ਤੁਹਾਡੀ ਵੋਟ-ਪਰਚੀ ਦੀ ਗਿਣਤੀ ਕਿਵੇਂ ਕੀਤੀ ਜਾਏਗੀ

1(ਪਹਿਲੀ) ਪਸੰਦ ਦੀਆਂ ਸਾਰੀਆਂ ਵੋਟਾਂ ਗਿਣੀਆਂ ਜਾਂਦੀਆਂ ਹਨ। ਜੇ ਕਿਸੇ ਉਮੀਦਵਾਰ ਨੂੰ 50% ਤੋਂ ਵੱਧ ਵੋਟਾਂ ਮਿਲਦੀਆਂ ਹਨ, ਤਾਂ ਉਹ ਜਿੱਤ ਜਾਂਦਾ ਹੈ!

ਹਾਲਾਂਕਿ, ਜੇ ਕਿਸੇ ਉਮੀਦਵਾਰ ਨੂੰ 50% ਤੋਂ ਵੱਧ 1(ਪਹਿਲੀ) ਪਸੰਦ ਦੀਆਂ ਵੋਟਾਂ ਨਹੀਂ ਮਿਲਦੀਆਂ, ਤਾਂ ਗੇੜਾਂ ਵਿੱਚ ਗਿਣਤੀ ਜਾਰੀ ਰਹੇਗੀ।

ਹਰ ਗੇੜ ਵਿੱਚ, ਸਭ ਤੋਂ ਘੱਟ ਵੋਟਾਂ ਵਾਲ਼ਾ ਉਮੀਦਵਾਰ ਬਾਹਰ ਹੋ ਜਾਂਦਾ ਹੈ। ਜੇ ਤੁਹਾਡੇ ਸਭ ਤੋਂ ਉੱਚੀ ਰੈਂਕਿੰਗ ਵਾਲੇ ਉਮੀਦਵਾਰ ਨੂੰ ਹਟਾ ਦਿੱਤਾ ਜਾਂਦਾ ਹੈ, ਤਾਂ ਤੁਹਾਡੀ ਵੋਟ ਤੁਹਾਡੀ ਵੋਟ-ਪਰਚੀ 'ਤੇ ਅਗਲੇ ਸਭ ਤੋਂ ਉੱਚੀ ਰੈਂਕਿੰਗ ਵਾਲ਼ੇ ਉਮੀਦਵਾਰ ਨੂੰ ਜਾਂਦੀ ਹੈ।

ਜਦ ਤੱਕ ਸਿਰਫ਼ 2 ਉਮੀਦਵਾਰ ਨਹੀਂ ਰਹਿ ਜਾਂਦੇ, ਉਸ ਸਮੇਂ ਤੱਕ ਇਹ ਅਮਲ ਜਾਰੀ ਰਹਿੰਦਾ ਹੈ। ਸਭ ਤੋਂ ਵੱਧ ਵੋਟਾਂ ਵਾਲਾ ਉਮੀਦਵਾਰ ਜੇਤੂ ਹੁੰਦਾ ਹੈ!

ਆਪਣੀ ਤਰਜੀਹੀ ਵੋਟ-ਪਰਚੀ ਕਿਵੇਂ ਭਰੋ

ਆਪਣੀ ਤਰਜੀਹੀ ਵੋਟ-ਪਰਚੀ ਨੂੰ ਸਹੀ ਢੰਗ ਨਾਲ ਕਿਵੇਂ ਭਰਨਾ ਹੈ, ਬਾਰੇ ਜਾਣੋ। ਫਿਰ ਆਪਣੀ ਪਸੰਦ ਦੀ ਰੈਂਕਿੰਗ ਦੀ ਪ੍ਰੈਕਟਿਸ ਕਰੋ!

ਵੋਟ-ਪਰਚੀ ਦੀ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰੋ

ਜੇ ਮੇਰੀ ਸਭ ਤੋਂ ਪਹਿਲੀ ਪਸੰਦ ਦੇ ਉਮੀਦਵਾਰ ਨੂੰ ਹਟਾ ਦਿੱਤਾ ਜਾਂਦਾ ਹੈ, ਤਾਂ ਕੀ ਹੁੰਦਾ ਹੈ?

ਤੁਹਾਡੀ ਵੋਟ ਤੁਹਾਡੀ ਵੋਟ-ਪਰਚੀ 'ਤੇ ਅਗਲੇ ਸਭ ਤੋਂ ਉੱਚੀ ਰੈਂਕਿੰਗ ਵਾਲੇ ਉਮੀਦਵਾਰ ਨੂੰ ਜਾਏੇਗੀ।

ਤਰਜੀਹੀ ਵੋਟਿੰਗ ਨਾਲ, ਜੇ ਤੁਹਾਡੀ ਸਭ ਤੋਂ ਪਹਿਲੀ ਪਸੰਦ ਨੂੰ ਵੀ ਹਟਾ ਦਿੱਤਾ ਜਾਂਦਾ ਹੈ, ਤਾਂ ਤੁਸੀਂ ਅਜੇ ਵੀ ਅਸਰ ਪਾ ਸਕਦੇ ਹੋ ਕਿ ਕੌਣ ਜਿੱਤੇਗਾ।

ਵੋਟ-ਪਰਚੀ ਦੇ ਟੈਬੁਲੇਸ਼ਨ ਬਾਰੇ ਸਪੱਸ਼ਟੀਕਰਣ ਬੰਦ ਕਰਨਾ

ਇਹਨਾਂ ਨੂੰ ਕਿਵੇਂ ਗਿਣਿਆ ਜਾਂਦਾ ਹੈ:ਜਦੋਂ ਕਿਸੇ ਉਮੀਦਵਾਰ ਨੂੰ ਹਟਾ ਦਿੱਤਾ ਜਾਂਦਾ ਹੈ, ਤਾਂ ਉਹ ਵੋਟ-ਪਰਚੀਆਂ ਵੋਟਰ ਦੀ ਅਗਲੀ ਪਸੰਦ ਲਈ ਮੁੜ ਵੰਡੀਆਂ ਜਾਂਦੀਆਂ ਹਨ।

ਵੋਟ-ਪਰਚੀ ਦੇ ਟੈਬੁਲੇਸ਼ਨ-ਨਤੀਜੇ ਦਾ ਚਾਰਟ

ਤੁਹਾਡੀ ਵੋਟ-ਪਰਚੀ:ਤੁਹਾਡੀ ਅਗਲੀ ਪਸੰਦ ਦੀ ਵੋਟ ਗਿਣੀ ਜਾਂਦੀ ਹੈ। 

ਅਕਸਰ ਪੁੱਛੇ ਜਾਣ ਵਾਲੇ ਮੁੱਖ ਸੁਆਲ

ਕੀ ਰੈਂਕਿੰਗ 5 ਉਮੀਦਵਾਰਾਂ ਦਾ ਮਤਲਬ ਹੈ ਕਿ ਮੇਰੇ ਕੋਲ 5 ਵੋਟਾਂ ਹਨ?

ਨਹੀਂ। ਤੁਹਾਡੀ ਵੋਟ ਸਿਰਫ਼ ਤੁਹਾਡੀ ਵੋਟ-ਪਰਚੀ 'ਤੇ ਸਭ ਤੋਂ ਵੱਧ ਵਿਚਾਰੇ ਜਾਣ ਵਾਲ਼ੇ ਉਮੀਦਵਾਰ ਲਈ ਗਿਣੀ ਜਾਂਦੀ ਹੈ। ਜੇ ਤੁਹਾਡੀ 1(ਪਹਿਲੀ)ਚੋਣ ਹਟਾ ਦਿੱਤੀ ਜਾਂਦੀ ਹੈ, ਅਤੇ ਇਸੀ ਤਰ੍ਹਾਂ, ਤੁਹਾਡੀ ਵੋਟ ਸਿਰਫ਼ ਤੁਹਾਡੀ 2(ਦੂਜੀ) ਚੋਣ ਲਈ ਗਿਣੀ ਜਾਏਗੀ।

ਮੈਂ ਤਰਜੀਹੀ ਵੋਟਿੰਗ ਦੀਆਂ ਚੋਣਾਂ ਦੇ ਨਤੀਜੇ ਮਿਲਣ ਦੀ ਕਦੋਂ ਤੱਕ ਉਮੀਦ ਕਰ ਸਕਦਾ ਹਾਂ?

ਤਰਜੀਹੀ ਵੋਟਿੰਗ ਦੇ ਅੰਤਮ ਨਤੀਜੇ, ਸਾਰੀਆਂ ਐਬਸੈਂਟੀ ਅਤੇ ਫ਼ੌਜੀ ਵੋਟ-ਪਰਚੀਆਂ ਦੀ ਗਿਣਤੀ ਕੀਤੇ ਜਾਣ ਤੱਕ ਜਾਰੀ ਨਹੀਂ ਕੀਤੇ ਜਾਣਗੇ, ਜਿਸ ਵਿੱਚ ਚੋਣ-ਦਿਵਸ ਤੋਂ ਬਾਅਦ ਕਈ ਹਫ਼ਤੇ ਲੱਗ ਸਕਦੇ ਹਨ।

ਮੈਨੂੰ ਅਧਿਕਾਰਤ ਚੋਣ-ਨਤੀਜੇ ਕਿੱਥੇ ਮਿਲ ਸਕਦੇ ਹਨ?

NYC ਚੋਣਾਂ ਬਾਰੇ ਬੋਰਡ (Board of Elections) ਚੋਣ-ਦਿਵਸ 'ਤੇ ਚੋਣਾਂ ਬੰਦ ਹੋਣ ਤੋਂ ਬਾਅਦ ਗ਼ੈਰ-ਸਰਕਾਰੀ ਚੋਣ ਨਤੀਜਿਆਂ ਨੂੰ ਸਾਂਝਾ ਕਰੇਗਾ।ਹਾਲਾਂਕਿ, ਇਹਨਾਂ ਨਤੀਜਿਆਂ ਵਿੱਚ ਕਿਸੇ ਵੀ ਐਬਸੈਂਟੀ ਵੋਟ-ਪਰਚੀ ਦੇ ਵੋਟ ਸ਼ਾਮਲ ਨਹੀਂ ਕੀਤੇ ਜਾਣਗੇ।ਸਾਰੀਆਂ ਐਬਸੈਂਟੀ ਵੋਟ-ਪਰਚੀਆਂ ਮਿਲਣ ਤੋਂ ਬਾਅਦ, ਉਹ ਗਿਣਤੀ ਪੂਰੀ ਕਰਨਗੇ ਅਤੇ ਪ੍ਰਮਾਣਿਤ ਅੰਤਮ-ਨਤੀਜੇ ਜਾਰੀ ਕਰਨਗੇ।ਤੁਸੀਂ NYC ਚੋਣਾਂ ਬਾਰੇ ਬੋਰਡ (Board of Elections) ਦੀ ਵੈਬਸਾਈਟ 'ਤੇ ਚੋਣ ਨਤੀਜਿਆਂ ਦਾ ਪਤਾ ਲਾ ਸਕਦੇ ਹੋ।ਚੋਣਾਂ ਬਾਰੇ ਬੋਰਡ (Board of Elections)ਦੀ ਵੈਬਸਾਈਟ 'ਤੇ ਜਾਓ।