1. ਪ੍ਰੋਗਰਾਮ ਐਡਿਟ ਕਰਨਾ
ਜੇ ਤੁਸੀਂ ਪ੍ਰੋਗਰਾਮ ਵਿੱਚ ਤਬਦੀਲੀਆਂ ਕਰਨਾ ਚਾਹੁੰਦੇ ਹੋ, ਤਾਂ ਪ੍ਰੋਗਰਾਮ ਦੇ ਪ੍ਰਸ਼ਾਸਨੀ ਪੇਜ ਤੋਂ Edit (ਐਡਿਟ)ਟੈਬ ਚੁਣੋ।
ਐਡਿਟ ਟੈਬ ਤੋਂ ਤੁਸੀਂ ਪ੍ਰੋਗਰਾਮ ਦੇ ਵੇਰਵੇ ਅਪਡੇਟ ਕਰ ਸਕਦੇ ਹੋ ਅਤੇ ਪ੍ਰੋਗਰਾਮ ਨੂੰ ਬੰਦ, ਖੋਲ੍ਹ ਜਾਂ ਡਿਲੀਟ ਕਰ ਸਕਦੇ ਹੋ। ਪ੍ਰੋਗਰਾਮ ਡਿਲੀਟ ਕਰਨਾ, ਤਾਂ ਹੀ ਸੰਭਵ ਹੈ, ਜੇ ਉਸ ਪ੍ਰੋਗਰਾਮ ਲਈ ਕੋਈ ਯੋਗਦਾਨ ਨਹੀਂ ਕੀਤੇ ਗਏ। ਇਸ ਕਾਰਵਾਈ ਨੂੰ ਪਰਤਾਇਆ ਨਹੀਂ ਜਾ ਸਕਦਾ।
ਆਪਣੇ ਪ੍ਰੋਗਰਾਮ ਵਿੱਚ ਕੋਈ ਵੀ ਸੋਧ ਕਰਨ ਬਾਰੇ ਤੁਹਾਨੂੰ ਇੱਕ ਈਮੇਲ ਮਿਲੇਗੀ। ਜੇ ਪ੍ਰੋਗਰਾਮ ਨੂੰ C-SMART 'ਤੇ ਅਪਲੋਡ ਕਰਨ ਤੋਂ ਬਾਅਦ ਪ੍ਰੋਗਰਾਮ ਦੇ ਵੇਰਵਿਆਂ ਵਿੱਚ ਸੋਧ ਕੀਤੀ ਜਾਂਦੀ ਹੈ, ਤਾਂ C-SMART ਵਿਚਲੇ ਪ੍ਰੋਗਰਾਮ ਵਿੱਚ ਜ਼ਰੂਰੀ ਤਬਦੀਲੀਆਂ ਕਰਨ ਲਈ ਇਸ ਈਮੇਲ ਵਿਚਲੇ ਵੇਰਵਿਆਂ ਦੀ ਵਰਤੋਂ ਕਰੋ।
ਜੇ ਤੁਸੀਂ ਪ੍ਰੋਗਰਾਮ ਹੋਣ ਤੋਂ ਪਹਿਲਾਂ ਅਚਨਚੇਤ ਇਸ ਨੂੰ ਬੰਦ ਕਰ ਦਿੰਦੇ ਹੋ, ਤਾਂ ਪ੍ਰੋਗਰਾਮ ਮੁੜ-ਖੋਲ੍ਹਿਆ ਜਾ ਸਕਦਾ ਹੈ। ਜੇ ਤੁਸੀਂ ਪ੍ਰੋਗਰਾਮ ਮੁੜ-ਖੋਲ੍ਹਣਾ ਹੈ, ਤਾਂ ਆਪਣੇ ਉਮੀਦਵਾਰ ਦੀਆਂ ਸੇਵਾਵਾਂ ਬਾਰੇ ਕਨੈਕਸ਼ਨ (Candidate Services liaison) ਨਾਲ ਸੰਪਰਕ ਕਰੋ।
ਆਪਣੇ ਪ੍ਰੋਗਰਾਮ ਪੇਜ ਲਈ ਯੋਗਦਾਨ ਦੀਆਂ ਰਕਮਾਂ ਨੂੰ ਤਰਤੀਬਬੱਧ ਕਰਨ ਲਈ, ਆਪਣੇ ਮੁੱਖ Contribute ਖਾਤੇ ਦੇ ਪੇਜ 'ਤੇ ਵਾਪਸ ਜਾਓ ਅਤੇ Tools (ਟੂਲ)ਟੈਬ ਵਿੱਚ ਕਸਟਮ ਅਮਾਉਂਟ ਟੂਲ ਹੇਠ ਮਿਲਣ ਵਾਲ਼ੀਆਂ ਰਕਮਾਂ ਅਪਡੇਟ ਕਰੋ।
ਟਿੱਪਣੀ:ਇਸ ਸੈਕਸ਼ਨ ਵਿੱਚ ਯੋਗਦਾਨ ਦੀਆਂ ਰਕਮਾਂ ਅਪਡੇਟ ਕਰਨ ਨਾਲ, ਤੁਹਾਡੀ ਕੈਂਪੇਨ ਦੇ ਸਾਰੇ Contribute ਪੇਜ, ਇਸ ਵਿੱਚ ਪ੍ਰੋਗਰਾਮ ਦੇ ਸਾਰੇ ਖੁੱਲ੍ਹੇ ਪੇਜ ਸ਼ਾਮਿਲ ਹਨ, ਦੀਆਂ ਡਿਫ਼ਾੱਲਟ ਰਕਮ ਬਦਲ ਜਾਣਗੀਆਂ
2. ਪ੍ਰੋਗਰਾਮਾਂ ਦਾ ਪ੍ਰਬੰਧ ਕਰਨਾ ਅਤੇ ਵੇਖਣਾਆਪਣੇ ਪ੍ਰੋਗਰਾਮ ਵੇਖਣ ਲਈ Fundraising Events (ਫ਼ੰਡਰੇਜ਼ਿੰਗ ਪ੍ਰੋਗਰਾਮਾਂ) ਬਾਰੇ ਟੈਬ
'ਤੇ ਜਾਓ। ਹਰ ਹੈਡਰ ਪ੍ਰੋਗਰਾਮ ਦੀ ਤਾਰੀਖ਼ ਅਤੇ ਸਮਾਂ, ਪ੍ਰੋਗਰਾਮ ਦਾ ਨਾਂ, ਸਟੇਟੱਸ, ਅਤੇ ਕੁੱਲ ਯੋਗਦਾਨਾਂ 'ਤੇ ਕਲਿੱਕ ਕਰਕੇ ਪ੍ਰੋਗਰਾਮ ਨਿਖੇੜੇ ਜਾ ਸਕਦੇ ਹਨ।
ਪ੍ਰੋਗਰਾਮ ਦਾ ਪੇਜ, ਜੋ ਯੋਗਦਾਨ ਸਾਂਝੇ ਕਰੇੇਗਾ, ਨੂੰ ਵੇਖਣ ਲਈ ਡ੍ਰਾੱਪ-ਡਾਉਨ ਵਿਕਲਪਾਂ ਤੋਂ ਗਿਅਰ ਆਇਕਨ 'ਤੇ ਕਲਿੱਕ ਕਰੋ ਅਤੇ ਵੇਖੋ, ਚੁਣੋ। ਪ੍ਰੋਗਰਾਮ ਦੇ ਪ੍ਰਸ਼ਾਸਨੀ ਪੇਜ 'ਤੇ ਵਾਪਸ ਜਾਣ ਲਈ, ਹਾਈਪਰਲਿੰਕਡ ਪ੍ਰੋਗਰਾਮ ਦੇ ਨਾਂ 'ਤੇ ਕਲਿੱਕ ਕਰੋ ਜਾਂ ਗਿਅਰ ਆਇਕਨ 'ਤੇ ਕਲਿੱਕ ਕਰੋ ਅਤੇ Edit (ਐਡਿਟ)ਚੁਣੋ।
3. ਫ਼ੰਡਰੇਜ਼ਿੰਗ ਪ੍ਰੋਗਰਾਮਾਂ ਅਤੇ ਯੋਗਦਾਨਾਂ ਦਾ ਜਾਇਜ਼ਾ ਲਓਪ੍ਰੋਗਰਾਮ ਦੇ ਪ੍ਰਸ਼ਾਸਨੀ ਪੇਜ 'ਤੇ Contributions (ਯੋਗਦਾਨ) ਟੈਬ
ਤੋਂ ਵਿਅਕਤੀਗਤ ਯੋਗਦਾਨਾਂ ਨੂੰ ਪ੍ਰਾਪਤੀ ਦੀ ਤਾਰੀਖ਼ ਅਤੇ ਸਮਾਂ, ਯੋਗਦਾਨ ਕਰਨ ਵਾਲੇ ਦਾ ਨਾਂ , ਅਤੇ ਯੋਗਦਾਨ ਲਈ ਦਿੱਤੀ ਗਈ ਰਕਮ ਰਾਹੀਂ ਨਿਖੇੜਿਆ ਜਾ ਸਕਦਾ ਹੈ। ਇਸ ਪੇਜ ਤੋਂ ਤੁਸੀਂ CSV ਫ਼ਾਈਲ ਵਜੋਂ ਪ੍ਰੋਗਰਾਮ ਦੇ ਇਸ ਪੇਜ ਰਾਹੀਂ ਯੋਗਦਾਨਾਂ ਦੀ ਸੂਚੀ ਵੀ ਐਕਸਪੋਰਟ ਕਰ ਸਕਦੇ ਹੋ।
Contribute ਰਾਹੀਂ ਪ੍ਰਾਪਤ ਕਿਸੇ ਹੋਰ ਯੋਗਦਾਨ ਵਾਂਗ, ਪ੍ਰੋਗਰਾਮਾਂ ਲਈ ਕੀਤੇ ਗਏ ਯੋਗਦਾਨਾਂ ਬਾਰੇ ਉਸੀ ਡਿਸਕਲੋਜ਼ਰ-ਮਿਆਦ ਦੇ ਅੰਦਰ, ਜਿਸ ਵਿੱਚ ਉਹ ਪ੍ਰਾਪਤ ਕੀਤੇ ਗਏ ਸੀ ਅਤੇ ਸਿੱਧਿਆਂ C-SMART ਵਿੱਚ ਅਪਲੋਡ ਕੀਤੇ ਗਏ ਸੀ, ਦੀ ਰਿਪੋਰਟ ਕਰਨੀ ਚਾਹੀਦੀ ਹੈ। ਕਿਸੇ ਵੀ ਹੋਰ ਢੁਕਵੇਂ ਯੋਗਦਾਨ ਵਾਂਗ ਮਿਲਾਨ ਕਰਨ ਵਾਸਤੇ ਪ੍ਰੋਗਰਾਮਾਂ ਲਈ ਕੀਤੇ ਗਏ ਯੋਗਦਾਨਾਂ ਲਈ ਵੀ ਦਾਅਵਾ ਕੀਤਾ ਜਾ ਸਕਦਾ ਹੈ।
ਟਿੱਪਣੀ: Contribute ਵਿੱਚ ਪ੍ਰਾਪਤ ਯੋਗਦਾਨਾਂ ਵਾਂਗ, ਫ਼ੰਡਰੇਜ਼ਿੰਗ ਪ੍ਰੋਗਰਾਮ ਪੇਜਾਂ ਰਾਹੀਂ ਪ੍ਰਾਪਤ ਯੋਗਦਾਨਾਂ ਤੋਂ Stripe ਦੀਆਂ ਪ੍ਰੋਸੈਸਿੰਗ ਫ਼ੀਸਾਂ ਕੱਟੀਆਂ ਜਾਂਦੀਆਂ ਹਨ।