3 ਲੋਕ ਇੱਕ ਗੋਲ ਮੇਜ਼ ਦੇ ਸਾਹਮਣੇ ਇੱਕ ਡੈਸਕ 'ਤੇ ਬੈਠੇ ਹੋਏ ਹਨ​​ 
ਪ੍ਰੈਸ ਰਿਲੀਜ਼​​  12, ਫ਼ਰਵਰੀ 2026​​ 
ਜਨਰਲ ਮੀਡੀਆ ਸੰਪਰਕ​​ 

ਜੇ ਤੁਸੀਂ ਮੀਡੀਆ ਦੇ ਮੈਂਬਰ ਹੋ ਅਤੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਕੋਈ ਹੋਰ ਬੇਨਤੀ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਨੇਮ ਨਾਲ ਦਫ਼ਤਰ ਦੇ ਸਮਿਆਂ ਦੌਰਾਨ ਕਾੱਲ ਕਰੋ ਜਾਂ ਈਮੇਲ ਕਰੋ: press@nyccfb.info | 212-409-1800​​ 

Demiana Rizkalla (ਡੇਮੀਆਨਾ ਰਿਜ਼ਕੱਲਾ), NYC ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ (Campaign Finance Board, CFB) ਲਈ ਪਾੱਲਿਸੀ ਵਿਸ਼ਲੇਸ਼ਕ ਅਤੇ Patrick Hart (ਪੈਟਰਿਕ ਹਾਰਟ), CUNY ਇੰਸਟੀਚਿਊਟ ਫਾਰ ਸਟੇਟ ਐਂਡ ਲੋਕਲ ਗਵਰਨੈਂਸ (Institute for State and Local Governance) ਦੇ ਪ੍ਰੋਗਰਾਮ ਡਾਇਰੈਕਟਰ, BronxTalk ਵਿੱਚ ਸ਼ਾਮਲ ਹੋਏ, ਖ਼ਾਸ ਤੌਰ 'ਤੇ ਬ੍ਰੌਂਕਸ ਸੰਬੰਧੀ ਮੁੱਦਿਆਂ 'ਤੇ ਕੇਂਦਰਿਤ BronxNet ਦਾ ਸਭ ਤੋਂ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਨਿਊਜ਼ ਪ੍ਰੋਗਰਾਮ। ਇਨ੍ਹਾਂ ਨੇ ਬ੍ਰੌਂਕਸ ਵੋਟਰ ਭਾਗੀਦਾਰੀ ਦੇ ਰੁਝਾਨਾਂ ਅਤੇ ਇਹ ਫੈਲੋਸ਼ਿਪ ਬਰੋ ਵਿੱਚ ਵੋਟਰ ਭਾਗੀਦਾਰੀ ਵਿੱਚ ਕਿਵੇਂ ਵਾਧਾ ਕਰੇਗੀ, ਬਾਰੇ ਚਰਚਾ ਕੀਤੀ।​​  

ਜੈਡਲ ਮੁੰਗੁਆ, NYC ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ ਦੇ ਸਹਾਇਕ ਪ੍ਰੈਸ ਸਕੱਤਰ ਅਤੇ ਮੈਡਲਿਨ ਮੇਂਡੋਜ਼ਾ, ਮੈਡੀਸਨ ਸਕੁਏਅਰ ਬੁਆਏਜ਼ ਐਂਡ ਗਰਲਜ਼ ਕਲੱਬ (Madison Square Boys and Girls Club) ਦੇ ਇੱਕ ਪ੍ਰੋਗਰਾਮ ਫੈਲੋ ਅਤੇ CUNY ਬਰੂਚ ਕਾਲਜ (Baruch College) ਦੇ ਇੱਕ ਮੌਜੂਦਾ ਸੀਨੀਅਰ, BronxNet TV ਦੇ ਸਪੈਨਿਸ਼-ਭਾਸ਼ਾ ਦੀਆਂ ਖਬਰਾਂ ਅਤੇ ਗੱਲਬਾਤ ਪ੍ਰੋਗਰਾਮ “Diálogo Abierto,” ਵਿੱਚ ਸ਼ਾਮਲ ਹੋਏ, ਜਿਸ ਵਿੱਚ ਇਨ੍ਹਾਂ ਨੇ ਬ੍ਰੌਂਕਸ ਦੇ ਵੋਟਰ ਦੇ ਭਾਗੀਦਾਰੀ ਰੁਝਾਨ, 2026 ਦੀਆਂ ਆਗਾਮੀ ਰਾਜ ਚੋਣਾਂ 'ਤੇ ਚਰਚਾ ਕੀਤੀ ਅਤੇ ਫੈਲੋਸ਼ਿਪ ਸੰਬੰਧੀ ਸੰਖੇਪ ਜਾਣਕਾਰੀ ਦਿੱਤੀ।​​ 

NYC ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ ਨੇ CUNY ਇੰਸਟੀਚਿਊਟ ਫਾਰ ਸਟੇਟ ਐਂਡ ਲੋਕਲ ਗਵਰਨੈਂਸ ਦੇ ਨਾਲ ਭਾਈਵਾਲੀ ਵਿੱਚ, ਇੱਕ ਸ਼ੁਰੂਆਤੀ ਨਾਗਰਿਕ ਸ਼ਮੂਲੀਅਤ ਫੈਲੋਸ਼ਿਪ ਦੀ ਸ਼ੁਰੂਆਤ ਕੀਤੀ, ਇੱਕ ਨਵੀਨਤਾਕਾਰੀ ਪ੍ਰੋਗਰਾਮ ਜਿਸ ਨੂੰ ਬ੍ਰੌਂਕਸ ਵਿੱਚ ਵੋਟਰ ਜਾਗਰੂਕਤਾ ਅਤੇ ਸ਼ਮੂਲੀਅਤ ਵਿੱਚ ਵਾਧਾ ਕਰਨ ਲਈ ਤਿਆਰ ਕੀਤਾ ਗਿਆ ਹੈ, ਇਸ ਲਈ CUNY ਵਿਦਿਆਰਥੀਆਂ ਨੂੰ ਭਾਈਚਾਰਾ-ਆਧਾਰਤ ਸੰਸਥਾਵਾਂ (community-based organization, CBO) ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਭਾਈਵਾਲੀ ਦਾ ਉਦੇਸ਼ ਨਿਊਯਾਰਕ ਸਿਟੀ ਦੀ ਲੋਕਤੰਤਰੀ ਪ੍ਰਕਿਰਿਆ ਵਿੱਚ ਸਟੀਕ ਵੋਟਰ ਜਾਗਰੂਕਤਾ ਉਪਲਬਧ ਕਰਵਾਕੇ ਅਤੇ ਭਾਈਚਾਰਕ ਭਾਗੀਦਾਰੀ ਵਿੱਚ ਵਾਧਾ ਕਰਕੇ ਵੋਟਰ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ ਹੈ।​​  

ਫੈਲੋਜ਼, CUNY ਸਕੂਲਾਂ ਵਿੱਚ ਉੱਭਰ ਰਹੇ ਸੀਨੀਅਰ ਹਨ, ਜੋ ਅਗਲੇ ਦੋ ਸਾਲਾਂ ਵਿੱਚ, ਉਹਨਾਂ ਭਾਈਚਾਰਿਆਂ ਬਾਰੇ ਜਾਣੂ ਹੋਣਗੇ ਜਿਨ੍ਹਾਂ ਦੀ ਉਹ ਸੇਵਾ ਕਰਦੇ ਹਨ ਅਤੇ ਮਿਲਕੇ ਰਾਜਨੀਤਿਕ ਤੌਰ 'ਤੇ ਭਾਈਚਾਰਕ ਮੈਂਬਰਾਂ ਦੀ ਆਵਾਜ਼ ਨੂੰ ਅਰਥਪੂਰਨ ਢੰਗ ਨਾਲ ਬੁਲੰਦ ਕਰਦੀਆਂ ਨਾਗਰਿਕ ਸ਼ਮੂਲੀਅਤ ਰਣਨੀਤੀਆਂ ਤਿਆਰ ਕਰਨਗੇ। ਫੈਲੋਜ਼ ਦੀ ਅਗਵਾਈ ਵਾਲੀਆਂ ਪਹਿਲਕਦਮੀਆਂ ਵਿੱਚ ਵੋਟਰ ਰਜਿਸਟ੍ਰੇਸ਼ਨ ਮੁਹਿੰਮ ਤੋਂ ਲੈਕੇ ਪਾੱਲਿਸੀ ਬਾਰੇ ਜਾਣਕਾਰੀ ਦਿੰਦੇ ਚੋਣ-ਪ੍ਰਚਾਰ ਅਤੇ ਭਾਈਚਾਰਕ ਮੀਟਿੰਗਾਂ ਦੀ ਮੇਜ਼ਬਾਨੀ ਸ਼ਾਮਲ ਹੋਵੇਗੀ।​​ 

ਪ੍ਰੋਗਰਾਮ ਬਾਰੇ ਵਧੇਰੇ ਜਾਣਨ ਲਈ ਇੱਥੇਜਾਓ।​​ 

ਤੁਸੀਂ ਦੋਵੇਂ ਇੰਟਰਵਿਊ ਹੇਠਾਂ ਦੇਖ ਸਕਦੇ ਹੋ:​​ 

ਅੰਗਰੇਜ਼ੀ: BronxTalk | Bronx Voter Participation​​ 

ਸਪੈਨਿਸ਼: Diálogo Abierto | Programa de Participación Cívica​​ 

ਸਬੰਧਿਤ ਖ਼ਬਰਾਂ​​