Youth Ambassadors (ਯੂਥ ਅੰਬੈਸਡਰਾਂ) ਦੀ ਤਸਵੀਰ ਦਾ ਇੱਕ ਕੱਟ-ਆਊਟ ਇੱਕ ਗ੍ਰਾਫਿਕ ਦੇ ਹੇਠਾਂ ਹੈ ਜਿਸ 'ਤੇ ਨੀਲੇ ਰੰਗ ਵਿੱਚ 'Youth Ambassador Program' (ਯੂਥ ਅੰਬੈਸਡਰਾਂ ਪ੍ਰੋਗਰਾਮ) ਲਿਖਿਆ ਹੈ।

ਸਾਡੇ 2024 ਯੂਥ ਐਂਬੈਸਡਰ ਉੱਪਰਲੀ ਫੋਟੋ ਵਿੱਚ ਇੱਕ ਫ਼ੀਲਡ ਟ੍ਰਿਪ 'ਤੇ ਹਨ। ਕੀ ਇਸ ਸਾਲ ਇਹ ਤੁਸੀਂ ਹੋ ਸਕਦੇ ਹੋ?

ਚੋਣ, ਯੂਥ 12, ਫ਼ਰਵਰੀ 2025

12, ਫ਼ਰਵਰੀ 2025

Nahal Amouzadeh (ਨਾਹਲ ਅਮੋਜ਼ਾਦੇਹ) , ਜੂਨੀਅਰ ਕੰਟੈਂਟ ਰਾਈਟਰ ਰਾਹੀਂ

ਕੀ ਤੁਹਾਨੂੰ ਪਤਾ ਹੈ ਕਿ ਨਿਊਯਾਰਕ ਸ਼ਹਿਰ ਪੂਰੇ ਦੇਸ਼ ਵਿੱਚ ਨੌਜੁਆਨ ਵੋਟਰਾਂ ਦੇ ਇਕੱਠ ਦੀ ਸਭ ਤੋਂ ਘੱਟ ਤਦਾਦ ਵਾਲੇ ਕੁਝ ਸ਼ਹਿਰਾਂ ਵਿੱਚੋਂ ਇੱਕ ਹੈ? 

ਬਹੁਤ ਹੈਰਾਨਕੁਨ ਹੈ, ਹੈ ਨਾ? ਕੀ ਇਹ ਅਜਿਹੀ ਚੀਜ਼ ਹੈ, ਜਿਸ ਨੂੰ ਤੁਸੀਂ ਬਦਲਣਾ ਚਾਹੁੰਦੇ ਹੋ? ਕੀ ਤੁਸੀਂ ਮਿਊਂਸਿਪਲ (ਲੋਕਾਂ) ਦੀ ਹਿੱਸੇਦਾਰੀ, ਵੋਟਿੰਗ ਅਤੇ ਲੋਕਰਾਜ ਬਾਰੇ ਪੁਰਜੋਸ਼ ਹੋ, ਪਰ ਤੁਸੀਂ ਅਜੇ ਕਾਨੂੰਨੀ ਤੌਰ 'ਤੇ ਵੋਟ ਪਾਉਣ ਦੇ ਸਮਰੱਥ ਨਹੀਂ ਹੋ ਜਾਂ ਹੁਣ ਤੁਸੀਂ 18 ਸਾਲ ਦੇ ਹੋ ਗਏ ਹੋ? 

ਜੇ ਇੰਜ ਹੈ, ਤਾਂ NYC Votes ਤੁਹਾਡੇ ਲਈ ਮੌਕਾ ਹੈ! ਸਾਡੇ Youth Ambassador (ਯੂਥ ਐਂਬੈਸਡਰ) ਪ੍ਰੋਗਰਾਮ ਵਿੱਚ ਸ਼ਾਮਿਲ ਹੋਵੋ ਅਤੇ ਨਿਊਯਾਰਕ ਸਹਿਰ ਦੀ ਅਗਲੀ ਪੀੜ੍ਹੀ ਦੇ ਲੀਡਰਾਂ ਦਾ ਹਿੱਸਾ ਬਣਨ ਲਈ ਕਾਰਵਾਈਆਂ ਕਰੋ।

NYC Votes ਐਂਬੈਸਡਰ ਬਣਨ ਦਾ ਮਤਲਬ ਹੈ ਕਿ ਅਸਲ ਵਿੱਚ ਮੈਂ ਸਰਕਾਰ ਵਿੱਚ ਨੌਜੁਆਨਾਂ ਦੀ ਹਿੱਸੇਦਾਰੀ ਲਈ ਲਗਾਤਾਰ ਹੋਕਾ ਦੇਣ ਵਿੱਚ ਸ਼ਾਮਿਲ ਹੋ ਸਕਦਾ ਹਾਂ,

ਬਰੂਕਲਿਨ ਤੋਂ ਸਾਬਕਾ ਯੂਥ ਐਂਬੈਸਡਰ ਰੌਨੇ ਵਾਟਸਨ (Ronae Watson) ਨੇ ਦੱਸਿਆ ਸੀ।

NYC Votes ਦਾ Youth Ambassador (ਯੂਥ ਐਂਬੈਸਡਰ) ਪ੍ਰੋਗਰਾਮ ਕੀ ਹੈ?

NYC Votes Youth Ambassador (ਯੂਥ ਐਂਬੈਸਡਰ) ਪ੍ਰੋਗਰਾਮ, ਆਪਣੇ ਭਾਈਚਾਰੇ ‘ਤੇ ਅਸਰ ਪਾਉਣ ਵਾਲੇ ਨਿਊਯਾਰਕ ਦੇ ਨੌਜੁਆਨ ਵਸਨੀਕਾਂ ਦਾ ਸੁਆਗਤ ਕਰਦਾ ਹੈ। 

ਕੁਈਨਸ ਤੋਂ ਸਾਬਕਾ ਐਂਬੈਸਡਰ Dustin Wang (ਡਸਟਿਨ ਵਾਂਗ) ਨੇ ਦੱਸਿਆ ਸੀ ਕਿ "ਅਕਸਰ ਨੌਜੁਆਨ ਹੋਣ ਕਰਕੇ, ਹੋਰਨਾਂ ਨੂੰ ਪਹਿਲਾਂ ਤੋਂ ਹੀ ਬਣੀ ਇਸ ਸੋਚ ਵੱਲ ਪ੍ਰੇਰਦਾ ਹੈ ਕਿ ਮੈਂ ਤਬਦੀਲੀ ਲਿਆਉਣ ਦੇ ਇੰਨਾ ਸਮਰੱਥ ਨਹੀਂ ਹਾਂ, ਪਰ ਇਹ ਪ੍ਰੋਗਰਾਮ, ਜਿਸ ਸ਼ਹਿਰ ਵਿੱਚ ਮੈਂ ਰਹਿ ਰਿਹਾ ਹਾਂ, ਮੈਨੂੰ ਉਸ ਸ਼ਹਿਰ ਬਾਰੇ ਹੋਰ ਜਾਣਨ ਅਤੇ ਆਪਣੇ ਭਾਈਚਾਰੇ ਵਿੱਚ ਤਬਦੀਲੀ ਲਿਆਉਣ ਲਈ ਹੋਰ ਮਜ਼ਬੂਤ ਬਣਾਉਂਦਾ ਹੈ।"

ਇਹ ਪ੍ਰੋਗਰਾਮ ਇੱਕ ਭੁਗਤਾਨਸ਼ੁਦਾ ਮੌਕਾ ਹੈ, ਜਿਸ ਨੂੰ ਨਵੰਬਰ 2025 ਤੱਕ ਜਾਰੀ ਰੱਖਣ ਦੇ ਵਿਕਲਪ ਨਾਲ ਮਈ ਤੋਂ ਅਗਸਤ ਤੱਕ ਚਲਾਇਆ ਜਾਂਦਾ ਹੈ। ਯੂਥ ਐਂਬੈਸਡਰ ਤਿੰਨ ਪੜਾਅ: ਬਸੰਤ (ਜੂਨ), ਗਰਮੀ (ਜੁਲਾਈ-ਅਗਸਤ) ਅਤੇ ਪਤਝੜ (ਸਿਤੰਬਰ-ਨਵੰਬਰ) ਵਿੱਚ ਚੱਲਣ ਵਾਲੇ ਹਾਈਬ੍ਰਿਡ ਪ੍ਰੋਗਰਾਮ ਤੇ ਕੰਮ ਕਰਨਗੇ। ਹਿੱਸਾ ਲੈਣ ਵਾਲੇ ਨੌਜੁਆਨ ਕੰਮ ਦੇ 10-15 ਘੰਟਿਆਂ ਲਈ $500/ਮਹੀਨਾ ਕਮਾਉਣਗੇ।

ਅਰਜ਼ੀ ਪਾਉਣ ਵਾਲੇ ਪ੍ਰਵਾਣਿਤ ਲੋਕ ਵੋਟਿੰਗ ਦੇ ਅਮਲ ਬਾਰੇ, ਨਿਊਯਾਰਕ ਸ਼ਹਿਰ ਵਿੱਚ ਲੋਕਰਾਜ ਦਾ ਇਤਿਹਾਸ, ਸਥਾਨਕ ਸਰਕਾਰ ਅਤੇ ਸਿਆਸਤ ਵਿੱਚ ਕਿਵੇਂ ਸ਼ਾਮਿਲ ਹੋਵੋ, ਨੌਜੁਆਨਾਂ ਨੂੰ ਕਿਵੇਂ ਸਿੱਖਿਅਤ ਕਰਨ ਅਤੇ ਉਹਨਾਂ ਨੂੰ ਕਿਵੇਂ ਸ਼ਾਮਿਲ ਕਰਨਾ ਹੈ ਅਤੇ ਹੋਰ ਬਹੁਤ ਕੁਝ ਬਾਰੇ ਜਾਣਕਾਰੀ ਦਿੱਤੀ ਜਾਏਗੀ। ਨਿਊਯਾਰਕ ਸ਼ਹਿਰ ਦੇ ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ (Campaign Finance Board, CFB) ਦੇ ਸਟਾਫ਼ ਦੇ ਨਾਲ ਹੀ ਯੂਥ ਐਂਬੈਸਡਰਾਂ ਨੂੰ ਵੀ ਪੇਸ਼ੇਵਾਰਾਨਾ ਵਿਕਾਸ, ਮੀਡੀਆ ਸਿਖਲਾਈ ਅਤੇ ਮਜ਼ਮੂਨ ਤਿਆਰ ਕਰਨ ਵਿੱਚ ਮੁਹਾਰਤਾਂ ਹਾਸਿਲ ਹਾਸਿਲ ਕਰਨ ਦਾ ਮੌਕਾ ਮਿਲੇਗਾ। 

 ਫ਼ੀਲਡ ਟ੍ਰਿਪ 'ਤੇ 2024 ਦੇ ਯੂਥ ਐਂਬੈਸਡਰਾਂ ਦਾ ਗਰੁਪ ਆਈਸ ਕ੍ਰੀਮ ਨਾਲ ਇਕੱਠਿਆਂ ਖੜ੍ਹਾ ਹੈ।

ਯੂਥ ਐਂਬੈਸਡਰਾਂ ਦਾ ਇੱਕ ਗਰੁਪ 2024 ਫ਼ੀਲਡ ਟ੍ਰਿਪ ‘ਤੇ — ਇਸ ਵਿੱਚ ਆਈਸ ਕ੍ਰੀਮ ਸ਼ਾਮਿਲ ਹੁੰਦੀ ਹੈ।

ਪ੍ਰੋਗਰਾਮ ਵੇਰਵੇ

ਇਸ ਤਸਵੀਰ ਬਾਰੇ ਸੋਚੋ: ਤੁਸੀਂ ਸ਼ਾਮਿਲ ਹੋ! ਤੁਸੀਂ NYC Votes ਯੂਥ ਐਂਬੈਸਡਰ ਹੋ। ਇਸ ਲਈ, ਉਸਦਾ ਮਤਲਬ ਕੀ ਹੈ?

CFB ਯੂਥ ਪ੍ਰੋਗਰਾਮਾਂ ਬਾਰੇ ਮੈਨੇਜਰ ਅਤੇ ਨੌਜੁਆਨਾਂ ਦੀ ਹਿੱਸੇਦਾਰੀ ਬਾਰੇ ਕੋਆਰਡੀਨੇਟਰ ਯੂਥ ਐਂਬੈਸਡਰਾਂ ਦੀ ਅਗਵਾਈ ਕਰਦੇ ਹਨ। ਇਹ ਕੋਰਸ "ਜਨਤਕ ਵਸਤਾਂ ਦੇ ਢਾਂਚੇ" 'ਤੇ ਕੇਂਦ੍ਰਿਤ ਹੈ, ਇਸਦਾ ਮਤਲਬ ਹੈ ਕਿ ਐਂਬੈਸਡਰ ਇਹ ਸਮਝਦੇ ਹੋਣਗੇ ਕਿ ਕੀ ਅਤੇ ਕਿਉਂ ਜਨਤਕ ਵਸਤਾਂ — ਵਸਤਾਂ  ਜਾਂ ਸੇਵਾਵਾਂ ਲਾਭ ਲਈ ਨਹੀਂ ਹਨ — ਬਲਕਿ ਲੋਕਰਾਜੀ ਸਮਾਜ ਲਈ ਮਹੱਤਵਪੂਰਣ ਹਨ।

ਜੂਨ ਵਿੱਚ ਸ਼ੁਰੂ ਹੋਣ ਵਾਲੇ ਪ੍ਰੋਗਰਾਮ ਦਾ ਪਹਿਲਾ ਪੜਾਅ, ਮੁੱਖ ਤੌਰ ‘ਤੇ ਵਰਚੁਅਲ ਹੁੰਦਾ ਹੈ ਅਤੇ ਇਸਦੀ ਮੇਜ਼ਬਾਨੀ Zoom ‘ਤੇ ਕੀਤੀ ਜਾਂਦੀ ਹੈ। ਮੀਟਿੰਗਾਂ ਬੁੱਧਵਾਰ ਸ਼ਾਮੀਂ 5 ਤੋਂ 7 ਵਜੇ ਤੱਕ ਹੋਣਗੀਆਂ ਅਤੇ ਬਾਹਰੀ ਗੱਲਬਾਤ ਮੈਸੇਜਿੰਗ ਸਿਸਟਮ ਸਲੈਕ ਰਾਹੀਂ ਕੀਤੀ ਜਾਏਗੀ। 

ਜੁਲਾਈ ਅਤੇ ਅਗਸਤ ਤੱਕ ਦੇ ਦੂਜੇ ਪੜਾਅ ਦੌਰਾਨ, ਐਂਬੈਸਡਰਾਂ ਨੂੰ ਆਪਣੇ ਹਮਉਮਰਾਂ ਨਾਲ ਨਿਜੀ ਤੌਰ ‘ਤੇ ਸ਼ਹਿਰ ਦੇ ਚੌਹਾਂ ਪਾਸੇ ਫ਼ੀਲਡ ਟ੍ਰਿਪਾਂ 'ਤੇ ਜਾਣ ਦਾ ਮੌਕਾ ਮਿਲੇਗਾ, ਜਿਹਨਾਂ ਵਿੱਚ ਹਰ ਇੱਕ ਟ੍ਰਿਪ ਹਫ਼ਤਾਵਾਰੀ ਵਿਸ਼ੇ 'ਤੇ ਅਧਾਰਤ ਹੋਏਗਾ।

ਗਰਮੀਆਂ ਤੋਂ ਬਾਅਦ, ਪ੍ਰੋਗਰਾਮਿੰਗ ਵਿੱਚ ਥੋੜ੍ਹੇ ਸਮੇਂ ਦੀ ਛੁੱਟੀ ਹੋਏਗੀ। ਪਤਝੜ ਵਿਚਲਾ ਅੰਤਮ ਪੜਾਅ ਇੱਛਾ ਅਨੁਸਾਰ ਹੋਏਗਾ।

ਪ੍ਰੋਗਰਾਮ ਦੇ ਕੋਰਸ ਵਿੱਚ ਤੁਹਾਡੇ ਤੋਂ ਇਹ ਉਮੀਦ ਕੀਤੀ ਜਾਏਗੀ:

  • ਹਫ਼ਤਾਵਾਰੀ ਮੀਟਿੰਗਾਂ ਵਿੱਚ ਹਿੱਸਾ ਲਓ
  • ਆਪਣੇ ਹਮਉਮਰ ਦੋਸਤਾਂ ਨਾਲ ਨਿਰਪੱਖ ਚੋਣ ਅਤੇ ਵੋਟਿੰਗ ਪਾਉਣ ਬਾਰੇ ਜਾਣਕਾਰੀ ਸਾਂਝੀ ਕਰੋ
  • CFB ਸਟਾਫ਼ ਨਾਲ ਪ੍ਰੋਜੈਕਟਾਂ ਵਿੱਚ ਸ਼ਾਮਿਲ ਹੋਵੋ
  • ਅੰਤਮ ਖੋਜ ਪ੍ਰੋਜੈਕਟ ਪੂਰਾ ਕਰੋ
  • ਮੇਜ਼ਬਾਨ ਵੋਟ ਲਈ ਬਾਹਰ ਜਾਣ (Get Out the Vote, GOTV) ਅਤੇ ਪ੍ਰੋਗਰਾਮ ਦੀ ਮੇਦਜ਼ਬਾਨੀ ਕਰਨ

ਹਿੱਸਾ ਲੈਣ ਲਈ ਸ਼ਰਤਾਂ

ਯੂਥ ਐਂਬੈਸਡਰ ਬਣਨ ਲਈ ਕੀ ਕਰਨਾ ਪੈਂਦਾ ਹੈ?

ਇੱਥੇ ਸ਼ਰਤਾਂ ਦਿੱਤੀਆਂ ਗਈਆਂ ਹਨ। ਤੁਹਾਨੂੰ ਇਹ ਜ਼ਰੂਰ ਕਰਨਾ ਚਾਹੀਦਾ ਹੈ:

  • ਨਿਊਯਾਰਕ ਦਾ ਪੱਕਾ ਵਸਨੀਕ
  • ਅਮਰੀਕਾ ਵਿੱਚ ਕੰਮ ਕਰਨ ਲਈ ਅਖ਼ਤਿਆਰ ਪ੍ਰਾਪਤ
  • 14-18 ਸਾਲ ਦੀ ਉਮਰ ਦੇ ਨੌਜੁਆਨ
  • ਹਰ ਬੁੱਧਵਾਰ ਸ਼ਾਮੀਂ 5 - 7 ਵਜੇ ਤੱਕ ਉਪਲਬਧ ਹੈ।
  • ਗਰਮੀਆਂ ਦੇ ਮਹੀਨਿਆਂ ਦੌਰਾਨ ਬੁੱਧਵਾਰ ਅਤੇ ਵੀਰਵਾਰ, ਸਵੇਰੇ, 9 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਉਪਲਬਧ ਹੈ

ਕੀ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਇਹ ਗੱਲ ਚੰਗੀ ਲੱਗੀ ਸੀ? ਫਿਰ ਐਂਬੈਸਡਰਾਂ ਦੇ ਅਗਲੇ ਗਰੁਪ ਵਿੱਚ ਕਿਵੇਂ ਸ਼ਾਮਿਲ ਹੋਣਾ ਹੈ, ਇਸ ਬਾਰੇ ਹੋਰ ਵੇਰਵਿਆਂ ਲਈ ਪੜ੍ਹੋ।

ਅਰਜ਼ੀ ਦਾ ਅਮਲ ਅਤੇ ਅੰਤਮ-ਤਾਰੀਖ਼

ਇਹ ਤਾਰੀਖ਼ਾਂ ਯਾਦ ਰੱਖੋ: ਅਰਜ਼ੀਆਂ 10 ਫ਼ਰਵਰੀ ਨੂੰ ਮਿਲਣਗੀਆਂ ਅਤੇ 28 ਫ਼ਰਵਰੀ ਨੂੰ ਸ਼ਾਮੀਂ 5 ਵਜੇ ਬੰਦ ਹੋਣਗੀਆਂ। ਕਿਸੇ ਵੀ ਸਥਿਤੀ ਹੇਠ ਸਮਾਂ ਨਹੀਂ ਵਧਾਇਆ ਜਾਏਗਾ, ਇਸ ਲਈ ਇਸ ਅਨੁਸਾਰ ਪਲਾਨ ਬਣਾਓ!

ਮਾਰਚ ਸ਼ੁਰੂ ਹੁੰਦਿਆਂ ਹੀ, ਅਰਜ਼ੀ ਦੇਣ ਵਾਲਿਆਂ ਨੂੰ ਦੱਸਿਆ ਜਾਏਗਾ ਕਿ ਕੀ ਉਹ ਇੰਟਰਵਿਊ ਦੇ ਪਹਿਲੇ ਪੜਾਅ ਵਿੱਚ ਸ਼ਾਮਿਲ ਹੋ ਗਏ ਹਨ ਜਾਂ ਨਹੀਂ। ਨੌਜੁਆਨਾਂ ਦੀ ਹਿੱਸੇਦਾਰੀ ਬਾਰੇ ਕੋਆੱਰਡੀਨੇਟਰ ਨਾਲ Zoom ਮੀਟਿੰਗ ਰਾਹੀਂ ਇਹ ਇੰਟਰਵਿਊ 30-ਮਿੰਟ ਦਾ ਹੋਏਗਾ।

ਸ਼ੁਰੂਆਤੀ ਅਪ੍ਰੈਲ ਵਿੱਚ, ਅੱਗੇ ਵਧਣ ਵਾਲੇ ਨੌਜੁਆਨਾਂ ਨੂੰ ਇੰਟਰਵਿਊ ਦੇ ਦੂਜੇ ਅਤੇ ਅੰਤਮ ਪੜਾਅ ਲਈ ਸੱਦਾ ਦਿੱਤਾ ਜਾਏਗਾ, ਜਿਸ ਵਿੱਚ 3 CFB ਸਟਾਫ਼ ਦੇ ਮੈਂਬਰਾਂ ਨਾਲ 30-ਮਿੰਟ ਦਾ ਪੈਨਲ ਕਿਸਮ ਦਾ ਇੰਟਰਵਿਊ ਸ਼ਾਮਿਲ ਹੋਏਗਾ। 

ਇਹ ਪੇਸ਼ਕਸ਼ ਅਪ੍ਰੈਲ ਦੇ ਅਖ਼ੀਰ ਵਿੱਚ ਵਧਾਈ ਜਾਏਗੀ ਅਤੇ ਫ਼ਾਈਨਲ ਵਿੱਚ ਪਹੁੰਚਣ ਵਾਲੇ ਨੌਜੁਆਨਾਂ ਕੋਲ ਇਸ ਨੂੰ ਪ੍ਰਵਾਣ ਕਰਨ ਲਈ 30 ਅਪ੍ਰੈਲ ਤੱਕ ਦਾ ਸਮਾਂ ਹੋਏਗਾ।

ਅਰਜ਼ੀ ਦੇ ਅਮਲ ਦੌਰਾਨ, ਜੇ ਤੁਹਾਡੇ ਕੋਈ ਸੁਆਲ ਹਨ, ਤਾਂ ਤੁਸੀਂ youth@nyccfb.info ‘ਤੇ ਈਮੇਲ ਕਰ ਸਕਦੇ ਹੋ।

NYC Votes ਯੂਥ ਐਂਬੈਸਡਰ ਬਣਨ ਦਾ ਮਾਣ ਹਾਸਿਲ ਕਰਕੇ ਮੈਨੂੰ ਵਿੱਚ ਬਹੁਤ ਜ਼ਿਆਦਾ ਖ਼ੁਸ਼ੀ ਅਤੇ ਮਾਣ ਮਹਿਸੂਸ ਹੋਇਆ ਸੀ,

ਬ੍ਰੌਂਕਸ ਦੇ ਸਾਬਕਾ ਐਂਬੈਸਡਰ Jainaba Sowe (ਜੈਨਬਾ ਸੌਬ) ਨੇ ਦੱਸਿਆ।

ਨਿਊਯਾਰਕ ਪਬਲਿਕ ਲਾਇਬ੍ਰੇਰੀ ਵਿਖੇ ਯੂਥ ਐਂਬੈਸਡਰ NYC Votes ਬਾਰੇ ਮੇਜ਼ 'ਤੇ ਬੈਠੇ ਹੋਏ ਹਨ।

ਨਿਊਯਾਰਕ ਪਬਲਿਕ ਲਾਇਬ੍ਰੇਰੀ ਵਿੱਚ 2024 ਯੂਥ ਐਂਬੈਸਡਰਾਂ ਦਾ ਗਰੁਪ ਚੋਣ-ਪ੍ਰਚਾਰ ਕਰਨ ਵਾਲੀ ਮੇਜ਼ 'ਤੇ ਬੈਠਾ ਹੋਇਆ ਹੈ।

ਨੌਜੁਆਨ ਵੋਟਰਾਂ ਦੀ ਹਿੱਸੇਦਾਰੀ ਦੀ ਅਹਿਮੀਅਤ

ਸਾਬਕਾ ਐਂਬੈਂਸਡਰ Stella Vrapi (ਸਟੈਲਾ ਰੈਪੀ) ਨੇ ਦੱਸਿਆ ਕਿ, "ਅੱਜ, [ਵੋਟਰ] ਦੀ ਹਿੱਸੇਦਾਰੀ ਮੁਕੰਮਲ ਨਹੀਂ ਹੈ; ਵੱਡੀ ਉਮਰ ਦੇ ਲੋਕਾਂ ਦੇ ਮੁਕਾਬਲੇ ਛੋਟੀ ਉਮਰ ਦੇ ਵੋਟਰ ਕਾਫ਼ੀ ਘੱਟ ਵੋਟ ਪਾਉਂਦੇ ਹਨ।" 

ਸਾਡੀ 2023 ਦੀ ਵੋਟਰ ਵਿਸ਼ਲੇਸ਼ਣ ਰਿਪੋਰਟ ਅਨੁਸਾਰ 18-29 ਉਮਰ ਦੇ ਵਿਚਕਾਰਲੇ ਸਿਰਫ਼ 6.1% ਹੱਕਦਾਰ ਵੋਟਰਾਂ ਨੇ 2023 ਪ੍ਰਮੁੱਖ ਚੋਣਾਂ ਵਿੱਚ ਵੋਟ-ਪਰਚੀ ਨਾਲ ਵੋਟ ਪਾਈ ਸੀ। ਇਹ ਅੰਕੜਾ ਨੌਜੁਆਨ ਵੋਟਰਾਂ ਨੂੰ ਸ਼ਾਮਿਲ ਕਰਨ ਅਤੇ ਉਹਨਾਂ ਨੂੰ ਚੋਣਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ।

ਇਹ ਸੋਚ ਹੀ ਗ਼ਲਤ ਹੈ ਕਿ ਨੌਜੁਆਨ ਵੋਟਰਾਂ ਦਾ ਸਿਆਸਤ ਨਾਲ ਕੁਝ ਲੈਣਾ-ਦੇਣਾ ਨਹੀਂ ਹੈ। ਪਰ ਇਹ ਮਾਮਲਾ ਇੰਜ ਦਾ ਨਹੀਂ ਹੈ। ਅਸਲ ਵਿੱਚ, 18-29 ਦੀ ਵਿਚਕਾਰਲੀ ਉਮਰ ਦੇ ਵੋਟਰ ਵਿਦੇਸ਼ੀ ਪਾੱਲਿਸੀ ਤੋਂ ਲੈਕੇ ਸਮਾਜਕ ਨਿਆ ਦੇ ਕਈ ਮੁੱਦਿਆਂ ਦੇ ਅਸਰ ਹੇਠ ਹੁੰਦੇ ਹਨ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਕੀ ਨਹੀਂ ਜਾਣਦੇ — ਜਿਵੇਂ ਵੋਟ ਪਾਉਣ ਲਈ ਕਿਵੇਂ ਰਜਿਸਟਰ ਕਰਨਾ ਹੈ, ਉਹਨਾਂ ਦੀ ਵੋਟ ਦੀ ਅਹਿਮੀਅਤ ਕਿਉਂ ਹੈ, ਨੌਜੁਆਨਾਂ ਦੀ ਵੋਟਿੰਗ ਬਹੁਤ ਜ਼ਰੂਰੀ ਕਿਉਂ ਹੈ, ਜਦੋਂ ਉਹ ਵੋਟ ਪਾਉਣ ਲਈ ਨਹੀਂ ਜਾਂਦੇ, ਤਾਂ ਕਿਹੜੇ ਜੋਖਮ ‘ਤੇ ਹੁੰਦੇ ਹੈ ਅਤੇ ਹੋਰ ਬਹੁਤ ਕੁਝ।

ਸਾਡੇ Youth Ambassador (ਯੂਥ ਐਂਬੈਸਡਰ) ਪ੍ਰੋਗਰਾਮ ਦਾ ਉਦੇਸ਼ ਆਪਣੇ ਹਮਉਮਰ ਸਾਥੀਆਂ ਰਾਹੀਂ ਅਗਲੀ ਪੀੜ੍ਹੀ ਤੱਕ ਪਹੁੰਚਣਾ ਹੈ। 

Vrapi (ਰੈਪੀ) ਨੇ ਦੱਸਿਆ ਕਿ ਸਾਥੀ ਯੂਥ ਐਂਬੈਸਡਰ ਦੀ ਗੱਲ ਸੁਣੋ: “ਅੱਜ ਸਾਡੇ ਲੋਕਰਾਜ ਵਿੱਚ ਮਿਉਂਸਿਪਲ (ਲੋਕ) ਦੀ ਹਿੱਸੇਦਾਰੀ ਦੀ ਲੋੜ ਹੈ ਅਤੇ ਇਹ ਪ੍ਰੋਗਰਾਮ ਨਿਊਯਾਰਕ ਦੇ ਨੌਜੁਆਨ ਵਸਨੀਕਾਂ ਨੂੰ ਇਹ ਦਰਸਾਉਣ ਦਾ ਮੌਕਾ ਦਿੰਦਾ ਹੈ ਕਿ ਤਬਦੀਲੀ ਲਿਆਉਣ ਲਈ ਉਹ ਆਪਣੀ ਗੱਲ ਰੱਖਣ ਦੀ ਵਰਤੋਂ ਕਰ ਸਕਦੇ ਹਨ।”

ਆਪਣੀ ਅਰਜ਼ੀ ਤਿਆਰ ਕਰਨੀ ਸ਼ੁਰੂ ਕਰੋ

ਆਪਣੇ ਨਾਲ ਤਬਦੀਲੀ ਦੀ ਸ਼ੁਰੂਆਤ ਕਰੋ। ਅੱਜ ਹੀ 2025 NYC Votes Youth Ambassador (ਯੂਥ ਐਂਬੈਸਡਰ) ਪ੍ਰੋਗਰਾਮ ਲਈ ਆਪਣੀ ਅਰਜ਼ੀ ਤਿਆਰ ਕਰਨੀ ਸ਼ੁਰੂ ਕਰੋ!

ਸਬੰਧਿਤ ਖ਼ਬਰਾਂ