ਹਰ ਨਿਉ ਯਾੱਰਕਰ ਨੂੰ ਵੋਟ ਪਾਉਣ ਦਾ ਹੱਕ ਹੈ

ਜੇ ਤੁਹਾਨੂੰ ਅਸਮਰੱਥਾ (ਅਪੰਗਤਾ) ਜਾਂ ਸੀਮਤ ਅੰਗ੍ਰੇਜ਼ੀ ਦੀ ਮੁਹਾਰਤ ਕਰਕੇ ਆਪਣੀ ਵੋਟ-ਪਰਚੀ ਭਰਨ ਵਾਸਤੇ ਮਦਦ ਦੀ ਲੋੜ ਹੈ, ਤਾਂ ਸਹਾਇਤਾ ਉਪਲਬਧ ਹੈ। ਇੱਕ NYC ਵੋਟਰ ਵਜੋਂ, ਆਪਣੇ ਹੱਕਾਂ ਅਤੇ ਜੇ ਤੁਹਾਨੂੰ ਇਹਨਾਂ ਦੀ ਲੋੜ ਪੈਂਦੀ ਹੈ, ਤਾਂ ਮਦਦ ਕਿੱਥੋਂ ਲੱਭਣੀ ਹੈ, ਬਾਰੇ ਹੋਰ ਜਾਣੋ।

ਵੋਟ-ਪਰਚੀ 'ਤੇ ਨਿਸ਼ਾਨ ਲਾਉਣ ਵਾਲ਼ੀ ਡਿਵਾਈਸ 

ਅਗਾਊਂ ਵੋਟਿੰਗ ਦੌਰਾਨ ਅਤੇ ਚੋਣ-ਦਿਵਸ 'ਤੇ ਵੋਟਰਾਂ ਦੀਆਂ ਵੋਟ-ਪਰਚੀਆਂ ਭਰਨ ਲਈ ਉਹਨਾਂ ਦੀ ਮਦਦ ਵਾਸਤੇ ਵੋਟ ਪਾਉਣ ਵਾਲ਼ੀਆਂ ਸਾਰੀਆਂ ਥਾਵਾਂ ਵਿਖੇ ਵੋਟ-ਪਰਚੀ 'ਤੇ ਨਿਸ਼ਾਨ ਲਾਉਣ ਵਾਲ਼ੇ ਉਪਕਰਣ ਉਪਲਬਧ ਹਨ। ਨੇਤਰਹੀਣ, ਕਰਜ਼ੋਰ ਨਜ਼ਰ ਵਾਲ਼ੇ ਲੋਕ ਜਾਂ ਅਸਮਰੱਥ (ਅਪਾਹਜ) ਜਾਂ ਅਜਿਹੀ ਸਥਿਤੀ ਵਾਲੇ ਵੋਟਰ, ਜਿਹਨਾਂ ਨੂੰ ਪੈਨ ਨਾਲ ਵੋਟ-ਪਰਚੀ 'ਤੇ ਨਿਸ਼ਾਨ ਲਾਉਣ ਵਿੱਚ ਦਿੱਕਤ ਹੁੰਦੀ ਹੈ, ਲਈ ਇਹ ਉਪਕਰਣ ਲਾਹੇਵੰਦ ਹੋ ਸਕਦਾ ਹੈ। ਹਾਲਾਂਕਿ, ਕੋਈ ਵੀ ਵੋਟਰ ਵੋਟ-ਪਰਚੀ 'ਤੇ ਨਿਸ਼ਾਨ ਲਾਉਣ ਵਾਲ਼ੇ ਉਪਕਰਣ ਦੀ ਵਰਤੋਂ ਕਰਨ ਦੀ ਬੇਨਤੀ ਕਰ ਸਕਦਾ/ਸਕਦੀ ਹੈ।

ਤੁਸੀਂ ਡਿਸਪਲੇ ਸਕ੍ਰੀਨ 'ਤੇ ਆਪਣੀ ਵੋਟ-ਪਰਚੀ ਵੇਖਣ, ਹੈੱਡਫੋਨ ਰਾਹੀਂ ਆਪਣੀ ਪਸੰਦ ਸੁਣਨ, ਜਾਂ ਆਪਣੀ ਵੋਟ-ਪਰਚੀ ਦਾ ਹੋਰਨਾਂ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਲਈ ਵੋਟ-ਪਰਚੀ 'ਤੇ ਨਿਸ਼ਾਨ ਲਾਉਣ ਵਾਲ਼ੀ ਡਿਵਾਈਸ ਦੀ ਵਰਤੋਂ ਕਰ ਸਕਦੇ ਹੋ। ਜੇ ਤੁਸੀਂ ਵੋਟ-ਪਰਚੀ 'ਤੇ ਨਿਸ਼ਾਨ ਲਾਉਣ ਵਾਲ਼ੀ ਡਿਵਾਈਸ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਸਿਰਫ਼ ਚੋਣ ਵਰਕਰ ਨੂੰ ਪੁੱਛੋ!

ਡਿਵਾਈਸ ਤੁਹਾਡੀ ਵੋਟ-ਪਰਚੀ 'ਤੇ ਚਾਰ ਤਰ੍ਹਾਂ ਨਾਲ ਨਿਸ਼ਾਨ ਲਾਉਂਦੀ ਹੈ:

  • ਟਚ ਸਕਰੀਨ
  • ਸਿਪ ਐਂਡ ਪਫ਼ ਡਿਵਾਈਸ
  • ਕੀਪੈਡ (ਬ੍ਰੇਲ)
  • Rocker paddle

ਚੋਣਾਂ ਬਾਰੇ ਬੋਰਡ (Board of Elections)ਤੋਂ ਵੋਟ-ਪਰਚੀ 'ਤੇ ਨਿਸ਼ਾਨ ਲਾਉਣ ਵਾਲ਼ੀਆਂ ਡਿਵਾਈਸਾਂ ਬਾਰੇ ਹੋਰ ਜਾਣੋ

NYC ਚੋਣਾਂ ਬਾਰੇ ਬੋਰਡ (Board of Elections) ਦੱਸਦਾ ਹੈ ਕਿ ਵੋਟ-ਪਰਚੀ 'ਤੇ ਨਿਸ਼ਾਨ ਲਾਉਣ ਵਾਲ਼ੀਆਂ ਡਿਵਾਈਸਾਂ ਦੀਆਂ ਖ਼ੂਬੀਆਂ ਦੀ ਵਰਤੋਂ ਕਿਵੇਂ ਕਰਨੀ ਹੈ

 

ਪਹੁੰਚਯੋਗ ਐਬਸੈਂਟੀ ਵੋਟ-ਪਰਚੀ

ਜੇ ਤੁਸੀਂ ਅੰਸ਼ਕ ਜਾਂ ਪੂਰੇ ਨੇਤਰਹੀਣ ਹੋ ਜਾਂ ਦਸਤਾਵੇਜ਼ੀ ਵੋਟ-ਪਰਚੀ 'ਤੇ ਨਿਸ਼ਾਨ ਨਹੀਂ ਲਾ ਸਕਦੇ, ਤਾਂ ਤੁਸੀਂ ਅਜੇ ਵੀ ਡਾਕ ਰਾਹੀਂ ਵੋਟ ਪਾ ਸਕਦੇ ਹੋ। ਪਹੁੰਚਯੋਗ ਐਬਸੈਂਟੀ ਵੋਟ-ਪਰਚੀਆਂ ਸਕ੍ਰੀਨ ਰੀਡਰ ਰਾਹੀਂ ਪੜ੍ਹੀਆਂ ਜਾ ਸਕਦੀਆਂ ਹਨ ਅਤੇ ਕੰਪਿਊਟਰ ਦੀ ਵਰਤੋਂ ਕਰਕੇ ਭਰੀਆਂ ਜਾ ਸਕਦੀਆਂ ਹਨ। ਤੁਸੀਂ NYC ਚੋਣਾਂ ਬਾਰੇ ਬੋਰਡ (Board of Elections)ਤੋਂ ਪਹੁੰਚਯੋਗ ਵੋਟ-ਪਰਚੀ ਲਈ ਬੇਨਤੀ ਕਰ ਸਕਦੇ ਹੋ। 

ਜੋ ਵੋਟਰ ਪਹੁੰਚਯੋਗ ਐਬਸੈਂਟੀ ਵੋਟ-ਪਰਚੀ ਲਈ ਬੇਨਤੀ ਕਰਦੇ ਹਨ, ਉਹ ਘਰ ਤੋਂ ਐਬਸੈਂਟੀ ਵੋਟ-ਪਰਚੀ 'ਤੇ ਨਿਸ਼ਾਨ ਲਾਉਣ ਅਤੇ ਪ੍ਰਿੰਟ ਕਰਨ ਲਈ ਆਪਣੀਆਂ ਪਹਿਲਾਂ ਤੋਂ ਮੌਜੂਦ ਨਿਜੀ ਤਕਨੀਕਾਂ ਦੇ ਖ਼ਾਸ ਰੂਪਾਂਤਰ ਦੀ ਵਰਤੋਂ ਕਰ ਸਕਦੇ ਹਨ। ਪਹੁੰਚਯੋਗ ਐਬਸੈਂਟੀ ਵੋਟ-ਪਰਚੀ ਨਾਲ ਵੋਟ ਪਾਉਣ ਲਈ, ਤੁਹਾਨੂੰ ਚੋਣਾਂ ਬਾਰੇ ਬੋਰਡ (Board of Elections) ਨੂੰ ਆਪਣੀ ਵੋਟ-ਪਰਚੀ ਵਾਪਸ ਕਰਨ ਤੋਂ ਪਹਿਲਾਂ ਇਸਦਾ ਪ੍ਰਿੰਟ ਜ਼ਰੂਰ ਲੈਣਾ ਚਾਹੀਦਾ ਹੈ।

ਐਬਸੈਂਟੀ ਵੋਟ-ਪਰਚੀ ਲਈ ਬੇਨਤੀ ਕਰਨੀ

ਭਾਸ਼ਾ ਤੱਕ ਪਹੁੰਚ

ਕਾਨੂੰਨ ਰਾਹੀਂ, ਸਥਾਨਕ ਮਰਦਰਮਸ਼ੁਮਾਰੀ ਡਾਟਾ ਦੇ ਅਧਾਰ 'ਤੇ ਨਿਊਯਾੱਰਕ ਸਿਟੀ ਦੀਆਂ ਵੋਟ-ਪਰਚੀ ਅਤੇ ਵੋਟਿੰਗ ਵਾਲ਼ੀਆਂ ਹੋਰ ਸਮੱਗਰੀਆਂ ਦਾ ਵੋਟਾਂ ਪੈਣ ਦੀ ਥਾਂ 'ਤੇ ਬੰਗਾਲੀ, ਚੀਨੀ, ਕੋਰੀਅਨ ਅਤੇ ਸਪੈਨਿਸ਼ ਵਿੱਚ ਅਨੁਵਾਦ ਕਰਾਇਆ ਜਾਂਦਾ ਹੈ।

ਇਸਦੇ ਨਾਲ ਹੀ, ਇਹਨਾਂ ਅਤੇ ਹੋਰ ਭਾਸ਼ਾਵਾਂ, ਜਿਵੇਂ ਅਰਬੀ, ਹੈਤੀਅਨ ਕ੍ਰਿਓਲ, ਰੂਸੀ ਅਤੇ ਯਿੱਦਿਸ਼ ਵਿੱਚ ਮਦਦ ਉਪਲਬਧ ਕਰਾਉਣ ਲਈ ਵੋਟਰਾਂ ਵਾਸਤੇ ਕੁਝ ਥਾਵਾਂ 'ਤੇ ਦੁਭਾਸ਼ੀਏ ਉਪਲਬਧ ਹਨ। ਤੁਸੀਂ ਨਾਗਰਿਕਾਂ ਦੀ ਸ਼ਮੂਲੀਅਤ ਬਾਰੇ ਕਮਿਸ਼ਨ (Civic Engagement Commission) ਦੀ ਵੈਬਸਾਈਟ 'ਤੇ ਇਹ ਵੀ ਪਤਾ ਲਾ ਸਕਦੇ ਹੋ ਕਿ ਵੋਟ ਪਾਉਣ ਵਾਲ਼ੀਆਂ ਕਿਹੜੀਆਂ ਥਾਵਾਂ ਹਰ ਭਾਸ਼ਾ ਵਿੱਚ ਅਨੁਵਾਦਕਾਂ ਦੀਆਂ ਸੇਵਾਵਾਂ ਪੇਸ਼ ਕਰਦੀਆਂ ਹਨ।

ਜੇ ਤੁਹਾਨੂੰ ਕਿਸੇ ਵੋਟ ਪੈਣ ਵਾਲ਼ੀ ਥਾਂ 'ਤੇ ਭਾਸ਼ਾ ਬਾਰੇ ਮਦਦ ਚਾਹੀਦੀ ਹੈ, ਤਾਂ ਤੁਹਾਨੂੰ ਆਪਣੇ ਨਾਲ ਆਪਣਾ ਦੁਭਾਸ਼ੀਆ ਲਿਆਉਣ ਦਾ ਵੀ ਹੱਕ ਹੈ।

ਵੋਟਰ ਵਜੋਂ ਆਪਣੇ ਹੱਕਾਂ ਬਾਰੇ ਹੋਰ ਜਾਣੋ

ਇੱਕ ਪਹੁੰਚਯੋਗ ਐਬਸੈਂਟੀ ਵੋਟ-ਪਰਚੀ ਲਈ ਬੇਨਤੀ ਕਰਨੀ

ਪਹੁੰਚਯੋਗ ਐਬਸੈਂਟੀ ਵੋਟ-ਪਰਚੀ

ਤੁਸੀਂ ਚੋਣਾਂ ਬਾਰੇ ਬੋਰਡ (Board of Elections)ਤੋਂ ਇੱਕ ਪਹੁੰਚਯੋਗ ਐਬਸੈਂਟੀ ਵੋਟ-ਪਰਚੀ ਲਈ ਬੇਨਤੀ ਕਰ ਸਕਦੇ ਹੋ

ਇੱਕ ਪਹੁੰਚਯੋਗ ਐਬਸੈਂਟੀ ਵੋਟ-ਪਰਚੀ ਲਈ ਬੇਨਤੀ ਕਰਨੀ
ਵੋਟ ਪੈਣ ਦੀਆਂ ਥਾਵਾਂ ਵੇਖੋ

ਭਾਸ਼ਾ ਬਾਰੇ ਸਹਾਇਤਾ

NYC ਨਾਗਰਿਕ ਸ਼ਮੂਲੀਅਤ ਕਮਿਸ਼ਨ (Civic Engagement Commission) ਵੋਟ ਪੈਣ ਦੀਆਂ ਕੁਝ ਥਾਵਾਂ 'ਤੇ ਦੁਭਾਸ਼ੀਏ ਮੁਹੱਈਆ ਕਰਦਾ ਹੈ

ਵੋਟ ਪੈਣ ਦੀਆਂ ਥਾਵਾਂ ਵੇਖੋ

ਅਕਸਰ ਪੁੱਛੇ ਜਾਣ ਵਾਲੇ ਮੁੱਖ ਸੁਆਲ

ਕੀ ਮੈਂ ਵੋਟ ਪਾਉਣ ਵਿੱਚ ਆਪਣੀ ਮਦਦ ਲਈ ਕਿਸੇ ਨੂੰ ਲਿਆ ਸਕਦਾ ਹਾਂ?

ਹਾਂ! ਜਦ ਤੱਕ ਉਹ ਤੁਹਾਡੇ ਰੋਜ਼ਗਾਰਦਾਤਾ ਜਾਂ ਯੂਨੀਅਨ ਦੇ ਨੁਮਾਇੰਦੇ ਨਹੀਂ ਹਨ, ਤਾਂ ਵੋਟ ਪਾਉਣ ਵਿੱਚ ਆਪਣੀ ਮਦਦ ਲਈ ਤੁਸੀਂ ਕਿਸੇ ਨੂੰ ਵੀ ਲਿਆ ਸਕਦੇ ਹੋ। ਤੁਸੀਂ ਹਮੇਸ਼ਾ ਕਿਸੇ ਚੋਣ ਵਰਕਰ ਨੂੰ ਵੀ ਮਦਦ ਕਰਨ ਲਈ ਕਹਿ ਸਕਦੇ ਹੋ।

ਕੀ ਮੈਂ ਪਹੁੰਚਯੋਗ ਐਬਸੈਂਟੀ ਵੋਟ-ਪਰਚੀ ਲਈ ਬੇਨਤੀ ਕਰ ਸਕਦਾ ਹਾਂ?

ਹਾਂ! ਜੇ ਤੁਸੀਂ ਅੰਸ਼ਕ ਜਾਂ ਪੂਰੇ ਨੇਤਰਹੀਣ ਹੋ ਜਾਂ ਤੁਹਾਡੀ ਕੋਈ ਸਮਰੱਥਾ (ਅਪੰਗਤਾ) ਹੈ, ਜਿਸ ਲਈ ਤੁਹਾਨੂੰ ਐਬਸੈਂਟੀ ਵੋਟ-ਪਰਚੀ ਦੇ ਇੱਕ ਪਹੁੰਚਯੋਗ ਰੂਪਾਂਤਰ ਦੀ ਵਰਤੋਂ ਕਰਨੀ ਪੈਣੀ ਹੈ, ਜਿਸਨੂੰ ਸਕ੍ਰੀਨ ਰੀਡਰ ਰਾਹੀਂ ਪੜ੍ਹਿਆ ਜਾ ਸਕਦਾ ਹੈ ਅਤੇ ਡਿਜੀਟਲ ਤੌਰ 'ਤੇ ਨਿਸ਼ਾਨ ਲਾਇਆ ਜਾ ਸਕਦਾ ਹੈ, ਤਾਂ ਤੁਸੀਂ NYC ਚੋਣਾਂ ਬਾਰੇ ਬੋਰਡ (Board of Elections) ਨੂੰ ਇੱਕ ਪਹੁੰਚਯੋਗ ਵੋਟ-ਪਰਚੀ ਲਈ ਬੇਨਤੀ ਕਰ ਸਕਦੇ ਹੋ।ਇੱਕ ਪਹੁੰਚਯੋਗ ਐਬਸੈਂਟੀ ਵੋਟ-ਪਰਚੀ ਲਈ ਬੇਨਤੀ ਕਰਨੀ

ਕੀ ਵੋਟਾਂ ਪੈਣ ਦੀਆਂ ਥਾਵਾਂ ਪਹੁੰਚਯੋਗ ਹਨ?

ਹਾਂ! NYC ਚੋਣਾਂ ਬਾਰੇ ਬੋਰਡ (Board of Elections) ਇਹ ਯਕੀਨੀ ਬਣਾਉਂਦਾ ਹੈ ਕਿ ਅਗਾਊਂ ਵੋਟਿੰਗ ਅਤੇ ਚੋਣ-ਦਿਵਸ ਦੌਰਾਨ ਸ਼ਹਿਰ ਦੀ ਵੋਟ ਪਾਉਣ ਦੀ ਹਰ ਥਾਂ ਸਾਰੇ ਵੋਟਰਾਂ ਦੀ ਪਹੁੰਚ ਵਿੱਚ ਹੋਵੇ। ਜੇ ਤੁਹਾਡੀ ਵੋਟ ਪਾਉਣ ਵਾਲ਼ੀ ਥਾਂ ਨਾਲ ਕੋਈ ਸਮੱਸਿਆ ਹੈ, ਤਾਂ ਤੁਸੀਂ 1-866-Vote-NYC (212-487-5496)'ਤੇ ਚੋਣਾਂ ਬਾਰੇ ਬੋਰਡ (Board of Elections) ਨਾਲ ਸੰਪਰਕ ਕਰ ਸਕਦੇ ਹੋ।