ਜਨਰਲ ਮੀਡੀਆ ਸੰਪਰਕ
ਜੇ ਤੁਸੀਂ ਮੀਡੀਆ ਦੇ ਮੈਂਬਰ ਹੋ ਅਤੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਕੋਈ ਹੋਰ ਬੇਨਤੀ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਨੇਮ ਨਾਲ ਦਫ਼ਤਰ ਦੇ ਸਮਿਆਂ ਦੌਰਾਨ ਕਾੱਲ ਕਰੋ ਜਾਂ ਈਮੇਲ ਕਰੋ: press@nyccfb.info | 212-409-1800
ਦਿਸੰਬਰ 2024 - Paul S. Ryan (ਪਾੱਲ ਐਸ. ਰਿਆਨ) ਨੇ ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ ਦੇ ਐਗਜ਼ੀਕਿਉਟਿਵ ਡਾਇਰੈਕਟਰ ਵਜੋਂ ਫ਼ਰਵਰੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਨਿਊਯਾਰਕ ਸ਼ਹਿਰ ਦੇ ਸਿਟੀ ਐਂਡ ਸਟੇਟ ਨਾਲ ਆਪਣੀ ਮਸਰੂਫ਼ੀਅਤ ਦੇ ਪਹਿਲੇ ਸਾਲ ਬਾਰੇ ਗੱਲਬਾਤ ਕੀਤੀ। Ryan (ਰਿਆਨ) ਹੁਰਾਂ ਨੇ ਕਿਹਾ ਕਿ ਇਹ ਕੰਮ ਕਰਨਾ ਉਹਨਾਂ ਦਾ ਸੁਫ਼ਨਾ ਹੈ ਅਤੇ ਉਹਨਾਂ ਕੋਲ ਏਜੰਸੀ ਲਈ ਰਣਨੀਤੀ ਬਾਰੇ ਪਲਾਨ ਕਰਨ ਦਾ ਸਮਾਂ ਸੀ।
ਬੋਰਡ ਵਲੋਂ ਆਪਣੇ ਪਹਿਲੇ ਮੈਚਿੰਗ ਫ਼ੰਡਾਂ ਦੇ ਭੁਗਤਾਨ-ਸਿਲਸਿਲੇ ਦਾ ਐਲਾਨ ਕਰਨ ਤੋਂ ਬਾਅਦ Ryan (ਰਿਆਨ) ਹੁਰਾਂ ਨੇ ਦੱਸਿਆ ਕਿ "ਅਸੀਂ ਆਪਣੇ ਪ੍ਰੋਗਰਾਮਾਂ ਦਾ ਪ੍ਰਬੰਧ ਕਰਨ ਦੀ ਆਪਣੀ ਜੁੰਮੇਵਾਰੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ, ਇਸ ਵਿੱਚ ਮੈਚਿੰਗ ਫ਼ੰਡ ਪ੍ਰੋਗਰਾਮ, ਜਿਸ ਨੂੰ ਨਿਰਪੱਖ ਤਰੀਕੇ ਨਾਲ, ਇੱਕ ਅਜਿਹੇ ਢੁਕਵੇਂ ਤਰੀਕੇ ਨਾਲ ਅਤੇ ਸ੍ਰੋਤਾਂ, ਟੈਕਸ ਅਦਾ ਕਰਨ ਵਾਲਿਆਂ ਦੇ ਸਾਡੇ ‘ਤੇ ਬਣੇ ਭਰੋਸੇ ਕਰਕੇ, ਉਹਨਾਂ ਦੇ ਡਾੱਲਰਾਂ ਦੀ ਰਾਖੀ ਕਰਨਾ ਸ਼ਾਮਿਲ ਹੈ।"
ਉਹਨਾਂ ਕਿਹਾ ਕਿ "ਨਿਊਯਾਰਕ ਸ਼ਹਿਰ ਦੇ ਪ੍ਰੋਗਰਾਮ ਦੀਆਂ ਦੱਸੀਆਂ ਜਾਂਦੀਆਂ ਖ਼ਾਸੀਅਤਾਂ ਵਿੱਚੋਂ ਇੱਕ ਇਹ ਹੈ ਕਿ ਕਾਨੂੰਨ ਅਨੁਸਾਰ ਇਸ ਏਜੰਸੀ ਵਲੋਂ ਪ੍ਰੋਗਰਾਮ ਦਾ ਲਗਾਤਾਰ ਮੁਲਾਂਕਣ ਕਰਨਾ ਬਹੁਤ ਜ਼ਰੂਰੀ ਹੈ। ਹਰ ਦੋ ਸਾਲ ਵਿੱਚ ਸਾਨੂੰ ਦੋ ਰਿਪੋਰਟਾਂ ਛਾਪਣੀਆਂ ਪੈਂਦੀਆਂ ਹਨ, ਜਿਸ ਵਿੱਚ ਪ੍ਰੋਗਰਾਮ ਕਿਵੇਂ ਚੱਲ ਰਿਹਾ ਹੈ, ਦਾ ਮੁਲਾਂਕਣ ਕੀਤਾ ਜਾਂਦਾ ਹੈ ਕਿ ਅਤੇ ਨਾਲ ਹੀ ਆਪਣੀ ਵੋਟਰ ਵਿਸ਼ਲੇਸ਼ਣ ਰਿਪੋਰਟ ਅਤੇ ਚੋਣ ਤੋਂ ਬਾਅਦ ਦੀ ਰਿਪੋਰਟ ਵੀ ਸ਼ਾਮਿਲ ਕਰਨੀ ਪੈਂਦੀ ਹੈ।"
Ryan (ਰਿਆਨ) ਹੁਰਾਂ ਨੇ ਗੱਲ ਅੱਗੇ ਤੋਰਦਿਆਂ ਕਿਹਾ ਕਿ “ਲਗਾਤਾਰ ਵਾਧਾ ਹੋਣ ਕਰਕੇ ਕੰਮ ਕਰਨ ਲਈ ਇਹ ਵਾਕਈ ਦਿਲਚਸਪ ਥਾਂ ਬਣ ਗਈ ਹੈ।”