16 ਸਿਤੰਬਰ, 2025
ਹਰ ਸਤੰਬਰ, ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ (NVRD) ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਲੋਕਰਾਜ, ਇੱਕ-ਦੂਜੇ ਦਾ ਸਾਥ ਦੇਣ ਨਾਲ ਸ਼ੁਰੂ ਹੁੰਦਾ ਹੈ। 16 ਸਤੰਬਰ, 2025ਨੂੰ, ਨਿਊਯਾਰਕ ਵਾਸੀ ਦੇਸ਼ ਭਰ ਵਿੱਚ ਲੱਖਾਂ ਲੋਕਾਂ ਨਾਲ ਵੋਟਰਾਂ ਨੂੰ ਰਜਿਸਟਰ ਕਰਨ, ਉਨ੍ਹਾਂ ਦੀ ਸਥਿਤੀ ਦੀ ਜਾਂਚ ਕਰਨ ਅਤੇ ਨਵੰਬਰ ਵਿੱਚ ਹੋਣ ਵਾਲੀਆਂ ਆਮ ਚੋਣਾਂ ਦੀ ਤਿਆਰੀ ਵਿੱਚ ਸ਼ਾਮਲ ਹੋਏ।
8 ਮਿਲੀਅਨ ਤੋਂ ਵੱਧ ਦੀ ਆਬਾਦੀ ਵਾਲੀ ਸਿਟੀ ਵਿੱਚ, ਹਾਲੇ ਵੀ ਹਜ਼ਾਰਾਂ ਵੋਟਰ ਰਜਿਸਟਰ ਨਹੀਂ ਹਨ। ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ (NVRD) ਸਾਡੀ ਸਿਟੀ ਲਈ ਇੱਕ ਮੌਕਾ ਹੁੰਦਾ ਹੈ ਤਾਂ ਜੋ ਚੋਣ ਦਿਹਾੜੇ ਤੋਂ ਪਹਿਲਾਂ ਪਾੜੇ ਨੂੰ ਦੂਰ ਕੀਤਾ ਜਾ ਸਕੇ ਅਤੇ ਹਰ ਬਰੋ ਦੀ ਨੁਮਾਇੰਦਗੀ ਨੂੰ ਯਕੀਨੀ ਬਣਾਇਆ ਜਾ ਸਕੇ।
NYC 2025 ਚੋਣ ਵਿੱਚ ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ (NVRD) ਮਾਇਨੇ ਕਿਉਂ ਰੱਖਦਾ ਹੈ
ਇਸ ਨਵੰਬਰ ਵਿੱਚ, ਨਿਊਯਾਰਕ ਵਾਸੀ ਅਜਿਹੇ ਆਗੂਆਂ ਨੂੰ ਚੁਣਨ ਲਈ ਵੋਟਾਂ ਪੈਣ ਦੀ ਥਾਂ 'ਤੇ ਜਾਣਗੇ ਜੋ ਆਉਣ ਵਾਲੇ ਸਾਲਾਂ ਲਈ ਸਿਟੀ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਸਥਾਨਕ ਚੋਣਾਂ ਦਾ ਸਿਟੀ ਭਰ ਵਿੱਚ ਬਹੁਤ ਡੂੰਘਾ ਅਸਰ ਪੈਂਦਾ ਹੈ।
ਚੁਣੇ ਗਏ ਅਧਿਕਾਰੀਆਂ ਵੱਲੋਂ ਲਏ ਗਏ ਫੈਸਲੇ ਰਿਹਾਇਸ਼ ਅਤੇ ਕਿਫ਼ਾਇਤੀਪਣ, ਜਨਤਕ ਸੁਰੱਖਿਆ, ਸਿੱਖਿਆ, ਅਤੇ ਆਵਾਜਾਈ ਜਿਸ 'ਤੇ ਲੱਖਾਂ ਲੋਕ ਹਰ ਰੋਜ਼ ਨਿਰਭਰ ਕਰਦੇ ਹਨ, ਨੂੰ ਪ੍ਰਭਾਵਿਤ ਕਰਦੇ ਹਨ।
ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ (NVRD) ਇਹ ਯਕੀਨੀ ਬਣਾਉਂਦਾ ਹੈ ਕਿ ਹਰੇਕ ਯੋਗ ਵਿਅਕਤੀ ਨੂੰ ਰਜਿਸਟਰ ਹੋਣ ਦਾ ਮੌਕਾ ਮਿਲੇ ਅਤੇ ਉਹ ਲੋੜ ਸਮੇਂ ਆਪਣੀ ਆਵਾਜ਼ ਬੁਲੰਦ ਕਰ ਸਕਣ।
ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ (NVRD) 2025 ਕੀ ਹੈ?
2012 ਵਿੱਚ ਸ਼ੁਰੂਆਤ ਤੋਂ ਹੀ, NVRD ਅਮਰੀਕਾ ਦੀ ਸਭ ਤੋਂ ਵੱਡੀ ਗੈਰ-ਪੱਖਪਾਤੀ ਨਾਗਰਿਕ ਛੁੱਟੀ ਬਣ ਗਈ ਹੈ। ਹਜ਼ਾਰਾਂ ਸੰਸਥਾਵਾਂ, ਵਲੰਟੀਅਰਾਂ, ਅਤੇ ਭਾਈਚਾਰਕ ਸਮੂਹਾਂ ਵੱਲੋਂ ਪੂਰੇ ਦੇਸ਼ ਵਿੱਚ ਪ੍ਰੋਗਰਾਮ ਕੀਤੇ ਜਾਂਦੇ ਹਨ ਅਤੇ ਇਹ ਸਾਰੇ ਵੋਟਰਾਂ ਦੀ ਰਜਿਸਟਰ ਕਰਨ ਅਤੇ ਲੋਕਾਂ ਦੀ ਸ਼ਮੂਲੀਅਤ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਮਿਲ ਕੇ ਕੰਮ ਕਰਦੇ ਹਨ।
NVRD 2025 ਟੂਲਕਿੱਟ: ਡਾਊਨਲੋਡ ਕਰੋ ਅਤੇ ਸਾਂਝਾ ਕਰੋ
ਕੀ ਤੁਸੀਂ ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ (NVRD) ਦਾ ਪ੍ਰਚਾਰ ਕਰਨ ਵਿੱਚ ਮਦਦ ਕਰਨਾ ਚਾਹੁੰਦੇ ਹੋ? ਆਪਣੇ ਭਾਈਚਾਰੇ ਵਿੱਚ ਤਿਆਰ ਗ੍ਰਾਫਿਕਸ ਅਤੇ ਫਲਾਇਰਾਂ ਨੂੰ ਸਾਂਝਾ ਕਰਨ ਲਈ NVRD 2025 ਟੂਲਕਿੱਟ ਦੀ ਵਰਤੋਂ ਕਰੋ।
ਭਾਵੇਂ ਤੁਸੀਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੇ ਹੋ, ਕਿਸੇ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਹੇ ਹੋ, ਜਾਂ ਕਿਸੇ ਗੁਆਂਢੀ ਨੂੰ ਰਜਿਸਟਰ ਕਰਨ ਲਈ ਯਾਦ ਦਵਾ ਰਹੇ ਹੋ, ਇਹ ਸਰੋਤ ਇਹ ਸੁਨੇਹਾ ਦਿੱਤੇ ਜਾਣ ਨੂੰ ਆਸਾਨ ਬਣਾਉਂਦੇ ਹਨ ਕਿ: ਵੋਟ ਪਾਉਣ ਲਈ ਰਜਿਸਟਰ ਕਰਨ ਦਾ ਸਮਾਂ ਆ ਗਿਆ ਹੈ।
NYC ਵਿੱਚ ਵੋਟ ਪਾਉਣ ਲਈ ਕਿਵੇਂ ਰਜਿਸਟਰ ਕੀਤਾ ਜਾਵੇ
ਖੁਸ਼ ਖ਼ਬਰ: NYC ਵਿੱਚ ਵੋਟ ਪਾਉਣ ਲਈ ਰਜਿਸਟਰ ਕਰਨਾ ਇੱਕ ਤੇਜ਼ ਅਤੇ ਆਸਾਨ ਪ੍ਰਕਿਰਿਆ ਹੈ।
-
ਔਨਲਾਈਨ: 5 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚਰਜਿਸਟਰ ਕਰੋ।
-
ਡਾਕ ਰਾਹੀਂ: ਵੋਟਰ ਰਜਿਸਟ੍ਰੇਸ਼ਨ ਫ਼ਾਰਮ ਡਾਊਨਲੋਡ ਕਰੋ ਅਤੇ ਇਸ ਨੂੰ ਚੋਣ ਬੋਰਡ ਨੂੰ ਡਾਕ ਰਾਹੀਂ ਭੇਜ ਦਿਓ।
-
ਨਿੱਜੀ ਤੌਰ 'ਤੇ: ਆਪਣੇ ਸਥਾਨਕ BOE (ਚੋਣ ਬੋਰਡ) ਦਫ਼ਤਰ ਵਿੱਚ ਜਾਓ।
ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ (NVRD) ਦਾ ਇਤਿਹਾਸ
ਗੈਰ-ਮੁਨਾਫ਼ਾ ਸੰਸਥਾਵਾਂ, ਆਮ ਨਾਗਰਿਕ ਸਮੂਹਾਂ, ਅਤੇ ਵਲੰਟੀਅਰਾਂ ਦੇ ਗੱਠਜੋੜ ਵੱਲੋਂ 2012 ਵਿੱਚ ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ (NVRD) ਦੀ ਸਥਾਪਨਾ ਕੀਤੀ ਗਈ ਸੀ, ਤਾਂ ਜੋ ਰਜਿਸਟ੍ਰੇਸ਼ਨ ਪਾੜੇ ਨੂੰ ਦੂਰ ਕਰਨ ਲਈ ਕੁਝ ਕੀਤਾ ਜਾ ਸਕੇ। ਉਦੋਂ ਤੋਂ, ਇਸ ਵਿੱਚ ਇਹ ਸਹੂਲਤਾਂ ਹਨ:
-
ਦੇਸ਼ ਭਰ ਵਿੱਚ 5 ਮਿਲੀਅਨ ਤੋਂ ਵੱਧ ਵੋਟਰ ਰਜਿਸਟਰਡ ਹਨ।
-
ਹਜ਼ਾਰਾਂ ਸਥਾਨਕ ਸੰਸਥਾਵਾਂ ਨੂੰ ਸ਼ਾਮਲ ਕੀਤਾ ਗਿਆ।
-
ਵੋਟਰ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਭਾਈਚਾਰਕ ਆਗੂਆਂ ਨੂੰ ਪ੍ਰੇਰਿਤ ਕੀਤਾ।
ਇੱਕ ਝਲਕ: NYC ਵਿੱਚ ਵੋਟਿੰਗ ਦਾ ਇਤਿਹਾਸ
ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ (NVRD) ਸਾਨੂੰ ਇਸ ਬਾਰੇ ਸੋਚਣ ਦਾ ਮੌਕਾ ਦਿੰਦਾ ਹੈ ਕਿ ਇਸ ਸਿਟੀ ਵਿੱਚ ਵੋਟਿੰਗ ਦੀ ਕੀ ਸਥਿਤੀ ਹੈ:
-
1665: NYC ਦੀ ਪਹਿਲੀ ਮਿਊਂਸਿਪਲ ਚੋਣ ਹੋਈ।
-
1970: ਬਰੁਕਲਿਨ, ਬ੍ਰੌਂਕਸ, ਅਤੇ ਮੈਨਹਟਨ ਦੇ ਭਾਈਚਾਰਿਆਂ ਵਿੱਚ ਪਹੁੰਚ ਨੂੰ ਸ਼ਾਮਲ ਕਰਨ ਲਈ ਕਾਂਗਰਸ ਵੱਲੋਂ 1965 ਦੇ ਵੋਟਿੰਗ ਦੇ ਹੱਕ ਐਕਟ ਦਾ ਪਸਾਰ ਕੀਤਾ ਗਿਆ ਸੀ।
-
1971: ਅਮਰੀਕਾ ਭਰ ਵਿੱਚ ਵੋਟ ਪਾਉਣ ਦੀ ਉਮਰ 21 ਤੋਂ ਘਟਾ ਕੇ 18 ਕਰ ਦਿੱਤੀ ਗਈ
-
1988: NYC ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ ਨੂੰ ਚੋਣਾਂ ਵਿੱਚ ਪਹੁੰਚ ਅਤੇ ਪਾਰਦਰਸ਼ਤਾ ਵਿੱਚ ਵਾਧਾ ਕਰਨ ਲਈ ਬਣਾਇਆ ਗਿਆ ਸੀ।
ਹਰ ਇੱਕ ਮੀਲ ਪੱਥਰ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਵੋਟਿੰਗ ਦੇ ਹੱਕਾਂ ਲਈ ਸੰਘਰਸ਼ ਕੀਤਾ ਗਿਆ ਸੀ ਅਤੇ ਇਨ੍ਹਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ।
ਤੁਸੀਂ NVRD 2025 ਵਿੱਚ ਕਿਵੇਂ ਸ਼ਾਮਲ ਹੋ ਸਕਦੇ ਹੋ
ਇਸ ਸਾਲ ਬਦਲਾਅ ਲਿਆਉਣ ਦੇ ਕਈ ਤਰੀਕੇ ਹਨ:
-
ਦੋਸਤਾਂ ਅਤੇ ਪਰਿਵਾਰ ਨੂੰ 25 ਅਕਤੂਬਰ ਦੀ ਅੰਤਮ-ਤਾਰੀਖ਼ ਤੋਂ ਪਹਿਲਾਂ ਰਜਿਸਟਰ ਕਰਨ ਲਈ ਉਤਸ਼ਾਹਿਤ ਕਰੋ
-
ਹਰ ਨਿਊਯਾਰਕ ਵਾਸੀ ਦੀ ਆਪਣੇ ਹੱਕਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ, ਰਜਿਸਟ੍ਰੇਸ਼ਨ ਟੂਲ ਅਤੇ ਭਾਸ਼ਾ ਸਰੋਤ ਸਾਂਝੇ ਕਰੋ
ਕਿਸੇ ਦੋਸਤ ਜਾਂ ਗੁਆਂਢੀ ਨੂੰ ਇੱਕ ਛੋਟੀ ਜਿਹੀ ਯਾਦ-ਸੂਚਨਾ ਦੇਣਾ, ਤਾਂ ਜੋ ਉਹਨਾਂ ਨੂੰ ਰਜਿਸਟਰ ਕਰਨ ਅਤੇ ਵੋਟ ਪਾਉਣ ਲਈ ਉਤਸ਼ਾਹਤ ਕੀਤਾ ਜਾ ਸਕੇ।
ਆਪਣੇ ਬਲਾਕ ਲਈ ਵੋਟ ਪਾਓ
2025 ਆਮ ਚੋਣਾਂ ਸਾਡੀ ਸਿਟੀ ਦੇ ਭਵਿੱਖ ਦਾ ਫੈਸਲਾ ਕਰਨਗੀਆਂ। ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ (NVRD) 2025 'ਤੇ, ਆਓ ਇਸ ਨਵੰਬਰ ਨੂੰ ਹਰ ਯੋਗ ਨਿਊਯਾਰਕ ਵਾਸੀ ਨੂੰ ਰਜਿਸਟਰਡ ਕਰਨ ਅਤੇ ਉਨ੍ਹਾਂ ਦੀ ਆਪਣੀ ਵੋਟ-ਪਰਚੀ ਨਾਲ ਵੋਟ ਪਾਉਣ ਵਿੱਚ ਮਦਦ ਕਰੀਏ।
ਤੁਹਾਡੀ ਆਵਾਜ਼ ਮਾਇਨੇ ਰੱਖਦੀ ਹੈ। ਤੁਹਾਡਾ ਬਲਾਕ ਮਾਇਨੇ ਰੱਖਦਾ ਹੈ। ਆਓ ਆਪਣੀ ਆਵਾਜ਼ ਬੁਲੰਦ ਕਰੀਏ।