NYC ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ ਦੇ ਐਗਜ਼ੀਕਿਉਟਿਵ ਡਾਇਰੈਕਟਰ Paul S. Ryan (ਪਾੱਲ ਐਸ. ਰਿਆਨ) ਨੇ ਸਿਟੀ ਦੇ ਪਬਲਿਕ ਮੈਚਿੰਗ ਫੰਡ ਪ੍ਰੋਗਰਾਮ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ।

NYC ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ ਦੇ ਐਗਜ਼ੀਕਿਉਟਿਵ ਡਾਇਰੈਕਟਰ Paul S. Ryan (ਪਾੱਲ ਐਸ. ਰਿਆਨ) ਨੇ ਸਿਟੀ ਦੇ ਪਬਲਿਕ ਮੈਚਿੰਗ ਫੰਡ ਪ੍ਰੋਗਰਾਮ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ।

ਪ੍ਰੈਸ ਰਿਲੀਜ਼ 20 ਦਿਸੰਬਰ, 2024
ਜਨਰਲ ਮੀਡੀਆ ਸੰਪਰਕ

ਜੇ ਤੁਸੀਂ ਮੀਡੀਆ ਦੇ ਮੈਂਬਰ ਹੋ ਅਤੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਕੋਈ ਹੋਰ ਬੇਨਤੀ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਨੇਮ ਨਾਲ ਦਫ਼ਤਰ ਦੇ ਸਮਿਆਂ ਦੌਰਾਨ ਕਾੱਲ ਕਰੋ ਜਾਂ ਈਮੇਲ ਕਰੋ: press@nyccfb.info | 212-409-1800

NYC ਚੋਣ-ਪ੍ਰਚਾਰ ਫ਼ਾਇਨਾਂਸ ਬੋਰਡ ਦੇ ਐਗਜ਼ੀਕਿਉਟਿਵ ਡਾਇਰੈਕਟਰ Paul S. Ryan (ਪਾੱਲ ਐਸ. ਰਿਆਨ) ਨੇ ਸ਼ਹਿਰ ਦੇ ਪਬਲਿਕ ਮੈਚਿੰਗ ਫ਼ੰਡ ਪ੍ਰੋਗਰਾਮ ਬਾਰੇ ਗੱਲਬਾਤ ਕਰਨ ਲਈ ਸੋਮਵਾਰ ਨੂੰ "Inside City Hall" (ਸਿਟੀ ਹਾਲ ਦੇ ਅੰਦਰ) NY1 ਦੇ ਸਿਆਸੀ ਐਂਕਰ Errol Louis (ਐਰੋਲ ਲੁਇਸ) ਨਾਲ ਹਿੱਸਾ ਲਿਆ ਸੀ।

Ryan (ਰਿਆਨ) ਨੇ ਦੱਸਿਆ ਕਿ “ਇਸ ਪ੍ਰੋਗਰਾਮ ਦਾ ਅਧਿਅਨ ਮੈਂ 20 ਸਾਲ ਤੋਂ ਵੀ ਪਹਿਲਾਂ ਸ਼ੁਰੂ ਕੀਤਾ ਸੀ। ਮੈਂ ਲਾਅ ਸਕੂਲ ਅਜੇ ਪੂਰਾ ਹੀ ਕੀਤਾ ਸੀ, ਲੋਕਰਾਜ ਵਿੱਚ ਦਿਲਚਸਪੀ ਸੀ ਅਤੇ ਮੈਂ ਉਦੋਂ ਫ਼ੈਸਲਾ ਕੀਤਾ ਸੀ ਕਿ ਲੋਕਰਾਜ ਲਈ ਥੋੜ੍ਹੀ ਰਕਮ ਦਾਨ ਕਰਨ ਵਾਲੇ ਲੋਕਾਂ ਲਈ ਇਹ ਦੇਸ਼ ਦਾ ਸਭ ਤੋਂ ਵਧੀਆ ਪ੍ਰੋਗਰਾਮ ਸੀ। ਮੈਨੂੰ ਲੱਗਦਾ ਹੈ ਕਿ ਇਹ ਗੱਲ ਅਜੇ ਵੀ ਸੱਚ ਹੈ ਅਤੇ ਮੇਰਾ ਮੰਨਣਾ ਹੈ ਕਿ ਹੈ ਕਿ ਸਬੂਤ ਇਸਦੀ ਤਸਦੀਕ ਕਰਦੇ ਹਨ।”

ਉਹਨਾਂ ਕਿਹਾ ਕਿ "ਟੈਕਸ ਅਦਾ ਕਰਨ ਵਾਲਿਆਂ ਦੀ ਰਕਮ ਦੀ ਰਾਖੀ ਕਰਨ ਦੀ ਆਪਣੀ ਜੁੰਮੇਵਾਰੀ ਨੂੰ ਅਸੀਂ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਇਹ ਰਕਮ ਸਿਰਫ਼ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਦਿੰਦੇ ਹਾਂ।"

NYC ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ ਦੇ ਮੈਚਿੰਗ ਫ਼ੰਡ ਪ੍ਰੋਗਰਾਮ ਨਾਲ ਨਿਊਯਾਰਕ ਦੇ ਵਸਨੀਕ ਅਸਾਨੀ ਨਾਲ ਚੋਣ ਲੜ ਸਕਦੇ ਹਨ ਅਤੇ ਵੋਟਰ ਅਸਾਨੀ ਨਾਲ ਸਥਾਨਕ ਉਮੀਦਵਾਰਾਂ ਦੀ ਮਦਦ ਕਰ ਸਕਦੇ ਹਨ। ਛੋਟੀ-ਰਕਮ ਦੇ ਡਾੱਲਰ ਦੇ ਦਾਨ ਦਾ ਇਹ ਢੁਕਵਾਂ 8-ਹਿੱਸਾ-1 ਪਬਲਿਕ ਫ਼ੰਡਾਂ ਨਾਲ ਮੇਲ ਖਾਂਦਾ ਹੈ, ਜਿਸ ਕਰਕੇ ਨਿਊ ਯਾਰਕ ਦੇ ਵਸਨੀਕਾਂ ਨੂੰ ਸਥਾਨਕ ਚੋਣਾਂ ਆਪਣੀ ਗੱਲ ਰੱਖਣ ਦਾ ਵੱਡਾ ਮੌਕਾ ਮਿਲਦਾ ਹੈ।

ਪੂਰਾ ਇੰਟਰਵਿਊ ਇੱਥੇ ਵੇਖੋ: ਇਨਸਾਈਡ ਦਿ ਸਿਟੀ’ਜ਼ ਪਬਲਿਕ ਮੈਚਿੰਗ ਪ੍ਰੋਗਰਾਮ

ਸਬੰਧਿਤ ਖ਼ਬਰਾਂ