ਆਪਣੀ ਗੱਲ ਕਹੋ
ਤੁਹਾਨੂੰ ਆਪਣੀ ਵੋਟ-ਪਰਚੀ ਦੀ ਵੋਟ ਪਾਉਣ ਲਈ ਰਜਿਸਟਰ ਜ਼ਰੂਰ ਹੋਣਾ ਚਾਹੀਦਾ ਹੈ।27 ਜੂਨ ਦੀਆਂ ਪ੍ਰਮੁੱਖ ਚੋਣਾਂ ਲਈ ਰਜਿਸਟਰ ਕਰਨ ਦੀ ਅੰਤਮ-ਤਾਰੀਖ਼ 17 ਜੂਨ ਹੈ।ਇਸ ਲਈ ਉਡੀਕ ਨਾ ਕਰੋ!
NYC ਵਿੱਚ ਵੋਟ ਪਾਉਣ ਲਈ ਰਜਿਸਟਰ ਕਰਨਾ
ਇੱਥੇ ਉਹ ਸਭ ਕੁਝ ਦਿੱਤਾ ਗਿਆ ਹੈ, ਜਿਸ ਬਾਰੇ ਤੁਹਾਨੂੰ NYC ਵਿੱਚ ਵੋਟ ਪਾਉਣ ਲਈ ਰਜਿਸਟਰ ਕਰਨ ਬਾਰੇ ਜਾਣਨ ਦੀ ਲੋੜ ਹੈ।
ਯੋਗਤਾ
ਤੁਸੀਂ ਵੋਟ ਪਾਉਣ ਲਈ ਰਜਿਸਟਰ ਕਰਾਉਣ ਦੇ ਯੋਗ ਹੋ, ਜੇ:
- ਅਮਰੀਕੀ ਨਾਗਰਿਕ
- ਘੱਟੋ-ਘੱਟ 30 ਦਿਨਾਂ ਲਈ ਨਿਉ ਯਾੱਰਕ ਸਿਟੀ ਦੇ ਵਸਨੀਕ
- ਘੱਟੋ-ਘੱਟ 16 ਸਾਲ ਦੀ ਉਮਰ (ਤੁਸੀਂ 16 ਜਾਂ 17 ਸਾਲ ਦੀ ਉਮਰ 'ਤੇ ਵੋਟ ਪਾਉਣ ਲਈ ਪ੍ਰੀ-ਰਜਿਸਟਰ ਕਰ ਸਕਦੇ ਹੋ, ਪਰ ਵੋਟ ਪਾਉਣ ਲਈ ਤੁਹਾਡੀ ਉਮਰ 18 ਸਾਲ ਜ਼ਰੂਰ ਹੋਣੀ ਚਾਹੀਦੀ ਹੈ)
ਕਿਵੇਂ ਰਜਿਸਟਰ ਕਰਨਾ ਹੈ
NYC ਵਿੱਚ ਵੋਟ ਪਾਉਣ ਲਈ ਪ੍ਰੀ-ਰਜਿਸਟਰ ਕਰੋ
ਜੇ ਤੁਸੀਂ 16 ਜਾਂ 17 ਸਾਲ ਦੀ ਉਮਰ ਦੇ ਹੋ, ਤਾਂ ਤੁਸੀਂ ਵੋਟ ਪਾਉਣ ਲਈ ਪ੍ਰੀ-ਰਜਿਸਟਰ ਕਰ ਸਕਦੇ ਹੋ! ਪ੍ਰੀ-ਰਜਿਸਟਰ ਕਰਨ ਤੋਂ ਬਾਅਦ, ਤੁਹਾਡੇ 18ਵੇਂ ਜਨਮਦਿਨ 'ਤੇ ਤੁਹਾਡੀ ਰਜਿਸਟ੍ਰੇਸ਼ਨ ਆਪਣੇ ਆਪ ਹੋ ਜਾਏਗੀ। ਇਸ ਨਾਲੋਂ ਵਧੀਆ ਤੋਹਫ਼ਾ ਕੀ ਹੋ ਸਕਦਾ ਹੈ?
ਪ੍ਰੀ-ਰਜਿਸਟਰ ਕਰਨ ਲਈ, ਸਿਰਫ਼ NYC ਵਿੱਚ ਵੋਟ ਲਈ ਰਜਿਸਟਰ ਕਰਨ ਵਾਸਤੇ ਉੱਪਰ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰੋ।
ਆਪਣੀ ਰਜਿਸਟ੍ਰੇਸ਼ਨ ਨੂੰ ਅੱਪਡੇਟ ਕਰੋ
ਤੁਸੀਂ ਚੋਣ ਬੋਰਡ ਨੂੰ ਨਵਾਂ ਵੋਟਰ ਰਜਿਸਟ੍ਰੇਸ਼ਨ ਫਾਰਮ ਜਮ੍ਹਾਂ ਕਰਵਾ ਕੇ ਆਪਣੀ ਵੋਟਰ ਰਜਿਸਟ੍ਰੇਸ਼ਨ ਨੂੰ ਅਪਡੇਟ ਕਰ ਸਕਦੇ ਹੋ। ਤੁਹਾਡੀ ਰਜਿਸਟ੍ਰੇਸ਼ਨ ਨੂੰ ਅਪਡੇਟ ਕਰਨ ਦੇ ਕਾਰਨ:
- ਤੁਸੀਂ ਆਪਣਾ ਨਾਮ ਬਦਲ ਲਿਆ ਹੈ
- ਤੁਸੀਂ NYC ਵਿੱਚ ਚਲੇ ਗਏ ਹੋ
- ਤੁਸੀਂ ਆਪਣੀ ਪਾਰਟੀ ਦੀ ਮਾਨਤਾ ਨੂੰ ਅਪਡੇਟ ਕਰਨਾ ਚਾਹੁੰਦੇ ਹੋ
ਅਨੁਵਾਦ ਕੀਤੇ ਹੋਏ ਵੋਟਰ ਰਜਿਸਟ੍ਰੇਸ਼ਨ ਫ਼ਾਰਮ
ਇਮੀਗ੍ਰੇਸ਼ਨ ਮਾਮਲਿਆਂ ਬਾਰੇ ਮੇਅਰ ਦਾ ਦਫ਼ਤਰ (Mayor’s Office of Immigrant Affairs, MOIA) ਹੇਠਾਂ ਦਿੱਤੀਆਂ ਭਾਸ਼ਾਵਾਂ ਵਿੱਚ ਵੋਟਰ ਰਜਿਸਟ੍ਰੇਸ਼ਨ ਫ਼ਾਰਮਾਂ ਦੇ ਵਾਧੂ ਅਨੁਵਾਦ ਮੁਹੱਈਆ ਕਰਦਾ ਹੈ। ਇਹ ਫ਼ਾਰਮ ਅੰਗ੍ਰੇਜ਼ੀ ਵਿੱਚ ਹੀ ਭਰੇ ਜਾਣੇ ਚਾਹੀਦੇ ਹਨ।
বাংলা | 繁體中文 | 한국어 | Español | العربية |
Polski | Kreyòl Ayisyen | Français | Русский язык | اردو |
Eλληνικά | Italiano | Tagalog | Shqip | אידיש |
ਮੁੱਖ ਤਾਰੀਖ਼ਾਂ
-
ਤੁਹਾਡਾ ਪਤਾ ਅੱਪਡੇਟ ਕਰਨ ਦੀ ਅੰਤਮ-ਤਾਰੀਖ਼
ਸੋਮਵਾਰ, 12 ਜੂਨ, 2023 -
ਗੈਰਹਾਜ਼ਰ ਬੈਲਟ ਬੇਨਤੀ ਦੀ ਅੰਤਮ ਤਾਰੀਖ (ਔਨਲਾਈਨ ਜਾਂ ਡਾਕ ਦੁਆਰਾ)
ਸੋਮਵਾਰ, 12 ਜੂਨ, 2023 -
ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼
ਸ਼ਨਿਚਰਵਾਰ, 17 ਜੂਨ, 2023 -
ਅਗਾਊਂ ਵੋਟਿੰਗ
ਸ਼ਨਿਚਰਵਾਰ, 17 ਜੂਨ, 2023 - ਐਤਵਾਰ, 25 ਜੂਨ, 2023