, ਜਿਹਨਾਂ ਨੂੰ ਆਪਣੀ ਵੋਟ-ਪਰਚੀ ਵਿੱਚ ਮਦਦ ਦੀ ਲੋੜ ਹੈ, ਲਈ ਤੁਸੀਂ ਇੱਥੇ ਸੌਖੇ ਤਰੀਕੇ ਨਾਲ ਵੋਟ-ਪਰਚੀ ਲਈ ਮਦਦ ਵਾਸਤੇ ਬੇਨਤੀ ਕਰ ਸਕਦੇ ਹੋ: https://requestballot.vote.nyc/accessibility
- ਆਪਣੇ ਸਥਾਨਕ ਚੋਣ ਬੋਰਡ (Board of Elections, BOE) ਦੇ ਦਫ਼ਤਰ ਵਿੱਚ ਵਿਅਕਤੀਗਤ ਤੌਰ 'ਤੇ।
ਆਪਣੇ ਡਾਕ ਵੋਟ-ਪਰਚੀ ਦੀ ਬੇਨਤੀ ਕਦੋਂ ਕਰਨੀ ਹੈ
ਚੋਣ ਤੋਂ ਦਸ ਦਿਨ ਪਹਿਲਾਂ ਦੀ ਆਖਰੀ ਮਿਤੀ ਤੱਕ ਡਾਕ ਰਾਹੀਂ ਜਾਂ ਔਨਲਾਈਨ ਅਗਾਊਂ ਮੇਲ ਵੋਟ-ਪਰਚੀ ਜਾਂ ਗੈਰਹਾਜ਼ਰ ਵੋਟ-ਪਰਚੀ ਦੀ ਬੇਨਤੀ ਕਰਨਾ ਯਕੀਨੀ ਬਣਾਓ। ਤੁਸੀਂ ਚੋਣ ਤੋਂ ਇੱਕ ਦਿਨ ਪਹਿਲਾਂ ਤੱਕ ਵਿਅਕਤੀਗਤ ਤੌਰ 'ਤੇ ਅਰਜ਼ੀ ਦੇ ਸਕਦੇ ਹੋ।
2025 ਚੋਣਾਂ ਲਈ ਡਾਕ ਵੋਟ-ਪਰਚੀ ਦੀ ਬੇਨਤੀ ਕਰਨ ਦੀਆਂ ਅੰਤਮ ਤਾਰੀਖ਼ਾਂ
- 4 ਨਵੰਬਰ ਦੀਆਂ ਆਮ ਚੋਣਾਂ:
- ਆੱਨਲਾਈਨ ਜਾਂ ਡਾਕ ਰਾਹੀਂ ਅਪਲਾਈ ਕਰਨ ਦੀ ਅੰਤਮ ਤਾਰੀਖ਼ 25 ਅਕਤੂਬਰ, 2025 ਹੈ
- ਵਿਅਕਤੀਗਤ ਤੌਰ 'ਤੇ ਆਪਣੇ ਸਥਾਨਕ ਚੋਣ ਬੋਰਡ ਦਫ਼ਤਰ ਵਿਖੇ ਅਪਲਾਈ ਕਰਨ ਦੀ ਅੰਤਮ ਤਾਰੀਖ਼ 3 ਨਵੰਬਰ, 2025 ਹੈ
ਤੁਹਾਨੂੰ ਆਪਣੀ ਵੋਟ-ਪਰਚੀ ਮਿਲਣ ਤੋਂ ਬਾਅਦ
- ਹਰ ਇੱਕ ਦਫ਼ਤਰ ਲਈ ਆਪਣੀਂ ਪਸੰਦ ਬਾਰੇ ਵਿਚਾਰ ਕਰੋ ਅਤੇ ਵੋਟ-ਪਰਚੀ 'ਤੇ ਉਹਨਾਂ 'ਤੇ ਗੋਲਾ ਲਾਓ।
- ਆਪਣੀ ਵੋਟ-ਪਰਚੀ ਨੂੰ ਉਪਲਬਧ ਕਰਾਏ ਗਏ ਸੁਰੱਖਿਆ ਲਿਫ਼ਾਫ਼ੇੇ ਵਿੱਚ ਰੱਖੋ।
- ਸੁਰੱਖਿਆ ਲਿਫ਼ਾਫ਼ੇੇ ਦੇ ਬਾਹਰਲੇ ਪਾਸੇ ਦਸਤਖ਼ਤ ਕਰੋ ਅਤੇ ਤਾਰੀਖ਼ ਪਾਓ।
- ਸੁਰੱਖਿਆ ਲਿਫ਼ਾਫ਼ਾ ਸੀਲ ਕਰੋ।
- ਸੁਰੱਖਿਆ ਲਿਫ਼ਾਫ਼ੇ ਨੂੰ ਵਾਪਸ ਭੇਜੇ ਜਾਣ ਵਾਲੇ ਵੱਡੇ ਲਿਫ਼ਾਫ਼ੇ ਵਿੱਚ ਪਾਓ, ਜਿਸ 'ਤੇ ਤੁਹਾਡੇ ਚੋਣ ਬੋਰਡ ਦਾ ਵਾਪਸੀ ਦਾ ਪਤਾ ਹੈ ਅਤੇ ਇਸਦੇ ਸਾਹਮਣੇ ਵਾਲੇ ਪਾਸੇ: “Official Election Mail”।
- ਰਿਟਰਨ ਲਿਫ਼ਾਫ਼ਾ ਸੀਲ ਕਰੋ।
- ਮੇਲਬਾੱਕਸ ਦਾ ਪਤਾ ਲਾਓ ਅਤੇ ਇਸਨੂੰ ਉਸ ਵਿੱਚ ਪਾਓ। ਟਿਕਟਾਂ ਲਾਉਣ ਦੀ ਲੋੜ ਨਹੀਂ ਹੈ!
ਅਕਸਰ ਪੁੱਛੇ ਜਾਣ ਵਾਲੇ ਮੁੱਖ ਸੁਆਲ
ਅਗਾਊਂ ਵੋਟਿੰਗ ਕਦੋਂ ਹੈ?
ਅਗਾਊਂ ਵੋਟਿੰਗ ਚੋਣ ਦਿਹਾੜਾ 10 ਦਿਨ ਪਹਿਲਾਂ ਸ਼ੁਰੂ ਹੁੰਦਾ ਹੈ ਅਤੇ ਚੋਣ ਦਿਹਾੜੇ ਤੋਂ ਪਹਿਲਾਂ ਐਤਵਾਰ ਨੂੰ ਖ਼ਤਮ ਹੁੰਦਾ ਹੈ।
ਅਗਾਊਂ ਵੋਟਿੰਗ ਦੇ ਕੀ ਫ਼ਾਇਦੇ ਹਨ?
ਅਗਾਊਂ ਵੋਟਿੰਗ ਵੋਟਰਾਂ ਨੂੰ ਵੱਧ ਲਚਕੀਲਾਪਨ ਦਿੰਦੀ ਹੈ, ਚੋਣ ਦਿਹਾੜੇ ਵਾਲੇ ਦਿਨ ਦੀ ਉਡੀਕ ਕਰਨ ਦਾ ਸਮਾਂ ਘਟਾਉਂਦੀ ਹੈ, ਅਤੇ ਚੋਣ ਵਰਕਰਾਂ ਦਾ ਭਾਰ ਘੱਟ ਕਰਦੀ ਹੈ, ਹਰ ਕਿਸੇ ਦੇ ਵੋਟਿੰਗ ਦੇ ਅਨੁਭਵ ਨੂੰ ਹੋਰ ਖ਼ੁਸ਼ਗਵਾਰ ਬਣਾਉਂਦੀ ਹੈ!
ਅਸੀਂ ਅਗਾਊਂ ਵੋਟ ਕਿਉਂ ਪਾਉਂਦੇ ਹਾਂ?
ਗਵਰਨਰ ਨੇ 2019 ਵਿੱਚ ਅਗਾਊਂ ਵੋਟਿੰਗ ਬਾਰੇ ਕਾਨੂੰਨ 'ਤੇ ਦਸਤਖਤ ਕੀਤੇ ਸੀ। ਇਸ ਨੂੰ ਸਟੇਟ ਸੈਨੇਟ ਅਤੇ ਅਸੈਂਬਲੀ ਵਿੱਚ ਦੋ-ਪੱਖੀ ਹਿਮਾਇਤ ਮਿਲੀ ਸੀ।