ਜਨਰਲ ਮੀਡੀਆ ਸੰਪਰਕ
ਜੇ ਤੁਸੀਂ ਮੀਡੀਆ ਦੇ ਮੈਂਬਰ ਹੋ ਅਤੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਕੋਈ ਹੋਰ ਬੇਨਤੀ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਨੇਮ ਨਾਲ ਦਫ਼ਤਰ ਦੇ ਸਮਿਆਂ ਦੌਰਾਨ ਕਾੱਲ ਕਰੋ ਜਾਂ ਈਮੇਲ ਕਰੋ: press@nyccfb.info | 212-409-1800
ਨਿਊਯਾਰਕ ਸ਼ਹਿਰ ਦੇ ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ ਦੇ ਸਹਾਇਕ ਪ੍ਰੈਸ ਸਕੱਤਰ Jadel Munguia (ਜੇਡਲ ਮੁੰਗੁਇਆ) ਨੇ ਕਰੀਅਰ ਸਲਾਹ ਅਤੇ ਨੌਜੁਆਨਾਂ ਲਈ ਮਿਊਂਸਿਪਲ (ਲੋਕਾਂ ਦੀ) ਸ਼ਮੂਲੀਅਤ ਦੀ ਅਹਿਮੀਅਤ ਬਾਰੇ ਵਿਚਾਰ-ਚਰਚਾ ਕਰਨ ਲਈ Youth Unplugged ਪੌਡਕਾਸਟ ਦੀ ਮੇਜ਼ਬਾਨ Stella Vrapi (ਸਟੈਲਾ ਰੈਪੀ) ਨਾਲ ਸ਼ਾਮਿਲ ਹੋਏ। Stella (ਸਟੈਲਾ), ਜੋ ਕਿ NYC Votes Youth Ambassador (ਯੂਥ ਐਂਬੈਸਡਰ) ਪ੍ਰੋਗਰਾਮ ਦੀ ਸਾਬਕਾ ਵਿਦਿਆਰਥਣ ਹਨ, ਨੇ ਪਤਾ ਲਾਇਆ ਹੈ ਕਿ ਮਿਊਂਸਿਪਲ (ਲੋਕ) ਸ਼ਮੂਲੀਅਤ ਅਤੇ ਆਪਣੇ ਆਪ ‘ਤੇ ਭਰੋਸਾ ਕਰਨ ਲਈ ਦੇਸ਼ ਭਰ ਵਿਚਲੇ ਨੌਜਵਾਨਾਂ ਨੂੰ ਕਿਵੇਂ ਪ੍ਰੇਰਿਤ ਕਰ ਸਕਦੀ ਹੈ।
ਮਿਉਂਸਿਪਲ (ਲੋਕ) ਦੀ ਹਿੱਸੇਦਾਰੀ ਵੋਟਿੰਗ ਦਾ ਅੰਤ ਨਹੀਂ ਹੈ, ਇਹ ਤਾਂ ਸ਼ੁਰੂਆਤ ਹੈ,” Munguia (ਮਨਗੁਇਆ) ਨੇ ਕਿਹਾ। “ਇਸ ਵਿੱਚ ਸ਼ਾਮਿਲ ਹੋਣ ਲਈ ਨੌਜੁਆਨਾਂ ਕੋਲ ਬਹੁਤ ਸਾਰੇ ਤਰੀਕੇ ਹਨ, ਭਾਵੇਂ ਤੁਸੀਂ ਵੋਟ ਪਾਉਣ ਦੇ ਹੱਕਦਾਰ ਹੋ ਜਾਂ ਨਹੀਂ – ਕਿਸੇ ਚੋਣ-ਪ੍ਰਚਾਰ ਜਾਂ ਨਿਰਪੱਖ GOTV ਕੋਸ਼ਿਸ਼ ਲਈ ਵਾੱਲੰਟਿਅਰਿੰਗ ਤੋਂ ਲੈਕੇ ਸਥਾਨਕ ਤੌਰ ਤੇ ਚੁਣੇ ਹੋਏ ਆਪਣੇ ਲੀਡਰਾਂ ਨਾਲ ਤੁਹਾਡੇ ਲਈ ਬਹੁਤ ਜ਼ਰੂਰੀ ਕਿਸੇ ਅਜਿਹੇ ਮੁੱਦੇ ਦੀ ਹਿਮਾਇਤ ਕਰਨ ਤੱਕ ਜਾਂ ਫਿਰ ਤੁਹਾਡੇ ਵਲੋਂ ਕਿਸੇ ਅਹੁਦੇ ਲਈ ਚੋਣ ਲੜਣ ਤੱਕ।
ਸਥਾਨਕ ਚੋਣ ਵਿੱਚ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਲਈ ਵਚਨਬੱਧ Youth Ambassador (ਯੂਥ ਐਂਬੈਸਡਰ) ਪ੍ਰੋਗਰਾਮ ਨਿਊਯਾਰਕ ਸ਼ਹਿਰ ਦੇ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਪਹਿਲ ਕਰਨ ਦੀ ਇੱਕ ਕਾਰਵਾਈ ਹੈ। ਇਹ ਪ੍ਰੋਗਰਾਮ ਨੌਜੁਆਨਾਂ ਨੂੰ ਵੋਟਿੰਗ ਪਾਉਣ, ਲੋਕਰਾਜ ਅਤੇ ਤਬਦੀਲੀ ਲਿਆਉਣ ਲਈ ਇੱਕਜੁਟ ਹੋਣ ਦੇ ਵੱਖ-ਵੱਖ ਤਰੀਕਿਆਂ ਬਾਰੇ ਸਿਖਿਅਤ ਕਰਦਾ ਹੈ।
"ਜਦੋਂ ਮੈਂ ਵੋਟਰ ਤੱਕ ਪਹੁੰਚ ਕਰ ਰਹੀ ਸੀ, ਤਾਂ ਵੋਟ ਪਾਉਣ ਲਈ ਲੋਕਾਂ ਨੂੰ ਵੋਟ ਪਾਉਣ ਵਾਸਤੇ ਰਜਿਸਟਰ ਕਰਨ ਵਿੱਚ ਮਦਦ ਕਰਨਾ ਮੌਜ-ਮਸਤੀ ਵਾਲਾ ਕੰਮ ਸੀ। NYC Votes ਨਾਲ ਮੈਂ ਗ਼ੈਰ-ਨਾਗਰਿਕ ਲੋਕਾਂ ਨੂੰ ਨਾਗਰਿਕ ਬਣਾਉਣ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਈ ਸੀ ਅਤੇ ਇਹ ਮੇਰੇ ਲਈ ਇੱਕ ਯਾਦਗਾਰੀ ਸਮਾਂ ਸੀ, ਕਿਉਂਕਿ ਲੋਕਾਂ ਨੂੰ ਆਖ਼ਰਕਾਰ ਵੋਟ ਪਾਉਣ ਲਈ ਰਜਿਸਟਰ ਹੁੰਦਿਆਂ ਵੇਖਕੇ ਮੈਨੂੰ ਦਿਲੋਂ ਖ਼ੁਸ਼ੀ ਹੋਈ ਸੀ।" ਰੈਪੀ ਨੇ ਵੋਟਰ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਵਿਚਾਰ-ਵਟਾਂਦਰਾ ਕਰਦਿਆਂ, ਇਹ ਗੱਲ ਮੰਨੀ ਸੀ ਕਿ ਉਹਨਾਂ ਨੇ Youth Ambassadors (ਯੂਥ ਐਂਬੈਸਡਰ) ਪ੍ਰੋਗਰਾਮ ਰਾਹੀਂ ਇਸ ਵਿੱਚ ਹਿੱਸਾ ਲਿਆ ਸੀ।
ਤੁਸੀਂ ਇਸ ਸਾਲ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਅਪਲਾਈ ਕਰ ਸਕਦੇ ਹੋ ਅਤੇ ਇਸ ਬਾਰੇ ਇੱਥੇ ਹੋਰ ਜਾਣੋ। Spotify ‘ਤੇ Youth Unplugged ‘ਤੇ ਪੌਡਕਾਸਟ ਵੇਖੋ।