ਆਪਣੀ ਗੱਲ ਕਹੋ, NYC! 

ਕਿੱਥੇ ਵੋਟ ਪਾਉਣੀ ਹੈ

ਤੁਹਾਨੂੰ ਵੋਟ ਪਾਉਣ ਵਾਲ਼ੀ ਮਿੱਥੀ ਹੋਈ ਥਾਂ 'ਤੇ ਹੀ ਵੋਟ ਪਾਉਣੀ ਚਾਹੀਦੀ ਹੈ। ਵੋਟ ਪਾਉਣ ਵਾਲ਼ੀਆਂ ਥਾਵਾਂ ਸਾਲ-ਦਰ-ਸਾਲ ਜਾਂ ਇੱਥੋਂ ਤੱਕ ਕਿ ਪਾਣੀ ਦਾ ਮੁੱਖ ਪਾਈਪ ਫਟਣ ਜਾਂ ਬਿਜਲੀ ਕਟੌਤੀ ਵਰਗੇ ਮਸਲੇ ਕਰਕੇ ਆਖ਼ਰੀ ਸਮੇਂ 'ਤੇੇ ਵੀ ਬਦਲ ਸਕਦੀਆਂ ਹਨ। ਇਸ ਕਰਕੇ ਜਾਣ ਤੋਂ ਪਹਿਲਾਂ ਪਤਾ ਲਾਉਣਾ ਯਕੀਨੀ ਬਣਾਓ!

ਵੋਟਾਂ ਪੈਣ ਵਾਲ਼ੀ ਆਪਣੀ ਥਾਂ ਦਾ ਪਤਾ ਲਾਓ

ਵੋਟ ਕਦੋਂ ਪਾਉਣੀ ਹੈ

ਚੋਣ ਵਾਲ਼ੀਆਂ ਥਾਵਾਂ 27 ਜੂਨ ਨੂੰ ਸਵੇਰੇ 6 ਵਜੇ ਤੋਂ ਰਾਤੀਂ 9 ਵਜੇ ਤੱਕ ਖੁੱਲ੍ਹੀਆਂ ਹਨ। ਤੁਸੀਂ 17 ਜੂਨ - 25 ਜੂਨ ਤੱਕ ਨਿਜੀ ਤੌਰ 'ਤੇ ਵੀ ਅਗਾਊਂ ਵੋਟ ਪਾਓ ਸਕਦੇ ਹੋ।

ਅਗਾਊਂ ਵੋਟਿੰਗ ਬਾਰੇ ਹੋਰ ਜਾਣੋ

 

ਅਕਸਰ ਪੁੱਛੇ ਜਾਣ ਵਾਲ਼ੇ ਸੁਆਲ

ਕੀ ਮੈਂ ਚੋਣ-ਦਿਵਸ ਤੋਂ ਅਗਾਊਂ ਵੋਟ ਪਾ ਸਕਦਾ ਹਾਂ?

ਹਾਂ!ਤੁਸੀਂ 17 ਜੂਨ-25 ਜੂਨ ਤੱਕ ਆਪ ਜਾਕੇ ਵੋਟ ਪਾ ਸਕਦੇ ਹੋ।ਤੁਸੀਂ ਐਬਸੈਂਟੀ ਵੋਟ-ਪਰਚੀ ਲਈ ਬੇਨਤੀ ਕਰਕੇ ਡਾਕ ਰਾਹੀਂ ਵੀ ਵੋਟ ਪਾ ਸਕਦੇ ਹੋ।ਵੋਟ ਪਾਉਣ ਦੇ ਹੋਰ ਤਰੀਕਿਆਂ ਬਾਰੇ ਜਾਣੋ।

ਜੇ ਮੈਂ ਐਬਸੈਂਟੀ ਵੋਟ-ਪਰਚੀ ਬਾਰੇ ਬੇਨਤੀ ਕੀਤੀ ਹੈ ਜਾਂ ਜਮ੍ਹਾ ਕੀਤੀ ਹੈ, ਤਾਂ ਕੀ ਮੈਂ ਚੋਣ-ਦਿਵਸ 'ਤੇ ਵੋਟ ਪਾ ਸਕਦਾ ਹਾਂ?

ਜੇ ਤੁਸੀਂ ਪੋਸਟਲ ਵੋਟ ਲਈ ਬੇਨਤੀ ਕੀਤੀ ਹੈ, ਤਾਂ ਤੁਹਾਨੂੰ ਇਸ ਨਾਲ ਵੋਟ ਪਾਉਣ ਦਾ ਪਲਾਨ ਬਣਾਉਣਾ ਚਾਹੀਦਾ ਹੈ। ਜਦੋਂ ਵੋਟਾਂ ਪੈ ਰਹੀਆਂ ਹੋਣ, ਤਾਂ ਤੁਸੀਂ ਕਿਸੇ ਵੀ ਅਗਾਊਂ ਵੋਟਿੰਗ ਵਾਲ਼ੀ ਥਾਂ 'ਤੇ ਆਪਣੀ ਭਰੀ ਹੋਈ ਪੋਸਟਲ ਵੋਟ ਡ੍ਰਾੱਪ ਬਾੱਕਸ ਵਿੱਚ ਪਾ ਸਕਦੇ ਹੋ। ਹਾਲਾਂਕਿ, ਜੇ ਤੁਸੀਂ ਪੋਸਟਲ ਵੋਟ ਦੀ ਬੇਨਤੀ ਕਰਨ ਤੋਂ ਬਾਅਦ ਆਪ ਜਾਕੇ ਵੋਟ ਪਾਉਣ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ ਆਪਣੀ ਵੋਟ ਪਾਉਣ ਵਾਲ਼ੀ ਥਾਂ 'ਤੇ ਹਲਫ਼ੀਆ ਬਿਆਨ ਵਾਲੀ ਵੋਟ-ਪਰਚੀ ਨਾਲ ਵੋਟ ਪਾਉਣੀ ਪਏੇਗੀ। ਇਹ ਵੋਟ-ਪਰਚੀ ਵੱਖਰੀ ਨਜ਼ਰ ਆਏਗੀ। ਜੇ ਤੁਹਾਨੂੰ ਇਸਦੀ ਲੋੜ ਹੈ, ਤਾਂ ਮਦਦ ਲਈ ਪੋਲ ਵਰਕਰ ਨੂੰ ਕਹੋ।

ਜੇ ਮੈਂ ਵੋਟਾਂ ਪੈਣ ਦੀ ਥਾਂ ਬੰਦ ਹੋਣ 'ਤੇ ਆਪਣੀ ਵੋਟਾਂ ਪੈਣ ਦੀ ਥਾਂ 'ਤੇ ਲਾਈਨ ਵਿੱਚ ਹਾਂ, ਕੀ ਮੈਂ ਅਜੇ ਵੀ ਵੋਟ ਪਾ ਸਕਦਾ ਹਾਂ?

ਹਾਂ! ਤੁਹਾਨੂੰ ਵੋਟ ਪਾਉਣ ਦਾ ਉਸ ਸਮੇਂ ਤੱਕ ਹੱਕ ਹੈ, ਜਦੋਂ ਤੱਕ ਤੁਸੀਂ ਚੋਣ-ਦਿਵਸ 'ਤੇ ਰਾਤੀਂ 9 ਵਜੇ ਤੱਕ ਲਾਈਨ ਵਿੱਚ ਇੱਕ ਰਜਿਸਟਰਡ ਵੋਟਰ ਹੁੰਦੇ ਹੋ।

ਵੋਟਾਂ ਪੈਣ ਵਾਲ਼ੀ ਆਪਣੀ ਥਾਂ ਦਾ ਪਤਾ ਲਾਓ

ਮੈਂ ਵੋਟ ਕਿੱਥੇ ਪਾਵਾਂ?

ਆਪਣੀ ਵੋਟਿੰਗ ਵਾਲ਼ੀ ਥਾਂ ਦਾ ਪਤਾ ਲਾਉਣ ਲਈ NYC ਚੋਣਾਂ ਬਾਰੇ (Board of Elections) ਦੀ ਵੈਬਸਾਈਟ 'ਤੇ ਜਾਓ

ਵੋਟਾਂ ਪੈਣ ਵਾਲ਼ੀ ਆਪਣੀ ਥਾਂ ਦਾ ਪਤਾ ਲਾਓ

ਮੁੱਖ ਤਾਰੀਖ਼ਾਂ

 • ਤੁਹਾਡਾ ਪਤਾ ਅੱਪਡੇਟ ਕਰਨ ਦੀ ਅੰਤਮ-ਤਾਰੀਖ਼

  ਸੋਮਵਾਰ, 12 ਜੂਨ, 2023
 • ਗੈਰਹਾਜ਼ਰ ਬੈਲਟ ਬੇਨਤੀ ਦੀ ਅੰਤਮ ਤਾਰੀਖ (ਔਨਲਾਈਨ ਜਾਂ ਡਾਕ ਦੁਆਰਾ)

  ਸੋਮਵਾਰ, 12 ਜੂਨ, 2023
 • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼

  ਸ਼ਨਿਚਰਵਾਰ, 17 ਜੂਨ, 2023
 • ਅਗਾਊਂ ਵੋਟਿੰਗ

  ਸ਼ਨਿਚਰਵਾਰ, 17 ਜੂਨ, 2023 - ਐਤਵਾਰ, 25 ਜੂਨ, 2023