ਜਨਰਲ ਮੀਡੀਆ ਸੰਪਰਕ
ਜੇ ਤੁਸੀਂ ਮੀਡੀਆ ਦੇ ਮੈਂਬਰ ਹੋ ਅਤੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਕੋਈ ਹੋਰ ਬੇਨਤੀ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਨੇਮ ਨਾਲ ਦਫ਼ਤਰ ਦੇ ਸਮਿਆਂ ਦੌਰਾਨ ਕਾੱਲ ਕਰੋ ਜਾਂ ਈਮੇਲ ਕਰੋ: press@nyccfb.info | 212-409-1800
ਜੂਨ 2024 - ਨਿਊਯਾਰਕ ਸਿਟੀ ਹਾਈ ਸਕੂਲ ਦੇ ਸੋਲ੍ਹਾਂ ਹੋਣਹਾਰ ਵਿਦਿਆਰਥੀ 2024 NYC Votes ਯੂਥ ਐਂਬੈਸਡਰ ਵਜੋਂ ਸੇਵਾ ਕਰਨਗੇ।
ਸਾਰੀ ਦੀ ਸਾਰੀ ਪੰਜ ਬਰੋ ਦੀ ਨੁਮਾਇੰਦਗੀ ਕਰਨ ਵਾਲਾ ਇੱਕ ਗਰੁਪ ਸ਼ਹਿਰ ਦੀ ਇੱਕ ਫੇਰੀ ਲਾਏਗਾ, ਨਿਰਪੱਖ ਵੋਟਿੰਗ ਅਤੇ ਚੋਣ ਸਬੰਧੀ ਜਾਣਕਾਰੀ ਸਾਂਝੀ ਕਰੇਗਾ, ਸਥਾਨਕ ਇਤਿਹਾਸ ਅਤੇ ਨਾਗਰਿਕਾਂ ਦੀ ਸ਼ਮੂਲੀਅਤ ਬਾਰੇ ਪਤਾ ਲਾਏਗਾ ਅਤੇ ਹੋਰ ਨੌਜੁਆਨਾਂ ਨੂੰ ਲੋਕਰਾਜ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਣ ਵਿੱਚ ਮਦਦ ਕਰਨ ਲਈ ਬਹੁਤ ਹੀ ਅਹਿਮ ਉਪਕਰਣ ਹਾਸਿਲ ਕਰੇਗਾ। ਇਹ ਨੌਜੁਆਨ ਐਂਬੈਸਡਰ ਪ੍ਰੋਗਰਾਮ ਦਾ ਪੰਜਵਾਂ ਸਾਲ ਹੈ, ਜੋ ਕਿ ਇੱਕ ਨਿਰਪੱਖ, ਸੁਤੰਤਰ ਸਿਟੀ ਏਜੰਸੀ NYC ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਬੋਰਡ (CFB) ਦੀ NYC Votes ਦੀ ਵੋਟਰ ਸ਼ਮੂਲੀਅਤ ਪਹਿਲ ਦਾ ਇੱਕ ਹਿੱਸਾ ਹੈ।
ਨੌਜੁਆਨ ਵੋਟਰ ਦੀਆਂ ਵੋਟ ਪਾਉਣ ਲਈ ਆਉਣ ਬਾਰੇ ਬਹੁਤ ਹੀ ਅਹਿਮ ਚੋਣ ਬਾਰੇ ਵਿਆਪਕ ਸਰੋਕਾਰਾਂ ਰਾਹੀਂ ਪਤਾ ਲਾਏ ਗਏ ਚੋਣ ਸਾਲ ਵਿਚਕਾਰ, ਯੂਥ ਐਂਬੈਸਡਰ ਨਿਊਯਾਰਕ ਸਿਟੀ ਵਿੱਚ ਸਕੂਲਾਂ, ਪੂਜਾ ਕਰਨ ਦੀਆਂ ਥਾਵਾਂ, ਸਥਾਨਕ ਲਾਇਬ੍ਰੇਰੀਆਂ ਅਤੇ ਹੋਰ ਸਰਕਾਰੀ ਸਮਾਗਮਾਂ ਵਿੱਚ ਵੋਟ ਪਾਉਣ ਲਈ ਅੱਗੇ ਆਓ (Get Out The Vote), ਵਰਗੇ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਨਗੇ। ਇਸ ਪ੍ਰੋਗਰਾਮ ਦਾ ਉਦੇਸ਼ ਆਪਣੇ ਭਾਈਚਾਰਿਆਂ ਵਿੱਚ ਵੋਟਰ ਦੀ ਭਾਈਵਾਲੀ ਵਧਾਉਣ ਲਈ ਲੋੜੀਂਦੀ ਜਾਣਕਾਰੀ ਅਤੇ ਮੁਹਾਰਤਾਂ ਨਾਲ ਵੋਟਿੰਗ ਬਾਰੇ ਮਾਹਿਰ ਬਣਾਉਣ ਵਿੱਚ ਐਂਬੈਸਡਰਾਂ ਦੀ ਮਦਦ ਕਰਨਾ ਹੈ। ਇਸ ਸਾਲ ਦੇ ਐਂਬੈਸਡਰ 9 ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ ਅਤੇ ਗਰੁਪ ਦੇ ਅੱਧੇ ਤੋਂ ਵੱਧ ਲੋਕ ਅੰਗ੍ਰੇਜ਼ੀ ਤੋਂ ਅਲਾਵਾ ਕਿਸੇ ਹੋਰ ਭਾਸ਼ਾ ਵਿੱਚ ਵੀ ਗੱਲਬਾਤ ਕਰ ਸਕਦੇ ਹਨ।
ਸਥਾਨਕ ਮੁੱਦਿਆਂ ਬਾਰੇ ਵਿਚਾਰ-ਚਰਚਾ ਕਰਕੇ ਅਤੇ ਉਹਨਾਂ ਭਾਈਚਾਰਿਆਂ, ਜਿਹਨਾਂ ਦੀ ਚੋਣ ਅਮਲ ਵਿੱਚ ਅਕਸਰ ਘੱਟ ਨੁਮਾਇੰਦਗੀ ਹੁੰਦੀ ਹੈ, ਨਾਲ ਸਮਾਂ ਲਾਕੇ ਇਹ ਐਂਬੈਸਡਰ ਭਾਈਚਾਰਕ ਲੀਡਰਾਂ ਦੀ ਅਗਲੀ ਪੀੜ੍ਹੀ ਬਣਨ ਦੀ ਤਿਆਰੀ ਕਰ ਰਹੇ ਹਨ।
ਨਿਊਯਾਰਕ ਸਿਟੀ ਦੇ ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਬੋਰਡ ਦੇ ਪ੍ਰੈਸ ਸਕੱਤਰ ਅਤੇ ਨੌਜੁਆਨ ਐਂਬੈਸਡਰਾਂ ਦੇ ਪਹਿਲੇ ਗਰੁਪ ਦੇ ਮੈਂਬਰ ਟਿਮ ਹੰਟਰ (Tim Hunter)ਨੇ ਕਿਹਾ ਹੈ ਕਿ " 30 ਸਾਲ ਤੋਂ ਘੱਟ ਉਮਰ ਦੇ ਵੋਟਰਾਂ ਨੂੰ ਸ਼ਾਮਿਲ ਕਰਨਾ NYC Votes ਲਈ ਇੱਕ ਤਰਜੀਹ ਹੈ ਅਤੇ ਹਰ ਸਾਲ ਗਰਮੀਂਆ ਵਿੱਚ ਸਾਡੇ ਯੂਥ ਐਂਬੈਸਡਰ ਸਾਡੇ ਲੋਕਰਾਜ ਲਈ ਭਰੋਸੇਮੰਦ ਸੁਨੇਹਾ ਪੁਚਾਉਣ ਵਾਲਿਆਂ ਵਜੋਂ ਕੰਮ ਕਰਦੇ ਹਨ, ਇਸਦੇ ਨਾਲ ਹੀ ਆਪਣੇ ਸਾਥੀਆਂ ਨੂੰ ਹਰ ਚੋਣ-ਸਿਲਸਿਲੇ ਵਿੱਚ ਵੋਟਾਂ ਪੈਣ ਦੀਆਂ ਥਾਵਾਂ ਤੇ ਆਉਣ ਲਈ ਵੀ ਪ੍ਰੇਰਦੇ ਹਨ।" “ਇਸ ਪੂਰੇ ਪ੍ਰੋਗਰਾਮ ਦੌਰਾਨ, ਐਂਬੈਸਡਰਾਂ ਨੂੰ ਨਾਗਰਿਕ ਸ਼ਾਸਤਰ ਦੀ ਦੁਨੀਆ ਵਿੱਚ ਮਸਰੂਫ਼ ਰਹਿਣ, ਭਾਈਚਾਰੇ ਦੇ ਪ੍ਰਬੰਧਕਾਂ ਤੋਂ ਸਿੱਖਣ ਅਤੇ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਸਰਕਾਰ ਦੀਆਂ ਵੱਖ-ਵੱਖ ਭੂਮਿਕਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਦਾ ਮੌਕਾ ਦਿੱਤਾ ਜਾਏਗਾ। ਇਹ ਪੜਾਅ ਸਾਡੇ ਐਂਬੈਸਡਰਾਂ ਲਈ ਸਿਰਫ਼ ਸ਼ੁਰੂਆਤ ਹੈ ਅਤੇ ਮੈਨੂੰ ਉਹਨਾਂ ਦੀ ਲਗਾਤਾਰ ਕਾਮਯਾਬੀ ਵੇਖਣ ਦੀ ਤਾਂਘ ਹੈ।”
ਪੂਰਾ ਲੇਖ ਇੱਥੇ ਪੜ੍ਹੋ: ਬਹੁਤ ਹੀ ਅਹਿਮ ਚੋਣ ਸਾਲ ਦੌਰਾਨ, NYC Votes ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਯੂਥ ਨਾਗਰਿਕ ਸ਼ਮੂਲੀਅਤ ਬਾਰੇ ਅਗਵਾਈ ਕਰਨ ਲਈ ਸਮਰੱਥ ਬਣਾਉਂਦੀ ਹੈ