ਚੋਣ ਦਿਹਾੜੇ ਦੀਆਂ ਤਾਰੀਖ਼ਾਂ ਅਤੇ ਅੰਤਮ-ਤਾਰੀਖ਼ਾਂ

2024

ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ

ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ

ਮੰਗਲਵਾਰ, 17 ਸਿਤੰਬਰ, 2024

ਨਿਉਯਾੱਰਕ ਸਟੇਟ ਦੀਆਂ ਆਮ ਚੋਣਾਂ

ਅਗਾਊਂ ਵੋਟਿੰਗ

ਸ਼ਨਿਚਰਵਾਰ, 26 ਅਕਤੂਬਰ, 2024 - ਐਤਵਾਰ, 3 ਨਵੰਬਰ, 2024

ਚੋਣ-ਦਿਵਸ ਤੋਂ ਪਹਿਲਾਂ ਨਿਜੀ ਤੌਰ 'ਤੇ ਅਗਾਊਂ ਵੋਟ ਪਾਓ! ਆਪਣੀ ਅਗਾਊਂ ਵੋਟਿੰਗ ਵਾਲ਼ੀ ਥਾਂ ਅਤੇ ਸਮੇਂ ਦਾ ਪਤਾ ਲਾਓ।

ਅਗਾਊਂ ਡਾਕ/ਗੈਰਹਾਜ਼ਰ ਬੈਲਟ ਅਤੇ ਵੋਟਰ ਰਜਿਸਟ੍ਰੇਸ਼ਨ ਫ਼ਾਰਮ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼

ਸ਼ਨਿਚਰਵਾਰ, 26 ਅਕਤੂਬਰ, 2024

ਅਗਾਊਂ ਡਾਕ ਵੋਟ-ਪਰਚੀ, ਗੈਰਹਾਜ਼ਰ ਬੈਲਟ ਅਤੇ ਡਾਕ ਰਾਹੀਂ ਵੋਟਰ ਰਜਿਸਟ੍ਰੇਸ਼ਨ ਫ਼ਾਰਮ, ਆੱਨਲਾਈਨ ਪੋਰਟਲ, ਈਮੇਲ ਜਾਂ ਫ਼ੈਕਸ ਲਈ ਅਰਜ਼ੀ ਪ੍ਰਾਪਤ ਕਰਨ ਲਈ ਚੋਣ ਬੋਰਡ ਲਈ ਆਖ਼ਰੀ ਦਿਨ।

ਵੋਟਰ ਰਜਿਸਟ੍ਰੇਸ਼ਨ ਦੀ ਅਰਜ਼ੀ ਬਾਰੇ ਅੰਤਮ-ਤਾਰੀਖ਼

ਸ਼ਨਿਚਰਵਾਰ, 26 ਅਕਤੂਬਰ, 2024

ਵੋਟਰ ਰਜਿਸਟ੍ਰੇਸ਼ਨ ਦੀ ਅਰਜ਼ੀ ਮੇਲ ਰਾਹੀਂ ਜਾਂ ਨਿਜੀ ਤੌਰ 'ਤੇ ਚੋਣ ਬੋਰਡ ਨੂੰ ਅੰਤਮ-ਤਾਰੀਖ਼ ਤੱਕ ਜ਼ਰੂਰ ਮਿਲ ਜਾਣੀ ਚਾਹੀਦੀ ਹੈ। ਆਪਣੀ ਬਰੋ ਦੇ ਚੋਣ ਬੋਰਡ ਦਫ਼ਤਰ ਦਾ ਪਤਾ ਲਾਓ।

ਅਗਾਊਂ ਡਾਕ/ਐਬਸੈੈਂਟੀ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ (ਆਪ ਜਾਕੇ)

ਸੋਮਵਾਰ, 4 ਨਵੰਬਰ, 2024

ਅਗਾਊਂ ਡਾਕ ਵੋਟ-ਪਰਚੀ ਅਤੇ ਐਬਸੈੈਂਟੀ ਵੋਟ-ਪਰਚੀ ਲਈ ਚੋਣ ਬੋਰਡ ਵਿਖੇ ਆਪ ਜਾਕੇ ਅਪਲਾਈ ਕਰਨ ਦਾ ਆਖ਼ਰੀ ਦਿਨ। ਆਪਣੀ ਬਰੋ ਦੇ ਚੋਣ ਬੋਰਡ ਦਫ਼ਤਰ ਦਾ ਪਤਾ ਲਾਓ।

ਚੋਣ-ਦਿਵਸ

ਮੰਗਲਵਾਰ, 5 ਨਵੰਬਰ, 2024

ਚੋਣ ਸਵੇਰੇ 6 ਵਜੇ-ਰਾਤੀਂ 9 ਵਜੇ ਤੱਕ ਹੁੰਦੀ ਹੈ।ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਲਾਓ।

ਅਗਾਊਂ ਡਾਕ/ਗੈਰਹਾਜ਼ਰ ਬੈਲਟ ਵਾਪਸ ਕਰਨ ਦੀ ਅੰਤਮ-ਤਾਰੀਖ਼

ਮੰਗਲਵਾਰ, 5 ਨਵੰਬਰ, 2024

ਆਪਣੀ ਅਗਾਊਂ ਡਾਕ ਵੋਟ-ਪਰਚੀ ਅਤੇ ਗੈਰਹਾਜ਼ਰ ਬੈਲਟ ਵਾਪਸ ਕਰਨ ਵਾਲੇ ਲਿਫ਼ਾਫ਼ੇ 'ਤੇ ਪੋਸਟਮਾਰਕ ਦਾ ਆਖ਼ਰੀ ਦਿਨ।ਚੋਣ ਬੋਰਡ ਵਿਖੇ ਆਪ ਜਾਕੇ ਵੋਟ-ਪਰਚੀ ਡਿਲੀਵਰ ਕਰਨ ਜਾਂ ਇਸ ਨੂੰ ਵੋਟਾਂ ਪੈਣ ਦੀ ਥਾਂ 'ਤੇ ਡ੍ਰਾੱਪ ਕਰਨ ਦਾ ਆਖ਼ਰੀ ਦਿਨ। ਆਪਣੀ ਵੋਟਾਂ ਪੈਣ ਦੀ ਥਾਂ ਦਾ ਪਤਾ ਲਾਓ।