ਤੁਹਾਨੂੰ ਕੀ ਜਾਣਨ ਦੀ ਲੋੜ ਹੈ

ਸਾਡਾ ਭਵਿੱਖ ਵੋਟ-ਪਰਚੀ, NYC 'ਤੇ ਹੈ।7 ਨਵੰਬਰ ਦੀਆਂ ਆਮ ਚੋਣਾਂ ਵਿੱਚ ਤੁਹਾਡੀ ਵੋਟ ਇਹ ਫ਼ੈਸਲਾ ਕਰਨ ਵਿੱਚ ਮਦਦ ਕਰੇਗੀ ਕਿ ਸਿਟੀ ਕੌਂਸਲ ਵਿੱਚ ਤੁਹਾਡੇ ਭਾਈਚਾਰੇ ਦੀ ਨੁਮਾਇੰਦਗੀ ਕੌਣ ਕਰਦਾ ਹੈ।

ਆਪਣੀ ਵੋਟ-ਪਰਚੀ ਪਾਉਣ ਦੇ ਤਿੰਨ ਤਰੀਕੇ ਹਨ:

ਅਗਾਊਂ ਵੋਟਿੰਗ

ਚੋਣ-ਦਿਵਸ ਤੱਕ ਉਡੀਕ ਨਾ ਕਰੋ! ਤੁਸੀਂ 28 ਅਕਤੂਬਰ ਤੋਂ ਸ਼ੁਰੂ ਹੋ ਰਹੇ ਅਮਲ ਵਿੱਚ ਆਪ ਜਾਕੇ ਅਗਾਊਂ ਵੋਟ ਪਾ ਸਕਦੇ ਹੋ।
ਅਗਾਊਂ ਵੋਟਿੰਗ ਬਾਰੇ ਹੋਰ ਜਾਣੋ

ਡਾਕ ਰਾਹੀਂ ਵੋਟ

ਜੇ ਤੁਹਾਡਾ ਕੋਈ ਜਾਇਜ਼ ਕਾਰਣ ਹੈ, ਜਿਵੇਂ ਕਿ ਚੋਣ-ਦਿਵਸ 'ਤੇ ਨਿਉ ਯਾੱਰਕ ਤੋਂ ਦੂਰ ਹੋ, ਤਾਂ ਤੁਸੀਂ ਐਬਸੈਂਟੀ ਵੋਟ-ਪਰਚੀ ਲਈ ਬੇਨਤੀ ਕਰ ਸਕਦੇ ਹੋ।
ਡਾਕ ਰਾਹੀਂ ਵੋਟਿੰਗ ਬਾਰੇ ਹੋਰ ਜਾਣੋ

ਚੋਣ-ਦਿਵਸ

ਚੋਣ-ਦਿਵਸ 'ਤੇ ਵੋਟਾਂ ਸਵੇਰੇ 6ਵਜੇ - ਰਾਤੀਂ 9ਵਜੇ ਤੱਕ ਪੈਣੀਆਂ ਹਨ।ਵੋਟਾਂ ਪੈਣ ਵਾਲ਼ੇ ਦਿਨ ਬਾਰੇ ਹੋਰ ਜਾਣੋ।

ਬਾਹਰੀ ਲਿੰਕ

ਵੋਟ ਪਾਉਣ ਲਈ ਰਜਿਸਟਰ ਕਰਨਾ

5 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਭਰੋਸੇ ਨਾਲ ਵੋਟ ਪਾਉਣ ਲਈ ਰਜਿਸਟਰ ਕਰਨਾ ਵਿੱਚ ਤੁਹਾਡੀ ਮਦਦ ਵਾਸਤੇ NYC Votes TurboVote ਨਾਲ ਭਾਈਵਾਲੀ ਕਰ ਰਿਹਾ ਹੈ।

ਹੁਣੇ ਰਜਿਸਟਰ ਕਰੋ
ਬਾਹਰੀ ਲਿੰਕ

ਵੋਟ ਕਿੱਥੇ ਪਾਉਣੀ ਹੈ

ਇਹ ਪਤਾ ਲਾਉਣ ਲਈ ਕਿ ਤੁਸੀਂ ਕਿੱਥੇ ਵੋਟ ਪਾ ਸਕਦੇ ਹੋ, ਚੋਣਾਂ ਬਾਰੇ ਬੋਰਡ (Board of Elections)ਦੇ ਵੋਟਾਂ ਪੈਣ ਦੀ ਥਾਂ ਦੇ ਲੋਕੇਟਰ 'ਤੇ ਜਾਓ!

ਵੋਟਾਂ ਪੈਣ ਵਾਲ਼ੀ ਆਪਣੀ ਥਾਂ ਦਾ ਪਤਾ ਲਾਓ

ਅਕਸਰ ਪੁੱਛੇ ਜਾਣ ਵਾਲੇ ਮੁੱਖ ਸੁਆਲ

ਵੋਟ-ਪਰਚੀ 'ਤੇ ਕੀ ਹੁੰਦਾ ਹੈ?

7 ਨਵੰਬਰ ਨੂੰ ਸਿਟੀ ਕੌਂਸਲ, ਡਿਸਟ੍ਰਿਕਟ ਅਟਾਰਨੀ, ਜੱਜਾਂ ਅਤੇ ਤਜਵੀਜਾਂ ਵਾਲੀ ਵੋਟ-ਪਰਚੀ ਲਈ ਆਮ ਚੋਣਾਂ ਹਨ।ਤੁਹਾਡੀ ਵੋਟ-ਪਰਚੀ ਦੇ ਖ਼ਾਸ ਦਫ਼ਤਰ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਤੁਸੀਂ ਕਿੱਥੇ ਰਹਿੰਦੇ ਹੋ।ਪ੍ਰਮੁੱਖ ਚੋਣਾਂ ਵਿੱਚ, ਤੁਸੀਂ ਫ਼ੈਸਲਾ ਕਰਦੇ ਹੋ ਕਿ ਆਮ ਚੋਣਾਂ ਵਿੱਚ ਤੁਹਾਡੀ ਪਾਰਟੀ ਦਾ ਕਿਹੜਾ ਉਮੀਦਵਾਰ ਨਾਮਜ਼ਦ ਹੋਏਗਾ।ਉਮੀਦਵਾਰਾਂ ਨੂੰ ਮਿਲੋ।

ਆਮ ਚੋਣਾਂ ਵਿੱਚ ਵੋਟ ਪਾਉਣ ਲਈ ਕੌਣ ਹੱਕਦਾਰ ਹੈ?

ਕਿਸੇ ਵੀ ਚੋਣ ਵਿੱਚ ਵੋਟ ਪਾਉਣ ਲਈ ਤੁਹਾਨੂੰ ਰਜਿਸਟਰਡ ਵੋਟਰ ਜ਼ਰੂਰ ਹੋਣਾ ਚਾਹੀਦਾ ਹੈ।ਵੋਟ ਪਾਉਣ ਲਈ ਰਜਿਸਟਰ ਕਰਨਾ

ਅਸਮਰੱਥ (ਅਪੰਗ) ਵੋਟਰਾਂ ਲਈ ਕਿਹੜੀ ਸਹਾਇਤਾ ਉਪਲਬਧ ਹੈ?

ਅਸਮਰੱਥ (ਅਪੰਗ) ਵੋਟਰ ਵੱਖ-ਵੱਖ ਤਰੀਕਿਆਂ ਨਾਲ ਵੋਟ-ਪਰਚੀ ਤੱਕ ਪਹੁੰਚ ਕਰ ਸਕਦੇ ਹਨ ਅਤੇ ਵੋਟ-ਪਰਚੀ 'ਤੇ ਨਿਸ਼ਾਨ ਲਾਉਣ ਵਾਲ਼ੀਆਂ ਡਿਵਾਈਸਾਂ ਦੀ ਵਰਤੋਂ ਕਰ ਸਕਦੇ ਹਨ।ਇਹਨਾਂ ਡਿਵਾਈਸਾਂ ਨਾਲ ਆਪਣੀ ਵੋਟ-ਪਰਚੀ 'ਤੇ ਤਿੰਨ ਤਰ੍ਹਾਂ ਨਾਲ ਨਿਸ਼ਾਨ ਲਾਏ ਜਾ ਸਕਦੇ ਹਨ।ਪਹੁੰਚਯੋਗ ਐਬਸੈਂਟੀ ਵੋਟ-ਪਰਚੀਆਂ NYC ਚੋਣਾਂ ਬਾਰੇ ਬੋਰਡ (Board of Elections)ਤੋਂ ਵੀ ਮਿਲਦੀਆਂ ਹਨ।ਅੰਤ ਵਿੱਚ, ਤੁਹਾਨੂੰ ਵੋਟ ਪਾਉਣ ਵਿੱਚ ਮਦਦ ਕਰਨ ਲਈ ਕਿਸੇ ਨੂੰ ਲਿਆਉਣ ਜਾਂ ਕਿਸੇ ਚੋਣ ਵਰਕਰ ਨੂੰ ਮਦਦ ਲਈ ਕਹਿਣ ਦਾ ਹੱਕ ਹੈ!ਪਹੁੰਚਯੋਗਤਾ ਬਾਰੇ ਹੋਰ ਜਾਣੋ।

ਜਾਣਨ ਵਾਲੀਆਂ ਗੱਲਾਂ