ਸੜਕ ਦੇ ਕੋਨੇ ਵਾਲੀ ਕੰਧ 'ਤੇ ਇੱਕ ਕੰਧ-ਚਿੱਤਰ ਦੀ ਤਸਵੀਰ ਜਿਸ 'ਤੇ ਲਿਖਿਆ ਹੈ ਕਿ ਆਪਣਾ ਭਵਿੱਖ ਬਣਾਓ​​ 
ਚੋਣ​​  16 ਅਕਤੂਬਰ, 2025​​ 

16 ਅਕਤੂਬਰ, 2025​​ 

Madonna Hernandez (ਮੈਡੋਨਾ ਹਰਨਾਂਡੇਜ਼) ਦੁਆਰਾ , ਸਮਗਰੀ ਸੰਪਾਦਕ​​ 

ਆਮ ਚੋਣਾਂ ਤੋਂ ਪਹਿਲਾਂ, ਪ੍ਰਾਇਮਰੀ ਦੇ ਸ਼ਾਨਦਾਰ ਇਕੱਠ 'ਤੇ ਜ਼ਰੂਰ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਲਗਭਗ 1.1 ਮਿਲੀਅਨ ਲੋਕਾਂ ਨੇ ਵੋਟ-ਪਰਚੀ ਨਾਲ ਵੋਟ ਪਾਈ , ਨਿਊਯਾਰਕ ਵਾਸੀਆਂ ਨੇ 2025 ਪ੍ਰਮੁੱਖ ਚੋਣਾਂ ਵਿੱਚ ਇਤਿਹਾਸ ਰਚ ਦਿੱਤਾ। ਸਿਟੀ ਭਰ ਦੀ ਚੋਣ ਲਈ ਵੋਟਰ ਇਕੱਠ ਦਹਾਕੇ ਵਿੱਚ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ, ਸਾਰੇ ਰਜਿਸਟਰਡ ਵੋਟਰਾਂ ਦੇ 29.9% ਨੇ ਵੋਟ ਪਾਈ।​​     

ਆਓ ਇਸ ਇਤਿਹਾਸਕ ਪਲ ਦੀ ਸਪਸ਼ਟ ਤਸਵੀਰ ਦੇਖਣ ਲਈ ਅੰਕੜਿਆਂ ਨੂੰ ਹੋਰ ਧਿਆਨ ਨਾਲ ਪੜ੍ਹੀਏ।​​ 

ਤਰਜੀਹੀ ਵੋਟਿੰਗ ਦੀ ਵਰਤੋਂ​​   

2025 ਪ੍ਰਾਇਮਰੀ, ਨਿਊਯਾਰਕ ਵਾਸੀਆਂ ਲਈ ਤਰਜੀਹੀ ਵੋਟਿੰਗ (Ranked Choice Voting, RCV) ਦੀ ਵਰਤੋਂ ਕਰਨ ਦਾ ਇੱਕ ਹੋਰ ਮੌਕਾ ਸੀ। RCV ਨਾਲ ਨਿਊਯਾਰਕ ਵਾਸੀਆਂ ਨੂੰ ਸਿਟੀ ਚੋਣਾਂ ਵਿੱਚ ਵਧੇਰੇ ਵਿਕਲਪ ਮਿਲਦੇ ਹਨ। ਅਤੇ ਕੁੱਲ ਮਿਲਾ ਕੇ, ਵੋਟਰਾਂ ਨੇ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਿਆ।​​    

  • 79.2% ਵੋਟਰਾਂ ਨੇ ਵੋਟ-ਪਰਚੀ 'ਤੇ ਘੱਟੋ-ਘੱਟ ਇੱਕ ਦਫ਼ਤਰ ਲਈ ਆਪਣੀ ਪਸੰਦ ਨੂੰ ਰੈਂਕਬੱਧ ਕੀਤਾ​​    

  • RCV ਵੋਟ-ਪਰਚੀ ਦੇ 1% ਤੋਂ ਘੱਟ ਵਿੱਚ ਇੱਕ ਨੁਕਸਾਨੀਆ ਓਵਰਵੋਟ ਭੁੱਲ-ਚੁੱਕ ਹੋਈ ਸੀ (ਰੈਂਕਿੰਗ ਵਿੱਚ ਇੱਕ ਗਲਤੀ, ਜਿਸ ਕਾਰਨ ਵੋਟਾਂ ਉਸ ਮੁਕਾਬਲਾ ਲਈ ਨਹੀਂ ਗਿਣੀਆਂ ਗਈਆਂ ਜਿਸ ਲਈ ਉਹਨਾਂ ਰੈਂਕ ਦਿੱਤਾ ਗਿਆ ਸੀ), 2021 ਮੁਕਾਬਲੇ ਇੱਕ ਸੁਧਾਰ!​​     

ਹਰ ਬਰੋ ਵਿੱਚ ਇਕੱਠ​​   

ਪੰਜ ਬਰੋ 'ਤੇ ਹਰ ਇੱਕ ਵਿੱਚ ਵੱਖ-ਵੱਖ ਇਕੱਠ।​​  2021 ਪ੍ਰਮੁੱਖ ਚੋਣਾਂ ਦੇ ਮੁਕਾਬਲੇ, ਸਟੇਟਨ ਆਈਲੈਂਡ ਨੂੰ ਛੱਡ ਕੇ ਹਰ ਬਰੋ ਦੇ (ਵੋਟਰਾਂ ਦੇ) ਇਕੱਠ ਵਿੱਚ ਵਾਧਾ ਦੇਖਿਆ ਗਿਆ।​​   

  • ਮੈਨਹਟਨ 40.5% ਇਕੱਠ ਨਾਲ ਸਿਟੀ ਵਿੱਚ ਸਭ ਤੋਂ ਅੱਗੇ ਰਿਹਾ, ਜੋ ਕਿ 2021 ਤੋਂ ਸੱਤ ਅੰਕ ਵੱਧ ਹੈ।​​    

  • ਸਟੇਟਨ ਆਈਲੈਂਡ ਦਾ ਇਕੱਠ ਸਭ ਤੋਂ ਘੱਟ ਸੀ, ਸਿਰਫ਼ 16.2%।​​    

ਨਵੇਂ ਵੋਟਰਾਂ ਦੀ ਅਗਵਾਈ​​   

ਪ੍ਰਾਇਮਰੀ ਦੀਆਂ ਸਭ ਤੋਂ ਵੱਧ ਹੈਰਾਨ ਕਰਨ ਵਾਲੀਆਂ ਗੱਲਾਂ ਵਿੱਚੋਂ ਇੱਕ ਸੀ, ਨਵੇਂ ਰਜਿਸਟਰ ਵੋਟਰ। ਨਵੇਂ ਵੋਟਰਾਂ ਦਾ ਪ੍ਰਾਇਮਰੀ 'ਤੇ ਬਹੁਤ ਵੱਡਾ ਅਸਰ ਪਿਆ।​​    

  • ਨਵੇਂ ਰਜਿਸਟਰਡ ਵੋਟਰਾਂ ਵਿੱਚੋਂ ਲਗਭਗ 60% ਨੇ ਵੋਟ ਪਾਈ, ਜੋ ਕਿ ਇੱਕ ਸਾਲ ਤੋਂ ਵੱਧ ਸਮੇਂ ਤੋਂ ਰਜਿਸਟਰਡ ਵੋਟਰਾਂ ਦੀ ਦਰ ਨਾਲੋਂ ਦੁੱਗਣਾ ਹੈ।​​    

ਨੌਜਵਾਨ ਵੋਟਰਾਂ ਦਾ ਸਾਹਮਣੇ ਆਉਣਾ​​   

ਇਸ ਚੋਣ ਵਿੱਚ ਨੌਜਵਾਨ ਨਿਊਯਾਰਕ ਵਾਸੀਆਂ ਨੇ ਇੱਕ ਪ੍ਰਮੁੱਖ ਭੂਮਿਕਾ ਨਿਭਾਈ। ਸਿਟੀ ਚੋਣਾਂ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਲਈ ਨੌਜਵਾਨ ਵੋਟਰ ਵੱਧ ਤੋਂ ਵੱਧ ਅੱਗੇ ਆ ਰਹੇ ਹਨ। ਭਵਿੱਖ ਬਿਹਤਰ ਜਾਪਦਾ ਹੈ।​​     

  • ਕਿਸੇ ਵੀ ਉਮਰ ਸਮੂਹ ਦੇ ਮੁਕਾਬਲੇ 18 ਤੋਂ 29 ਦੀ ਉਮਰ ਦੇ ਵੋਟਰਾਂ ਦਾ ਇਕੱਠ 35.2%, ਸਭ ਤੋਂ ਵੱਧ ਸੀ, ਮਤਲਬ 2021 ਇਕੱਠ ਮੁਕਾਬਲੇ ਲਗਭਗ ਦੁੱਗਣਾ ਜੋ ਕਿ 17.9% ਸੀ।​​    

  • ਜੇ ਤੁਲਨਾ ਕੀਤੀ ਜਾਵੇ, ਤਾਂ 80 ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਦਾ ਇਕੱਠ ਸਭ ਤੋਂ ਘੱਟ 20.9 ਸੀ, ਬਿਲਕੁਲ  ਪਿਛਲੇ ਸਾਲਾਂ ਵਾਂਗ।​​   

ਪ੍ਰਾਇਮਰੀ ਵਿੱਚ ਵੋਟ ਪਾਉਣ ਦੇ ਤਰੀਕੇ​​   

ਨਿਊਯਾਰਕ ਵਾਸੀਆਂ ਨੇ 2025 ਵਿੱਚ ਕਈ ਤਰੀਕਿਆਂ ਨਾਲ ਵੋਟ ਪਾਈ। ਅਗਾਊਂ ਵੋਟਰਾਂ ਵਿੱਚ ਸਭ ਤੋਂ ਵੱਧ ਗਿਣਤੀ 18 ਅਤੇ 39 ਸਾਲ ਦੇ ਨੌਜਵਾਨ ਵੋਟਰਾਂ ਦੀ ਸੀ, ਇਸ ਵਿੱਚ ਆਪ ਜਾਕੇ ਅਤੇ ਡਾਕ ਰਾਹੀਂ ਵੋਟ ਪਾਉਣਾ ਸ਼ਾਮਲ ਹੈ। 70 ਅਤੇ ਇਸ ਤੋਂ ਵੱਧ ਉਮਰ ਵਾਲੇ ਬਜ਼ੁਰਗ ਵੋਟਰਾਂ ਨੇ ਸਭ ਤੋਂ ਵੱਧ ਗੈਰ-ਹਾਜ਼ਰ ਵੋਟ-ਪਰਚੀ ਨਾਲ ਵੋਟ ਪਾਈ। ਇਸ ਨੂੰ ਇੱਥੇ ਸਪਸ਼ਟ ਕੀਤਾ ਗਿਆ ਹੈ:​​     

  • 56.9% ਨੇ ਚੋਣ ਦਿਹਾੜਾ 'ਤੇ ਆਪ ਜਾਕੇ ਵੋਟ ਪਾਈ​​    

  • 34.5% ਨੇ ਆਪ ਜਾਕੇ ਅਗਾਊਂ ਵੋਟ ਪਾਈ​​    

  • 3.6% ਨੇ ਡਾਕ ਰਾਹੀਂ ਅਗਾਊਂ ਵੋਟ ਪਾਈ​​    

  • 3.4% ਨੇ ਗੈਰ-ਹਾਜ਼ਰ ਵੋਟ-ਪਰਚੀ ਨਾਲ ਵੋਟ ਪਾਈ​​    

  • 1.7% ਨੇ ਹੋਰ ਤਰੀਕੇ ਵਰਤੇ, ਜਿਵੇਂ ਕਿ ਹਲਫ਼ਨਾਮਾ ਜਾਂ ਫੌਜੀ ਵੋਟ-ਪਰਚੀ​​    

ਵੋਟਰ ਰਜਿਸਟ੍ਰੇਸ਼ਨ ਨੇ ਨਵੀਂਆਂ ਉੱਚਾਈਆਂ ਛੁਹੀਆਂ​​   

2025 ਪ੍ਰਾਇਮਰੀ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਤੋਂ ਪਹਿਲਾਂ ਵੋਟਰ ਰਜਿਸਟ੍ਰੇਸ਼ਨ ਵੀ ਨਵੇਂ ਸਿਖਰਾਂ 'ਤੇ ਪਹੁੰਚ ਗਿਆ।​​   

  • ਇਸ ਸਾਲ ਜਨਵਰੀ ਅਤੇ ਜੂਨ ਦੇ ਵਿਚਕਾਰ, ਰੋਜ਼ਾਨਾ ਰਜਿਸਟ੍ਰੇਸ਼ਨਾਂ ਲਗਭਗ 17,000 ਤੱਕ ਪਹੁੰਚ ਗਈਆਂ, ਜਦੋਂ ਕਿ 2021 ਵਿੱਚ ਇਹ ਸਿਰਫ਼ 3,000 ਸੀ।​​    

  • ਉਸੇ ਸਮੇਂ ਦੌਰਾਨ, ਨਵੀਆਂ ਰਜਿਸਟ੍ਰੇਸ਼ਨਾਂ ਵਿੱਚ 18 ਤੋਂ 29 ਦੀ ਉਮਰ ਦੇ ਨੌਜਵਾਨ ਵੋਟਰਾਂ ਦਾ ਹਿੱਸਾ 67.3% ਸੀ, ਜੋ ਕਿ 2021 ਵਿੱਚ 56.2% ਤੋਂ ਇੱਕ ਵੱਡੀ ਛਲਾਂਗ ਸੀ।​​    

2 ਪਾਈ ਚਾਰਟ, ਜਿਸ ਵਿੱਚ 2021 ਅਤੇ 2025 ਦੀਆਂ ਪ੍ਰਮੁੱਖ ਚੋਣਾਂ ਵਿੱਚ 18-29 ਸਾਲ ਦੀ ਉਮਰ ਅਤੇ 30 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੇ ਵੋਟਰ ਇਕੱਠ ਦੀ ਨਾਲ-ਨਾਲ ਤੁਲਨਾ ਕੀਤੀ ਗਈ ਹੈ। 2025 ਦੀਆਂ ਵਿੱਚ 18-29 ਸਾਲ ਦੇ ਵੋਟਰਾਂ ਦਾ ਇਕੱਠ 2025 ਵਿੱਚ ਬਹੁਤ ਜ਼ਿਆਦਾ ਸੀ​​ 

2025 ਵਿੱਚ 2025 ਪ੍ਰਮੁੱਖ ਚੋਣਾਂ ਵਿੱਚ 18-29 ਸਾਲ ਦੇ ਵੋਟਰਾਂ ਦਾ ਜ਼ਿਆਦਾ ਇਕੱਠ ਦੇਖਿਆ ਗਿਆ।​​ 

ਆਮ ਚੋਣਾਂ ਦੀ ਉਡੀਕ ਹੈ​​   

2025 ਪ੍ਰਾਇਮਰੀ ਵਧੇਰੇ ਸ਼ਮੂਲੀਅਤ ਵਾਲੀਆਂ ਚੋਣਾਂ ਸਨ, ਖਾਸ ਕਰਕੇ ਨਵੇਂ ਅਤੇ ਨੌਜਵਾਨ ਵੋਟਰਾਂ ਕਰਕੇ। ਵੱਧ ਇਕਠ ਅਤੇ ਰਿਕਾਰਡ ਤੋੜ ਰਜਿਸਟ੍ਰੇਸ਼ਨਾਂ ਨਾਲ, ਨਿਊਯਾਰਕ ਵਾਸੀ ਆਪਣੇ ਭਵਿੱਖ ਦੀ ਡੋਰ ਆਪਣੇ ਹੱਥਾਂ ਵਿੱਚ ਲੈ ਰਹੇ ਹਨ। ਜਿਵੇਂ ਹੀ ਹੁਣ ਅਸੀਂ ਆਮ ਚੋਣਾਂ ਵੱਲ ਵਧ ਰਹੇ ਹਾਂ, ਇਹ ਰੁਝਾਨ ਇੱਕ ਅਜਿਹੀ ਸਿਟੀ ਵੱਲ ਇਸ਼ਾਰਾ ਕਰਦੇ ਹਨ ਜੋ ਅੱਗੇ ਆਉਣ ਅਤੇ ਕੁਝ ਕਰਕੇ ਦਿਖਾਉਣ ਲਈ ਤਿਆਰ ਹੈ।​​  

ਸਬੰਧਿਤ ਖ਼ਬਰਾਂ​​