ਗੱਲਬਾਤ ਵਿੱਚ ਸ਼ਾਮਲ ਹੋਵੋ। ਨਿਊਯਾਰਕ ਸ਼ਹਿਰ ਦੀਆਂ ਚਰਚਾਵਾਂ ਨੂੰ ਸੁਣੋ।

ਮੈਂ ਇਹ ਬਹਿਸਾਂ ਕਿੱਥੇ ਦੇਖ ਸਕਦਾ/ਸਕਦੀ ਹਾਂ?
-
Missed the debates live? No problem! Stream them below anytime:
![]() |
|
![]() |
|
![]() |
|
2025 ਸਪੌਂਸਰ
WNBC, NY1, and PIX11 are our broadcast partners for the citywide mayoral, comptroller, and public advocate debates for the 2025 Primary Election voting season.
![]() |
WNBC ਦੀ ਟੈਲਿਮੁੰਡੋ 47 ਨਿਊਯਾਰਕ (WNJU), ਅਤੇ POLITICO ਨਾਲ ਭਾਈਵਾਲੀ ਹੈ |
![]() |
NY1 ਦੀ ਸਪੈਕਟ੍ਰਮ ਨੋਟੀਸਿਅਸ, WNYC/ਗੋਥਾਮਿਸਟ, ਦਿ ਸਿਟੀ, ਨਿਊਯਾਰਕ ਸਿਟੀ ਅਤੇ ਰਾਜ ਦੇ ਕਾਨੂੰਨ ਲਈ ਨਿਊਯਾਰਕ ਲਾੱਅ ਸਕੂਲ'ਸ ਸੈਂਟਰ, ਦਿ ਮਿਉਜ਼ਿਅਮ ਆੱਫ਼ ਦਿ ਸਿਟੀ ਆੱਫ਼ ਨਿਊਯਾਰਕ, CUNY ਵਿਖੇ ਕ੍ਰੇਗ ਨਿਊਮਾਰਕ ਗ੍ਰੈਜੂਏਟ ਸਕੂਲ ਆੱਫ਼ ਜਰਨਲਿਜ਼ਮ, ਅਤੇ ਜੌਹਨ ਜੇਅ ਕਾੱਲਿਜ ਆੱਫ਼ ਕ੍ਰਿਮਿਨਲ ਨਾਲ ਭਾਈਵਾਲੀ ਹੈ |
![]() |
PIX11 ਦੀ ਅਲ ਡਾਇਰਿਓ NYC, ਸ਼ਨੈਪਸ ਮੀਡੀਆ, ਅਤੇ ਆੱਡੇਸੀ NY (1010 WINS, 94.7 ਨਾਲ ਭਾਈਵਾਲੀ ਹੈ WXBK, WINS ਨਿਊਯਾਰਕ) |
ਇਹ ਚਰਚਾਵਾਂ ਕੀ ਹੁੰਦੀਆਂ ਹਨ?
- ਨਿਊਯਾਰਕ ਸ਼ਹਿਰ ਦੀਆਂ ਚਰਚਾਵਾਂ ਹਰ ਚਾਰ ਸਾਲਾਂ ਬਾਅਦ ਸ਼ਹਿਰ-ਵਿਆਪੀ ਦਫ਼ਤਰ – ਮੇਅਰ, ਕੰਪਟ੍ਰੋਲਰ, ਅਤੇ ਸਰਕਾਰੀ ਵਕੀਲ ਲਈ ਚੋਣਾਂ ਦੇ ਨਾਲ-ਨਾਲ ਹੁੰਦੀਆਂ ਹਨ।
ਇਹ ਚਰਚਾਵਾਂ ਮਹੱਤਵਪੂਰਨ ਕਿਉਂ ਹਨ?
- ਇਹ ਉਨ੍ਹਾਂ ਮੁੱਦਿਆਂ 'ਤੇ ਉਮੀਦਵਾਰਾਂ ਦੇ ਵਿਚਾਰਾਂ ਬਾਰੇ ਜਾਣਨ ਦਾ ਇੱਕ ਮੌਕਾ ਹੈ ਜੋ ਤੁਹਾਡੇ ਲਈ ਮਹੱਤਵਪੂਰਨ ਹਨ। ਅਤੇ ਇਹ ਉਮੀਦਵਾਰਾਂ ਨੂੰ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹੋਏ ਸਿੱਧੇ ਤੌਰ 'ਤੇ ਸੁਣਨ ਦਾ ਇੱਕ ਵਿਲੱਖਣ ਮੌਕਾ ਹੈ।
ਇਹ ਚਰਚਾਵਾਂ ਕਦੋਂ ਹੋਣਗਿਆਂ?
- ਸ਼ਹਿਰ-ਵਿਆਪੀ ਚੋਣ ਸਾਲਾਂ ਵਿੱਚ, ਜਿਵੇਂ ਕਿ ਇਸ ਸਾਲ, ਚਰਚਾਵਾਂ ਜੂਨ ਦੀ ਪ੍ਰਮੁੱਖ ਚੋਣਾਂ ਅਤੇ ਨਵੰਬਰ ਦੀ ਆਮ ਚੋਣਾਂ ਤੋਂ ਠੀਕ ਪਹਿਲਾਂ ਹੁੰਦੀਆਂ ਹਨ।
ਇਨ੍ਹਾਂ ਚਰਚਾਵਾਂ ਵਿੱਚ ਕੌਣ ਹਿੱਸਾ ਲੈਂਦਾ ਹੈ?
- ਚਰਚਾ ਮੰਚ ਲਈ ਯੋਗ ਹੋਣ ਵਾਸਤੇ ਉਮੀਦਵਾਰਾਂ ਨੂੰ ਕੁਝ ਮਾਪਦੰਡ ਪੂਰੇ ਕਰਨੇ ਚਾਹੀਦੇ ਹਨ, ਜਿਸ ਵਿੱਚ ਇਹ ਦਿਖਾਉਣ ਲਈ ਕਾਫ਼ੀ ਪੈਸੇ ਇਕੱਤਰ ਕਰਨਾ ਅਤੇ ਖਰਚ ਕਰਨਾ ਸ਼ਾਮਲ ਹੈ ਕਿ ਉਨ੍ਹਾਂ ਨੂੰ ਨਿਊਯਾਰਕ ਵਾਸੀਆਂ ਤੋਂ ਵਿਆਪਕ ਸਮਰਥਨ ਪ੍ਰਾਪਤ ਹੈ।
ਮੈਚਿੰਗ ਫੰਡ ਪ੍ਰੋਗਰਾਮ ਨਾਲ ਕੀ ਸੰਬੰਧ ਹੈ?
- ਸ਼ਹਿਰ-ਵਿਆਪੀ ਦਫ਼ਤਰ ਲਈ ਚੱਲ ਰਹੇ ਮੈਚਿੰਗ ਫੰਡ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਲਈ ਅਖ਼ਤਿਆਰਪ੍ਰਾਪਤ ਸ਼ਹਿਰ ਚਰਚਾਵਾਂ ਵਿੱਚ ਹਿੱਸਾ ਲੈਣਾ ਲਾਜ਼ਮੀ ਹੈ।
- ਮੈਚਿੰਗ ਫੰਡ ਪ੍ਰੋਗਰਾਮ ਅਤੇ ਚਰਚਾਵਾਂ ਦੋਵੇਂ, ਆਪਣਾ ਸਮਰਥਨ ਦਿਖਾ ਕੇ ਜਾਂ ਵਧੇਰੇ ਜਾਣਕਾਰੀ ਪ੍ਰਾਪਤ ਕਰਕੇ, ਨਿਊਯਾਰਕ ਵਾਸੀਆਂ ਨੂੰ ਸਥਾਨਕ ਚੋਣਾਂ ਵਿੱਚ ਸ਼ਾਮਲ ਹੋਣ ਦੇ ਮੌਕੇ ਪ੍ਰਦਾਨ ਕਰਦੇ ਹਨ। ਮੈਚਿੰਗ ਫੰਡ ਪ੍ਰੋਗਰਾਮ ਪਬਲਿਕ ਫ਼ੰਡ ਨਾਲ ਛੋਟੇ-ਡਾਲਰ ਦੀ ਚੰਦਾ ਨੂੰ ਵਧਾ ਕੇ ਆਮ ਲੋਕਾਂ ਲਈ ਦਫ਼ਤਰ ਲਈ ਚੋਣ ਲੜਨਾ ਸੌਖਾ ਬਣਾਉਂਦਾ ਹੈ। ਇਹ ਚਰਚਾਵਾਂ ਉਮੀਦਵਾਰਾਂ ਨੂੰ ਵੋਟਰਾਂ ਨਾਲ ਆਪਣੀਆਂ ਯੋਜਨਾਵਾਂ ਅਤੇ ਤਰਜੀਹਾਂ ਸਾਂਝਾ ਕਰਨ ਦਾ ਮੌਕਾ ਦਿੰਦੀਆਂ ਹਨ, ਤਾਂ ਜੋ ਵੋਟਰ ਦੇਖ ਸਕਣ ਕਿ ਕਿਹੜੇ ਉਮੀਦਵਾਰ ਉਨ੍ਹਾਂ ਲਈ ਮਹੱਤਵਪੂਰਨ ਮੁੱਦਿਆਂ ਨਾਲ ਮੇਲ ਖਾਂਦੇ ਹਨ।
ਚਰਚਾਵਾਂ ਕਿਵੇਂ ਕੰਮ ਕਰਦੀਆਂ ਹਨ?
- ਪਹਿਲੀ ਚਰਚਾ ਸਾਰੇ ਯੋਗ ਉਮੀਦਵਾਰਾਂ ਲਈ ਹੈ।
- ਦੂਜੀ ਚਰਚਾ "ਪ੍ਰਮੁੱਖ ਉਮੀਦਵਾਰਾਂ" ਲਈ ਹੈ। ("ਪ੍ਰਮੁੱਖ ਉਮੀਦਵਾਰਾਂ" ਦੀ ਪਰਿਭਾਸ਼ਾ ਹਰ ਚੋਣ ਵਿੱਚ ਬਦਲਦੀ ਹੈ, ਪਰ ਉਦੇਸ਼ ਹਮੇਸ਼ਾ ਵਿਆਪਕ ਸਮਰਥਨ ਵਾਲੇ ਉਮੀਦਵਾਰਾਂ ਵਿਚਕਾਰ ਚਰਚਾ ਕਰਵਾਉਣੀ ਹੁੰਦੀ ਹੈ।)
ਤਿੰਨਾਂ ਸ਼ਹਿਰ-ਵਿਆਪੀ ਦਫ਼ਤਰਾਂ ਵਿੱਚੋਂ ਹਰੇਕ ਲਈ, ਹਰ ਸਾਲ ਛੇ ਤੱਕ ਚਰਚਾਵਾਂ ਹੋ ਸਕਦੀਆਂ ਹਨ:
- 2 ਡੈਮੋਕ੍ਰੈਟਿਕ ਪ੍ਰਮੁੱਖ ਚਰਚਾਵਾਂ
- 2 ਰਿਪਬਲਿਕਨ ਪ੍ਰਮੁੱਖ ਚਰਚਾਵਾਂ
- 2 ਆਮ ਚੋਣਾਂ ਦੀਆਂ ਚਰਚਾਵਾਂ
ਸੁਤੰਤਰ ਉਮੀਦਵਾਰ (ਜੋ ਕਿਸੇ ਪਾਰਟੀ ਨਾਲ ਸਬੰਧਤ ਨਹੀਂ ਹਨ) ਅਤੇ ਉਹ ਉਮੀਦਵਾਰ ਜੋ ਮੈਚਿੰਗ ਫੰਡ ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲੈ ਰਹੇ ਹਨ, ਨੂੰ ਚਰਚਾਵਾਂ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ ਜਾ ਸਕਦਾ ਹੈ ਜੇਕਰ ਉਹ ਹੋਰ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਪਰ ਅਜਿਹਾ ਕਰਨਾ ਲਾਜ਼ਮੀ ਨਹੀਂ ਹੈ।
*ਜੇ ਮੁਕਾਬਲੇਯੋਗ ਉਮੀਦਵਾਰਾਂ ਦੀ ਸੰਖਿਆ ਘੱਟ ਹੋਵੇ, ਤਾਂ ਚਰਚਾਵਾਂ ਰੱਦ ਕੀਤੀਆਂ ਜਾ ਸਕਦੀਆਂ ਹਨ।
ਬਹਿਸ ਵਿੱਚ ਹਿੱਸਾ ਲੈਣ ਲਈ ਉਮੀਦਵਾਰਾਂ ਨੂੰ ਕਿਹੜੇ ਮਿਆਰ ਪੂਰੇ ਕਰਨੇ ਚਾਹੀਦੇ ਹਨ?
ਪਹਿਲੀ ਬਹਿਸ ਲਈ, ਹਿੱਸਾ ਲੈਣ ਵਾਸਤੇ ਦਫ਼ਤਰ ਅਤੇ ਮਿਆਰ ਹੇਠਾਂ ਦਿੱਤੇ ਅਨੁਸਾਰ ਹਨ:
ਮੇਅਰ
- ਵੋਟ-ਪਰਚੀ 'ਤੇ
- ਇਕੱਠੇ ਕੀਤੇ ਗਏ ਅਤੇ ਖ਼ਰਚ ਕੀਤੇ ਗਏ $198,300
ਸਰਕਾਰੀ ਵਕੀਲ
- ਵੋਟ-ਪਰਚੀ 'ਤੇ
- ਇਕੱਠੇ ਕੀਤੇ ਗਏ ਅਤੇ ਖ਼ਰਚ ਕੀਤੇ ਗਏ $123,975
ਕੰਪਟ੍ਰੋਲਰ
- ਵੋਟ-ਪਰਚੀ 'ਤੇ
- ਇਕੱਠੇ ਕੀਤੇ ਗਏ ਅਤੇ ਖ਼ਰਚ ਕੀਤੇ ਗਏ $123,975
ਦੂਜੀ ਬਹਿਸ ਲਈ, ਹਿੱਸਾ ਲੈਣ ਵਾਸਤੇ ਦਫ਼ਤਰਾਂ ਅਤੇ ਮਿਆਰ ਹੇਠਾਂ ਦਿੱਤੇ ਅਨੁਸਾਰ ਹਨ:
ਮੇਅਰ
- ਵੋਟ-ਪਰਚੀ 'ਤੇ
- (a) ਇਕੱਠੇ ਕੀਤੇ ਗਏ ਅਤੇ ਖ਼ਰਚ ਕੀਤੇ ਗਏ $2,379,600, ਜਾਂ
- (b) ਮੇਲ ਖਾਣ ਵਾਲੇ ਯੋਗਦਾਨ ਵਿੱਚ $250,000 ਇਕੱਠੇ ਕਰਨਾ, ਇਸ ਵਿੱਚ $10 ਜਾਂ ਵੱਧ ਦੇ ਘੱਟੋ-ਘੱਟ 1,000 ਦੇ ਮੇਲ ਖਾਣ ਵਾਲੇ ਯੋਗਦਾਨ ਸ਼ਾਮਿਲ ਹਨ ਜਾਂ
- (c) ਇਸ ਚੋਣ ਲਈ ਪ੍ਰਬੰਧ ਕੀਤੀ ਗਈ ਹੇਠਾਂ ਦਿੱਤੀ ਵੋਟਰ ਤਰਜੀਹੀ ਰਾਇਸ਼ੁਮਾਰੀ ਵਿੱਚੋਂ ਕਿਸੇ ਇੱਕ ਵਿੱਚ ਘੱਟੋ-ਘੱਟ 5% ਹਾਸਿਲ ਕੀਤੇ ਹਨ: ਸੀਏਨਾ ਕਾੱਲਿਜ ਰਿਸਰਚ ਇੰਸਟੀਟਿਊਟ, ਦਿ ਮੈਰਿਸਟ ਇੰਸਟੀਟਿਊਟ ਫ਼ੌਰ ਪਬਲਿਕ ਓਪੀਨੀਅਨ, ਐਮਰਸਨ ਕਾੱਲਿਜ ਪੋਲਿੰਗ ਸੈਂਟਰ ਅਤੇ ਕੁਇਨੀਪੀਐਕ ਯੂਨੀਵਰਸਿਟੀ ਪੋਲਿੰਗ ਇੰਸਟੀਟਿਊਟ
ਇਸ ਉਪ-ਸੈਕਸ਼ਨ (c) ਦੀ ਵਰਤੋਂ ਕਰਨ ਲਈ, ਵੋਟਾਂ ਪੈਣ ਦੀ ਥਾਂ 'ਤੇ ਜ਼ਰੂਰ ਹੋਣਾ ਚਾਹੀਦਾ ਹੈ:
- ਗ਼ਲਤੀ ਦੀ ਗੁੰਜਾਇਸ਼ 4.5% ਜਾਂ ਘੱਟ ਹੋਣੀ ਚਾਹੀਦੀ ਹੈ,
- ਵੋਟ-ਪਰਚੀ (ਉਸ ਚੋਣ, ਜਿਸ ਲਈ ਵੋਟਾਂ ਪੁਆਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ) 'ਤੇ ਸਾਰੇ ਉਮੀਦਵਾਰਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ, ਉਸੀ ਸਮੇਂ ਜਦੋਂ ਵੋਟਾਂ ਪਾਈਆਂ ਜਾਂਦੀਆਂ ਹਨ* ਅਤੇ ਇਸਦਾ ਪ੍ਰਬੰਧ ਵੋਟ-ਪਰਚੀ ਦੀ ਪੁਸ਼ਟੀ ਕਰਨ ਦੀ ਤਾਰੀਖ਼ ਅਤੇ ਬਹਿਸ ਕਰਾਏ ਜਾਣ ਦੀ ਤਾਰੀਖ਼ ਤੋਂ ਅੱਠ ਦਿਨ ਪਹਿਲਾਂ ਦੇ ਵਿਚਕਾਰ ਕਰਨਾ ਚਾਹੀਦਾ ਹੈ।
ਜੇ ਕੋਈ ਅਜਿਹੀ ਰਾਇਸ਼ੁਮਾਰੀ ਨਹੀਂ ਹੈ, ਤਾਂ ਕਿਸੇ ਵੀ ਉਮੀਦਵਾਰ ਲਈ ਬਹਿਸ ਦੀ ਯੋਗਤਾ ਵਾਸਤੇ ਇਸ ਉਪ-ਸੈਕਸ਼ਨ (c) ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਅਤੇ ਉਪ-ਸੈਕਸ਼ਨ (a) ਜਾਂ (b) ਦੀ ਵਰਤੋਂ ਉਸ ਚੋਣ ਲਈ ਵੋਟ-ਪਰਚੀ 'ਤੇ ਦਿੱਤੇ ਗਏ ਸਾਰੇ ਉਮੀਦਵਾਰਾਂ ਲਈ ਬਹਿਸ ਵਾਸਤੇ ਯੋਗਤਾ ਤੈਅ ਕਰਨ ਲਈ ਕੀਤੀ ਜਾਏਗੀ, ਜਿਹਨਾਂ ਲਈ ਇਸ ਬਹਿਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਸਰਕਾਰੀ ਵਕੀਲ
- ਵੋਟ-ਪਰਚੀ 'ਤੇ
- (a) ਇਕੱਠੇ ਕੀਤੇ ਗਏ ਅਤੇ ਖ਼ਰਚ ਕੀਤੇ ਗਏ $1,487,700, ਜਾਂ
- (b) ਮੇਲ ਖਾਣ ਵਾਲੇ ਯੋਗਦਾਨ ਵਿੱਚ $125,000 ਇਕੱਠੇ ਕਰਨਾ, ਇਸ ਵਿੱਚ ਜਾਂ ਵੱਧ ਦੇ ਘੱਟੋ-ਘੱਟ 500, $10 ਦੇ ਮੇਲ ਖਾਣ ਵਾਲੇ ਯੋਗਦਾਨ ਸ਼ਾਮਿਲ ਹਨ ਜਾਂ
ਕੰਪਟ੍ਰੋਲਰ
- ਵੋਟ-ਪਰਚੀ 'ਤੇ
- (a) ਇਕੱਠੇ ਕੀਤੇ ਗਏ ਅਤੇ ਖ਼ਰਚ ਕੀਤੇ ਗਏ $1,487,700, ਜਾਂ
- (b) ਮੇਲ ਖਾਣ ਵਾਲੇ ਯੋਗਦਾਨ ਵਿੱਚ $125,000 ਇਕੱਠੇ ਕਰਨਾ, ਇਸ ਵਿੱਚ ਜਾਂ ਵੱਧ ਦੇ ਘੱਟੋ-ਘੱਟ 500, $10 ਦੇ ਮੇਲ ਖਾਣ ਵਾਲੇ ਯੋਗਦਾਨ ਸ਼ਾਮਿਲ ਹਨ ਜਾਂ
*23 ਮਈ, 2025 ਨੂੰ ਤੈਅ ਖ਼ੁਲਾਸੇ ਸਬੰਧੀ ਬਿਆਨ ਅਨੁਸਾਰ ਇਕੱਠੀਆਂ ਅਤੇ ਖ਼ਰਚ ਕੀਤੀਆਂ ਗਈਆਂ ਸਾਰੀਆਂ ਰਕਮਾਂ।
ਦੂਜੇ (ਮੁੱਖ ਦਾਅਵੇਦਾਰ) ਰਿਪਬਲਿਕਨ ਮੇਅਰ ਸਬੰਧੀ ਪ੍ਰਾਇਮਰੀ ਬਹਿਸ ਲਈ ਯੋਗਤਾ ਤੈਅ ਕਰਨ ਲਈ ਰਾਇਸ਼ੁਮਾਰੀ ਦੀ ਵਰਤੋਂ ਨਹੀਂ ਕੀਤੀ ਜਾਏਗੀ।