ਘੱਟ-ਗਿਣਤੀ ਅਤੇ ਔਰਤਾਂ ਦੀ ਮਾਲਕੀ ਵਾਲੇ ਕਾਰੋਬਾਰੀ ਐਂਟਰਪ੍ਰਾਈਜ਼ (Minority and Women-Owned Business Enterprises, MWBES), ਫ਼ਿਲਮਾਂ ਦੇ ਪਰਮਿਟ ਅਤੇ ਪੁਰਾਣੇ ਦਸਤਾਵੇਜ਼ਾਂ ਦਾ ਜਾਇਜ਼ਾ ਲੈਣ ਬਾਰੇ ਬੋਰਡ

ਵੋਟ-ਪਰਚੀ 'ਤੇ ਇਹ ਤਜਵੀਜ਼ ਕਿਉਂ ਹੈ?

2024 ਦੇ ਚਾਰਟਰ ਦੀ ਸੋਧ ਕਰਨ ਬਾਰੇ ਕਮਿਸ਼ਨ (Charter Revision Commission) ਨੇ ਜਾਇਜ਼ਾ ਲਿਆ ਹੈ ਕਿ ਨਿਊਯਾਰਕ ਸਿਟੀ ਚਾਰਟਰ ਨੇ ਨਿਊਯਾਰਕ ਦੇ ਸਾਰੇ ਵਸਨੀਕਾਂ ਲਈ ਆਪਣੀ ਕੁਸ਼ਲਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਪਬਲਿਕ ਸੁਣਵਾਈ ਕਰਨ ਅਤੇ ਲੋਕਾਂ ਦੀ ਰਾਇ ਲੈਣ ਲਈ ਉਹਨਾਂ ਤੱਕ ਪਹੁੰਚ ਕਰਨ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਹੇਠਾਂ ਸੁਝਾਈਆਂ ਗਈਆਂ ਪੰਜ ਤਬਦੀਲੀਆਂ ਪੇਸ਼ ਕੀਤੀਆਂ ਸੀ।

ਇਹ ਤਜਵੀਜ਼ ਕੀ ਦੱਸਦੀ ਹੈ:

ਇਹ ਤਜਵੀਜ਼, ਚੀਫ਼ ਬਿਜ਼ਨਸ ਡਾਇਵਰਸਿਟੀ ਅਫ਼ਸਰ (CBDO) ਬਣਾਉਣ, ਮੇਅਰ ਨੂੰ ਫ਼ਿਲਮਾਂ ਦੇ ਪਰਮਿਟ ਜਾਰੀ ਕਰਨ ਅਤੇ ਪੁਰਾਣੇ ਦਸਤਾਵੇਜ਼ਾਂ ਵਾਲੇ ਬੋਰਡਾਂ ਨੂੰ ਇਕੱਠਿਆਂ ਕਰਨ ਵਾਲਾ ਦਫ਼ਤਰ ਬਣਾਉਣ ਦਾ ਅਖ਼ਤਿਆਰ ਦੇਣ ਲਈ ਸਿਟੀ ਚਾਰਟਰ ਵਿੱਚ ਤਰਮੀਮ ਕਰੇਗੀ।

"ਹਾਂ" ਦੀ ਵੋਟਿੰਗ MWBEs ਦੀ ਹਿਮਾਇਤ ਲਈ CBDO ਬਣਾਏਗੀ, ਉਹ ਮੇਅਰ ਨੂੰ ਫ਼ਿਲਮ ਦਾ ਪਰਮਿਟ ਜਾਰੀ ਕਰਨ ਅਤੇ ਦੋ ਬੋਰਡਾਂ ਨੂੰ ਇੱਕ ਕਰਨ ਵਾਲਾ ਦਫ਼ਤਰ ਤਿਆਰ ਕਰਨ ਦਾ ਅਖ਼ਤਿਆਰ ਦਿੰਦੀ ਹੈ। "ਨਹੀਂ" ਵੋਟਿੰਗ ਨਾਲ ਕਾਨੂੰਨ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ।

ਇਸ ਤਜਵੀਜ਼ ਦਾ ਕੀ ਮਤਲਬ ਹੈ:

ਇਹ ਤਜਵੀਜ਼ MWBEs ਦੀ ਮਦਦ ਕਰਨ ਲਈ ਇੱਕ ਨਵੀਂ ਭੂਮਿਕਾ ਤਿਆਰ ਕਰੇਗੀ, ਇਸ ਨਾਲ ਮੇਅਰ ਨੂੰ ਇਹ ਤੈਅ ਕਰਨ ਦੀ ਮੰਜ਼ੂਰੀ ਮਿਲੇਗੀ ਕਿ ਕਿਹੜੀ ਏਜੰਸੀ ਫ਼ਿਲਮ ਪਰਮਿਟ ਜਾਰੀ ਕਰਦੀ ਹੈ ਅਤੇ ਸ਼ਹਿਰ ਦੇ ਰਿਕਾੱਰਡਾਂ ਦਾ ਪ੍ਰਬੰਧ ਕਰਨ ਵਾਲੇ ਦੋ ਬੋਰਡਾਂ ਨੂੰ ਇੱਕ ਕਰ ਸਕੇਗਾ।

ਜੇ ਇਹ ਤਜਵੀਜ਼ ਪਾਸ ਹੁੰਦੀ ਹੈ:

ਇਸ ਤਜਵੀਜ਼ ਨਾਲ ਇਹ ਤਬਦੀਲੀਆਂ ਕਰਨ ਲਈ ਚਾਰਟਰ ਵਿੱਚ ਸੋਧ ਕਰਨੀ ਪਏਗੀ।

ਤਜਵੀਜਾਂ ਵਾਲੀ ਵੋਟ-ਪਰਚੀ 6 ਦੀ ਹਿਮਾਇਤ ਵਿਚਲੀ ਸਟੇਟਮੈਂਟ ਦਾ ਸਾਰ:

CFB ਨੂੰ ਤਜਵੀਜ਼ ਦੀ ਆਮ ਕਰਕੇ ਹਿਮਾਇਤ ਵਾਲੀਆਂ 1 ਲੋਕਾਂ ਦੀਆਂ ਟਿੱਪਣੀਆਂ ਮਿਲੀਆਂ ਹਨ 6। CFB ਨੂੰ ਸੰਸਥਾਵਾਂ ਤੋਂ ਕੋਈ ਟਿੱਪਣੀਆਂ ਨਹੀਂ ਮਿਲੀਆਂ।

ਤਜਵੀਜਾਂ ਵਾਲੀ ਵੋਟ-ਪਰਚੀ 6 ਦੀ ਹਿਮਾਇਤ ਵਿਚਲੀ ਸਟੇਟਮੈਂਟ ਦਾ ਸਾਰ:

CFB ਨੂੰ ਤਜਵੀਜ਼ ਦਾ ਵਿਰੋਧ ਕਰਨ ਵਾਲੀਆਂ 9 ਲੋਕਾਂ ਦੀਆਂ ਟਿੱਪਣੀਆਂ ਮਿਲੀਆਂ ਹਨ 6। ਟਿੱਪਣੀਆਂ ਵਿੱਚ ਚਿੰਤਾ ਪ੍ਰਗਟਾਈ ਗਈ ਹੈ ਕਿ ਇਹ ਤਜਵੀਜ਼ 6 ਅਸਬੰਧਿਤ ਮੁੱਦਿਆਂ ਨੂੰ ਇੱਕ ਤਜਵੀਜ਼ ਨਾਲ ਜੋੜਦੀ ਹੈ, ਇਸ ਨਾਲ ਸਰਕਾਰ ਦੇ ਅਮਲਾਂ ਵਿੱਚ ਸੁਧਾਰ ਨਹੀਂ ਹੋਏਗਾ ਜਾਂ ਨੌਕਰਸ਼ਾਹੀ ਵੀ ਘੱਟ ਨਹੀਂ ਹੋਏਗੀ ਅਤੇ ਬੋਰਡਾਂ ਨੂੰ ਮਿਲਾਉਣ ਵਾਲੇ ਚਾਰਟਰ ਵਿੱਚ ਸੋਧ ਬਾਰੇ ਕਮਿਸ਼ਨ ਦੀ ਥਾਂ ਇਸ ਨੂੰ ਪ੍ਰਸ਼ਾਸਨੀ ਤੌਰ 'ਤੇ ਸੰਭਾਲਿਆ ਜਾ ਸਕਦਾ ਹੈ। CFB ਨੂੰ ਹੇਠਾਂ ਦਿੱਤੀਆਂ ਸੰਸਥਾਵਾਂ ਤੋਂ ਟਿੱਪਣੀਆਂ ਮਿਲੀਆਂ ਹਨ:

  • ਨਿਗਰਾਨੀ ਤਕਨਾਲੌਜੀ ਦੀ ਨਿਗਰਾਨੀ ਬਾਰੇ ਪ੍ਰੋਜੈਕਟ
  • ਜੇਲਜ਼ ਐਕਸ਼ਨ ਕੁਲੀਸ਼ਨ ਅਤੇ HALT ਸੌਲਿਟਰੀ ਕੈਮਪੇਨ (JAC/HALT)
  • ਨਿਊਯਾਰਕ ਲੋਕਰਾਜ ਦੀ ਰਾਖੀ ਕਰਦਾ ਹੈ