ਇੱਕ ਕਮਰੇ ਵਿੱਚ ਬੈਠੇ ਲੋਕ ਪੇਸ਼ਕਾਰੀ ਦੇਖ ਰਹੇ ਹਨ ਅਤੇ ਉੱਪਰ ਚੁੱਕੇ ਹੋਏ ਇੱਕ ਹੱਥ ਦਾ ਕਲੋਜ਼-ਅੱਪ ਦਿਖਾਇਆ ਗਿਆ ਹੈ​​ 
ਚੋਣ​​  25 ਨਵੰਬਰ, 2025​​ 

25 ਨਵੰਬਰ, 2025​​ 

Madonna Hernandez (ਮੈਡੋਨਾ ਹਰਨਾਂਡੇਜ਼) ਦੁਆਰਾ , ਸਮਗਰੀ ਸੰਪਾਦਕ​​ 

ਥੈਂਕਸਗਿਵਿੰਗ, ਰੁਕਣ, ਸੋਚਣ ਅਤੇ ਭਾਈਚਾਰੇ ਦੀ ਤਾਕਤ ਦੀ ਕਦਰ ਕਰਨ ਦਾ ਸਮਾਂ ਹੈ। ਜਿਵੇਂ ਕਿ ਅਸੀਂ ਇੱਕ ਹੋਰ ਚੋਣ ਸੀਜ਼ਨ ਦੀ ਸਮਾਪਤੀ ਨੇੜੇ ਹਾਂ, NYC Votes ਹਰ ਉਸ ਨਿਊਯਾਰਕ ਵਾਸੀ ਦਾ ਧੰਨਵਾਦੀ ਹੈ ਜਿਸਨੇ ਰਜਿਸਟਰ ਕੀਤਾ, ਖੋਜ ਕੀਤੀ, ਵੋਟਾਂ ਪੈਣ ਦੀ ਥਾਂ 'ਤੇ ਹਾਜ਼ਰ ਹੋਏ, ਆਪਣੇ ਗੁਆਂਢੀਆਂ ਦਾ ਸਮਰਥਨ ਕੀਤਾ, ਜਾਂ ਪ੍ਰਚਾਰ ਕਰਨ ਵਿੱਚ ਮਦਦ ਕੀਤੀ। ਇਸ ਸਾਲ ਦੀ ਚੋਣ ਵਿੱਚ ਅਜਿਹੇ ਕਈ ਪਲ ਆਏ, ਜਿਨ੍ਹਾਂ ਨੇ ਇਹ ਸਾਬਤ ਕੀਤਾ ਕਿ ਨਾਗਰਿਕ ਸ਼ਮੂਲੀਅਤ ਇੱਕ ਭਾਈਚਾਰਕ ਯਤਨ ਹੈ।​​ 

ਕੰਕਰੀਟ ਉੱਤੇ ਚਾਕ ਨਾਲ ਲਿਖਿਆ ਹੋਇਆ ਵੋਟ ਸ਼ਬਦ​​ 

2025 ਚੋਣ ਸੀਜ਼ਨ ਦੀਆਂ ਝਲਕੀਆਂ​​ 

  • ਦੋ ਮਿਲੀਅਨ ਨਿਊਯਾਰਕ ਵਾਸੀਆਂ ਨੇ ਵੋਟਾਂ ਪਾਈਆਂ — ਇੱਕ ਦਹਾਕੇ ਵਿੱਚ ਸਭ ਤੋਂ ਵੱਧ ਵੋਟਰ ਇਕੱਠ!​​ 
  • 2025 ਵਿੱਚ ਮੈਚਿੰਗ ਫੰਡ ਪ੍ਰੋਗਰਾਮ ਦਾ ਕੁੱਲ ਯੋਗਦਾਨ = $40,393,176​​ 

  • 2025 ਵਿੱਚ ਮੈਚਿੰਗ ਫੰਡ ਪ੍ਰੋਗਰਾਮ ਵਿੱਚ ਯੋਗਦਾਤਾਵਾਂ ਦੀ ਗਿਣਤੀ: 252,364​​ 

  • ਮੈਚਿੰਗ ਫੰਡ ਪ੍ਰੋਗਰਾਮ ਵਿੱਚ ਔਸਤ ਯੋਗਦਾਨ: $160​​ 

ਨਿਊਯਾਰਕ ਸਿਟੀ ਨੇ ਆਮ ਚੋਣਾਂ ਵਿੱਚ ਇਤਿਹਾਸਕ ਵੋਟਰ ਇਕੱਠ ਅਤੇ ਚੋਣ-ਪ੍ਰਚਾਰ ਲਈ ਯੋਗਦਾਨ, ਇਸ ਸਾਲ ਨਾਗਰਿਕ ਸ਼ਮੂਲੀਅਤ ਵਿੱਚ ਵਾਧਾ ਅਤੇ ਹਰ ਬਰੋ ਵਿੱਚ ਵਧੇਰੇ ਉਤਸ਼ਾਹ ਦੇਖਿਆ। ਅਗਾਊਂ ਵੋਟਿੰਗ ਤੋਂ ਲੈ ਕੇ ਚੋਣ ਦਿਹਾੜੇ ਤੱਕ, ਨਿਊਯਾਰਕ ਵਾਸੀਆਂ ਨੇ ਆਪਣੀ ਸਿਟੀ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਆਪਣੀ ਪ੍ਰਤੀਬੱਧਤਾ ਨੂੰ ਜਾਰੀ ਰੱਖਿਆ।​​ 

ਵੱਖ-ਵੱਖ ਪਿਛੋਕੜਾਂ ਵਾਲੇ ਲੋਕਾਂ ਦੇ ਸਮੂਹ ਨਾਲ ਭਰਿਆ ਇੱਕ ਕਮਰਾ​​ 

ਅਸਰ ਪਾਉਂਦੀਆਂ ਭਾਈਚਾਰਕ ਭਾਈਵਾਲੀਆਂ​​ 

  • 116 ਭਾਈਵਾਲ ਸੰਗਠਨਾਂ ਨੇ NYC Votes ਨਾਲ ਮਿਲ ਕੇ ਕੰਮ ਕੀਤਾ​​ 
  • 325 ਵੋਟਰ ਜਾਗਰੂਕਤਾ ਅਤੇ ਪਹੁੰਚ ਪ੍ਰੋਗਰਾਮ​​ 
  • 620 ਘੰਟਿਆਂ ਤੋਂ ਵੱਧ ਜਾਣਕਾਰੀ​​ 
  • 10,000 ਲੋਕ ਵੋਟਰ ਜਾਗਰੂਕਤਾ ਪ੍ਰੋਗਰਾਮ ਵਿੱਚ ਹਾਜ਼ਰ ਹੋਏ​​ 

ਇਸ ਚੋਣ ਸੀਜ਼ਨ ਵਿੱਚ, ਸਾਡੇ ਭਾਈਚਾਰਕ ਭਾਈਵਾਲਾਂ ਨੇ NYC Votes ਨਾਲ ਮਿਲਕੇ ਵੋਟਰ ਅਭਿਆਨ ਦੀ ਮੇਜ਼ਬਾਨੀ ਕੀਤੀ, ਪਹਿਲੀ ਵਾਰੀ ਦੇ ਵੋਟਰਾਂ ਨੂੰ ਜਾਗਰੂਕ ਕੀਤਾ ਅਤੇ ਗੁਆਂਢ ਪੱਧਰ 'ਤੇ ਨਾਗਰਿਕ ਸ਼ਮੂਲੀਅਤ ਵਿੱਚ ਵਾਧਾ ਕੀਤਾ।​​ 

ਇੱਕ NYC Votes ਸਟਾਫ਼ ਮੈਂਬਰ ਇੱਕ ਖੁਸ਼ਨੁਮਾ ਕਮਰੇ ਵਿੱਚ ਚਰਚਾ ਦੀ ਅਗਵਾਈ ਕਰਦਾ ਹੋਇਆ​​ 

ਡਿਜੀਟਲ ਪਹੁੰਚ: ਅਸੀਂ ਇਕੱਠੇ ਹੋ ਕੇ ਕੀ ਕੁਝ ਹਾਸਲ ਕੀਤਾ​​ 

  • ਡਿਜੀਟਲ ਇਸ਼ਤਿਹਾਰਾਂ ਨੇ 35 ਮਿਲੀਅਨ ਨੂੰ ਪ੍ਰਭਵਿਤ ਕੀਤਾ — ਸਾਡੇ ਇਸ਼ਤਿਹਾਰ ਉਪਭੋਗਤਾਵਾਂ ਨੂੰ ਦਿਖਾਏ ਜਾਣ ਦੀ ਗਿਣਤੀ।​​ 
  • ਸਬਵੇਅ ਸਵਾਰਾਂ ਨੇ ਸਾਡੇ ਇਸ਼ਤਿਹਾਰ 9 ਭਾਸ਼ਾਵਾਂ ਵਿੱਚ ਦੇਖੇ,  1,000 ਤੋਂ ਵੱਧ MTA ਪਲੇਸਮੈਂਟਾਂ ਨੇ ​14 ਮਿਲੀਅਨ ਨੂੰ ਪ੍ਰਭਾਵਿਤਕੀਤਾ।​​​ 
  • ਨਿਊਯਾਰਕ ਵਾਸੀਆਂ ਨੇ ਚੋਣ ਜਾਗਰੂਕਤਾ ਪੈਦਾ ਕਰਦੇ355 ਭਾਸ਼ਾਵਾਂ ਵਿੱਚ ਰੇਡੀਓ ਇਸ਼ਤਿਹਾਰ ਸੁਣੇ।​​ 
  • ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਸਾਡੀ ਸਮੱਗਰੀ ਨੂੰ 25 ਮਿਲੀਅਨ ਤੋਂ ਵੱਧ ਵਾਰ ਔਨਲਾਈਨ ਦੇਖਿਆ ਅਤੇ 35,000 ਤੋਂ ਵੱਧ ਵਾਰ ਸ਼ਾਮਲ ਹੋਏ।​​  

ਸਾਡੀ ਡਿਜੀਟਲ ਸਮੱਗਰੀ ਸਿਟੀ ਭਰ ਦੇ ਲੱਖਾਂ ਵਾਸੀਆਂ ਤੱਕ ਪਹੁੰਚੀ, ਜਿਸ ਨੇ ਨਿਊਯਾਰਕ ਵਾਸੀਆਂ ਨੂੰ ਵੋਟਾਂ ਪੈਣ ਦੀ ਥਾਂ 'ਤੇ ਢੁੱਕਵੇਂ ਫੈਸਲੇ ਕਰਨ ਵਿੱਚ ਮਦਦ ਕਰਨ ਲਈ ਸਪਸ਼ਟ, ਪਹੁੰਚਯੋਗ ਅਤੇ ਨਿਰਪੱਖ ਜਾਣਕਾਰੀ ਮੁਹੱਈਆ ਕੀਤੀ।​​ 

ਸਾਡੇ ਇਸ਼ਤਿਹਾਰ ਚੋਣ-ਪ੍ਰਚਾਰ ਲਈ ਇੱਕ nycvotes ਡਿਜੀਟਲ ਗ੍ਰਾਫਿਕ ਦਾ ਸਬਵੇਅ ਇਸ਼ਤਿਹਾਰ।​​ 

ਇਸ ਸੀਜ਼ਨ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਦੇਣ ਵਾਲੇ ਵਲੰਟੀਅਰਾਂ ਦਾ ਧੰਨਵਾਦ​​ 

  • ਵਲੰਟੀਅਰਾਂ ਨੇ 877 ਵਲੰਟੀਅਰ ਸ਼ਿਫਟਾਂ ਵਿੱਚ ਕੰਮ ਕੀਤਾ ਅਤੇ ਸਿਟੀ ਭਰ ਦੇ ਲੋਕਾਂ ਨਾਲ ਵੋਟ ਪਾਉਣ ਬਾਰੇ 30,000 ਲੋਕਾਂ ਨਾਲ ਗੱਲਾਂ-ਬਾਤਾਂ ਕੀਤੀਆਂ।​​  

  • ਚੋਣ ਦਿਹਾੜੇ 'ਤੇ ਵੋਟਰਾਂ ਦੇ ਸਮਰਥਨ ਲਈ 1.5 ਮਿਲੀਅਨ ਟੈਕਸਟ ਸੁਨੇਹਾ ਰੀਮਾਈਂਡਰ ਭੇਜੇ ਗਏ ਸਨ।​​ 
  • 14,640 ਨਿਊਯਾਰਕ ਵਾਸੀਆਂ ਨੇ ਵੋਟ ਪਾਉਣ ਦਾ ਵਾਅਦਾ ਕੀਤਾ।​​ 

ਗਲੀ ਮੇਲਿਆਂ ਵਿੱਚ ਸਟਾਲ ਲਗਾਉਣ ਤੋਂ ਲੈ ਕੇ ਬਲਾਕ ਪਾਰਟੀਆਂ ਵਿੱਚ ਵੋਟਰਾਂ ਨੂੰ ਰਜਿਸਟਰ ਕਰਨ ਤੱਕ, ਵਲੰਟੀਅਰਾਂ ਨੇ ਘੰਟਿਆਂਬੱਧੀ ਸੇਵਾ ਦਿੱਤੀ ਜਿਸ ਨਾਲ ਵੋਟਰਾਂ ਨੂੰ ਆਤਮਵਿਸ਼ਵਾਸ ਮਿਲਿਆ ਅਤੇ ਮਹਿਸੂਸ ਹੋਇਆ ਕਿ ਉਹ ਤਿਆਰ ਹਨ।​​ 

ਵਲੰਟੀਅਰਾਂ ਦੇ ਇੱਕ ਸਮੂਹ ਦੀ ਹੈਲੋਵੀਨ ਪੁਸ਼ਾਕਾਂ ਵਿੱਚ ਪੋਸਟ​​ 

ਧੰਨਵਾਦ, NYC​​ 

ਅਸੀਂ ਨਾਗਰਿਕ ਸ਼ਮੂਲੀਅਤ ਨੂੰ ਸੰਭਵ ਬਣਾਉਣ ਵਾਲੇ ਹਰ ਇੱਕ ਵੋਟਰ, ਵਲੰਟੀਅਰ, ਭਾਈਵਾਲ ਅਤੇ ਭਾਈਚਾਰਕ ਮੈਂਬਰ ਦੇ ਤਹਿ ਦਿਲੋਂ ਧੰਨਵਾਦੀ ਹਾਂ। ਇਸ ਸਿਟੀ ਵਿੱਚ ਪੂਰੇ ਸਾਲ ਲੋਕਰਾਜ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨ ਦੇ ਹੋਰ ਮੌਕਿਆਂ ਲਈ ਸਾਡੇ ਨਾਲ ਜੁੜੇ ਰਹੋ। ਇਕੱਠੇ ਮਿਲ ਕੇ, ਅਸੀਂ ਸਾਰੇ ਨਿਊਯਾਰਕ ਵਾਸੀਆਂ ਲਈ ਇੱਕ ਮਜ਼ਬੂਤ, ਵਧੇਰੇ ਨੁਮਾਇੰਦਗੀ ਵਾਲੀ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਦੇਣਾ ਜਾਰੀ ਰੱਖਦੇ ਹਾਂ।​​ 

NYC Votes ਇੱਕ ਸਟਾਫ਼ ਮੈਂਬਰ ਭਾਈਚਾਰੇ ਦੇ ਮੈਂਬਰਾਂ ਨਾਲ ਗੱਲ ਕਰ ਰਿਹਾ ਹੈ​​ 

ਸਬੰਧਿਤ ਖ਼ਬਰਾਂ​​