ਵੋਟ ਪੈਣ ਦੀਆਂ ਥਾਵਾਂ ਦੇ
ਵੋਟ-ਪਰਚੀ 'ਤੇ ਹੋਰ ਦਫ਼ਤਰ
ਸਿਟੀ ਕੌਂਸਲ ਤੋਂ ਅਲਾਵਾ, ਤੁਹਾਡੀ ਸਿਆਸੀ ਪਾਰਟੀ ਅਤੇ ਜਿੱਥੇ ਤੁਸੀਂ ਰਹਿੰਦੇ ਨੂੰ ਧਿਆਨ ਵਿੱਚ ਰੱਖਦਿਆਂ ਤੁਹਾਡੀ ਵੋਟ-ਪਰਚੀ 'ਤੇ ਹੋਰ ਗ਼ੈਰ-ਸ਼ਹਿਰੀ ਦਫ਼ਤਰ ਹੋ ਸਕਦੇ ਹਨ:
- ਡਿਸਟ੍ਰਿਕਟ ਅਟਾੱਰਨੀ
- ਸਿਵਿਲ ਕੋਰਟ
- ਅਦਾਲਤੀ ਸਮਾਗਮ ਲਈ ਡੈਲੀਗੇਟ
- ਅਦਾਲਤੀ ਸਮਾਗਮ ਲਈ ਬਦਲਵੇਂ ਡੈਲੀਗੇਟ/ਨੁਮਾਇੰਦਾ
- ਕਾਉਂਟੀ ਕਮੇਟੀ
- ਡਿਸਟ੍ਰਿਕਟ ਲੀਡਰ
ਤੁਹਾਡੀ ਵੋਟ-ਪਰਚੀ 'ਤੇ ਮੁਕਾਬਲਾ ਕਰਨ ਵਾਲਿਆਂ ਦੀ ਪੂਰੀ ਸੂਚੀ, ਇਸ ਵਿੱਚ ਉਮੀਦਵਾਰ ਸ਼ਾਮਿਲ ਹੁੰਦੇ ਹਨ, ਦਾ ਪਤਾ ਲਾਉਣ ਲਈ ਤੁਸੀਂ ਚੋਣ ਬੋਰਡ (Board of Elections) ਦੀ ਵੋਟਾਂ ਪੈਣ ਦੀ ਥਾਂ ਦੇ ਲੋਕੇਟਰ ਤੱਕ ਜਾ ਸਕਦੇ ਹੋ ਅਤੇ ਆਪਣਾ ਪਤਾ ਭਰੋ। ਆਪਣਾ ਪਤਾ ਭਰਨ ਤੋਂ ਬਾਅਦ, ਤੁਸੀਂ ਪੇਜ ਦੇ ਸਭ ਤੋਂ ਉੱਪਰ ਦਿੱਤੇ “ਸੈਂਪਲ ਵੋਟ-ਪਰਚੀ ਵੇਖੋ (View Sample Ballot)” 'ਤੇ ਕਲਿੱਕ ਕਰੋ।
ਚੋਣ ਬੋਰਡ (Board of Elections) ਵੋਟਾਂ ਪੈਣ ਦੀ ਥਾਂ ਦੇ ਲੋਕੇਟਰ 'ਤੇ ਜਾਓ
ਇਹ ਤਰਜੀਹੀ ਚੋਣ ਹੈ
NYC ਸਿਟੀ ਕੌਂਸਲ ਵਰਗੇ ਸ਼ਹਿਰੀ ਦਫ਼ਤਰਾਂ ਲਈ ਪ੍ਰਮੁੱਖ ਚੋਣਾਂ ਵਿੱਚ ਤਰਜੀਹੀ ਵੋਟਿੰਗ ਦੀ ਵਰਤੋਂ ਕਰਦੀ ਹੈ। ਤਰਜੀਹੀ ਵੋਟਿੰਗ ਨਾਲ, ਸਿਰਫ਼ ਇੱਕ ਉਮੀਦਵਾਰ ਨੂੰ ਚੁਣਨ ਦੀ ਥਾਂ, ਤਰਜੀਹੀ ਤਰਤੀਬ ਵਿੱਚ ਤੁਸੀਂ ਪੰਜ ਉਮੀਦਵਾਰਾਂ ਤੱਕ ਨੂੰ ਰੈਂਕ ਦੇ ਸਕਦੇ ਹੋ।
ਵੋਟਰ ਗਾਈਡ ਬਾਰੇ
ਇਹ NYC ਦੀਆਂ ਅਧਿਕਾਰਤ ਜੂਨ 2023 ਦੀਆਂ ਪ੍ਰਮੁੱਖ ਚੋਣਾਂ ਦੀ ਵੋਟਰ ਗਾਈਡ ਦਾ ਡਿਜੀਟਲ ਅਨੁਵਾਦ ਹੈ। ਇਸ ਗਾਈਡ ਵਿਚਲੇ ਪ੍ਰੋਫ਼ਾਈਲ ਅਤੇ ਫੋਟੋਆਂ ਉਮੀਦਵਾਰਾਂ ਵਲੋਂ NYC Votes ਵਿੱਚ ਜਮ੍ਹਾ ਕਰਾਈਆਂ ਗਈਆਂ ਸਨ, ਉਹਨਾਂ ਸਾਰਿਆਂ ਨੇ ਪੁਸ਼ਟੀ ਕੀਤੀ ਹੈ ਕਿ ਦਿੱਤੀ ਗਈ ਜਾਣਕਾਰੀ ਉਹਨਾਂ ਦੀ ਬਿਹਤਰ ਜਾਣਕਾਰੀ ਅਨੁਸਾਰ ਸਹੀ ਹੈ। ਉਮੀਦਵਾਰ ਦੇ ਬਿਆਨਾਂ ਵਿੱਚ ਪ੍ਰਗਟਾਏ ਗਏ ਵਿਚਾਰ NYC Votes ਦੀ ਨੁਮਾਇੰਦਗੀ ਨਹੀਂ ਕਰਦੇ। ਇਸ ਗਾਈਡ ਉਹ ਸਾਰੇ ਉਮੀਦਵਾਰ ਸ਼ਾਮਿਲ ਹਨ, ਜਿਹਨਾਂ ਨੇ NYC Votes ਲਈ ਪ੍ਰੋਫਾਈਲ ਜਮ੍ਹਾ ਕਰਾਏ ਸਨ ਅਤੇ ਛਪਣ ਦੇ ਸਮੇਂ ਇਹਨਾਂ ਦੀ ਵੋਟ-ਪਰਚੀ 'ਤੇ ਹੋਣ ਦੀ ਉਮੀਦ ਕੀਤੀ ਜਾਂਦੀ ਹੈ।