ਜਨਰਲ ਮੀਡੀਆ ਸੰਪਰਕ
ਜੇ ਤੁਸੀਂ ਮੀਡੀਆ ਦੇ ਮੈਂਬਰ ਹੋ ਅਤੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਕੋਈ ਹੋਰ ਬੇਨਤੀ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਨੇਮ ਨਾਲ ਦਫ਼ਤਰ ਦੇ ਸਮਿਆਂ ਦੌਰਾਨ ਕਾੱਲ ਕਰੋ ਜਾਂ ਈਮੇਲ ਕਰੋ: press@nyccfb.info | 212-409-1800
ਸਿਤੰਬਰ 2024 - ਮੇਅਰ Eric Adams (ਐਰਿਕ ਐਡਮਸ) ਦੇ ਦੋਸ਼ਾਂ ਦੇ ਜਵਾਬ ਵਿੱਚ Frederick Schaffer (ਫ਼੍ਰੈਡਰਿਕ ਸ਼ੈਫਰ), NYC ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਬੋਰਡ ਦੇ ਚੇਅਰਮੈਨ ਨੇ ਹੇਠਾਂ ਦਿੱਤਾ ਬਿਆਨ ਜਾਰੀ ਕੀਤਾ ਹੈ:
"ਨਿਊਯਾਰਕ ਸਿਟੀ ਦਾ ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਬੋਰਡ, ਨਿਊਯਾਰਕ ਦੀ ਦੱਖਣੀ ਡਿਸਟ੍ਰਿਕਟ ਲਈ ਅਮਰੀਕੀ ਅਟਾਰਨੀ ਦੇ ਦਫ਼ਤਰ ਵਲੋਂ ਅੱਜ ਸਵੇਰੇ ਖੋਲ੍ਹੇ ਗਏ ਦੋਸ਼-ਪੱਤਰ ਦਾ ਗਹੁ ਨਾਲ ਜਾਇਜ਼ਾ ਲੈ ਰਿਹਾ ਹੈ। ਦੋਸ਼ ਵਿੱਚ ਵੇਰਵੇ ਨਾਲ ਲਾਏ ਗਏ ਇਲਜ਼ਾਮ ਨਿਊਯਾਰਕ ਦੇ ਵਸਨੀਕਾਂ ਲਈ ਅਤੇ ਸਾਡੇ ਉਹਨਾਂ ਲੋਕਾਂ ਲਈ ਬਹੁਤ ਗੰਭੀਰ ਹਨ, ਜੋ ਸਾਡੀਆਂ ਚੋਣਾਂ ਨੂੰ ਵੱਧ ਪਹੁੰਚਯੋਗ, ਪਾਰਦਰਸ਼ੀ ਅਤੇ ਸ਼ਹਿਰ ਲਈ ਜਵਾਬਦੇਹ ਬਣਾਉਣ ਲਈ ਕੰਮ ਕਰ ਰਹੇ ਹਨ।
"ਮੇਅਰ ਨੂੰ ਦੋਸ਼ੀ ਸਾਬਤ ਹੋਣ ਤੱਕ ਨਿਰਦੋਸ਼ ਮੰਨਿਆ ਜਾਂਦਾ ਹੈ ਅਤੇ ਉਹ ਢੁਕਵੇਂ ਅਮਲ ਦਾ ਹੱਕਦਾਰ ਨਹੀਂ ਹੁੰਦਾ, ਇਸਦੇ ਬਾਵਜੂਦ ਬੋਰਡ ਸਾਡੇ ਸ਼ਹਿਰ ਦੇ ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਦੇ ਨੇਮ ਬਣਾਈ ਰੱਖਣ ਅਤੇ ਟੈਕਸ ਅਦਾ ਕਰਨ ਵਾਲਿਆਂ ਦੇ ਡਾੱਲਰਾਂ ਦੀ ਰਾਖੀ ਕਰਨ ਲਈ ਸਾਰੀ ਸਬੰਧਿਤ ਜਾਣਕਾਰੀ ਜਾਇਜ਼ਾ ਲਏਗਾ, ਜਿਸ ਵਿੱਚ ਦੋਸ਼ ਵੀ ਸ਼ਾਮਿਲ ਹੈ, ਪਰ ਇਸ ਤੱਕ ਸੀਮਤ ਨਹੀਂ ਹੈ।"