Campaign Finance 20 ਮਾਰਚ, 2025

20 ਮਾਰਚ, 2025

ਵੱਲੋਂ ਸਾਰਾਹ ਸ਼ਰੇਇਬ , ਇਵੈਂਟਸ ਕੋਆਰਡੀਨੇਟਰ

ਜਿਵੇਂ ਹੀ 2025 ਚੋਣ-ਸਿਲਸਿਲਾ ਸ਼ੁਰੂ ਹੋਵੇਗਾ, NYC ਮੈਚਿੰਗ ਫੰਡ ਪ੍ਰੋਗਰਾਮ ਇਸ ਲੋਕਰਾਜ ਵਿੱਚ ਨਿਊਯਾਰਕ ਵਾਸੀਆਂ ਨੂੰ ਆਪਣੀਆਂ ਗੱਲਾਂ/ਮੰਗਾਂ ਸਾਹਮਣੇ ਰੱਖਣ ਦਾ ਮੌਕਾ ਦੇਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸਦੀ ਸ਼ੁਰੂਆਤ ਤੋਂ ਬਾਅਦ ਦੇ ਪਿਛਲੇ ਕੁਝ ਦਹਾਕਿਆਂ ਵਿੱਚ, ਪ੍ਰੋਗਰਾਮ ਨੇ ਥੋੜ੍ਹੇ-ਥੋੜ੍ਹੇ (ਡਾਲਰ) ਯੋਗਦਾਨ ਦੇਣ ਵਾਲਿਆਂ ਦੀ ਮਹੱਤਤਾ ਵਿੱਚ ਵਾਧਾ ਕੀਤਾ ਹੈ ਅਤੇ ਔਰਤਾਂ, ਵੱਖ-ਵੱਖ ਸੱਭਿਆਚਾਰਾਂ ਦੇ ਲੋਕਾਂ (ਗੋਰਿਆਂ ਨੂੰ ਛੱਡਕੇ), ਅਤੇ ਨੌਜਵਾਨਾਂ ਸਮੇਤ ਅਜਿਹੇ ਕਈ ਲੋਕਾਂ ਲਈ ਨਵੇਂ ਰਾਹ ਖੋਲ੍ਹੇ ਹਨ ਜੋ ਸ਼ਾਇਦ ਸ਼ਹਿਰ ਦੇ ਦਫ਼ਤਰ ਲਈ ਚੋਣ ਲੜਨ ਦੇ ਯੋਗ ਨਾ ਹੋ ਪਾਉਂਦੇ।

ਮੈਚਿੰਗ ਫੰਡ ਪ੍ਰੋਗਰਾਮ ਕਿਵੇਂ ਕੰਮ ਕਰਦਾ ਹੈ

NYC ਮੈਚਿੰਗ ਫੰਡ ਪ੍ਰੋਗਰਾਮ  $250 ਤੱਕ ਦੇ ਯੋਗਦਾਨਾਂ ਵਿੱਚ $1 ਤੋਂ $8 ਅਨੁਪਾਤ ਰੱਖਦਾ ਹੈ। ਜਦੋਂ ਨਿਊਯਾਰਕ ਵਾਸੀ ਕਿਸੇ ਚੋਣ-ਪ੍ਰਚਾਰ ਪ੍ਰੋਗਰਾਮ ਲਈ ਯੋਗਦਾਨ ਦਿੰਦੇ ਹਨ, ਤਾਂ ਦਫ਼ਤਰ ਲਈ ਚੋਣ ਲੜ ਰਹੇ ਵਿਅਕਤੀ ਨੂੰ ਸ਼ੁਰੂਆਤੀ ਰਕਮ ਤੋਂ 8 ਗੁਣਾ ਦਾਨ ਮਿਲਦਾ ਹੈ। ਇਸ ਤਰ੍ਹਾਂ, ਤੁਹਾਡਾ ਛੋਟਾ ਜਿਹਾ ਯੋਗਦਾਨ ਵੀ ਵੱਡਾ ਪ੍ਰਭਾਵ ਪਾਉਂਦਾ ਹੈ।

ਜੇ ਤੁਸੀਂ ਸਿਟੀ ਕੌਂਸਲ ਸੀਟ ਲਈ ਚੋਣ ਲੜ ਰਹੇ ਇੱਕ ਸਥਾਨਕ ਉਮੀਦਵਾਰ ਨੂੰ $10 ਦਿੰਦੇ ਹੋ, ਤਾਂ ਉਹਨਾਂ ਨੂੰ ਆਪਣੇ ਚੋਣ-ਪ੍ਰਚਾਰ ਲਈ $90 ਮਿਲਦੇ ਹਨ – ਇਸ ਨਾਲ ਉਹਨਾਂ ਨੂੰ  ਸਟਾਫ ਨੂੰ ਭੁਗਤਾਨ ਕਰਨ, ਚੋਣ-ਪ੍ਰਚਾਰ ਸਮੱਗਰੀ ਦੀ ਛਪਾਈ ਕਰਨ, ਅਤੇ ਵੈੱਬਸਾਈਟ ਡਿਜ਼ਾਈਨ ਜਿਹੇ ਖਰਚੇ ਕਰਨ ਵਿੱਚ ਮਦਦ ਮਿਲਦੀ ਹੈ।

ਕੀ ਤੁਹਾਨੂੰ ਪਤਾ ਹੈ: 2013 ਦੀਆਂ ਸ਼ਹਿਰ ਭਰ ਦੀਆਂ ਚੋਣਾਂ ਵਿੱਚ, ਇਕੱਠੇ ਕੀਤੇ ਗਏ ਫੰਡਾਂ ਦਾ 90% ਤੋਂ ਵੱਧ ਹਿੱਸਾ ਵਿਅਕਤੀਗਤ ਯੋਗਦਾਨ ਦਾ ਨਤੀਜਾ ਸੀ, ਨਾ ਕਿ ਰਾਜਨੀਤਿਕ ਕਮੇਟੀਆਂ ਜਾਂ ਯੂਨੀਅਨਾਂ ਤੋਂ। $175 ਜਾਂ ਘੱਟ ਦੇ 2/3 ਤੋਂ ਵੱਧ ਯੋਗਦਾਨ ਸਨ।

ਜ਼ਿਆਦਾਤਰ ਉਮੀਦਵਾਰ ਪ੍ਰੋਗਰਾਮ ਦੀ ਵਰਤੋਂ ਕਰਦੇ ਹਨ: 2021 ਦੀਆਂ ਪ੍ਰਮੁੱਖ ਚੋਣਾਂ ਵਿੱਚ, 94% ਉਮੀਦਵਾਰਾਂ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ। ਪ੍ਰਮੁੱਖ ਚੋਣਾਂ ਵਿੱਚ 84.6 ਉਮੀਦਵਾਰਾਂ ਦੇ ਫੰਡ ਵਿੱਚ "ਛੋਟੇ-ਛੋਟੇ ਯੋਗਦਾਨਾਂ" ਦਾ ਹੀ ਯੋਗਦਾਨ ਸੀ।

Female candidate at podium. Your donation gives more candidates a chance to win!

ਤੁਹਾਡੇ ਵੱਲੋਂ ਕੀਤੇ ਦਾਨ ਨਾਲ ਵਧੇਰੇ ਉਮੀਦਵਾਰਾਂ ਨੂੰ ਜਿੱਤਣ ਦਾ ਮੌਕਾ ਮਿਲਦਾ ਹੈ।

ਨਿਊਯਾਰਕ ਸ਼ਹਿਰ ਵਿੱਚ ਮੈਚਿੰਗ ਫੰਡ ਪ੍ਰੋਗਰਾਮ ਕਿਵੇਂ ਸ਼ੁਰੂ ਹੋਇਆ

ਸਾਬਕਾ ਮੇਅਰ ਐਡ ਕੋਚ ਨੇ 1980 ਵਿੱਚ ਦੇਸ਼ ਦੇ ਸਭ ਤੋਂ ਵੱਡੇ ਜਨਤਕ ਮੈਚਿੰਗ ਫੰਡ ਪ੍ਰੋਗਰਾਮ ਵੱਜੋਂ ਇਸ ਪ੍ਰੋਗਰਾਮ ਨੂੰ ਲਾਗੂ ਕੀਤਾ ਸੀ, ਤਾਂ ਜੋ ਸਾਡੇ ਸਥਾਨਕ ਲੋਕਰਾਜ ਵਿੱਚ ਅਮੀਰ ਲੋਕਾਂ/ਸੰਸਥਾਵਾਂ ਕਰਕੇ ਪੈਦਾ ਹੁੰਦੇ ਭ੍ਰਿਸ਼ਟ ਮਾਹੌਲ ਨੂੰ ਰੋਕਿਆ ਜਾ ਸਕੇ ਅਤੇ ਹਰ ਇੱਕ ਨੂੰ ਅੱਗੇ ਆਉਣ ਦਾ ਬਰਾਬਰ ਮੌਕਾ ਦਿੱਤਾ ਜਾ ਸਕੇ। 

ਕੀ ਤੁਹਾਨੂੰ ਪਤਾ ਹੈ: 1988 ਵਿੱਚ ਬਣਾਏ ਗਏ ਮੂਲ NYC ਮੈਚਿੰਗ ਫੰਡ ਪ੍ਰੋਗਰਾਮ ਨੇ ਉਮੀਦਵਾਰਾਂ ਨੂੰ ਸਿਰਫ਼ $1 ਤੋਂ $1 ਅਨੁਪਾਤ ਦੇ ਯੋਗਦਾਨ ਦਿੱਤੇ ਸਨ।

ਹੋਰ ਸ਼ਹਿਰਾਂ ਅਤੇ ਰਾਜਾਂ ਵਿੱਚ ਲੋਕਰਾਜ ਨੂੰ ਸਮਰਥਨ ਦੇਣ ਲਈ ਦੇਸ਼ ਭਰ ਵਿੱਚ ਇਸੇ ਤਰ੍ਹਾਂ ਦੇ ਪ੍ਰੋਗਰਾਮ ਤਿਆਰ ਕੀਤੇ ਗਏ ਹਨ: ਡੇਨਵਰ, ਕੋਲੋਰਾਡੋ ਵਿੱਚ ਇੱਕ ਮੁੱਖ ਪ੍ਰੋਗਰਾਮ ਅਜਿਹੇ ਉਮੀਦਵਾਰਾਂ ਲਈ $50 ਜਾਂ ਘੱਟ ਦੇ ਯੋਗਦਾਨ ਦੀ ਉਮੀਦ ਰੱਖਦਾ ਹੈ, ਜੋ ਘੱਟ ਮਾਤਰਾ ਵਿੱਚ ਪੈਸਾ ਇਕੱਠਾ ਕਰਨ ਅਤੇ ਸਿਰਫ਼ ਵਿਅਕਤੀਆਂ ਅਤੇ ਛੋਟੀਆਂ ਯੋਗਦਾਨੀ ਕਮੇਟੀਆਂ ਤੋਂ ਹੀ ਯੋਗਦਾਨ ਦੀ ਪ੍ਰਾਪਤੀ ਲਈ ਸਹਿਮਤ ਹੁੰਦੇ ਹਨ।  

ਮੈਚਿੰਗ ਫੰਡ, NYC ਲੋਕਰਾਜ ਵਿੱਚ ਕਿਵੇਂ ਬਦਲਾਅ ਲਿਆਉਂਦਾ ਹੈ

NYC ਮੈਚਿੰਗ ਫੰਡ ਪ੍ਰੋਗਰਾਮ ਨਾ ਸਿਰਫ ਵਧੇਰੇ ਨਿਊਯਾਰਕ ਵਾਸੀਆਂ ਨੂੰ ਸਾਡੀਆਂ ਚੋਣਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੰਦਾ ਹੈ, ਬਲਕਿ ਇਹ ਯਕੀਨੀ ਬਣਾਉਣ ਵਿੱਚ ਵੀ ਮਦਦ ਕਰਦਾ ਹੈ ਕਿ ਉਮੀਦਵਾਰ ਆਪਣੇ ਚੋਣ-ਪ੍ਰਚਾਰ ਫੰਡ ਲਈ – ਖਾਸ ਹਿੱਤਾਂ ਵਾਲੇ ਲੋਕਾਂ ਦੀ ਬਜਾਏ – ਵੋਟਰ 'ਤੇ ਭਰੋਸਾ ਕਰ ਸਕਦੇ ਹਨ। 

ਥੋੜ੍ਹੇ-ਥੋੜ੍ਹੇ (ਡਾਲਰ) ਯੋਗਦਾਨ ਨਾਲ, ਉਮੀਦਵਾਰਾਂ ਨੂੰ ਆਪਣੇ ਚੋਣ-ਪ੍ਰਚਾਰ ਲਈ ਪੈਸੇ ਇੱਕਠੇ ਕਰਨ ਵਿੱਚ ਖਾਸ ਹਿੱਤਾਂ ਵਾਲੇ ਲੋਕਾਂ ਤੋਂ ਵੱਡੇ ਯੋਗਦਾਨਾਂ ਦੀ ਝਾਕ ਰੱਖਣ ਦੀ ਬਜਾਏ ਆਮ ਨਿਊਯਾਰਕ ਵਾਸੀਆਂ ਨਾਲ ਜੁੜ ਕੇ (ਥੋੜ੍ਹੇ-ਥੋੜ੍ਹੇ ਪੈਸੇ ਮਿਲਣ ਨਾਲ) ਜ਼ਿਆਦਾ ਲਾਭ (ਪ੍ਰੋਤਸਾਹਨ) ਮਿਲਦਾ ਹੈ। 

NYC ਮੈਚਿੰਗ ਫੰਡ ਪ੍ਰੋਗਰਾਮ ਉਮੀਦਵਾਰਾਂ ਨੂੰ ਉਹਨਾਂ ਲੋਕਾਂ ਪ੍ਰਤੀ ਜਵਾਬਦੇਹ ਬਣਾਏ ਰੱਖਣ ਲਈ ਵੀ ਮਹੱਤਵਪੂਰਨ ਹੈ ਜਿਨ੍ਹਾਂ ਦੀ ਉਹ ਸੇਵਾ (ਨੁਮਾਇੰਦਗੀ) ਕਰਦੇ ਹਨ। ਵਧੇਰੇ ਉਮੀਦਵਾਰਾਂ ਨੂੰ ਪ੍ਰਤੀਯੋਗੀ ਚੋਣ-ਪ੍ਰਚਾਰ ਕਰਨ ਦੀ ਸਮਰਥਾ ਦੇਕੇ, ਇਹ ਪ੍ਰੋਗਰਾਮ ਇਹ ਯਕੀਨੀ ਬਣਾਉਂਦਾ ਹੈ ਕਿ ਕੁਝ ਕੁ ਮੌਜੂਦਾ ਅਹੁਦੇਦਾਰਾਂ ਨੂੰ ਹੀ ਵੋਟਰਾਂ ਤੋਂ "ਮੁਫ਼ਤ ਪਾਸ (ਇੱਕ ਹੋਰ ਮੌਕਾ)" ਮਿਲੇ।

ਕੀ ਤੁਹਾਨੂੰ ਪਤਾ ਹੈੋ: CUNY ਗ੍ਰੈਜੂਏਟ ਸੈਂਟਰ ਵਿਖੇ ਸ਼ਹਿਰੀ ਖੋਜ ਕੇਂਦਰ ਵੱਲੋਂ 2013 ਚੋਣਾਂ ਦੇ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਸਿਆਸੀ ਚੋਣ-ਪ੍ਰਚਾਰ ਵਿੱਚ ਯੋਗਦਾਨ ਪਾਉਣ ਵਾਲੇ ਲੋਕਾਂ ਦੀ, ਚੋਣ ਵਿੱਚ ਵੋਟ ਪਾਉਣ ਦੀ ਸੰਭਾਵਨਾ ਤਿੰਨ ਗੁਣਾ ਵੱਧ ਸੀ। 

The impact of public matching funds on NY. Voters holding signs.

ਮੈਚਿੰਗ ਫੰਡ, ਸਾਰੇ ਨਿਊਯਾਰਕ ਵਾਸੀਆਂ ਦੀ ਕੁਝ ਪ੍ਰਭਾਵ ਪਾਉਣ ਵਿੱਚ ਮਦਦ ਕਰਦਾ ਹੈ।

ਘੱਟ ਨੁਮਾਇੰਦਗੀ ਵਾਲੇ ਭਾਈਚਾਰਿਆਂ ਲਈ ਨਵੇਂ ਮੌਕੇ

ਸਾਰੇ ਪਿਛੋਕੜਾਂ ਨਾਲ ਸੰਬੰਧਿਤ ਨਿਊਯਾਰਕ ਵਾਸੀ ਜੋ ਆਪਣੇ ਭਾਈਚਾਰਿਆਂ ਦੀ ਸੇਵਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਦਫ਼ਤਰ ਲਈ ਚੋਣ ਲੜਨ ਦਾ ਮੌਕਾ ਅਤੇ ਚੁਣੇ ਜਾਣ ਦਾ ਇੱਕ ਅਸਲ ਮੌਕਾ ਮਿਲਣਾ ਚਾਹੀਦਾ ਹੈ। ਅਸੀਂ ਸਮਝਦੇ ਹਾਂ ਕਿ ਦਫ਼ਤਰ ਲਈ ਚੋਣ ਲੜਨ ਵਿੱਚ – ਸਮਾਂ, ਪੈਸਾ, ਗਿਆਨ – ਜਿਹੇ ਸਰੋਤਾਂ ਦੀ ਬਹੁਤ ਲੋੜ ਹੁੰਦੀ ਹੈ। ਇਤਿਹਾਸਕ ਤੌਰ 'ਤੇ, ਇਹ ਘੱਟ ਨੁਮਾਇੰਦਗੀ ਵਾਲੇ ਭਾਈਚਾਰਿਆਂ ਦੇ ਅਜਿਹੇ ਲੋਕਾਂ ਲਈ ਇੱਕ ਵੱਡੀ ਰੁਕਾਵਟ ਰਹੀ ਹੈ ਜੋ ਚੋਣ ਲੜਨਾ ਚਾਹੁੰਦੇ ਹਨ, ਅਤੇ ਇਸ ਕਰਕੇ ਸਾਡੇ ਚੁਣੇ ਗਏ ਅਧਿਕਾਰੀ ਅਕਸਰ ਸਾਧਾਰਣ ਨਿਊਯਾਰਕ ਵਾਸੀ ਤੋਂ ਵੱਖਰੇ ਜਾਪਦੇ ਸਨ।

NYC ਮੈਚਿੰਗ ਫੰਡ ਪ੍ਰੋਗਰਾਮ, ਸਾਰੇ ਪਿਛੋਕੜਾਂ ਨਾਲ ਸੰਬੰਧਿਤ ਨਿਊਯਾਰਕ ਵਾਸੀਆਂ ਜੋ ਆਪਣੇ ਭਾਈਚਾਰਿਆਂ ਦੀ ਸੇਵਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਦਫ਼ਤਰ ਲਈ ਚੋਣ ਲੜਨ ਦਾ ਮੌਕਾ ਅਤੇ ਚੁਣੇ ਜਾਣ ਦਾ ਇੱਕ ਅਸਲ ਮੌਕਾ ਦਿੰਦਾ ਹੈ। 

ਇਸ ਨੇ ਔਰਤਾਂ, ਵੱਖ-ਵੱਖ ਸੱਭਿਆਚਾਰਾਂ ਦੇ ਲੋਕ (ਗੋਰਿਆਂ ਨੂੰ ਛੱਡਕੇ), ਅਤੇ ਨੌਜਵਾਨਾਂ ਸਮੇਤ ਅਜਿਹੇ ਕਈ ਲੋਕਾਂ ਲਈ ਨਵੇਂ ਰਾਹ ਖੋਲ੍ਹੇ ਹਨ ਜੋ ਸ਼ਾਇਦ ਆਫਿਸ ਲਈ ਚੋਣ ਲੜਨ ਦੇ ਯੋਗ ਨਾ ਹੋ ਪਾਉਂਦੇ। ਅਸਲ ਵਿੱਚ, ਖੋਜ ਤੋਂ ਪਤਾ ਲੱਗਿਆ ਹੈ ਕਿ ਪੁਰਸ਼ ਜਾਂ ਗੋਰੇ ਲੋਕਾਂ ਦੇ ਮੁਕਾਬਲੇ ਔਰਤਾਂ ਅਤੇ ਵੱਖ-ਵੱਖ ਸਭਿਆਚਾਰਾਂ ਦੇ ਲੋਕ (ਗੋਰਿਆਂ ਨੂੰ ਛੱਡਕੇ), ਛੋਟੇ-ਛੋਟੇ ਯੋਗਦਾਨਾਂ 'ਤੇ ਜ਼ਿਆਦਾ ਨਿਰਭਰ ਹੁੰਦੇ ਹਨ। 

ਨਿਊਯਾਰਕ ਸ਼ਹਿਰ ਮੈਚਿੰਗ ਫੰਡ ਪ੍ਰੋਗਰਾਮ ਦੇ ਸਮਰਥਨ ਨਾਲ, 2021 ਵਿੱਚ ਚੁਣੀ ਗਈ ਸਿਟੀ ਕੌਂਸਲ ਸ਼ਹਿਰ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਭਿੰਨਤਾ ਵਾਲੀ ਸੀ, ਜਿਸ ਵਿੱਚ ਕੌਂਸਲ 'ਤੇ ਪਹਿਲੀ ਵਾਰ ਔਰਤਾਂ ਦੀ ਬਹੁਗਿਣਤੀ ਸ਼ਾਮਲ ਸੀ।  

ਕੀ ਤੁਹਾਨੂੰ ਪਤਾ ਹੈ: NYC ਮੈਚਿੰਗ ਫੰਡ ਪ੍ਰੋਗਰਾਮ ਦੇ ਸਹਿਯੋਗ ਨਾਲ ਵੱਖ-ਵੱਖ ਸਭਿਆਚਾਰਾਂ ਦੇ ਲੋਕਾਂ (ਗੋਰਿਆਂ ਨੂੰ ਛੱਡਕੇ) ਦੀ ਕੌਂਸਲ ਵਿੱਚ ਨੁਮਾਇੰਦਗੀ 51 ਫੀਸਦੀ ਤੋਂ ਵੱਧ ਕੇ 67 ਫੀਸਦੀ ਹੋ ਗਈ ਹੈ।

ਅਸੀਂ ਜਾਣਦੇ ਹਾਂ ਕਿ ਲੋਕਰਾਜ ਵਿੱਚ ਹਰ ਇੱਕ ਨੂੰ ਅੱਗੇ ਆਉਣ ਦਾ ਮੌਕਾ ਮਿਲਣ ਨਾਲ, ਸਾਡਾ ਲੋਕਰਾਜ ਹੋਰ ਜ਼ਿਆਦਾ ਮਜ਼ਬੂਤ ਹੋਵੇਗਾ। ਇਹ ਇਸ ਤਰ੍ਹਾਂ ਦੇ ਵੱਖ-ਵੱਖ ਪਿਛੋਕੜਾਂ ਵਾਲੇ ਲੋਕਾਂ ਦੇ ਸ਼ਹਿਰ ਵਿੱਚ ਖਾਸ ਤੌਰ 'ਤੇ ਮਹੱਤਵਪੂਰਨ ਹੈ। 

A group of diverse New Yorkers

ਹਰ ਨਿਊਯਾਰਕ ਵਾਸੀ ਆਪਣੀ ਗੱਲ ਕਹਿਣ ਦਾ ਹੱਕ ਰੱਖਦਾ ਹੈ।

ਪ੍ਰੋਗਰਾਮ ਬਾਰੇ ਵਧੇਰੇ ਜਾਣੋ

ਮੈਚਿੰਗ ਫ਼ੰਡ ਪ੍ਰੋਗਰਾਮ

ਸਬੰਧਿਤ ਖ਼ਬਰਾਂ