ਆਪਣੀ ਗੱਲ ਕਹੋ, NYC!​​  

ਕਿੱਥੇ ਵੋਟ ਪਾਉਣੀ ਹੈ​​ 

ਤੁਹਾਨੂੰ ਵੋਟ ਪਾਉਣ ਵਾਲ਼ੀ ਮਿੱਥੀ ਹੋਈ ਥਾਂ 'ਤੇ ਹੀ ਵੋਟ ਪਾਉਣੀ ਚਾਹੀਦੀ ਹੈ। ਵੋਟ ਪਾਉਣ ਵਾਲ਼ੀਆਂ ਥਾਵਾਂ ਸਾਲ-ਦਰ-ਸਾਲ ਜਾਂ ਇੱਥੋਂ ਤੱਕ ਕਿ ਪਾਣੀ ਦਾ ਮੁੱਖ ਪਾਈਪ ਫਟਣ ਜਾਂ ਬਿਜਲੀ ਕਟੌਤੀ ਵਰਗੇ ਮਸਲੇ ਕਰਕੇ ਆਖ਼ਰੀ ਸਮੇਂ 'ਤੇੇ ਵੀ ਬਦਲ ਸਕਦੀਆਂ ਹਨ। ਇਸ ਕਰਕੇ ਜਾਣ ਤੋਂ ਪਹਿਲਾਂ ਪਤਾ ਲਾਉਣਾ ਯਕੀਨੀ ਬਣਾਓ!​​ 

ਵੋਟਾਂ ਪੈਣ ਵਾਲ਼ੀ ਆਪਣੀ ਥਾਂ ਦਾ ਪਤਾ ਲਾਓ​​ 

ਵੋਟ ਕਦੋਂ ਪਾਉਣੀ ਹੈ​​ 

ਚੋਣ ਸਵੇਰੇ 6 ਵਜੇ ਤੋਂ ਰਾਤੀਂ 9 ਵਜੇ ਤੱਕ ਹੁੰਦੀ ਹੈ। ਤੁਸੀਂ ਆਪ ਜਾਕੇ ਅਗਾਊਂ ਵੋਟ ਪਾ ਸਕਦੇ ਹੋ!​​ 

ਅਗਾਊਂ ਵੋਟਿੰਗ ਬਾਰੇ ਹੋਰ ਜਾਣੋ​​ 

ਅਕਸਰ ਪੁੱਛੇ ਜਾਣ ਵਾਲ਼ੇ ਸੁਆਲ​​ 

ਕੀ ਮੈਂ ਚੋਣ ਦਿਹਾੜੇ ਤੋਂ ਅਗਾਊਂ ਵੋਟ ਪਾ ਸਕਦਾ/ਸਕਦੀ ਹਾਂ?​​ 

ਹਾਂ! ਤੁਸੀਂ ਚੋਣ ਦਿਹਾੜੇ ਤੋਂ 10 ਦਿਨ ਪਹਿਲਾਂ ਆਪ ਜਾਕੇ ਅਗਾਊਂ ਵੋਟ ਪਾ ਸਕਦੇ ਹੋ। ਤੁਸੀਂ ਡਾਕ ਰਾਹੀਂ ਵੀ ਅਗਾਊਂ ਵੋਟ ਪਾ ਸਕਦੇ ਹੋ। ਡਾਕ ਰਾਹੀਂ ਵੋਟ ਪਾਉਣ ਬਾਰੇ ਹੋਰ ਜਾਣੋ​​ 

ਜੇ ਮੈਂ ਡਾਕ ਰਾਹੀਂ ਵੋਟ-ਪਰਚੀ ਲਈ ਬੇਨਤੀ ਕੀਤੀ ਹੈ ਜਾਂ ਜਮ੍ਹਾ ਕੀਤੀ ਹੈ, ਤਾਂ ਕੀ ਮੈਂ ਚੋਣ ਦਿਹਾੜੇ 'ਤੇ ਵੋਟ ਪਾ ਸਕਦਾ/ਸਕਦੀ ਹਾਂ?​​ 

ਜੇ ਤੁਸੀਂ ਡਾਕ ਵੋਟ-ਪਰਚੀ ਲਈ ਬੇਨਤੀ ਕੀਤੀ ਹੈ, ਤਾਂ ਫਿਰ ਤੁਹਾਨੂੰ ਇਸ ਰਾਹੀਂ ਹੀ ਵੋਟ ਪਾਉਣ ਦਾ ਪਲਾਨ ਬਣਾਉਣਾ ਚਾਹੀਦਾ ਹੈ। ਜਦੋਂ ਵੋਟਾਂ ਪੈ ਰਹੀਆਂ ਹੋਣ, ਤਾਂ ਤੁਸੀਂ ਕਿਸੇ ਵੀ ਅਗਾਊਂ ਵੋਟਿੰਗ ਵਾਲ਼ੀ ਥਾਂ 'ਤੇ ਆਪਣੀ ਭਰੀ ਹੋਈ ਡਾਕ ਵੋਟ-ਪਰਚੀ ਡ੍ਰਾੱਪ ਕਰ ਸਕਦੇ ਹੋ। ਹਾਲਾਂਕਿ, ਜੇ ਤੁਸੀਂ ਡਾਕ ਵੋਟ-ਪਰਚੀ ਦੀ ਬੇਨਤੀ ਕਰਨ ਤੋਂ ਬਾਅਦ ਆਪ ਜਾਕੇ ਵੋਟ ਪਾਉਣ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ ਆਪਣੀ ਵੋਟਾਂ ਪੈਣ ਦੀ ਥਾਂ 'ਤੇ ਹਲਫ਼ਨਾਮੇ ਵਾਲੀ ਵੋਟ-ਪਰਚੀ ਨਾਲ ਵੋਟ ਪਾਉਣੀ ਪਵੇਗੀ। ਇਹ ਵੋਟ-ਪਰਚੀ ਵੱਖਰੀ ਨਜ਼ਰ ਆਏਗੀ। ਜੇ ਤੁਹਾਨੂੰ ਇਸਦੀ ਲੋੜ ਹੈ, ਤਾਂ ਮਦਦ ਲਈ ਪੋਲ ਵਰਕਰ ਨੂੰ ਕਹੋ।​​ 

ਜੇ ਮੈਂ ਵੋਟਾਂ ਪੈਣ ਦੀ ਥਾਂ ਬੰਦ ਹੋਣ 'ਤੇ ਆਪਣੀ ਵੋਟਾਂ ਪੈਣ ਦੀ ਥਾਂ 'ਤੇ ਲਾਈਨ ਵਿੱਚ ਹਾਂ, ਤਾਂ ਕੀ ਮੈਂ ਅਜੇ ਵੀ ਵੋਟ ਪਾ ਸਕਦਾ/ਸਕਦੀ ਹਾਂ?​​ 

ਹਾਂ! ਤੁਹਾਨੂੰ ਵੋਟ ਪਾਉਣ ਦਾ ਉਸ ਸਮੇਂ ਤੱਕ ਹੱਕ ਹੈ, ਜਦੋਂ ਤੱਕ ਤੁਸੀਂ ਚੋਣ-ਦਿਵਸ 'ਤੇ ਰਾਤੀਂ 9 ਵਜੇ ਤੱਕ ਲਾਈਨ ਵਿੱਚ ਇੱਕ ਰਜਿਸਟਰਡ ਵੋਟਰ ਹੁੰਦੇ ਹੋ।​​ 

NYC ਵਿੱਚ ਚੋਣ ਦਿਹਾੜਾ ਕਦੋਂ ਹੈ?​​ 

ਪ੍ਰਮੁੱਖ ਚੋਣਾਂ ਜੂਨ ਮਹੀਨੇ ਦੇ ਅਖੀਰਲੇ ਮੰਗਲਵਾਰ ਨੂੰ ਹੋਣਗੀਆਂ।​​ 

ਨਵੰਬਰ ਦੇ ਪਹਿਲੇ ਮੰਗਲਵਾਰ ਨੂੰ ਆਮ ਚੋਣਾਂ ਹੋਣਗੀਆਂ।​​ 

ਮੈਂ ਵੋਟ ਕਿੱਥੇ ਪਾਵਾਂ?​​ 

ਆਪਣੀ ਵੋਟਿੰਗ ਵਾਲ਼ੀ ਥਾਂ ਦਾ ਪਤਾ ਲਾਉਣ ਲਈ NYC ਚੋਣਾਂ ਬਾਰੇ (Board of Elections) ਦੀ ਵੈਬਸਾਈਟ 'ਤੇ ਜਾਓ​​ 

ਮੁੱਖ ਤਾਰੀਖ਼ਾਂ​​ 

  • ਵਿਸ਼ੇਸ਼ ਚੋਣ ਅਗਾਊਂ ਵੋਟਿੰਗ ਮਿਆਦ (ਸਿਟੀ ਕੌਂਸਲ ਡਿਸਟ੍ਰਿਕਟ 3)​​ 

    ਸ਼ਨਿਚਰਵਾਰ, 18 ਅਪ੍ਰੈਲ, 2026 - ਐਤਵਾਰ, 26 ਅਪ੍ਰੈਲ, 2026​​ 
  • ਵਿਸ਼ੇਸ਼ ਚੋਣ ਦਿਹਾੜਾ (ਸਿਟੀ ਕੌਂਸਲ ਡਿਸਟ੍ਰਿਕਟ 3)​​ 

    ਮੰਗਲਵਾਰ, 28 ਅਪ੍ਰੈਲ, 2026​​ 
  • ਪਤੇ ਵਿੱਚ ਬਦਲਾਅ ਦੀ ਅੰਤਮ-ਤਾਰੀਖ਼ (ਪ੍ਰਮੁੱਖ ਚੋਣਾਂ)​​ 

    ਸੋਮਵਾਰ, 8 ਜੂਨ, 2026​​ 
  • ਪਤੇ ਵਿੱਚ ਬਦਲਾਅ ਦੀ ਅੰਤਮ-ਤਾਰੀਖ਼ (ਆਮ ਚੋਣਾਂ)​​ 

    ਸੋਮਵਾਰ, 19 ਅਕਤੂਬਰ, 2026​​