11, ਫ਼ਰਵਰੀ 2026
ਅਸੀਂ ਹਾਲ ਹੀ ਵਿੱਚ NYC Votes ਭਾਈਚਾਰਕ ਭਾਈਵਾਲ Muslim Community Network (MCN) ਨੂੰ ਸੰਗਠਨ ਦੇ ਕੰਮ ਅਤੇ ਨਿਊਯਾਰਕ ਸਿਟੀ ਵਿੱਚ ਅਜਿਹੇ ਭਾਈਚਾਰਿਆਂ ਬਾਰੇ ਹੋਰ ਜਾਣਕਾਰੀ ਸਾਂਝਾ ਕਰਨ ਲਈ ਕਿਹਾ ਸੀ ਜਿਹਨਾਂ ਦੀ ਉਹ ਸੇਵਾ ਕਰਦੇ ਹਨ। Ruksana Ruhee (ਰੁਕਸਾਨਾ ਰੂਹੀ), ਇੱਕ ਨਾਗਰਿਕ ਸ਼ਮੂਲੀਅਤ ਸਾਥੀ, ਨੇ ਮੁਸਲਿਮ, ਪ੍ਰਵਾਸੀਆਂ ਅਤੇ ਹਾਸ਼ੀਏ 'ਤੇ ਰਹਿ ਰਹੇ ਨਿਊਯਾਰਕ ਵਾਸੀਆਂ ਨੂੰ ਰੋਜ਼ ਪੇਸ਼ ਆਉਂਦੀਆਂ ਚੁਣੌਤੀਆਂ ਦਾ ਹੱਲ ਕਰਦੇ ਹੋਏ ਬਰਾਬਰੀ, ਅਗਵਾਈ ਅਤੇ ਨਾਗਰਿਕ ਸ਼ਮੂਲੀਅਤ ਨੂੰ ਅੱਗੇ ਵਧਾਉਣ ਲਈ MCN ਦੇ ਕੰਮ ਨੂੰ ਹਾਈਲਾਈਟ ਕੀਤਾ। ਇਨ੍ਹਾਂ ਸਵਾਲਾਂ-ਜਵਾਬਾਂ (Q&A) ਵਿੱਚ ਉਨ੍ਹਾਂ ਦੇ ਕੰਮ ਬਾਰੇ ਹੋਰ ਜਾਣੋ।
ਸਾਨੂੰ MCN, ਜਿਨ੍ਹਾਂ ਲੋਕਾਂ ਨਾਮ ਤੁਸੀਂ ਕੰਮ ਕਰਦੇ ਹੋ ਅਤੇ NYC ਵਿੱਚ ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਮੁੱਦਿਆਂ ਬਾਰੇ ਦੱਸੋ।
MCN ਭਾਈਚਾਰਕ ਸਿੱਖਿਆ, ਨਾਗਰਿਕ ਸ਼ਮੂਲੀਅਤ, ਅਗਵਾਈ ਵਿਕਾਸ ਅਤੇ ਵਕਾਲਤ/ਹਿਮਾਇਤ ਰਾਹੀਂ ਸੰਯੁਕਤ ਰਾਜ ਵਿੱਚ ਮੁਸਲਿਮ ਅਨੁਭਵ ਨੂੰ ਮੁੜ-ਪਰਿਭਾਸ਼ਿਤ ਕਰਨ ਅਤੇ ਮਜ਼ਬੂਤ ਕਰਨ ਲਈ ਸਮਰਪਿਤ ਹੈ। ਸਾਡਾ ਕੰਮ ਉਨ੍ਹਾਂ ਭਾਈਚਾਰਿਆਂ ਲਈ ਬਰਾਬਰੀ, ਮਾਣ ਅਤੇ ਜੁੜੇ ਹੋਣ 'ਤੇ ਜ਼ੋਰ ਦੇਣਾ ਹੈ ਜੋ ਅਕਸਰ ਹਾਸ਼ੀਏ 'ਤੇ ਰਹਿ ਜਾਂਦੇ ਹਨ ਜਾਂ ਜਿਨ੍ਹਾਂ ਦੀ ਢੁੱਕਵੇਂ ਸਰੋਤਾਂ ਤੱਕ ਪਹੁੰਚ ਨਹੀਂ ਹੁੰਦੀ।
MCN ਦੇ ਮੁੱਖ ਪ੍ਰੋਗਰਾਮਾਂ ਵਿੱਚ ਨੌਜਵਾਨ ਅਗਵਾਈ ਵਿਕਾਸ, ਔਰਤਾਂ ਸੰਬੰਧੀ ਪ੍ਰੋਗਰਾਮਿੰਗ, ਨਫ਼ਰਤ ਆਧਾਰਤ ਅਪਰਾਧ ਰੋਕਥਾਮ, ਵਿਭਿੰਨਤਾ ਅਤੇ ਅੰਤਰ-ਧਰਮ ਸਿੱਖਿਆ, ਪ੍ਰਵਾਸੀਆਂ ਦੇ ਹੱਕਾਂ ਸੰਬੰਧੀ ਵਰਕਸ਼ਾਪਾਂ ਅਤੇ ਭਾਈਚਾਰਕ ਮਾਮਲਾ ਪ੍ਰਬੰਧਨ ਸ਼ਾਮਲ ਹਨ ਜੋ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਬਾਲ-ਸੰਭਾਲ ਅਤੇ ਹੋਰ ਸਹਾਇਤਾ ਵਰਗੀਆਂ ਮਹੱਤਵਪੂਰਨ ਸਮਾਜਿਕ ਸੇਵਾਵਾਂ ਨਾਲ ਜੋੜਦੇ ਹਨ। ਅਸੀਂ ਮਹੀਨਾਵਾਰ ਸੂਪ ਰਸੋਈਆਂ ਦੀ ਮੇਜ਼ਬਾਨੀ ਵੀ ਕਰਦੇ ਹਾਂ, ਵੋਟਰ ਰਜਿਸਟ੍ਰੇਸ਼ਨ ਅਤੇ ਨਾਗਰਿਕ ਜਾਗਰੂਕਤਾ ਵਰਕਸ਼ਾਪਾਂ ਦਾ ਆਯੋਜਨ ਕਰਦੇ ਹਾਂ ਅਤੇ ਨਿਊਯਾਰਕ ਸਿਟੀ ਵਿੱਚ ਚੱਲ ਰਹੇ ਅੰਤਰ-ਧਰਮ ਅਤੇ ਗੱਠਜੋੜ-ਅਧਾਰਤ ਕੰਮਾਂ ਵਿੱਚ ਸ਼ਾਮਲ ਹੁੰਦੇ ਹਾਂ।
ਅਸੀਂ ਇੱਕ ਵਿਸ਼ਾਲ ਅਤੇ ਵਿਭਿੰਨ ਭਾਈਚਾਰੇ ਦੀ ਸੇਵਾ ਕਰਦੇ ਹਾਂ - ਸਾਰੇ ਧਰਮਾਂ, ਪਿਛੋਕੜਾਂ ਅਤੇ ਪਛਾਣਾਂ ਦੇ ਲੋਕ - ਅਤੇ ਨਾਲ ਹੀ ਨਸਲ, ਜਾਤ ਅਤੇ ਸਮਾਜਿਕ-ਆਰਥਿਕ ਆਧਾਰ 'ਤੇ ਵੱਖ-ਵੱਖ ਮੁਸਲਿਮ ਭਾਈਚਾਰੇ ਨੂੰ ਕੇਂਦਰ ਵਿੱਚ ਰਖਦੇ ਹਾਂ।
ਸਾਡੇ ਨਾਲ ਕੰਮ ਕਰਨ ਵਾਲੇ ਬਹੁਤਿਆਂ ਵਿਅਕਤੀਆਂ ਨੂੰ ਇਮੀਗ੍ਰੇਸ਼ਨ ਸਟੇਟਸ, ਆਮਦਨੀ ਅਸਮਾਨਤਾ, ਭਾਸ਼ਾ ਪਹੁੰਚ ਅਤੇ ਵਿਤਕਰੇ ਸੰਬੰਧੀ ਪ੍ਰਣਾਲੀਗਤ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਮੁੱਦੇ ਜੋ ਇਹਨਾਂ ਦੇ ਆਮ ਜੀਵਨ ਨੂੰ ਸਭ ਤੋਂ ਵੱਧ ਪ੍ਰਭਾਵਤ ਕਰਦੇ ਹਨ ਉਹਨਾਂ ਵਿੱਚ ਸ਼ਾਮਲ ਹਨ ਰਿਹਾਇਸ਼ ਕਿਫ਼ਾਇਤੀਪਣ, ਸਮਾਜਿਕ ਸੇਵਾਵਾਂ ਤੱਕ ਪਹੁੰਚ, ਜਨਤਕ ਸੁਰੱਖਿਆ, ਸਿੱਖਿਆ, ਆਰਥਿਕ ਸਥਿਰਤਾ, ਅਤੇ ਨਾਗਰਿਕ ਜੀਵਨ ਵਿੱਚ ਢੁੱਕਵਾਂ ਹਿੱਸਾ ਲੈਣ ਦੀ ਯੋਗਤਾ। MCN ਇੱਕ ਅਜਿਹੇ ਭਵਿੱਖ ਦੀ ਕਲਪਨਾ ਕਰਦਾ ਹੈ ਜਿੱਥੇ ਵਿਭਿੰਨ ਭਾਈਚਾਰਿਆਂ ਨੂੰ ਨਿਆਂ, ਸ਼ਾਂਤੀ ਅਤੇ ਸਮਾਵੇਸ਼ ਲਈ ਸਮੂਹਿਕ ਤੌਰ 'ਤੇ ਹਿਮਾਇਤ ਕਰਨ ਦਾ ਹੱਕ ਦਿੱਤਾ ਜਾਵੇ ਅਤੇ ਜਿੱਥੇ ਆਪਸੀ ਸਮਝ ਅਤੇ ਜਵਾਬਦੇਹੀ ਆਦਰਸ਼ ਹੋਵੇ।
ਤੁਹਾਡਾ ਭਾਈਚਾਰਾ ਸ਼ਹਿਰ ਬਾਰੇ ਕਿਵੇਂ ਅਨੁਭਵ ਕਰਦਾ ਹੈ ਅਤੇ MCN ਉਹਨਾਂ ਅਨੁਭਵਾਂ ਨੂੰ ਨੈਵੀਗੇਟ ਕਰਨ ਜਾਂ ਆਕਾਰ ਦੇਣ ਵਿੱਚ ਉਹਨਾਂ ਦੀ ਕਿਵੇਂ ਮਦਦ ਕਰਦਾ ਹੈ?
ਸਾਡੇ ਭਾਈਚਾਰਿਆਂ ਕੋਲ ਨਿਊਯਾਰਕ ਸਿਟੀ ਦਾ ਅਨੁਭਵ ਕਰਨ ਦਾ ਕੋਈ ਤਰੀਕਾ ਨਹੀਂ ਹੈ। ਬਹੁਤਿਆਂ ਲਈ, ਰੋਜ਼ਾਨਾ ਜੀਵਨ ਮਤਲਬ ਮਜ਼ਬੂਤ ਪਰਿਵਾਰਕ ਅਤੇ ਭਾਈਚਾਰਕ ਸੰਬੰਧਾਂ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹੋਏ, ਕੰਮ ਕਰਨ ਦੇ ਵੱਖ-ਵੱਖ ਸਮਿਆਂ, ਦੇਖਭਾਲ ਸੰਬੰਧੀ ਜ਼ਿੰਮੇਵਾਰੀਆਂ ਅਤੇ ਰਹਿਣ-ਸਹਿਣ ਦੀ ਵਧਦੀ ਲਾਗਤ ਨੂੰ ਸੰਤੁਲਿਤ ਕਰਕੇ ਚੱਲਣਾ ਹੁੰਦਾ ਹੈ। ਇਹ ਦਬਾਅ ਅਕਸਰ ਪ੍ਰਣਾਲੀਗਤ ਅਸਮਾਨਤਾਵਾਂ, ਵਿਤਕਰੇ ਅਤੇ ਡਰ ਅਤੇ ਅਸਥਿਰਤਾ ਪੈਦਾ ਕਰਦੀਆਂ ਪਾੱਲਿਸੀਆਂ ਕਰਕੇ ਵੱਧ ਜਾਂਦਾ ਹੈ, ਖਾਸ ਕਰਕੇ ਪ੍ਰਵਾਸੀ, ਮੁਸਲਿਮ ਅਤੇ ਹਾਸ਼ੀਏ 'ਤੇ ਰਹਿ ਰਹੇ ਹੋਰ ਭਾਈਚਾਰਿਆਂ ਲਈ।
MCN ਸੁਰੱਖਿਆ, ਸਮਾਵੇਸ਼ ਅਤੇ ਸਸ਼ਕਤੀਕਰਨ ਰਾਹੀਂ ਭਾਈਚਾਰਕ ਮੈਂਬਰਾਂ ਨੂੰ ਸ਼ਹਿਰ ਦੇ ਆਪਣੇ ਤਜ਼ਰਬਿਆਂ ਨੂੰ ਨੈਵੀਗੇਟ ਕਰਨ ਅਤੇ ਆਕਾਰ ਦੇਣ ਵਿੱਚ ਮਦਦ ਕਰਦਾ ਹੈ। ਸਾਡੀ ਪ੍ਰੋਗਰਾਮਿੰਗ ਰਾਹੀਂ, ਅਸੀਂ ਆਮ ਵਿਅਕਤੀਆਂ ਨੂੰ ਵਿੱਤੀ, ਡਿਜੀਟਲ ਅਤੇ ਨਾਗਰਿਕ ਸਾਖਰਤਾ ਜਿਹੇ ਵਿਹਾਰਕ ਸਾਧਨਾਂ ਨਾਲ ਲੈਸ ਕਰਦੇ ਹਾਂ; ਪ੍ਰਵਾਸੀਆਂ ਦੀਆਂ ਹੱਕਾਂ ਸੰਬੰਧੀ ਵਰਕਸ਼ਾਪਾਂ ਰਾਹੀਂ ਆਪਣੇ ਹੱਕਾਂ ਨੂੰ ਜਾਣੋ ਸੰਬੰਧੀ ਜਾਣਕਾਰੀ ਦਿੰਦੇ ਹਾਂ; ਅਤੇ ਸੁਰੱਖਿਆ, ਸਮਝ ਅਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰਨ ਲਈ ਨਫ਼ਰਤ ਆਧਾਰਤ ਅਪਰਾਧ ਰੋਕਥਾਮ ਅਤੇ ਵਿਭਿੰਨਤਾ ਸਿੱਖਿਆ ਦੀ ਪੇਸ਼ਕਸ਼ ਕਰਦੇ ਹਾਂ। ਸਾਡੇ ਨੌਜਵਾਨਾਂ ਅਤੇ ਔਰਤਾਂ ਦੇ ਪ੍ਰੋਗਰਾਮ ਅਗਵਾਈ ਦਾ ਭਵਿੱਖ ਅਤੇ ਅਜਿਹੇ ਮੌਕੇ ਦਿੰਦਿਆਂ ਥਾਵਾਂ ਤਿਆਰ ਕਰਦੇ ਹਨ, ਜਿੱਥੇ ਹਿੱਸਾ ਲੈਣ ਵਾਲੇ ਉਮੀਦਵਾਰ ਹੁਨਰ ਤਰਾਸ਼ ਸਕਦੇ ਹਨ, ਚਿੰਤਾਵਾਂ ਜ਼ਾਹਰ ਕਰ ਸਕਦੇ ਹਨ ਅਤੇ ਸਰਗਰਮੀ ਨਾਲ ਆਪਣੇ ਸਕੂਲ, ਗੁਆਂਢ ਅਤੇ ਭਾਈਚਾਰੇ ਨੂੰ ਬਿਹਤਰ ਬਣਾ ਸਕਦੇ ਹਨ। ਮਾਮਲਾ ਪ੍ਰਬੰਧਨ ਰਾਹੀਂ, ਅਸੀਂ ਆਮ ਵਿਅਕਤੀਆਂ ਨੂੰ ਸਿਟੀ ਏਜੰਸੀਆਂ ਨਾਲ ਤਾਲਮੇਲ ਕਰ ਕੇ ਰਿਹਾਇਸ਼ ਸਹਾਇਤਾ, ਉਪਯੋਗੀ ਸੇਵਾਵਾਂ ਸੰਬੰਧੀ ਸਹਾਇਤਾ, ਇਮੀਗ੍ਰੇਸ਼ਨ ਸੇਵਾਵਾਂ ਅਤੇ ਜਨਤਕ ਲਾਭਾਂ ਨਾਲ ਜੋੜ ਕੇ ਸ਼ਹਿਰ ਦੇ ਸਿਸਟਮਾਂ ਨੂੰ ਨੈਵੀਗੇਟ ਕਰਨ ਵਿੱਚ ਮਦਦ ਕਰਦੇ ਹਾਂ।
ਸਾਡੇ ਸਾਰੇ ਕੰਮਾਂ ਵਿੱਚ, MCN ਸਮੂਹਿਕ ਦੇਖਭਾਲ, ਨਾਗਰਿਕ ਸ਼ਮੂਲੀਅਤ ਅਤੇ ਅੰਤਰ-ਸਮਾਜਿਕ ਸਹਿਯੋਗ ਨੂੰ ਉਤਸ਼ਾਹਿਤ ਕਰਕੇ ਸ਼ਹਿਰ ਦੇ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤ ਕਰਦਾ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਨਿਊਯਾਰਕ ਸਿਟੀ ਨੂੰ ਆਪਣਾ ਘਰ ਮੰਨਦੇ ਲੋਕਾਂ ਲਈ ਇਹ ਸੁਰੱਖਿਅਤ, ਵਧੇਰੇ ਸਮਾਵੇਸ਼ੀ ਅਤੇ ਵਧੇਰੇ ਜਵਾਬਦੇਹ ਬਣੇ।

ਤੁਹਾਡੇ ਭਾਈਚਾਰੇ ਦੇ ਮੈਂਬਰ ਵੋਟ ਪਾਉਣ, ਆਪਣੀ ਗੱਲ ਕਹਿਣ, ਜਾਂ ਜਾਣਕਾਰੀ ਹਾਸਲ ਕਰਨ ਦੇ ਮਾਮਲੇ ਵਿੱਚ ਸ਼ਹਿਰ ਵਿੱਚ ਯੋਗਦਾਨ ਪਾਉਂਦੇ ਹਨ?
ਭਾਈਚਾਰਕ ਮੈਂਬਰ, ਨਾਗਰਿਕ ਜੀਵਨ ਵਿੱਚ ਕਾਫੀ ਡੂੰਘਾਈ ਨਾਲ ਜੁੜੇ ਹੋਏ ਹਨ ਅਤੇ ਆਪਣੇ ਸ਼ਹਿਰ ਨੂੰ ਬਿਹਤਰ ਬਣਾਉਣ ਵਿੱਚ ਹਿੱਸਾ ਲੈਣ ਲਈ ਉਤਸੁਕ ਹਨ। ਬਹੁਤ ਸਾਰੇ ਸਰਗਰਮੀ ਨਾਲ ਵੋਟ ਪਾਉਂਦੇ ਹਨ, ਵੋਟਰ ਰਜਿਸਟ੍ਰੇਸ਼ਨ ਮੁਹਿੰਮ ਵਿੱਚ ਸ਼ਾਮਲ ਹੁੰਦੇ ਹਨ ਅਤੇ ਆਗਾਮੀ ਚੋਣਾਂ, ਉਮੀਦਵਾਰਾਂ ਅਤੇ ਵੋਟ-ਪਰਚੀ ਪਹਿਲਕਦਮੀਆਂ ਬਾਰੇ ਜਾਣਕਾਰੀ ਹਾਸਲ ਕਰਦੇ ਹਨ। ਉਹਨਾਂ ਲੋਕਾਂ ਵਿੱਚ ਵੀ - ਜੋ ਇਮੀਗ੍ਰੇਸ਼ਨ ਸਟੇਟਸ ਜਾਂ ਹੋਰ ਕਾਨੂੰਨੀ ਰੁਕਾਵਟਾਂ ਕਰਕੇ ਵੋਟ ਪਾਉਣ ਦੇ ਯੋਗ ਹੁੰਦੇ ਨਹੀਂ ਹਨ - ਜਾਣਕਾਰੀ ਹਾਸਲ ਕਰਨ ਅਤੇ ਆਪਣੇ ਭਾਈਚਾਰਿਆਂ ਦੀ ਭਲਾਈ ਲਈ ਅਰਥਪੂਰਨ ਯੋਗਦਾਨ ਪਾਉਣ ਦੀ ਤੀਬਰ ਇੱਛਾ ਹੁੰਦੀ ਹੈ।
ਰੁਕਾਵਟਾਂ ਜਿਵੇਂ ਕਿ ਕੰਮ ਦੇ ਜ਼ਿਆਦਾ ਘੰਟੇ, ਦੇਖਭਾਲ ਸੰਬੰਧੀ ਜ਼ਿੰਮੇਵਾਰੀਆਂ, ਭਾਸ਼ਾ ਪਹੁੰਚ ਅਤੇ ਹਾਸ਼ੀਏ 'ਤੇ ਰਹਿ ਰਹੇ ਗੁਆਂਢਾਂ ਵਿੱਚ ਸੀਮਤ ਪਹੁੰਚ ਅਕਸਰ ਨਾਗਰਿਕ ਭਾਗੀਦਾਰੀ ਨੂੰ ਹੋਰ ਮੁਸ਼ਕਲ ਬਣਾਉਂਦੀਆਂ ਹਨ, ਨਾ ਕਿ ਇਸਦੀ ਮਹੱਤਤਾ ਘਟਾਉਂਦੀਆਂ ਹਨ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ, ਭਾਈਚਰਕ ਮੈਂਬਰ ਨਿਯਮਿਤ ਤੌਰ 'ਤੇ ਪੂਜਾ ਸਥਾਨਾਂ, ਭਾਈਚਾਰਕ ਇਕੱਠਾਂ, ਆਪਸੀ ਸਹਾਇਤਾ ਦੇ ਯਤਨਾਂ ਅਤੇ ਸਥਾਨਕ ਸੰਗਠਨਾਂ ਰਾਹੀਂ ਆਪਣੀਆਂ ਚਿੰਤਾਵਾਂ ਨੂੰ ਪ੍ਰਗਟ ਕਰਦੇ ਹਨ। MCN ਨੇ ਮਸਜਿਦਾਂ ਵਿੱਚ ਅਤੇ ਆਲੇ-ਦੁਆਲੇ ਵੋਟਰ ਰਜਿਸਟ੍ਰੇਸ਼ਨ ਅਤੇ ਨਾਗਰਿਕ ਜਾਗਰੂਕਤਾ ਦੀ ਸਹੂਲਤ ਦਿੱਤੀ ਹੈ, ਜਿੱਥੇ ਭਾਈਚਾਰਕ ਮੈਂਬਰ ਸੰਗਠਿਤ ਤੌਰ 'ਤੇ ਵੋਟਿੰਗ ਟਾਈਮਲਾਈਨਾਂ, ਯੋਗਤਾ ਅਤੇ ਨਾਗਰਿਕ ਪ੍ਰਕਿਰਿਆਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦੇ ਹਨ।
ਬਹੁਤ ਸਾਰੇ ਲੋਕ ਭਰੋਸੇਯੋਗ ਭਾਈਚਾਰਕ ਨੈੱਟਵਰਕਾਂ ਰਾਹੀਂ ਵੀ ਜਾਣਕਾਰੀ ਹਾਸਲ ਕਰਦੇ ਰਹਿੰਦੇ ਹਨ, ਇਸ ਵਿੱਚ WhatsApp ਗਰੁੱਪ ਚੈਟ, ਸੋਸ਼ਲ ਮੀਡੀਆ ਪਲੇਟਫਾਰਮ ਅਤੇ ਆਮ ਗਲਾਂ-ਬਾਤਾਂ ਸ਼ਾਮਲ ਹਨ।
ਨਾਗਰਿਕ ਸ਼ਮੂਲੀਅਤ ਦੇ ਵੋਟਿੰਗ ਤੋਂ ਇਲਾਵਾ ਕਈ ਰੂਪ ਹਨ, ਇਸ ਵਿੱਚ ਸਵੈ-ਸੇਵੀ, ਆਪਸੀ ਸਹਾਇਤਾ ਅਤੇ ਸਮੂਹਿਕ ਦੇਖਭਾਲ ਜਿਵੇਂ ਕਿ ਭੋਜਨ ਤਿਆਰ ਕਰਨਾ, ਸਰੋਤ ਸਾਂਝੇ ਕਰਨਾ ਅਤੇ ਗੁਆਂਢੀਆਂ ਦਾ ਸਮਰਥਨ ਕਰਨਾ ਸ਼ਾਮਲ ਹੈ।
ਇਹ ਕਾਰਜ ਭਾਈਚਾਰਕ ਜ਼ਿੰਮੇਵਾਰੀ ਅਤੇ ਨਾਗਰਿਕ ਭਾਗੀਦਾਰੀ ਪ੍ਰਤੀ ਇੱਕ ਮਜ਼ਬੂਤ ਵਚਨਬੱਧਤਾ ਦਰਸਾਉਂਦੇ ਹਨ, ਭਾਵੇਂ ਰਸਮੀ ਰਸਤੇ ਪਹੁੰਚਯੋਗ ਨਾ ਹੋਣ।
ਵੋਟ ਪਾਉਣ ਜਾਂ ਸ਼ਹਿਰ ਨਾਲ ਜੁੜਨ ਬਾਰੇ ਲੋਕਾਂ ਦੇ ਅਕਸਰ ਕਿਹੜੇ ਸਵਾਲ ਜਾਂ ਚੁਣੌਤੀਆਂ ਹੁੰਦੀਆਂ ਹਨ ਅਤੇ ਤੁਸੀਂ ਜਾਣਕਾਰੀ ਦੇ ਸਭ ਤੋਂ ਵੱਡੇ ਪਾੜੇ ਕਿੱਥੇ ਦੇਖਦੇ ਹੋ?
ਕੁਝ ਸਭ ਤੋਂ ਆਮ ਸਵਾਲ ਅਤੇ ਚੁਣੌਤੀਆਂ ਯੋਗਤਾ ਨਾਲ ਸੰਬੰਧਿਤ ਹੁੰਦੀਆਂ ਹਨ, ਖਾਸ ਤੌਰ 'ਤੇ ਉਹਨਾਂ ਲੋਕਾਂ ਲਈ ਜੋ ਅਪਰਾਧਿਕ ਕਾਨੂੰਨੀ ਪ੍ਰਣਾਲੀ ਵਿੱਚ ਪਹਿਲਾਂ ਸ਼ਾਮਲ ਰਹੇ ਹਨ ਜਾਂ ਜੋ ਅਜੇ ਤੱਕ ਅਮਰੀਕੀ ਨਾਗਰਿਕ ਨਹੀਂ ਬਣੇ ਹਨ, ਇਨ੍ਹਾਂ ਵਿੱਚ ਗ੍ਰੀਨ ਕਾਰਡ ਧਾਰਕ ਅਤੇ ਹੋਰ ਇਮੀਗ੍ਰੇਸ਼ਨ ਸਟੇਟਸ ਵਾਲੇ ਲੋਕ ਸ਼ਾਮਲ ਹਨ। ਬਹੁਤਿਆਂ ਨੂੰ ਆਪਣੇ ਹੱਕਾਂ ਬਾਰੇ ਪਤਾ ਹੀ ਨਹੀਂ ਜਾਂ ਇਹ ਸੋਚਦੇ ਹਨ ਕਿ ਉਹਨਾਂ ਨੂੰ ਨਾਗਰਿਕ ਸ਼ਮੂਲੀਅਤ ਵਿੱਚੋਂ ਪੱਕਾ ਹੀ ਬਾਹਰ ਰੱਖਿਆ ਗਿਆ ਹੈ, ਭਾਵੇਂ ਅਜਿਹਾ ਨਾ ਵੀ ਹੋਵੇ। ਘੱਟ ਆਮਦਨ ਵਾਲੇ ਅਤੇ ਹਾਸ਼ੀਏ 'ਤੇ ਰਹਿ ਰਹੇ ਭਾਈਚਾਰਿਆਂ ਵਿੱਚ ਜਾਣਕਾਰੀ ਦੀ ਬਹੁਤ ਘਾਟ ਹੈ, ਖਾਸ ਕਰਕੇ BIPOC ਭਾਈਚਾਰਿਆਂ ਵਿੱਚ। ਬਹੁਤੇ ਵਾਸੀਆਂ ਨੂੰ ਚੋਣਾਂ, ਉਮੀਦਵਾਰਾਂ ਅਤੇ ਵੋਟਿੰਗ ਪ੍ਰਕਿਰਿਆਵਾਂ ਬਾਰੇ ਸਪਸ਼ਟ, ਸੱਭਿਆਚਾਰਕ ਤੌਰ 'ਤੇ ਢੁੱਕਵੀਂ ਅਤੇ ਬਹੁ-ਭਾਸ਼ਾਈ ਜਾਣਕਾਰੀ ਤੱਕ ਪਹੁੰਚ ਨਹੀਂ ਹੈ। ਇਹ ਪਾੜੇ ਖਾਸ ਤੌਰ 'ਤੇ ਨੌਜਵਾਨਾਂ ਵਿੱਚ ਸਪੱਸ਼ਟ ਹਨ, ਜਿਨ੍ਹਾਂ ਨੂੰ ਅਕਸਰ ਪੁਰਾਣੀਆਂ ਪੀੜ੍ਹੀਆਂ ਦੇ ਮੁਕਾਬਲੇ ਘੱਟ ਟੀਚਾਬੱਧ ਨਾਗਰਿਕ ਸ਼ਮੂਲੀਅਤ ਜਾਣਕਾਰੀ ਮਿਲਦੀ ਹੈ।
ਵੋਟਿੰਗ ਤੋਂ ਇਲਾਵਾ ਸ਼ਹਿਰ ਨਾਲ ਕਿਵੇਂ ਜੁੜਨਾ ਹੈ, ਇਸ ਬਾਰੇ ਪਹੁੰਚਯੋਗ ਜਾਣਕਾਰੀ ਦੀ ਵੀ ਕਾਫੀ ਘਾਟ ਹੈ, ਜਿਵੇਂ ਕਿ ਇਹ ਸਮਝਣਾ ਕਿ ਸਥਾਨਕ ਚੁਣੇ ਗਏ ਅਧਿਕਾਰੀ ਕੌਣ ਹਨ, ਉਨ੍ਹਾਂ ਦੀਆਂ ਖਾਸ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਕੀ ਹਨ ਅਤੇ ਵੋਟਰ ਕਿਵੇਂ ਉਨ੍ਹਾਂ ਨਾਲ ਅਸਦਰਦਰ ਢੰਗ ਨਾਲ ਸੰਪਰਕ ਕਰ ਸਕਦੇ ਹਨ, ਆਪਣੀਆਂ ਜ਼ਰੂਰਤਾਂ ਦੀ ਵਕਾਲਤ/ਹਿਮਾਇਤ ਕਰ ਸਕਦੇ ਹਨ, ਜਾਂ ਸਥਾਨਕ, ਰਾਜ ਅਤੇ ਸੰਘੀ ਪੱਧਰ 'ਤੇ ਉਨ੍ਹਾਂ ਨੂੰ ਜਵਾਬਦੇਹ ਠਹਿਰਾ ਸਕਦੇ ਹਨ। ਬਰਾਬਰ ਨਾਗਰਿਕ ਭਾਗੀਦਾਰੀ ਅਤੇ ਵਧੇਰੇ ਜ਼ਿੰਮੇਵਾਰ ਸ਼ਹਿਰੀ ਸਰਕਾਰ ਨੂੰ ਯਕੀਨੀ ਬਣਾਉਣ ਲਈ ਇਹਨਾਂ ਪਾੜਿਆਂ ਨੂੰ ਖਤਮ ਕਰਨਾ ਜ਼ਰੂਰੀ ਹੈ।
NYC Votes ਨਾਲ ਕੰਮ ਕਰਨਾ ਹੁਣ ਤੱਕ MCN ਦੇ ਕੰਮ ਵਿੱਚ ਕਿਵੇਂ ਫਿੱਟ ਬੈਠਦਾ ਹੈ ਅਤੇ ਕਿਹੜੀ ਚੀਜ਼ ਉਹਨਾਂ ਦੀ ਸਹਾਇਤਾ ਨੂੰ ਤੁਹਾਡੇ ਭਾਈਚਾਰੇ ਲਈ ਲਾਭਦਾਇਕ ਜਾਂ ਅਰਥਪੂਰਨ ਬਣਾਉਂਦੀ ਹੈ?
NYC Votes ਨਾਲ ਕੰਮ ਕਰਨ ਨਾਲ MCN ਦੀੇ ਨਾਗਰਿਕ ਸ਼ਮੂਲੀਅਤ ਅਤੇ ਵੋਟਰ ਜਾਗਰੂਕਤਾ ਯਤਨਾਂ ਵਿੱਚ ਵਾਧਾ ਹੋਇਆ ਹੈ। ਸਰੋਤਾਂ, ਸਾਧਨਾਂ ਅਤੇ ਨਿਰਪੱਖ ਜਾਣਕਾਰੀ ਨੇ ਉਨ੍ਹਾਂ ਭਾਈਚਾਰਿਆਂ ਨੂੰ ਸਹੀ, ਪਹੁੰਚਯੋਗ ਅਤੇ ਸੱਭਿਆਚਾਰਕ ਤੌਰ 'ਤੇ ਢੁੱਕਵੀਂ ਨਾਗਰਿਕ ਸਿੱਖਿਆ ਦੇਣ ਦੀ ਸਾਡੀ ਯੋਗਤਾ ਨੂੰ ਮਜ਼ਬੂਤ ਕੀਤਾ ਹੈ ਜਿਨ੍ਹਾਂ ਦੀ ਨੁਮਾਇੰਦਗੀ ਅਕਸਰ ਘੱਟ ਹੁੰਦੀ ਹੈ ਜਾਂ ਜਿਨ੍ਹਾਂ ਨੂੰ ਰਵਾਇਤੀ ਪਹੁੰਚ ਤੋਂ ਬਾਹਰ ਰੱਖਿਆ ਜਾਂਦਾ ਹੈ। ਉਦਾਹਰਣ ਲਈ, ਉਹਨਾਂ ਕੋਲ ਵੋਟਰਾਂ ਨੂੰ ਚੋਣ ਮਿਤੀਆਂ/ਸਮਿਆਂ ਬਾਰੇ, ਵੋਟਾਂ ਪੈਣ ਦੀਆਂ ਥਾਵਾਂ ਨੂੰ ਕਿੱਥੇ ਲੱਭਣਾ ਹੈ, ਵੋਟ ਕਿਵੇਂ ਪਾਉਣੀ ਹੈ, ਵੋਟ-ਪਰਚੀ 'ਤੇ ਕੀ ਹੈ ਅਤੇ ਇੱਥੋਂ ਤੱਕ ਕਿ ਵੋਟ ਕਿਉਂ ਪਾਉਣੀ ਹੈ (ਸਥਾਨਕ, ਰਾਜ ਅਤੇ ਸੰਘੀ ਸਰਕਾਰੀ, ਅਖ਼ਤਿਆਰਪ੍ਰਾਪਤਾਂ ਦੇ ਵੱਖ-ਵੱਖ ਕਰਤੱਵਾਂ ਨੂੰ ਰੇਖਾਂਕਿਤ ਕਰਨਾ) ਵਿੱਚ ਸ਼ਾਮਲ ਕਰਨ ਲਈ ਕਾਫੀ ਸਰੋਤ ਹਨ, ਇਹ ਆਸਾਨੀ ਨਾਲ ਸਮਝ ਆਉਣ ਵਾਲੇ ਤਰੀਕਿਆਂ ਵਿੱਚ ਉਪਲਬਧ ਹੈ। ਇਸ ਵੈੱਬਸਾਈਟ ਦਾ ਅਨੁਵਾਦ ਕਈ ਭਾਸ਼ਾਵਾਂ ਵਿੱਚ ਵੀ ਕੀਤਾ ਗਿਆ ਹੈ, ਜਿਵੇਂ ਕਿ ਬੰਗਾਲੀ, ਉਰਦੂ, ਅਰਬੀ, ਫ੍ਰੈਂਚ, ਅਤੇ ਹੋਰ ਬਹੁਤ ਸਾਰੀਆਂ ਭਾਸ਼ਾਵਾਂ, ਜੋ ਸਾਡੇ ਭਾਈਚਾਰਿਆਂ ਲਈ ਲਾਭਦਾਇਕ ਹਨ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ।
NYC Votes ਦੀ ਸਹਾਇਤਾ ਖਾਸ ਤੌਰ 'ਤੇ ਅਰਥਪੂਰਨ ਹੈ ਕਿਉਂਕਿ ਇਹ ਵੋਟਰ ਰਜਿਸਟ੍ਰੇਸ਼ਨ, ਚੋਣ ਸਮਾਂ-ਸੀਮਾਵਾਂ ਅਤੇ ਵੋਟ-ਪਰਚੀ ਸੰਬੰਧੀ ਜਾਣਕਾਰੀ ਬਾਰੇ ਸਪੱਸ਼ਟ ਮਾਰਗਦਰਸ਼ਨ ਉਪਲਬਧ ਕਰਵਾਕੇ ਭਾਗੀਦਾਰੀ ਵਿੱਚ ਰੁਕਾਵਟਾਂ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ ਤਾਂ ਜੋ ਲੋਕਾਂ ਦੀ ਢੁੱਕਵੀਂ ਮਦਦ ਕੀਤੀ ਜਾ ਸਕੇ। ਇਸ ਭਾਈਵਾਲੀ ਰਾਹੀਂ, MCN ਨੂੰ ਵੋਟਿੰਗ ਯੋਗਤਾ ਦੀ ਪਰਵਾਹ ਕੀਤੇ ਬਿਨਾਂ ਭਾਈਚਾਰਕ ਮੈਂਬਰਾਂ ਨੂੰ ਨਵੀਂ ਜਾਣਕਾਰੀ ਹਾਸਲ ਕਰਨ, ਸ਼ਾਮਲ ਹੋਣ ਅਤੇ ਲੋਕਤੰਤਰੀ ਪ੍ਰਕਿਰਿਆ ਨਾਲ ਜੁੜੇ ਰਹਿਣ ਲਈ ਯੋਗ ਬਣਾਉਣ ਲਈ ਬਿਹਤਰ ਢੰਗ ਨਾਲ ਲੈਸ ਕੀਤਾ ਗਿਆ ਹੈ, ਜਿਸ ਨਾਲ ਨਿਊਯਾਰਕ ਸਿਟੀ ਵਿੱਚ ਇੱਕ ਵਧੇਰੇ ਸਮਾਵੇਸ਼ੀ ਅਤੇ ਜਵਾਬਦੇਹ ਨਾਗਰਿਕ ਸੱਭਿਆਚਾਰ ਨੂੰ ਮਜ਼ਬੂਤੀ ਮਿਲਦੀ ਹੈ।

MCN ਅਤੇ ਇਸਦੇ ਮਿਸ਼ਨ, ਪ੍ਰੋਗਰਾਮਿੰਗ ਅਤੇ ਭਾਈਚਾਰਕ ਪਹਿਲਕਦਮੀਆਂ ਬਾਰੇ ਵਧੇਰੇ ਜਾਣਕਾਰੀ ਲਈ, ਇਹਨਾਂ ਦੀ ਵੈੱਬਸਾਈਟ 'ਤੇ ਜਾਓ।