ਜਨਰਲ ਮੀਡੀਆ ਸੰਪਰਕ
ਜੇ ਤੁਸੀਂ ਮੀਡੀਆ ਦੇ ਮੈਂਬਰ ਹੋ ਅਤੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਕੋਈ ਹੋਰ ਬੇਨਤੀ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਨੇਮ ਨਾਲ ਦਫ਼ਤਰ ਦੇ ਸਮਿਆਂ ਦੌਰਾਨ ਕਾੱਲ ਕਰੋ ਜਾਂ ਈਮੇਲ ਕਰੋ: press@nyccfb.info | 212-409-1800
ਮਾਰਚ 2024 - ਨਿਊਯਾਰਕ ਸ਼ਹਿਰ ਦੇ ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਬੋਰਡ ਨੇ ਫ਼ਰਵਰੀ 2024 ਵਿੱਚ ਐਗਜ਼ੀਕਿਉਟਿਵ ਡਾਇਰੈਕਟਰ Paul S. Ryan (ਪਾੱਲ S. ਰਿਆਨ) ਦਾ ਸੁਆਗਤ ਕੀਤਾ ਸੀ, ਜੋ ਕਿ ਇੱਕ ਅਹਿਮ ਫ਼ੈਡਰਲ ਚੋਣ ਸਾਲ ਦੇ ਨਾਲ ਹੀ, ਬਹੁਤ ਹੀ ਗਹੁ ਨਾਲ ਵੇਖੇ ਜਾਣ ਵਾਲੇ ਮੇਅਰ ਦੇ ਚੋਣ ਸਾਲ ਵਲ ਅੱਗੇ ਵਧ ਰਹੇ ਹਨ।
Ryan (ਰਿਆਨ) ਹੁਰਾਂ ਦੀ ਆਮਦ ਸ਼ਹਿਰ ਦੇ ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਬੋਰਡ ਲਈ ਬਹੁਤ ਹੀ ਜ਼ਰੂਰੀ ਸਮੇਂ 'ਤੇ ਹੋਈ ਹੈ, ਜੋਕਿ ਸਿਆਸਤ ਵਿੱਚ ਪੈਸੇ ਦੇ ਪ੍ਰਬੰਧ ਦੇ ਮਾਮਲੇ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਲਈ ਬਿਹਤਰੀਨ ਮਿਆਰ ਹੋਣ 'ਤੇ ਮਾਣ ਮਹਿਸੂਸ ਕਰਦਾ ਹੈ, ਗੋਥਾਮਿਸਟ ਨੇ ਲਿਖਿਆ ਹੈ।
"ਮੈਂ ਇਸ ਨੂੰ ਦੇਸ਼ ਲਈ ਮਾਡਲ ਕਾਨੂੰਨਾਂ ਦਾ ਪ੍ਰਬੰਧਨ ਕਰਨ ਵਾਲੀ ਇੱਕ ਮਾਡਲ ਏਜੰਸੀ ਮੰਨਿਆ ਹੈ ਜਦੋਂ ਬਹੁਤ ਸਾਰੀਆਂ ਥਾਵਾਂ 'ਤੇ ਲੋਕਰਾਜ ਅਸਲ ਵਿੱਚ ਸੰਕਟ ਵਿੱਚ ਹੈ," Ryan (ਰਿਆਨ) ਨੇ ਆਪਣੀ ਨਵੀਂ ਭੂਮਿਕਾ ਵਿੱਚ ਇੱਕ ਹਫ਼ਤੇ ਬਾਅਦ ਲੋਅਰ ਮੈਨਹਟਨ ਵਿੱਚ ਇੱਕ ਇੰਟਰਵਿਊ ਦੌਰਾਨ ਕਿਹਾ।
ਉਹਨਾਂ ਦੱਸਿਆ “ਮੈਂ ਲੋਕਾਂ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਏਜੰਸੀ ਇੱਥੇ ਨਿਊਯਾਰਕ ਸਿਟੀ ਵਿੱਚ ਲੋਕਰਾਜ ਲਈ ਇੱਕ ਅਸਲੀ ਅਸਾਸਾ ਹੈ ਅਤੇ ਅਮਰੀਕਾ ਭਰ ਵਿਚਲੀਆਂ ਜ਼ਿਆਦਾਤਰ ਥਾਵਾਂ, ਬਹੁਤੇ ਸ਼ਹਿਰਾਂ, ਜ਼ਿਆਦਾਤਰ ਵੋਟਰਾਂ ਕੋਲ ਇਸ ਤਰ੍ਹਾਂ ਦੀ ਕੋਈ ਏਜੰਸੀ ਨਹੀਂ ਹੈ, ਜੋ ਉਹਨਾਂ ਦੀਆਂ ਚੋਣਾਂ ਨੂੰ ਹੋਰ ਨਿਰਪੱਖ ਅਤੇ ਵਧੇਰੇ ਪਾਰਦਰਸ਼ੀ ਬਣਾਉਣ ਵਿੱਚ ਮਦਦ ਕਰਦੀ ਹੋਵੇ।”
ਪੂਰਾ ਲੇਖ ਇੱਥੇ ਪੜ੍ਹੋ: NYC ਦੇ ਚੋਣ-ਪ੍ਰਚਾਰ ਸਬੰਧੀ ਫਾਇਨਾਂਸ ਦੇ ਨਵੇਂ ਨਿਗਰਾਨ ਨੂੰ ਮਿਲੋ, ਜੋ ਮੇਅਰ Adams (ਐਡਮਸ) ਦੀ ਚੋਣ-ਪ੍ਰਚਾਰ ਦੀ ਪੜਤਾਲ ਵਿੱਚ ਪਹੁੰਚੇ ਹਨ