ਸਮਾਲ ਸਿਟੀ ਸਕੂਲ ਡਿਸਟ੍ਰਿਕਟ ਨੂੰ ਕਰਜ਼ੇ ਦੀ ਖ਼ਾਸ ਸੰਵਿਧਾਨਕ ਬੰਦਿਸ਼ ਤੋਂ ਹਟਾਉਣਾ

ਤੁਹਾਨੂੰ ਵੋਟ-ਪਰਚੀ 'ਤੇ ਕੀ ਨਜ਼ਰ ਆਏਗਾ:

ਸੰਵਿਧਾਨ ਦੇ ਆਰਟੀਕਲ 8, ਸੈਕਸ਼ਨ 4 ਦੀ ਤਜਵੀਜ਼ਸ਼ੁਦਾ ਸੋਧ ਨੇ ਇਸ ਸਮੇਂ ਛੋਟੇ ਸ਼ਹਿਰ ਦੀਆਂ ਸਕੂਲ ਡਿਸਟ੍ਰਿਕਟ 'ਤੇ ਲੱਗੀ ਵਿਸ਼ੇਸ਼ ਸੰਵਿਧਾਨਕ ਕਰਜ਼ੇ ਦੀ ਸੀਮਾ ਨੂੰ ਹਟਾ ਦਿੱਤਾ ਹੈ, ਇਸ ਲਈ ਉਹਨਾਂ ਨੂੰ ਹੋਰ ਸਾਰੀਆਂ ਸਕੂਲ ਡਿਸਟ੍ਰਿਕਟ ਵਾਂਗ ਹੀ ਕਰਜ਼ਾ ਮਿਲੇਗਾ। 

ਤਜਵੀਜ਼ ਦਾ ਸਾਰ:

ਇਹ ਸੰਵਿਧਾਨਕ ਤਰਮੀਮ ਛੋਟੇ ਸ਼ਹਿਰ ਦੀਆਂ ਸਕੂਲ ਡਿਸਟ੍ਰਿਕਟ ਲਈ ਕਰਜ਼ੇ ਦੀ ਖ਼ਾਸ ਬੰਦਿਸ਼ ਨੂੰ ਹਟਾਉਂਦੀ ਹੈ। ਸਾਰੀਆਂ ਸਕੂਲ ਡਿਸਟ੍ਰਿਕਟ ਲਈ ਸਟੇਟ ਦੇ ਕਾਨੂੰਨ ਵਿੱਚ ਕਰਜ਼ੇ ਦੀ ਬੰਦਿਸ਼ ਤਿਆਰ ਕੀਤੀ ਜਾਏਗੀ।

ਛੋਟੇ ਸ਼ਹਿਰ ਦੀ ਸਕੂਲ ਡਿਸਟ੍ਰਿਕਟ ਉਹ ਹੁੰਦੀ ਹੈ, ਜਿਸ ਵਿੱਚ ਛੋਟੇ ਸ਼ਹਿਰ ਦਾ ਕੁਝ ਹਿੱਸਾ ਸ਼ਾਮਿਲ ਹੁੰਦਾ ਹੈ। ਛੋਟਾ ਸ਼ਹਿਰ ਇੱਕ ਅਜਿਹਾ ਸ਼ਹਿਰ ਹੈ, ਜਿਸ ਵਿੱਚ ਇੱਕ ਲੱਖ ਪੱਚੀ ਹਜ਼ਾਰ ਤੋਂ ਘੱਟ ਲੋਕ ਹੁੰਦੇ ਹਨ।

ਸਟੇਟ ਦਾ ਸੰਵਿਧਾਨ ਇਹ ਬੰਦਿਸ਼ ਲਾਉਂਦਾ ਹੈ ਕਿ ਇੱਕ ਛੋਟੇ ਸ਼ਹਿਰ ਦੀ ਸਕੂਲ ਡਿਸਟ੍ਰਿਕਟ ਕਿੰਨਾ ਕਰਜ਼ਾ ਲੈ ਸਕਦੀ ਹੈ। ਉਹਨਾਂ ਸਕੂਲਾਂ ਦਾ ਕਰਜ਼ਾ ਡਿਸਟ੍ਰਿਕਟ ਵਿੱਚ ਟੈਕਸ ਵਾਲੀ ਰੀਅਲ ਐਸਟੇਟ ਦੇ ਮੁੱਲ ਦੇ ਪੰਜ ਫ਼ੀਸਦ ਤੋਂ ਵੱਧ ਨਹੀਂ ਹੋ ਸਕਦਾ। ਕੁਝ ਖ਼ਰਚਿਆਂ ਲਈ ਛੋਟ ਦਿੱਤੀ ਗਈ ਹੈ। ਹੋਰ ਸਕੂਲ ਡਿਸਟ੍ਰਿਕਟ ਸੰਵਿਧਾਨਕ ਕਰਜ਼ੇ ਦੀ ਬੰਦਿਸ਼ ਹੇਠ ਨਹੀਂ ਹਨ, ਪਰ ਸਟੇਟ ਦੇ ਕਾਨੂੰਨ ਵਲੋਂ ਦਿੱਤੀ ਗਈ ਕਰਜ਼ੇ ਦੀ ਇੱਕ ਅਲੱਗ ਸੀਮਾ ਹੈ। ਸਟੇਟ ਦਾ ਕਾਨੂੰਨ ਕਹਿੰਦਾ ਹੈ ਕਿ ਉਹਨਾਂ ਦਾ ਕਰਜ਼ਾ ਟੈਕਸ ਵਾਲੀ ਅਸਲ ਸੰਪਤੀ ਦੇ ਮੁੱਲ ਦੇ ਦੱਸ ਫ਼ੀਸਦ ਤੋਂ ਵੱਧ ਨਹੀਂ ਹੋ ਸਕਦਾ। ਜੇ ਇਹ ਸੰਵਿਧਾਨਕ ਤਰਮੀਮ ਪਾਸ ਹੋ ਜਾਂਦੀ ਹੈ, ਤਾਂ ਛੋਟੇ ਸ਼ਹਿਰ ਦੀਆਂ ਸਕੂਲ ਡਿਸਟ੍ਰਿਕਟ ਵਿਧਾਨਕਾਰੀ ਕਾਰਵਾਈ ਰਾਹੀਂ ਪਾਸ ਕੀਤੇ ਗਏ ਕਾਨੂੰਨ ਨਾਲ ਹੋਰਨਾਂ ਸਕੂਲ ਡਿਸਟ੍ਰਿਕਟ ਵਾਂਗ ਹੀ ਕਰਜ਼ੇ ਦੀ ਸੀਮਾ ਦੇ ਯੋਗ ਹੋਣਗੀਆਂ।

ਜੇ ਇਹ ਤਜਵੀਜ਼ ਪਾਸ ਹੁੰਦੀ ਹੈ:

ਛੋਟੇ ਸ਼ਹਿਰ ਦੀਆਂ ਸਕੂਲ ਡਿਸਟ੍ਰਿਕਟ, ਹੋਰਨਾਂ ਸਕੂਲ ਡਿਸਟ੍ਰਿਕਟ ਵਾਂਗ ਕਾਨੂੰਨ ਰਾਹੀਂ ਪਾਸ ਕੀਤੀ ਗਈ ਇੱਕੋ ਜਿਹੀ ਸੀਮਾ ਦੇ ਯੋਗ ਹੋਣਗੀਆਂ।

ਟਿੱਪਣੀ ਲਈ ਪਬਲਿਕ ਬੇਨਤੀ

25 ਅਗਸਤ ਤੋਂ 13 ਸਿਤੰਬਰ ਤੱਕ, ਚੋਣ-ਪ੍ਰਚਾਰ ਸਬੰਧੀ ਫਾਇਨਾਂਸ ("CFB") ਨੇ ਹਰੇਕ ਤਜਵੀਜ਼ਾਂ ਵਾਲੀ ਵੋਟ-ਪਰਚੀ ਦੇ ਰਾਹ ਦੀ ਹਿਮਾਇਤ ਅਤੇ ਵਿਰੋਧ ਕਰਨ ਵਾਲੇ ਬਿਆਨਾਂ ਲਈ ਜਨਤਾ ਨੂੰ ਬੇਨਤੀ ਕੀਤੀ। CFB ਨੇ NYC Votes ਵੈੱਬਸਾਈਟ, ਭਾਈਚਾਰਕ ਆਊਟਰੀਚ, ਅਤੇ ਸੋਸ਼ਲ ਮੀਡੀਆ ਰਾਹੀਂ ਬਿਆਨ ਮੰਗੇ ਸਨ। ਕੋਈ ਜਵਾਬ ਨਹੀਂ ਮਿਲਿਆ।

ਮੁੱਖ ਤਾਰੀਖ਼ਾਂ

  • Change of Address Deadline | Primary Election

    ਸੋਮਵਾਰ, 9 ਜੂਨ, 2025
  • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼ | ਪ੍ਰਮੁੱਖ ਚੋਣਾਂ

    ਸ਼ਨਿਚਰਵਾਰ, 14 ਜੂਨ, 2025
  • ਅਗਾਊਂ ਵੋਟਿੰਗ | ਪ੍ਰਮੁੱਖ ਚੋਣਾਂ

    ਸ਼ਨਿਚਰਵਾਰ, 14 ਜੂਨ, 2025 - ਐਤਵਾਰ, 22 ਜੂਨ, 2025
  • ਪ੍ਰਮੁਖ ਚੋਣ-ਦਿਵਸ

    ਮੰਗਲਵਾਰ, 24 ਜੂਨ, 2025