ਚੋਣ-ਦਿਵਸ ਤੋਂ ਪਹਿਲਾਂ ਵੋਟ ਪਾਓ

ਹਰ NYC ਵੋਟਰ ਚੋਣ-ਦਿਵਸ ਤੋਂ ਪਹਿਲਾਂ ਆਪ ਜਾਕੇ ਅਗਾਊਂ ਵੋਟ ਪਾ ਸਕਦਾ ਹੈ। ਪਹਿਲਾਂ ਵੋਟ ਪਾਉਣੀ ਸਹੂਲਤ ਵਾਲ਼ੀ, ਤੇਜ਼ ਅਤੇ ਲਚਕੀਲੀ ਹੁੰਦੀ ਹੈ।


ਕਿੱਥੇ ਵੋਟ ਪਾਉਣੀ ਹੈ

ਤੁਹਾਨੂੰ ਆਪਣੀ ਤੈਅਸ਼ੁਦਾ ਅਗਾਊਂ ਵੋਟਿੰਗ ਵਾਲ਼ੀ ਥਾਂ 'ਤੇ ਹੀ ਵੋਟ ਪਾਉਣੀ ਚਾਹੀਦੀ ਹੈ। ਤੁਹਾਡੀ ਅਗਾਊਂ ਵੋਟਿੰਗ ਵਾਲ਼ੀ ਥਾਂ ਤੁਹਾਡੀ ਚੋਣ-ਦਿਵਸ 'ਤੇ ਵੋਟਾਂ ਪੈਣ ਦੀ ਥਾਂ ਤੋਂ ਵੱਖਰੀ ਹੋ ਸਕਦੀ ਹੈ, ਇਸ ਲਈ ਜਾਣ ਤੋਂ ਪਹਿਲਾਂ ਪਤਾ ਲਾਉਣਾ ਯਕੀਨੀ ਬਣਾਓ!

ਵੋਟਾਂ ਪੈਣ ਵਾਲ਼ੀ ਆਪਣੀ ਥਾਂ ਦਾ ਪਤਾ ਲਾਓਕੀ ਤੁਹਾਨੂੰ ਪਤਾ ਹੈ: ਅਗਾਊਂ ਵੋਟਿੰਗ ਨਾਲ ਆਦਤ ਪੈਂਦੀ ਹੈ! ਜੇ ਵੋਟਰਾਂ ਨੇ ਪਹਿਲਾਂ ਅਗਾਊਂ ਵੋਟਿੰਗ ਪਾਈ ਸੀ, ਤਾਂ 2020 ਦੀਆਂ ਆਮ ਚੋਣਾਂ ਵਿੱਚ ਅਗਾਊਂ ਵੋਟ ਪਾਉਣ ਦੀ ਸੰਭਾਵਨਾ 372% ਵੱਧ ਸੀ।

ਅਕਸਰ ਪੁੱਛੇ ਜਾਣ ਵਾਲੇ ਮੁੱਖ ਸੁਆਲ

ਅਗਾਊਂ ਵੋਟਿੰਗ ਕਦੋਂ ਹੈ?

ਅਗਾਊਂ ਵੋਟਿੰਗ ਚੋਣ ਦਿਹਾੜਾ 10 ਦਿਨ ਪਹਿਲਾਂ ਸ਼ੁਰੂ ਹੁੰਦਾ ਹੈ ਅਤੇ ਚੋਣ ਦਿਹਾੜੇ ਤੋਂ ਪਹਿਲਾਂ ਐਤਵਾਰ ਨੂੰ ਖ਼ਤਮ ਹੁੰਦਾ ਹੈ।

ਜੇ ਮੈਂ ਐਬਸੈਂਟੀ ਵੋਟ-ਪਰਚੀ ਦੀ ਬੇਨਤੀ ਕੀਤੀ ਸੀ ਜਾਂ ਸਬਮਿਟ ਕੀਤੀ ਸੀ, ਤਾਂ ਕੀ ਮੈਂ ਅਗਾਊਂ ਵੋਟ ਪਾ ਸਕਦਾ ਹਾਂ?

ਜੇ ਤੁਸੀਂ ਪੋਸਟਲ ਵੋਟ ਲਈ ਬੇਨਤੀ ਕੀਤੀ ਹੈ, ਤਾਂ ਤੁਹਾਨੂੰ ਇਸ ਨਾਲ ਵੋਟ ਪਾਉਣ ਦਾ ਪਲਾਨ ਬਣਾਉਣਾ ਚਾਹੀਦਾ ਹੈ। ਜਦੋਂ ਵੋਟਾਂ ਪੈ ਰਹੀਆਂ ਹੋਣ, ਤਾਂ ਤੁਸੀਂ ਕਿਸੇ ਵੀ ਅਗਾਊਂ ਵੋਟਿੰਗ ਵਾਲ਼ੀ ਥਾਂ 'ਤੇ ਆਪਣੀ ਭਰੀ ਹੋਈ ਪੋਸਟਲ ਵੋਟ ਡ੍ਰਾੱਪ ਬਾੱਕਸ ਵਿੱਚ ਪਾ ਸਕਦੇ ਹੋ। ਹਾਲਾਂਕਿ, ਜੇ ਤੁਸੀਂ ਪੋਸਟਲ ਵੋਟ ਦੀ ਬੇਨਤੀ ਕਰਨ ਤੋਂ ਬਾਅਦ ਆਪ ਜਾਕੇ ਵੋਟ ਪਾਉਣ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ ਆਪਣੀ ਵੋਟ ਪਾਉਣ ਵਾਲ਼ੀ ਥਾਂ 'ਤੇ ਹਲਫ਼ੀਆ ਬਿਆਨ ਵਾਲੀ ਵੋਟ-ਪਰਚੀ ਨਾਲ ਵੋਟ ਪਾਉਣੀ ਪਏੇਗੀ। ਇਹ ਵੋਟ-ਪਰਚੀ ਵੱਖਰੀ ਨਜ਼ਰ ਆਏਗੀ। ਜੇ ਤੁਹਾਨੂੰ ਇਸਦੀ ਲੋੜ ਹੈ, ਤਾਂ ਮਦਦ ਲਈ ਪੋਲ ਵਰਕਰ ਨੂੰ ਕਹੋ।

ਅਗਾਊਂ ਵੋਟਿੰਗ ਦੇ ਕਿਹੜੇ ਫ਼ਾਇਦੇ ਹਨ?

ਅਗਾਊਂ ਵੋਟਿੰਗ ਵੋਟਰਾਂ ਨੂੰ ਵੱਧ ਲਚਕੀਲਾਪਨ ਦਿੰਦੀ ਹੈ, ਚੋਣ-ਦਿਵਸ ਵਾਲੇ ਦਿਨ ਦੀ ਉਡੀਕ ਕਰਨ ਦਾ ਸਮਾਂ ਘਟਾਉਂਦੀ ਹੈ, ਅਤੇ ਚੋਣ ਵਰਕਰਾਂ ਦਾ ਭਾਰ ਘੱਟ ਕਰਦੀ ਹੈ, ਹਰ ਕਿਸੇ ਦੇ ਵੋਟਿੰਗ ਦੇ ਅਨੁਭਵ ਨੂੰ ਹੋਰ ਖ਼ੁਸ਼ਗਵਾਰ ਬਣਾਉਂਦੀ ਹੈ!

ਅਸੀਂ ਅਗਾਊਂ ਵੋਟ ਕਿਉਂ ਪਾਉਂਦੇ ਹਾਂ?

ਗਵਰਨਰ ਨੇ 2019 ਵਿੱਚ ਅਗਾਊਂ ਵੋਟਿੰਗ ਬਾਰੇ ਕਾਨੂੰਨ 'ਤੇ ਦਸਤਖਤ ਕੀਤੇ ਸੀ। ਇਸ ਨੂੰ ਸਟੇਟ ਸੈਨੇਟ ਅਤੇ ਅਸੈਂਬਲੀ ਵਿੱਚ ਦੋ-ਪੱਖੀ ਹਿਮਾਇਤ ਮਿਲੀ ਸੀ।

ਵੋਟਾਂ ਪੈਣ ਵਾਲ਼ੀ ਆਪਣੀ ਥਾਂ ਦਾ ਪਤਾ ਲਾਓ

ਮੈਂ ਵੋਟ ਕਿੱਥੇ ਪਾਵਾਂ?

ਆਪਣੀ ਅਗਾਊਂ ਵੋਟਿੰਗ ਵਾਲ਼ੀ ਥਾਂ ਦਾ ਪਤਾ ਲਾਉਣ ਲਈ NYC ਚੋਣਾਂ ਬਾਰੇ ਬੋਰਡ (Board of Elections) ਦੀ ਵੈਬਸਾਈਟ 'ਤੇ ਜਾਓ

ਵੋਟਾਂ ਪੈਣ ਵਾਲ਼ੀ ਆਪਣੀ ਥਾਂ ਦਾ ਪਤਾ ਲਾਓ

ਮੁੱਖ ਤਾਰੀਖ਼ਾਂ

 • ਅਗਾਊਂ ਵੋਟਿੰਗ

  Sat, March 23, 2024 - Sun, March 31, 2024
 • ਅਗਾਊਂ ਡਾਕ/ਐਬਸੈੈਂਟੀ ਵੋਟ-ਪਰਚੀ ਅਤੇ ਵੋਟਰ ਰਜਿਸਟ੍ਰੇਸ਼ਨ ਫ਼ਾਰਮ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼

  Sat, March 23, 2024
 • Voter registration application deadline

  Sat, March 23, 2024
 • ਅਗਾਊਂ ਡਾਕ/ਐਬਸੈੈਂਟੀ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ (ਆਪ ਜਾਕੇ)

  Mon, April 1, 2024