ਜੇ ਤੁਸੀਂ ਆਪ ਜਾਕੇ ਵੋਟ ਨਹੀਂ ਪਾ ਸਕਦੇ, ਤਾਂ ਡਾਕ ਰਾਹੀਂ ਵੋਟ ਪਾਓ
ਜਿਹਨਾਂ ਨੂੰ ਡਾਕ ਰਾਹੀਂ ਵੋਟਿੰਗ ਕਰਨ ਦੀ ਲੋੜ ਹੈ, ਇਹ ਉਹਨਾਂ ਲਈ ਇੱਕ ਸੁਰੱਖਿਅਤ, ਅਸਾਨ ਅਤੇ ਭਰੋਸੇਮੰਦ ਤਰੀਕਾ ਹੈੈ!
ਜੇ ਤੁਹਾਡਾ ਕੋਈ ਜਾਇਜ਼ ਕਾਰਣ ਹੈ, ਜਿਵੇਂ ਕਿ ਚੋਣ-ਦਿਵਸ 'ਤੇ ਨਿਉ ਯਾੱਰਕ ਤੋਂ ਦੂਰ ਹੋ ਜਾਂ ਕੋਈ ਬਿਮਾਰੀ ਜਾਂ ਸਰੀਰਕ ਅਸਮਰੱਥਾ (ਅਪੰਗਤਾ), ਤਾਂ ਤੁਸੀਂ ਐਬਸੈਂਟੀ ਵੋਟ-ਪਰਚੀ ਲਈ ਬੇਨਤੀ ਕਰ ਸਕਦੇ ਹੋ।ਐਬਸੈਂਟੀ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ 12 ਜੂਨ ਹੈ।
ਕੀ ਤੁਹਾਨੂੰ ਪਤਾ ਹੈ: 2016 ਦੀਆਂ ਪ੍ਰੈਜ਼ੀਡੈਂਟ ਦੀਆਂ ਪ੍ਰਮੁੱਖ ਚੋਣਾਂ ਦੇ ਮੁਕਾਬਲੇ ਜੂਨ 2020 ਦੀਆਂ ਪ੍ਰੈਜ਼ੀਡੈਂਟ ਦੀਆਂ ਪ੍ਰਮੁੱਖ ਚੋਣਾਂ ਵਿੱਚ 33ਗੁਣਾ ਵੱਧ ਵੋਟਰਾਂ ਨੇ ਐਬਸੈਂਟੀ ਵੋਟ-ਪਰਚੀਆਂ ਲਈ ਬੇਨਤੀ ਕੀਤੀ ਸੀ।
ਡਾਕ ਰਾਹੀਂ ਵੋਟ ਕਿਵੇਂ ਪਾਓ
ਅਕਸਰ ਪੁੱਛੇ ਜਾਣ ਵਾਲ਼ੇ ਸੁਆਲ
ਐਬਸੈਂਟੀ ਵੋਟ-ਪਰਚੀ ਲਈ ਬੇਨਤੀ ਕਰਨ ਦੇ ਢੁਕਵੇਂ ਕਾਰਣ ਕਿਹੜੇ ਹਨ?
ਜੇ ਤੁਸੀਂ ਚੋਣ-ਦਿਵਸ 'ਤੇ ਨਿਉ ਯਾੱਰਕ ਸਿਟੀ ਤੋਂ ਦੂਰ ਹੋ, ਕੋਈ ਬਿਮਾਰੀ ਜਾਂ ਸਰੀਰਕ ਅਸਮਰੱਥਾ (ਅਪੰਗਤਾ) ਹੈ, ਬਿਮਾਰ ਜਾਂ ਸਰੀਰਕ ਤੌਰ 'ਤੇ ਅਸਮਰੱਥ ਲੋਕਾਂ ਲਈ ਪ੍ਰਾਇਮਰੀ ਕੇਅਰ ਪ੍ਰੋਵਾਈਡਰ ਹੋ, ਵੈਟਰਨਜ਼ ਹੈਲਥ ਐਡਮਿਨਿਸਟ੍ਰੇਸ਼ਨ ਹਸਪਤਾਲ ਦੇ ਰੈਜ਼ੀਡੈਂਟ ਜਾਂ ਮਰੀਜ਼ ਹੋ, ਜਾਂ ਜੇ ਤੁਸੀਂ ਸਜ਼ਾ ਕੱਟ ਰਹੇ ਹੋ ਜਾਂ ਮੁਕੱਦਮੇ ਦੀ ਉਡੀਕ ਕਰ ਰਹੇ ਹੋ, ਤਾਂ ਤੁਸੀਂ ਐਬਸੈਂਟੀ ਵੋਟ-ਪਰਚੀ ਲਈ ਬੇਨਤੀ ਕਰ ਸਕਦੇ ਹੋ।ਤੁਸੀਂ ਆਪਣੇ ਐਬਸੈਂਟੀ ਵੋਟ-ਪਰਚੀ ਵਾਲ਼ੇ ਫ਼ਾਰਮ 'ਤੇ ਆਪਣਾ ਕਾਰਣ ਲਿਖ ਸਕਦੇ ਹੋ। ਆਪਣੀ ਐਬਸੈਂਟੀ ਵੋਟ-ਪਰਚੀ ਲਈ ਬੇਨਤੀ ਕਰੋ.
ਜੇ ਮੈਂ ਐਬਸੈਂਟੀ ਵੋਟ-ਪਰਚੀ ਲਈ ਬੇਨਤੀ ਕੀਤੀ ਹੈ ਜਾਂ ਸਬਮਿਟ ਕੀਤੀ ਹੈ, ਤਾਂ ਕੀ ਮੈਂ ਅਜੇ ਵੀ ਆਪ ਜਾਕੇ ਵੋਟ ਪਾ ਸਕਦਾ ਹਾਂ?
ਜੇ ਤੁਸੀਂ ਪੋਸਟਲ ਵੋਟ ਲਈ ਬੇਨਤੀ ਕੀਤੀ ਹੈ, ਤਾਂ ਤੁਹਾਨੂੰ ਇਸ ਨਾਲ ਵੋਟ ਪਾਉਣ ਦਾ ਪਲਾਨ ਬਣਾਉਣਾ ਚਾਹੀਦਾ ਹੈ। ਜਦੋਂ ਵੋਟਾਂ ਪੈ ਰਹੀਆਂ ਹੋਣ, ਤਾਂ ਤੁਸੀਂ ਕਿਸੇ ਵੀ ਵੋਟਿੰਗ ਵਾਲ਼ੀ ਥਾਂ 'ਤੇ ਆਪਣੀ ਭਰੀ ਹੋਈ ਪੋਸਟਲ ਵੋਟ ਡ੍ਰਾੱਪ ਬਾੱਕਸ ਵਿੱਚ ਪਾ ਸਕਦੇ ਹੋ। ਹਾਲਾਂਕਿ, ਜੇ ਤੁਸੀਂ ਪੋਸਟਲ ਵੋਟ ਦੀ ਬੇਨਤੀ ਕਰਨ ਤੋਂ ਬਾਅਦ ਆਪ ਜਾਕੇ ਵੋਟ ਪਾਉਣ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ ਆਪਣੀ ਵੋਟ ਪਾਉਣ ਵਾਲ਼ੀ ਥਾਂ 'ਤੇ ਹਲਫ਼ੀਆ ਬਿਆਨ ਵਾਲੀ ਵੋਟ-ਪਰਚੀ ਨਾਲ ਵੋਟ ਪਾਉਣੀ ਪਏੇਗੀ। ਇਹ ਵੋਟ-ਪਰਚੀ ਵੱਖਰੀ ਨਜ਼ਰ ਆਏਗੀ। ਜੇ ਤੁਹਾਨੂੰ ਇਸਦੀ ਲੋੜ ਹੈ, ਤਾਂ ਮਦਦ ਲਈ ਪੋਲ ਵਰਕਰ ਨੂੰ ਕਹੋ।
ਕੀ ਮੈਂ ਆਪ ਜਾਕੇ ਐਬਸੈਂਟੀ ਵੋਟ ਪਾ ਸਕਦਾ ਹਾਂ?
ਅਜੀਬ ਲੱਗਦਾ ਹੈ, ਪਰ ਇਹ ਸੱਚ ਹੈ!ਤੁਸੀਂ ਆਪਣੀ ਬਰੋ ਦੇ ਚੋਣਾਂ ਬਾਰੇ ਬੋਰਡ (Board of Elections) ਦੇ ਦਫ਼ਤਰ ਵਿੱਚ ਆਪ ਜਾਕੇ ਐਬਸੈਂਟੀ ਵੋਟ ਪਾ ਸਕਦੇ ਹੋ।ਦਫ਼ਤਰ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9ਵਜੇ-ਸ਼ਾਮੀਂ 5ਵਜੇ ਤੱਕ ਅਤੇ ਚੋਣ-ਦਿਵਸ ਤੋਂ ਪਹਿਲਾਂ ਵੀਕੈਂਡ 'ਤੇ ਖੁੱਲ੍ਹੇ ਰਹਿੰਦੇ ਹਨ।ਜੇ ਤੁਸੀਂ ਆੱਨਲਾਈਨ ਜਾਂ ਡਾਕ ਰਾਹੀਂ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ ਖੁੰਝਾ ਦਿੰਦੇ ਹੋ, ਤਾਂ ਇਹ ਇੱਕ ਮਦਦਗਾਰ ਵਿਕਲਪ ਹੋ ਸਕਦਾ ਹੈ।ਚੋਣ-ਦਿਵਸ 'ਤੇ ਦਫ਼ਤਰ ਰਾਤੀਂ 9 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ।ਆਪਣੇ ਸਥਾਨਕ ਚੋਣਾਂ ਬਾਰੇ ਬੋਰਡ (Board of Elections) ਦੇ ਦਫ਼ਤਰ ਦਾ ਪਤਾ ਲਾਓ।
ਕੀ ਮੈਂ ਪੱਕੀ ਐਬਸੈਂਟੀ ਵੋਟ-ਪਰਚੀ ਦੀ ਸੂਚੀ ਵਿੱਚ ਸ਼ਾਮਿਲ ਹੋ ਸਕਦਾ ਹਾਂ?
ਹਾਂ! ਜੇ ਤੁਸੀਂ ਸਥਾਈ ਤੌਰ 'ਤੇ ਬਿਮਾਰ ਜਾਂ ਅਪਾਹਜ ਹੋ ਅਤੇ ਆਪਣੀ ਵੋਟ ਪਾਉਣ ਵਾਲ਼ੀ ਥਾਂ 'ਤੇ ਨਹੀਂ ਜਾ ਸਕਦੇ, ਤਾਂ ਤੁਸੀਂ ਚੋਣਾਂ ਬਾਰੇ ਬੋਰਡ (Board of Elections) ਦੀ ਐਬਸੈਂਟੀ ਵੋਟ-ਪਰਚੀ ਵਾਲ਼ੀ ਸੂਚੀ ਵਿੱਚ ਸ਼ਾਮਿਲ ਹੋ ਸਕਦੇ ਹੋ। ਸ਼ਾਮਿਲ ਹੋਣ ਲਈ, ਐਬਸੈਂਟੀ ਵੋਟ-ਪਰਚੀ ਵਾਲ਼ੀ ਐਪਲੀਕੇਸ਼ਨ 'ਤੇ "ਸਥਾਈ ਬਿਮਾਰੀ ਜਾਂ ਸਰੀਰਕ ਅਪੰਗਤਾ" ਵਜੋਂ ਨਿਸ਼ਾਨਬੱਧ ਬਾੱਕਸ 'ਤੇ ਨਿਸ਼ਾਨ ਲਾਓ। ਚੋਣਾਂ ਬਾਰੇ ਬੋਰਡ (Board of Elections) ਤੁਹਾਨੂੰ ਹਰੇਕ ਚੋਣ ਲਈ ਆਪਣੇ ਆਪ ਇੱਕ ਐਬਸੈਂਟੀ ਵੋਟ-ਪਰਚੀ ਐਪਲੀਕੇਸ਼ਨ ਭੇਜੇਗਾ, ਜਿਸ ਵਿੱਚ ਤੁਸੀਂ ਵੋਟ ਪਾਉਣ ਦੇ ਯੋਗ ਹੋ।