22 ਦਿਸੰਬਰ, 2025
ਇਸ ਸਾਲ ਸਿਟੀ ਵਿੱਚ ਵੋਟਰਾਂ ਦੀ ਗਿਣਤੀ ਅਤੇ ਸ਼ਮੂਲੀਅਤ ਵਿੱਚ ਵਾਧਾ ਹੋਇਆ। ਪਿਛਲੇ ਸਾਲਾਂ ਦੇ ਮੁਕਾਬਲੇ NYC ਦੇ ਵੱਖ-ਵੱਖ ਪਿਛੋਕੜਾਂ ਦੇ ਭਾਈਚਾਰਿਆਂ ਵਿੱਚ ਸਥਾਨਕ ਚੋਣਾਂ ਵਿੱਚ ਭਾਗੀਦਾਰੀ ਵਧੀ ਹੈ।
2025 ਤੋਂ ਮਤਦਾਨ ਡੇਟਾ, ਵੋਟਿੰਗ ਰੁਝਾਨਾਂ ਅਤੇ ਸੁਰਖੀਆਂ ਵੱਲ ਧਿਆਨ ਦਿਓ ਅਤੇ ਖੁਦ ਦੇਖੋ ਕਿ ਕਿਵੇਂ ਨਿਊਯਾਰਕ ਵਾਸੀਆਂ ਨੇ ਵੋਟ ਪਾਈ ਅਤੇ ਅੰਕੜਿਆਂ ਦਾ ਅਸਲ ਅਰਥ ਕੀ ਹੈ।
ਇਸ ਸਾਲ ਮਤਦਾਨ ਨਵੀਂ ਉਚਾਈ 'ਤੇ ਪਹੁੰਚਿਆ
ਸ਼ਮੂਲੀਅਤ ਵਿੱਚ ਕਿਵੇਂ ਵਾਧਾ ਹੋਇਆ? ਵੋਟਰ, ਵੋਟਾਂ ਪੈਣ ਦੀ ਥਾਂ 'ਤੇ ਪਹੁੰਚੇ। ਹਰ ਉਮਰ ਸਮੂਹ ਵਿੱਚ ਭਾਗੀਦਾਰੀ ਵਿੱਚ ਵਾਧਾ ਹੋਇਆ ਹੈ, ਨਵੇਂ ਰਜਿਸਟਰਡ ਵੋਟਰ ਜੋਰ-ਸ਼ੋਰ ਨਾਲ ਸਾਹਮਣੇ ਆਏ ਅਤੇ ਹੋਰ ਨੌਜਵਾਨ ਨਿਊਯਾਰਕ ਵਾਸੀ ਵੋਟ ਪਾਉਣ ਲਈ ਤਿਆਰ ਸਨ।
2025 ਵਿੱਚ ਪ੍ਰਮੁੱਖ ਚੋਣਾਂ ਦਾ ਮਤਦਾਨ
ਸਿਟੀ ਦੀਆਂ ਪ੍ਰਮੁੱਖ ਚੋਣਾਂ ਨੇ ਬੋਰਡ ਵਿੱਚ ਹਰ ਪਾਸੇ ਵਾਧਾ ਦਿਖਾਇਆ ਹੈ:
- 29.9% ਵੋਟਰਾਂ ਦੀ ਗਿਣਤੀ -- ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਪ੍ਰਮੁੱਖ ਚੋਣਾਂ ਦਾ ਸਭ ਤੋਂ ਵੱਧ ਮਤਦਾਨ।
- ਮਤਦਾਨ ਦਰ 59.6% ਨਾਲ ਨਵੇਂ ਰਜਿਸਟਰਡ ਵੋਟਰ ਵੋਟਾਂ ਪੈਣ ਦੀ ਥਾਂ 'ਤੇ ਨਵੀਂ ਊਰਜਾ ਲੈਕੇ ਆਏ।
- 18-29 ਸਾਲ ਦੇ ਵੋਟਰਾਂ ਨੇ 2021 ਦੇ ਮੁਕਾਬਲੇ ਆਪਣੀ ਭਾਗੀਦਾਰੀ ਨੂੰ ਦੁੱਗਣਾ ਕਰ ਦਿੱਤਾ, ਮਤਦਾਨ 35.2% ਤੱਕ ਪਹੁੰਚ ਗਿਆ। ਨੌਜਵਾਨਾਂ ਨੇ ਇਹ ਸੁਨੇਹਾ ਦਿੱਤਾ ਹੈ ਉਨ੍ਹਾਂ ਦੇ ਉਤਸ਼ਾਹ ਨਾਲ ਮਤਦਾਨ ਵਿੱਚ ਵਾਧਾ ਹੋਇਆ ਹੈ।
- ਹਰ ਰੋਜ਼ 17,000 ਨਵੇਂ ਵੋਟਰ ਰਜਿਸਟਰ ਹੁੰਦੇ ਹਨ, ਜੋ ਕਿ 2021 ਵਿੱਚ ਦੇਖੇ ਗਏ ਸਿਖਰ ਨਾਲੋਂ ਲਗਭਗ ਪੰਜ ਗੁਣਾ ਜ਼ਿਆਦਾ ਹੈ।
2025 ਵਿੱਚ ਆਮ ਚੋਣਾਂ ਦਾ ਮਤਦਾਨ
2025 ਆਮ ਚੋਣਾਂ ਵਿੱਚ ਸਿਟੀ ਭਰ ਵਿੱਚ ਬੇਮਿਸਾਲ ਭਾਗੀਦਾਰੀ ਦੇਖਣ ਨੂੰ ਮਿਲੀ। 2 ਮਿਲੀਅਨ ਤੋਂ ਵੱਧ ਵੋਟਰ ਸਾਹਮਣੇ ਆਏ -- ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਸਭ ਤੋਂ ਵੱਡਾ ਮੇਅਰ ਆਮ ਚੋਣਾਂ ਦਾ ਮਤਦਾਨ।
ਕਿਸੇ ਵੀ ਪਿਛਲੇ ਗੈਰ-ਰਾਸ਼ਟਰਪਤੀ ਚੋਣ ਸਾਲ ਨਾਲੋਂ ਚੋਣ ਦਿਹਾੜੇ ਤੋਂ ਪਹਿਲਾਂ ਜ਼ਿਆਦਾ ਵੋਟ-ਪਰਚੀਆਂ ਨਾਲ ਵੋਟ ਪਾਈ ਗਈ!
NYC ਵਿੱਚ ਤਰਜੀਹੀ ਵੋਟਿੰਗ ਵਿੱਚ ਵਾਧਾ ਹੋ ਰਿਹਾ ਹੈ
ਜਦੋਂ ਗੱਲ ਲੋਕਾਂ ਵੱਲੋਂ ਆਪਣੀ ਵੋਟ-ਪਰਚੀ 'ਤੇ ਆਪਣੀ ਪਸੰਦ ਨੂੰ ਰੈਂਕ ਕਰਨ ਦੀ ਆਉਂਦੀ ਹੈ, ਤਾਂ ਹਾਲੇ ਵੀ ਤਰਜੀਹੀ ਵੋਟਿੰਗ ਲੋਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇਹ 2025 ਵਿੱਚ NYC ਚੋਣਾਂ ਦੀ ਇੱਕ ਪ੍ਰਸਿੱਧ ਵਿਸ਼ੇਸ਼ਤਾ ਰਹੀ, ਉਮੀਦਵਾਰਾਂ ਨੇ ਇਸਦੀ ਵਰਤੋਂ ਰਣਨੀਤਕ ਤੌਰ 'ਤੇ ਵੋਟਰਾਂ ਨੂੰ ਅਸਲ ਪ੍ਰਭਾਵ ਨਾਲ ਆਪਣੀ ਪਸੰਦ ਜ਼ਾਹਰ ਕਰਨ ਵਿੱਚ ਮਦਦ ਕਰਨ ਲਈ ਕੀਤੀ। 79.2% ਵੋਟਰਾਂ ਨੇ ਘੱਟੋ-ਘੱਟ ਇੱਕ ਦਫ਼ਤਰ ਲਈ ਆਪਣੀ ਪਸੰਦ ਨੂੰ ਰੈਂਕਬੱਧ ਕੀਤਾ।
ਛੋਟੇ ਯੋਗਦਾਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਨ
ਮੈਚਿੰਗ ਫੰਡ ਪ੍ਰੋਗਰਾਮ ਨੇ ਵੱਖ-ਵੱਖ ਪਿਛੋਕੜਾਂ ਦੇ ਉਮੀਦਵਾਰਾਂ ਨੂੰ ਅੱਗੇ ਆਉਣ ਵਿੱਚ ਮਦਦ ਕਰਨਾ ਜਾਰੀ ਰੱਖਿਆ। ਸਿਟੀ ਭਰ ਦੇ ਨਿਊਯਾਰਕ ਵਾਸੀਆਂ ਦੇ ਯੋਗਦਾਨ ਨਾਲ, ਇਸ ਪ੍ਰੋਗਰਾਮ ਨੇ ਕਈ ਮਹੱਤਵਪੂਰਨ ਮੀਲ ਪੱਥਰ ਸਥਾਪਤ ਕੀਤੇ।
- ਸਿਟੀ ਦੇ ਉਮੀਦਵਾਰਾਂ ਨੂੰ $40 ਮਿਲੀਅਨ ਤੋਂ ਵੱਧ ਦਾ ਯੋਗਦਾਨ ਮਿਲਿਆ।
- 252,364 ਨਿਊਯਾਰਕ ਵਾਸੀਆਂ ਨੇ ਚੋਣ-ਪ੍ਰਚਾਰ ਲਈ ਲਗਭਗ 200,000 ਵਿਅਕਤੀਗਤ ਯੋਗਦਾਨ ਕੀਤੇ।
- 91.2% ਯੋਗਦਾਨਾਂ ਦੀ ਰਕਮ $250 ਜਾਂ ਘੱਟ ਸੀ, ਜੋ ਦਰਸਾਉਂਦਾ ਹੈ ਕਿ ਛੋਟੇ ਯੋਗਦਾਨ ਵੀ ਕਾਫੀ ਪ੍ਰਭਾਵ ਪਾਉਂਦੇ ਹਨ।
- ਔਸਤਨ ਯੋਗਦਾਨ ਰਕਮ $160 ਸੀ, ਜੋ ਇਹ ਸਾਬਤ ਕਰਦੀ ਹੈ ਕਿ ਕੋਈ ਵੀ ਰਕਮ ਉਮੀਦਵਾਰ ਦੀ ਦਫ਼ਤਰ ਲਈ ਚੋਣ ਲੜਨ ਵਿੱਚ ਮਦਦ ਕਰਦੀ ਹੈ।
ਨਵਾਂ ਸਾਲ, ਨਵੀਂ ਸ਼ਮੂਲੀਅਤ
ਤੁਹਾਡੇ ਕਰਕੇ ਹੀ 2025 ਇਸ ਸਿਟੀ ਲਈ ਇੱਕ ਮਿਸਾਲੀ ਸਾਲ ਰਿਹਾ। 2026 ਵਿੱਚ ਹੋਰ ਵੀ ਬਹੁਤ ਕੁਝ ਦਾਅ 'ਤੇ ਲੱਗਿਆ ਹੋਇਆ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਭਵਿੱਖ ਨੂੰ ਬਿਹਤਰ ਬਣਾਉਣ ਲਈ ਆਪਣਾ ਯੋਗਦਾਨ ਦਿੰਦੇ ਰਹੋਗੇ।