NYC ਵਿੱਚ ਅਗਾਊਂ ਵੋਟਿੰਗ ਖੁੱਲੀ ਹੈ! ਹੁਣ ਐਤਵਾਰ, 2 ਨਵੰਬਰ ਨੂੰ ਅਗਾਊਂ ਵੋਟ ਪਾਓ। ਹੋਰ ਜਾਣੋ →​​ 

ਸਿਟੀ ਕੌਂਸਲ ਕੀ ਕਰਦੀ ਹੈ?​​ 

ਸਿਟੀ ਕੌਂਸਲ, ਨਿਊਯਾੱਰਕ ਸਿਟੀ ਦੀ ਸਰਕਾਰ ਦੀ ਵਿਧਾਨਕ ਜਾਂ ਕਾਨੂੰਨ ਬਣਾਉਣ ਵਾਲੀ ਬ੍ਰਾਂਚ ਹੈ। ਕੌਂਸਲ ਮੈਂਬਰ ਬਿਲ ਪੇਸ਼ ਕਰਦੇ ਹਨ ਅਤੇ ਵੋਟ ਦਿੰਦੇ ਹਨ, ਸਿਟੀ ਦੇ ਬਜਟ ਬਾਰੇ ਗੱਲਬਾਤ ਕਰਦੇ ਅਤੇ ਮੰਜ਼ੂਰੀ ਦਿੰਦੇ ਹਨ, ਸਿਟੀ ਏਜੰਸੀਆਂ ਦੀ ਨਿਗਰਾਨੀ ਕਰਦੇ ਹਨ, ਅਤੇ ਜ਼ਮੀਨ ਦੀ ਵਰਤੋਂ ਬਾਰੇ ਫ਼ੈੈਸਲੇ ਲੈਂਦੇ ਹਨ।​​ 

ਚੁਣੇ ਗਏ ਦਫ਼ਤਰਾਂ ਬਾਰੇ ਹੋਰ ਜਾਣੋ​​ 

ਵੋਟ-ਪਰਚੀ 'ਤੇ ਉਮੀਦਵਾਰ​​ 

NYC ਮੈਚਿੰਗ ਫ਼ੰਡਾਂ ਸਬੰਧੀ ਪ੍ਰੋਗਰਾਮ ਬਾਰੇ​​ 

ਨਿਊਯਾਰਕ ਸ਼ਹਿਰ ਦਾ ਕੈਮਪੇਨ ਫਾਇਨਾਂਸ ਬੋਰਡ ਦਾ ਮੈਚਿੰਗ ਫ਼ੰਡਾਂ ਸਬੰਧੀ ਪ੍ਰੋਗਰਾਮ, ਹਰ $8 ਨੂੰ ਇੱਕ ਸਥਾਨਕ ਦਾਨੀ ਤੋਂ $1 ਤੱਕ ਦੀ ਸਿਟੀ ਫ਼ੰਡਿੰਗ ਨਾਲ ਮਿਲਦਾ ਹੈ, ਜੋ ਸ਼ਹਿਰ ਦੇ ਉਮੀਦਵਾਰਾਂ ਨੂੰ ਖ਼ਾਸ ਹਿੱਤਾਂ ਦੀ ਬਜਾਇ ਆਪਣੇ ਭਾਈਚਾਰਿਆਂ 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸਾਹਿਤ ਕਰਦਾ ਹੈ।​​ 

NYC ਮੈਚਿੰਗ ਫ਼ੰਡਾਂ ਬਾਰੇ ਹੋਰ ਜਾਣੋ​​ 

ਵੋਟ-ਪਰਚੀ 'ਤੇ ਹੋਰ ਦਫ਼ਤਰ​​ 

ਸਿਟੀ ਕੌਂਸਲ ਤੋਂ ਅਲਾਵਾ, ਤੁਹਾਡੀ ਸਿਆਸੀ ਪਾਰਟੀ ਅਤੇ ਜਿੱਥੇ ਤੁਸੀਂ ਰਹਿੰਦੇ ਨੂੰ ਧਿਆਨ ਵਿੱਚ ਰੱਖਦਿਆਂ ਤੁਹਾਡੀ ਵੋਟ-ਪਰਚੀ 'ਤੇ ਹੋਰ ਗ਼ੈਰ-ਸ਼ਹਿਰੀ ਦਫ਼ਤਰ ਹੋ ਸਕਦੇ ਹਨ:​​ 

  • ਡਿਸਟ੍ਰਿਕਟ ਅਟਾੱਰਨੀ​​ 
  • ਸਿਵਿਲ ਅਦਾਲਤ ਦੇ ਜੱਜ​​ 

ਤੁਹਾਡੀ ਵੋਟ-ਪਰਚੀ 'ਤੇ ਮੁਕਾਬਲਾ ਕਰਨ ਵਾਲਿਆਂ ਦੀ ਪੂਰੀ ਸੂਚੀ, ਇਸ ਵਿੱਚ ਉਮੀਦਵਾਰ ਸ਼ਾਮਿਲ ਹੁੰਦੇ ਹਨ, ਦਾ ਪਤਾ ਲਾਉਣ ਲਈ ਤੁਸੀਂ ਚੋਣ ਬੋਰਡ (Board of Elections) ਦੀ ਵੋਟਾਂ ਪੈਣ ਦੀ ਥਾਂ ਦੇ ਲੋਕੇਟਰ ਤੱਕ ਜਾ ਸਕਦੇ ਹੋ ਅਤੇ ਆਪਣਾ ਪਤਾ ਭਰੋ। ਆਪਣਾ ਪਤਾ ਭਰਨ ਤੋਂ ਬਾਅਦ, ਤੁਸੀਂ ਪੇਜ ਦੇ ਸਭ ਤੋਂ ਉੱਪਰ ਦਿੱਤੇ “ਸੈਂਪਲ ਵੋਟ-ਪਰਚੀ ਵੇਖੋ (View Sample Ballot)” 'ਤੇ ਕਲਿੱਕ ਕਰੋ।​​ 

ਚੋਣ ਬੋਰਡ (Board of Elections) ਵੋਟਾਂ ਪੈਣ ਦੀ ਥਾਂ ਦੇ ਲੋਕੇਟਰ 'ਤੇ ਜਾਓ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

ਚੋਣਾਂ ਬਾਰੇ ਬੋਰਡ (The Board of Elections) ਦੀ ਵੈਬਸਾਈਟ 'ਤੇ ਜਾਓ ਅਤੇ ਆਪਣੀ ਵੋਟ ਪਾਉਣ ਵਾਲ਼ੀ ਥਾਂ ਲੱਭਣ ਲਈ ਆਪਣਾ ਪਤਾ ਭਰੋ।​​ 

ਮੁੱਖ ਤਾਰੀਖ਼ਾਂ​​ 

  • ਅਗਾਊਂ ਵੋਟਿੰਗ | ਆਮ ਚੋਣਾਂ​​ 

    ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025​​ 
  • ਡਾਕ ਰਾਹੀਂ ਵੋਟ ਪਾਉਣ ਦੀ ਅਰਜ਼ੀ ਦੀ ਅੰਤਮ ਤਾਰੀਖ਼ (ਵਿਅਕਤੀਗਤ)​​ 

    ਸੋਮਵਾਰ, 3 ਨਵੰਬਰ, 2025​​ 
  • ਚੋਣ-ਦਿਵਸ​​ 

    ਮੰਗਲਵਾਰ, 4 ਨਵੰਬਰ, 2025​​