NYC ਦੀ ਸਮੁੱਚੀ ਸਿਟੀ ਕੌਂਸਲ ਵੋਟ-ਪਰਚੀ 'ਤੇ ਹੈ!

ਤੁਸੀਂ ਆਪਣੇ ਆਂਢ-ਗੁਆਂਢ ਦੇ ਭਵਿੱਖ ਲਈ ਵੋਟ ਕਰੋਗੇ—Baychester ਤੋਂ Bed Stuy ਤੱਕ!

ਅਸਲ ਵਿੱਚ, ਰਾਸ਼ਟਰੀ ਚੋਣਾਂ ਦੇ ਮੁਕਾਬਲੇ ਸਥਾਨਕ ਚੋਣਾਂ ਵਿੱਚ ਤੁਹਾਡੀ ਵੋਟ ਤੁਹਾਡੀ ਰੋਜ਼ ਦੀ ਜ਼ਿੰਦਗੀ 'ਤੇ ਵੱਡਾ ਅਸਰ ਪਾ ਸਕਦੀ ਹੈ। ਸਾਡੇ ਸ਼ਹਿਰ ਦੇ ਕਾਨੂੰਨ ਸਿਟੀ ਕੌਂਸਲ ਵਲੋਂ ਕਾਨੂੰਨ ਦਾ ਖਰੜਾ ਤਿਆਰ ਕਰਨ ਅਤੇ ਵੋਟ ਪਾਉਣ ਤੋਂ ਸ਼ੁਰੂ ਹੁੰਦੇ ਹਨ। ਉਹਨਾਂ ਨੇ ਹੁਣੇ ਜਿਹੇ ਭੁਗਤਾਨ ਵਾਲ਼ੀ ਬਿਮਾਰੀ ਲਈ ਛੁੱਟੀ, ਬਾਲ-ਸੰਭਾਲ ਸੇਵਾਵਾਂ, ਅਤੇ ਤਨਖਾਹ ਪਾਰਦਰਸ਼ਤਾ ਵਰਗੇ ਮੁੱਦਿਆਂ 'ਤੇ ਵੋਟ ਪਾਈ ਹੈ।

ਸਿਟੀ ਕੌਂਸਲ ਤੋਂ ਅਲਾਵਾ, ਤੁਸੀਂ ਡਿਸਟ੍ਰਿਕਟ ਅਟਾੱਰਨੀ (District Attorney), ਦੀਵਾਨੀ ਅਦਾਲਤ ਦੇ ਜੱਜਾਂ (Civil Court Judges) ਅਤੇ ਨਿਊ ਯਾੱਰਕ ਸੁਪ੍ਰੀਮ ਕੋਰਟ (New York Supreme Court) ਲਈ ਉਮੀਦਵਾਰਾਂ ਨੂੰ ਨਾਮਜ਼ਦ ਕਰਨ ਵਾਲ਼ੀ ਅਦਾਲਤੀ ਕਨਵੈਨਸ਼ਨ (Judicial Convention) ਦੇ ਡੈਲੀਗੇਟਸ ਲਈ ਵੀ ਵੋਟ ਪਾਓਗੇ।

ਸਥਾਨਕ ਚੋਣਾਂ ਦੀ ਆਪਣੀ ਅਹਿਮੀਅਤ ਹੁੰਦੀ ਹੈ। 27 ਜੂਨ ਨੂੰ ਤੁਹਾਡੇ ਭਾਈਚਾਰੇ ਦਾ ਭਵਿੱਖ ਤੁਹਾਡੇ ਹੱਥਾਂ ਵਿੱਚ ਹੈ!

ਮਾਸਕ ਪਾਈ ਇੱਕ ਔਰਤ ਦੀ ਫੋਟੋ, ਜੋ ਵੋਟ ਪਾਉਣ ਲਈ ਕਹਿੰਦੀ ਹੈ।

"ਮੈਨੂੰ ਪੱਕਾ ਭਰੋਸਾ ਹੈ ਕਿ ਦੁਨੀਆ ਵਿਚਲਾ ਹਰ ਸ਼ਖ਼ਸ ਇਸ ਦੁਨੀਆ ਵਿੱਚ ਫ਼ਰਕ ਲਿਆ ਸਕਦਾ ਹੈ ਅਤੇ ਅਜਿਹਾ ਕਰਨ ਦਾ ਇੱਕੋ ਇੱਕ ਤਰੀਕਾ ਹੈ, ਵੋਟ ਪਾਉਣਾ।" -@risaxu

ਵੋਟ-ਪਰਚੀ 'ਤੇ ਦਫ਼ਤਰ

27 ਜੂਨ, ਪ੍ਰਮੁੱਖ ਚੋਣ

  • ਸਿਟੀ ਕੌਂਸਲ
  • ਡਿਸਟ੍ਰਿਕਟ ਅਟਾੱਰਨੀ (Bronx, Queens, Staten Island)
  • ਸਿਵਿਲ ਕੋਰਟ
  • ਅਦਾਲਤੀ ਸਮਾਗਮ ਲਈ ਡੈਲੀਗੇਟ
  • ਪਾਰਟੀ ਦੇ ਅਹੁਦੇ