NYC ਵਿੱਚ ਵੋਟਿੰਗ

ਵੋਟ ਪਾਉਣ ਦੇ ਤਿੰਨ ਤਰੀਕੇ

  ਅਗਾਊਂ ਵੋਟ ਪਾਓ

ਆਪ ਜਾਕੇ ਵੋਟ ਪਾਉਣ ਲਈ ਤੁਹਾਨੂੰ ਚੋਣ-ਦਿਵਸ ਤੱਕ ਉਡੀਕ ਨਹੀਂ ਕਰਨੀ ਪੈਣੀ! ਅਗਾਊਂ ਵੋਟ ਪਾਉਣ ਦਾ ਅਮਲ 28 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਅਤੇ 5 ਨਵੰਬਰ ਤੱਕ ਰੋਜ਼ ਵੋਟ ਪਾਈ ਜਾ ਸਕਦੀ ਹੈ।

ਅਗਾਊਂ ਵੋਟ ਪਾਉਣ ਅਤੇ ਚੋਣ-ਦਿਵਸ ਵਾਲ਼ੇ ਦਿਨ ਵੋਟ ਪਾਉਣ ਵਿਚਕਾਰ ਸਿਰਫ਼ ਇੱਕ ਫ਼ਰਕ ਹੈ ਕਿ ਤੁਸੀਂ ਕਿੱਥੇ ਅਤੇ ਕਦੋਂ ਵੋਟ ਪਾਉਣੀ ਹੈ। ਅਗਾਊਂ ਵੋਟ ਪਾਉਣ ਦੀ ਤੁਹਾਡੀ ਥਾਂ, ਚੋਣ-ਦਿਵਸ ਵਾਲ਼ੇ ਦਿਨ ਵੋਟ ਪਾਉਣ ਵਾਲ਼ੀ ਥਾਂ ਤੋਂ ਵੱਖ ਹੋ ਸਕਦੀ ਹੈ ਅਤੇ ਸਮਾਂ ਵੀ ਅਲੱਗ ਹੋ ਸਕਦਾ ਹੈ। ਅਗਾਊਂ ਵੋਟਿੰਗ ਬਾਰੇ ਹੋਰ ਜਾਣੋ।

ਅਗਾਊਂ ਵੋਟ ਪਾਉਣ ਬਾਰੇ ਹੋਰ ਜਾਣੋ

  ਡਾਕ ਰਾਹੀਂ ਵੋਟ

ਜੇ ਤੁਹਾਡਾ ਕੋਈ ਜਾਇਜ਼ ਕਾਰਣ ਹੈ, ਜਿਵੇਂ ਕਿ ਚੋਣ-ਦਿਵਸ ਵਾਲੇ ਦਿਨ ਨਿਊ ਯਾੱਰਕ ਤੋਂ ਦੂਰ ਹੋਣ ਜਾਂ ਕਿਸੇ ਬੀਮਾਰੀ ਜਾਂ ਸਰੀਰਕ ਅਪੰਗਤਾ ਕਰਕੇ ਤੁਸੀਂ ਐਬਸੈਂਟੀ (ਕਿਸੇ ਕਾਰਣਵੱਸ ਨਾ ਪਹੁੰਚ ਸਕਣ) ਵੋਟ-ਪਰਚੀ ਲਈ ਬੇਨਤੀ ਕਰ ਸਕਦੇ ਹੋ। ਡਾਕ ਰਾਹੀਂ ਵੋਟਿੰਗ ਬਾਰੇ ਹੋਰ ਜਾਣੋ।

ਡਾਕ ਰਾਹੀਂ ਵੋਟਿੰਗ ਬਾਰੇ ਹੋਰ ਜਾਣੋ

  ਚੋਣ-ਦਿਵਸ

ਪੁਰਾਣੇ ਦਿਨਾਂ ਵਾਂਗ, ਤੁਸੀਂ 7 ਨਵੰਬਰ ਨੂੰ ਚੋਣ-ਦਿਵਸ 'ਤੇ ਆਪ ਜਾਕੇ ਵੋਟ ਪਾ ਸਕਦੇ ਹੋ। ਵੋਟਾਂ ਸਵੇਰੇ 6 ਵਜੇ-ਰਾਤੀਂ 9 ਵਜੇ ਤੱਕ ਪਾਈਆਂ ਜਾ ਸਕਦੀਆਂ ਹਨ।

ਤੁਹਾਨੂੰ ਵੋਟ ਪਾਉਣ ਵਾਲ਼ੀ ਤੈਅਸ਼ੁਦਾ ਥਾਂ 'ਤੇ ਹੀ ਵੋਟ ਪਾਉਣੀ ਚਾਹੀਦੀ ਹੈ। ਚੋਣ-ਦਿਵਸ ਬਾਰੇ ਹੋਰ ਜਾਣੋ।

ਚੋਣ-ਦਿਵਸ ਬਾਰੇ ਹੋਰ ਜਾਣੋ

ਮੁੱਖ ਤਾਰੀਖ਼ਾਂ

  • ਅਗਾਊਂ ਵੋਟਿੰਗ

    ਸ਼ਨਿਚਰਵਾਰ, 15 ਜੂਨ, 2024 - ਐਤਵਾਰ, 23 ਜੂਨ, 2024
  • ਅਗਾਊਂ ਡਾਕ/ਐਬਸੈੈਂਟੀ ਵੋਟ-ਪਰਚੀ ਅਤੇ ਵੋਟਰ ਰਜਿਸਟ੍ਰੇਸ਼ਨ ਫ਼ਾਰਮ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼

    ਸ਼ਨਿਚਰਵਾਰ, 15 ਜੂਨ, 2024
  • ਵੋਟਰ ਰਜਿਸਟ੍ਰੇਸ਼ਨ ਦੀ ਅਰਜ਼ੀ ਦੀ ਅੰਤਮ-ਤਾਰੀਖ਼

    ਸ਼ਨਿਚਰਵਾਰ, 15 ਜੂਨ, 2024
  • ਅਗਾਊਂ ਡਾਕ/ਐਬਸੈੈਂਟੀ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ (ਆਪ ਜਾਕੇ)

    ਸੋਮਵਾਰ, 24 ਜੂਨ, 2024
ਵੋਟਾਂ ਪੈਣ ਵਾਲ਼ੀ ਆਪਣੀ ਥਾਂ ਦਾ ਪਤਾ ਲਾਓ

ਵੋਟ ਕਿੱਥੇ ਪਾਉਣੀ ਹੈ

ਇਹ ਪਤਾ ਲਾਉਣ ਲਈ ਕਿ ਤੁਸੀਂ ਕਿੱਥੇ ਵੋਟ ਪਾ ਸਕਦੇ ਹੋ, ਲਈ ਚੋਣਾਂ ਬਾਰੇ ਬੋਰਡ (Board of Elections) ਦੀ ਵੈਬਸਾਈਟ 'ਤੇ ਜਾਓ!

ਵੋਟਾਂ ਪੈਣ ਵਾਲ਼ੀ ਆਪਣੀ ਥਾਂ ਦਾ ਪਤਾ ਲਾਓ
ਹੁਣੇ ਬੇਨਤੀ ਕਰੋ

ਐਬਸੈਂਟੀ ਵੋਟ-ਪਰਚੀ ਲਈ ਬੇਨਤੀ ਕਰਨੀ

ਤੁਸੀਂ NYC ਚੋਣਾਂ ਬਾਰੇ ਬੋਰਡ (Board of Elections) ਤੋਂ ਆਪਣੀ ਐਬਸੈਂਟੀ ਵੋਟ-ਪਰਚੀ ਲਈ ਬੇਨਤੀ ਕਰ ਸਕਦੇ ਹੋ

ਹੁਣੇ ਬੇਨਤੀ ਕਰੋ