What are ballot proposals?
ਇਸ ਪਤਝੜ ਵਿੱਚ ਵੋਟ-ਪਰਚੀ 'ਤੇ ਚਾਰ ਤਜਵੀਜ਼ਾਂ ਹਨ। ਸਟੇਟ ਭਰ ਵਿੱਚ ਇੱਕ ਤਜਵੀਜ਼ 'ਤੇ ਵੋਟ ਪਾਈ ਜਾਏਗੀ ਅਤੇ New York City ਲਈ ਖ਼ਾਸ ਤੌਰ 'ਤੇ ਤਿੰਨ ਹਨ। ਇਹਨਾਂ ਤਜਵੀਜ਼ਾਂ ਵਿੱਚੋਂ ਹਰ ਇੱਕ ਲਈ ਤੁਸੀਂ “ਹਾਂ (Yes)” ਜਾਂ “ਨਹੀਂ (No)” ਵੋਟ ਪਾ ਸਕਦੇ ਹੋ। ਬਹੁਮਤ ਮਿਲਣ 'ਤੇ ਵੋਟ-ਪਰਚੀ ਦੀਆਂ ਤਜਵੀਜ਼ਾਂ ਨੂੰ ਮੰਜ਼ੂਰੀ ਮਿਲ ਜਾਂਦੀ ਹੈ। NYC ਵੋਟਰਾਂ ਵਲੋਂ ਤਜਵੀਜ਼ ਦੇ ਸਾਰ ਅਤੇ ਪੱਖ/ਵਿਰੋਧ ਵਿਚਲੀਆਂ ਸਟੇਟਮੈਂਟਾਂ ਵੇਖਣ ਲਈ ਹੇਠਾਂ ਦਿੱਤੀ ਗਈ ਸੂਚੀ ਵਿੱਚੋਂ ਹਰ ਵੋਟ-ਪਰਚੀ ਹੇਠ “ਹੋਰ ਜਾਣੋ (Learn More)” 'ਤੇ ਕਲਿੱਕ ਕਰੋ।
ਇਹ ਤਜਵੀਜ਼ਾਂ ਵੋਟ-ਪਰਚੀ 'ਤੇ ਕਿਉਂ ਹਨ?
ਸਟੇਟ ਭਰ ਵਿੱਚ 'ਸਾਫ਼ ਹਵਾ, ਸਾਫ਼ ਪਾਣੀ ਅਤੇ ਗ੍ਰੀਨ ਜੌਬਸ ਬੌਂਡ ਐਕਟ (Clean Air, Clean Water, and Green Jobs Bond Act)' ਦੀ ਤਜਵੀਜ਼, ਮੂਲ ਤੌਰ 'ਤੇ 2020 ਵਿੱਚ ਗਵਰਨਰ Cuomo ਨੇ ਪੇਸ਼ ਕੀਤੀ ਸੀ ਅਤੇ ਸਟੇਟ ਦੀ ਸੈਨੇਟ ਨੇ ਵੋਟਰਾਂ ਨੂੰ ਹੀ ਫ਼ੈਸਲਾ ਕਰਨ ਦੇਣ ਲਈ ਇਸ ਮੁੱਦੇ ਨੂੰ ਵੋਟ-ਪਰਚੀ 'ਤੇ ਪਾਉਣ ਲਈ ਵੋਟ ਪਾਈ ਸੀ। ਹਾਲਾਂਕਿ, Covid-19 ਮਹਾਮਾਰੀ ਕਰਕੇ ਤਜਵੀਜ਼ ਵਿੱਚ ਦੇਰ ਹੋ ਗਈ ਸੀ। ਗਵਰਨਰ Hochul ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਇਸ ਤਜਵੀਜ਼ ਵਿੱਚ ਤਰਮੀਮ ਕੀਤੀ ਸੀ ਅਤੇ ਸੈਨੇਟ ਨੇ ਇੱਕ ਵਾਰੀ ਫਿਰ ਇਸ ਨਵੰਬਰ ਵਿੱਚ ਇਸ ਨੂੰ ਵੋਟ-ਪਰਚੀ 'ਤੇ ਪਾਏ ਜਾਣ ਲਈ ਵੋਟ ਪਾਈ ਸੀ।
2021 ਵਿੱਚ, Mayor de Blasio ਨੇ ਸਾਡੇ ਸ਼ਹਿਰ ਵਿੱਚ ਬੁਨਿਆਦੀ ਨਸਲਪ੍ਰਸਤੀ ਦੀ ਪਛਾਣ (Racial Justice Commission) ਕਰਨ ਅਤੇ ਇਸ ਨੂੰ ਜੜ੍ਹੋਂ ਖ਼ਤਮ ਕਰਨ ਲਈ ਨਸਲੀ ਨਿਆ ਬਣਾਇਆ ਹੈ। ਉਹਨਾਂ ਦਾ ਟੀਚਾ ਕਾਲੇ, ਮੂਲ-ਨਿਵਾਸੀਆਂ, ਲੈਟਿੰਕਸ, ਏਸ਼ਿਆਈ, ਪੈਸੀਫ਼ਿਕ ਆਈਲੈਂਡਰ, ਮੱਧ-ਪੂਰਬੀ ਅਤੇ NYC ਵਿੱਚ ਗੋਰਿਆਂ ਨੂੰ ਛੱਡਕੇ ਹਰ ਰੰਗ ਦੇ ਲੋਕਾਂ ਲਈ ਹਕੂਮਤ, ਪਹੁੰਚ ਅਤੇ ਮੌਕਿਆਂ ਦੇ ਰਾਹ ਵਿੱਚ ਆਉਣ ਵਾਲ਼ੇ ਅੜਿੱਕਿਆਂ ਨੂੰ ਘਟਾਉਣਾ ਹੈ। ਇਹ ਟੀਚਾ ਹਾਸਿਲ ਕਰਨ ਲਈ ਕਮਿਸ਼ਨ, ਸਿਟੀ ਚਾਰਟਰ ਵਿੱਚ ਤਬਦੀਲੀਆਂ ਕਰਨ ਵਾਸਤੇ ਤਜਵੀਜ਼ ਕਰ ਸਕਦਾ ਹੈ, ਜੋ ਇਹ ਤੈਅ ਕਰਦਾ ਹੈ ਕਿ ਸਾਡਾ ਸ਼ਹਿਰ ਕੰਮ ਅਤੇ ਹਕੂਮਤ ਕਿਵੇਂ ਕਰਦਾ ਹੈ। ਸ਼ਹਿਰ ਭਰ ਲਈ ਤਿੰਨ ਤਜਵੀਜ਼ਾਂ, ਸਿਟੀ ਚਾਰਟਰ ਵਿੱਚ ਤਰਮੀਮਾਂ ਬਾਰੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਹਨ।
ਤਜਵੀਜ਼ਾਂ 'ਤੇ ਇੱਕ ਨਜ਼ਰ
ਵੋਟ-ਪਰਚੀ 'ਤੇ ਤਜਵੀਜ਼ 1: 2022 ਦਾ ਸਾਫ਼ ਪਾਣੀ, 'ਸਾਫ਼ ਹਵਾ ਅਤੇ ਗ੍ਰੀਨ ਜੌਬਸ ਐਨਵਾਇਰਨਮੈਂਟਲ ਬੌਂਡ ਐਕਟ (Clean Water, Clean Air, And Green Jobs Environmental Bond Act)
ਇਹ ਤਜਵੀਜ਼ ਵਾਤਾਵਰਣ ਸਬੰਧੀ ਪ੍ਰੋਜੈਕਟਾਂ ਲਈ ਰਕਮਾਂ ਜਾਰੀ ਕਰਨ ਵਾਸਤੇ ਸਟੇਟ ਬੌਂਡ ਵੇਚਣ ਦੀ ਮੰਜ਼ੂਰੀ ਦਏਗੀ।
ਵੋਟ-ਪਰਚੀ 'ਤੇ ਤਜਵੀਜ਼ 2: ਸਰਕਾਰ ਨੂੰ ਸੇਧ ਦੇਣ ਲਈ ਕਦਰਾਂ-ਕੀਮਤਾਂ ਬਾਰੇ ਸਟੇਟਮੈਂਟ ਸ਼ਾਮਿਲ ਕਰਨੀ
ਇਹ ਤਜਵੀਜ਼ ਹੇਠਾਂ ਦਿੱਤਿਆਂ ਲਈ New York City ਚਾਰਟਰ ਵਿੱਚ ਤਰਮੀਮ ਕਰੇਗੀ:
ਇਹ ਤਜਵੀਜ਼ New York City ਚਾਰਟਰ ਲਈ ਭੂਮਿਕਾ ਦੇ ਤੌਰ 'ਤੇ ਜਾਣੀ ਜਾਂਦੀ ਭੂਮਿਕਾ ਸਬੰਧੀ ਟੈਕਸਟ ਸ਼ਾਮਿਲ ਕਰੇਗੀ। ਇਹ ਭੂਮਿਕਾ ਸਾਰੇ ਨਿਊ ਯਾੱਰਕਰ ਲਈ ਨਿਆ ਅਤੇ ਨਿਰਪੱਖਤਾ ਨੂੰ ਉਤਸਾਹ ਦੇਣ ਲਈ ਸ਼ਹਿਰ ਦੀ ਸਰਕਾਰ ਵਾਸਤੇ ਸੇਧ ਦੇਣ ਵਾਲ਼ੇ ਸਿਧਾਂਤ ਵਜੋਂ ਕੰਮ ਕੰਮ ਕਰੇਗੀ।
ਵੋਟ-ਪਰਚੀ 'ਤੇ ਤਜਵੀਜ਼ 3: ਨਸਲੀ ਬਰਾਬਰੀ ਬਾਰੇ ਦਫ਼ਤਰ (Office of Racial Equity), ਪਲਾਨ ਅਤੇ ਕਮਿਸ਼ਨ ਬਣਾਉਣਾ
ਇਹ ਤਜਵੀਜ਼ ਨਸਲੀ ਬਰਾਬਰੀ ਬਾਰੇ ਦਫ਼ਤਰ (Office of Racial Equity) ਬਣਾਏਗੀ, ਜਿਸ ਲਈ ਹਰ ਦੋ ਸਾਲ ਵਿੱਚ ਪੂਰੇ ਸ਼ਹਿਰ ਵਿੱਚ ਨਸਲੀ ਬਰਾਬਰੀ ਬਾਰੇ ਪਲਾਨ (Racial Equity Plan) ਦੀ ਲੋੜ ਪਏਗੀ ਅਤੇ ਨਸਲੀ ਬਰਾਬਰੀ ਬਾਰੇ ਕਮਿਸ਼ਨ (Commission on Racial Equity)ਵੀ ਬਣਾਉਣਾ ਪਏਗਾ।
ਵੋਟ-ਪਰਚੀ 'ਤੇ ਤਜਵੀਜ਼ 4: ਰਹਿਣ-ਸਹਿਣ ਦੀ ਅਸਲ ਲਾਗਤ ਦਾ ਪਤਾ ਲਾਉਣਾ (Measure the True Cost of Living)
ਇਸ ਤਜਵੀਜ਼ ਨਾਲ, ਸ਼ਹਿਰ ਨੂੰ ਸ਼ਹਿਰੀਆਂਂ ਦੇ ਰਹਿਣ-ਸਹਿਣ ਦੀ ਅਸਲ ਲਾਗਤ ਦਾ ਪਤਾ ਲਾਉਣਾ ਪਏਗਾ।