ਇਸ ਸਾਲ ਵੋਟ-ਪਰਚੀ 'ਤੇ ਛੇ ਤਜਵੀਜਾਂ ਹਨ। ਤਜਵੀਜਾਂ ਵਾਲੀ ਵੋਟ-ਪਰਚੀ ਰਾਜ ਅਤੇ ਸਿਟੀ ਦੇ ਸਰਕਾਰੀ ਦਸਤਾਵੇਜਾਂ, ਰਾਜ ਦੇ ਸਵਿਧਾਨ ਅਤੇ ਸਿਟੀ ਚਾਰਟਰ ਵਿੱਚ ਸੁਝਾਏ ਗਏ ਢੁੱਕਵੇਂ ਬਦਲਾਵ ਹੁੰਦੀਆਂ ਹਨ। ਵੋਟਰਾਂ ਨੂੰ ਆਪਣੇ ਪਸੰਦੀਦਾ ਬਦਲਾਵਾਂ ਨੂੰ ਪਾਸ ਕਰਨ ਦਾ ਫੈਸਲਾ ਲੈਣ ਦਾ ਮੌਕਾ ਮਿਲਦਾ ਹੈ।
ਵੋਟ-ਪਰਚੀ 'ਤੇ ਤਜਵੀਜਾਂ ਵਾਲੀ ਵੋਟ-ਪਰਚੀ 1 ਕਿਉਂ ਹੈ?
ਇਹ ਤਜਵੀਜ ਨਿਊਯਾਰਕ ਰਾਜ ਦੇ ਸਵਿਧਾਨ ਵਿੱਚ ਬਦਲਾਅ ਲਿਆਵੇਗੀ। ਸਵਿਧਾਨ ਵਿੱਚ ਬਦਲਾਅ ਲਿਆਉਣ ਲਈ ਰਾਜ ਭਰ ਦੀ ਮਨਜ਼ੂਰੀ ਚਾਹੀਦੀ ਹੁੰਦੀ ਹੈ।
ਵੋਟ-ਪਰਚੀ 'ਤੇ ਤਜਵੀਜਾਂ ਵਾਲੀ ਵੋਟ-ਪਰਚੀ 2 ਤੋਂ 6 ਕਿਉਂ ਹੈ?
2025 ਚਾਰਟਰ ਸੋਧ ਕਮਿਸ਼ਨ ਨੇ ਨਿਊਯਾਰਕ ਸਿਟੀ ਚਾਰਟਰ ਦੀ ਸਮੀਖਿਆ ਕੀਤੀ ਹੈ, ਜਨਤਕ ਸੁਣਵਾਈਆਂ ਕੀਤੀਆਂ ਹਨ, ਆਮ ਲੋਕਾਂ ਦੀ ਰਾਇ 'ਤੇ ਵਿਚਾਰ ਕੀਤਾ ਹੈ ਅਤੇ ਚਾਰਟਰ ਲਈ ਪੰਜ ਤਬਦੀਲੀਆਂ ਸੁਝਾਈਆਂ ਹਨ।
ਬਿਆਨਾਂ ਦੇ ਸਾਰ
ਕੀ ਤੁਸੀਂ ਹਾਲੇ ਵੀ ਤਜਵੀਜਾਂ ਵਾਲੀ ਵੋਟ-ਪਰਚੀ ਬਾਰੇ ਉਲਝਣ ਵਿੱਚ ਹੋ? ਅਸੀਂ ਤੁਹਾਡੀ ਮਦਦ ਲਈ ਤਿਆਰ ਹਾਂ।
ਅਸੀਂ ਨਿਊਯਾਰਕ ਵਾਸੀਆਂ ਨੂੰ ਤਜਵੀਜਾਂ ਵਾਲੀ ਵੋਟ-ਪਰਚੀ 'ਤੇ ਆਪਣੇ ਬਿਆਨ ਜਮ੍ਹਾਂ ਕਰਵਾਉਣ ਲਈ ਕਿਹਾ ਸੀ ਕਿ ਤੁਸੀਂ ਉਨ੍ਹਾਂ ਦਾ ਸਮਰਥਨ ਕਰਦੇ ਹੋ ਜਾਂ ਵਿਰੋਧ। ਅਸੀਂ ਸਾਨੂੰ ਮਿਲੀਆਂ ਬੇਨਤੀਆਂ ਦਾ ਸਾਰ ਤਿਆਰ ਕੀਤਾ ਅਤੇ ਉਹਨਾਂ ਸਾਰਾਂਸ਼ਾਂ ਨੂੰ ਹੇਠਾਂ ਪ੍ਰਕਾਸ਼ਿਤ ਕੀਤਾ ਹੈ, ਤਾਂ ਜੋ ਤੁਸੀਂ ਫੈਸਲਾ ਲੈਣ ਤੋਂ ਪਹਿਲਾਂ ਹਰੇਕ ਤਜਵੀਜ ਦੇ ਹੱਕ ਅਤੇ ਵਿਰੋਧ ਵਿੱਚ ਦਿੱਤੀਆਂ ਗਈਆਂ ਮੁੱਖ ਦਲੀਲਾਂ ਨੂੰ ਧਿਆਨ ਵਿੱਚ ਰੱਖ ਸਕੋ।
ਅਸੀਂ ਆਮ ਲੋਕਾਂ ਦੀਆਂ ਬੇਨਤੀਆਂ ਨੂੰ ਨਿੱਜੀ ਰੱਖਿਆ, ਪਰ ਤੁਸੀਂ ਦੇਖ ਸਕਦੇ ਹੋ ਕਿ ਕਿਹੜੀਆਂ ਸੰਸਥਾਵਾਂ ਅਤੇ ਚੁਣੇ ਗਏ ਅਧਿਕਾਰੀ ਸ਼ਾਮਲ ਹਨ। ਕੁਝ ਮਾਮਲਿਆਂ ਵਿੱਚ, ਅਸੀਂ ਉਨ੍ਹਾਂ ਦੇ ਬਿਆਨਾਂ ਦੇ ਹਵਾਲੇ ਵੀ ਸ਼ਾਮਲ ਕੀਤੇ ਹਨ।
1. ਐਸੈਕਸ ਕਾਉਂਟੀ ਵਿੱਚ ਸਟੇਟ ਫੌਰੈਸਟ ਪ੍ਰੀਜ਼ਰਵ ਲੈਂਡ 'ਤੇ ਓਲੰਪਿਕ ਸਪੋਰਟਸ ਕੰਪਲੈਕਸ ਦੀ ਇਜਾਜ਼ਤ ਦੇਣ ਲਈ ਸੋਧ
ਇਸ ਤਜਵੀਜ ਨਾਲ ਨਿਊਯਾਰਕ ਦੀ ਐਸੈਕਸ ਕਾਉਂਟੀ ਵਿੱਚ ਓਲੰਪਿਕ ਸਪੋਰਟਸ ਕੰਪਲੈਕਸ ਵਿੱਚ ਨਵੇਂ ਸਕੀ ਟ੍ਰੇਲਾਂ ਦਾ ਪਸਾਰ ਸੰਭਵ ਹੋ ਸਕੇਗਾ। ਓਲੰਪਿਕ ਸਪੋਰਟਸ ਕੰਪਲੈਕਸ ਸਟੇਟ ਫੌਰੈਸਟ ਪ੍ਰੀਜ਼ਰਵ ਲੈਂਡ 'ਤੇ ਹੈ। ਇਸ ਤਜਵੀਜ ਮੁਤਾਬਕ ਨਿਊਯਾਰਕ ਰਾਜ ਨੂੰ Adirondack Park ਲਈ 2,500 ਏਕੜ ਦੀ ਸੁਰੱਖਿਅਤ ਫੌਰੈਸਟ ਲੈਂਡ ਦੇਣੀ ਪਵੇਗੀ।
2. ਸਿਟੀ ਭਰ ਵਿੱਚ ਵਧੇਰੇ ਕਿਫ਼ਾਇਤੀ ਹਾਉਸਿੰਗ ਲਈ ਫਾਸਟ ਟ੍ਰੈਕ ਕਿਫ਼ਾਇਤੀ ਹਾਉਸਿੰਗ
ਇਸ ਤਜਵੀਜ ਨਾਲ ਕੁਝ ਕਿਫ਼ਾਇਤੀ ਹਾਉਸਿੰਗ ਪ੍ਰੋਜੈਕਟਾਂ ਨੂੰ ਜਲਦੀ ਅੱਗੇ ਵਧਾਉਣ ਲਈ ਦੋ ਨਵੀਆਂ ਪ੍ਰਕਿਰਿਆਵਾਂ ਆਉਣਗੀਆਂ। ਪਹਿਲੀ ਪ੍ਰਕਿਰਿਆ ਜਨਤਕ ਵਿੱਤ ਵਾਲੇ ਕਿਫ਼ਾਇਤੀ ਹਾਉਸਿੰਗ ਪ੍ਰੋਜੈਕਟਾਂ ਲਈ ਹੈ। ਦੂਜੀ ਪ੍ਰਕਿਰਿਆ ਉਨ੍ਹਾਂ 12 ਭਾਈਚਾਰਕ ਡਿਸਟ੍ਰਿਕਟਾਂ ਵਿੱਚ ਕਿਫ਼ਾਇਤੀ ਹਾਉਸਿੰਗ ਪ੍ਰੋਜੈਕਟਾਂ ਲਈ ਹੈ ਜਿੱਥੇ ਕਿਫ਼ਾਇਤੀ ਹਾਉਸਿੰਗ ਵਿਕਾਸ ਸਭ ਤੋਂ ਘੱਟ ਹੁੰਦਾ ਹੈ।
3. ਆਮ ਰਿਹਾਇਸ਼ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਨੂੰ ਸੌਖਾ ਬਣਾਉਣਾ
ਇਸ ਤਜਵੀਜ ਨਾਲ ਕੁਝ ਜ਼ਮੀਨੀ ਵਰਤੋਂ ਵਾਲੇ ਪ੍ਰੋਜੈਕਟਾਂ ਲਈ ਇੱਕ ਤੇਜ਼ ਸਮੀਖਿਆ ਪ੍ਰਕਿਰਿਆ ਤਿਆਰ ਹੋਵੇਗੀ, ਜਿਵੇਂ ਕਿ ਜ਼ਮੀਨ ਦੀ ਵਰਤੋਂ ਦੇ ਤਰੀਕੇ ਨੂੰ ਬਦਲਣਾ ਅਤੇ ਸਿਟੀ ਨੂੰ ਬਹੁਤ ਖਰਾਬ ਮੌਸਮ ਜਾਂ ਹੋਰ ਭਵਿੱਖੀ ਚੁਣੌਤੀਆਂ ਲਈ ਤਿਆਰ ਕਰਦੇ ਛੋਟੇ ਪ੍ਰੋਜੈਕਟ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪ੍ਰੋਜੈਕਟਾਂ ਲਈ, ਤਜਵੀਜ ਕੀਤੀ ਪ੍ਰਕਿਰਿਆ ਸਿਟੀ ਕੌਂਸਲ ਵੱਲੋਂ ਕੀਤੀ ਜਾਂਦੀ ਅੰਤਮ ਸਮੀਖਿਆ ਨੂੰ ਹਟਾ ਦੇਵੇਗੀ।
4. ਕੌਂਸਲ, ਬਰੋ, ਅਤੇ ਸਿਟੀ ਭਰ ਦੀ ਨੁਮਾਇੰਦਗੀ ਨਾਲ ਇੱਕ ਕਿਫ਼ਾਇਤੀ ਹਾਉਸਿੰਗ ਅਪੀਲ ਬੋਰਡ ਸਥਾਪਤ ਕਰਨਾ
ਇਸ ਤਜਵੀਜ ਨਾਲ ਸਿਟੀ ਕੌਂਸਲ ਵੱਲੋਂ ਕਿਸੇ ਕਿਫ਼ਾਇਤੀ ਹਾਉਸਿੰਗ ਪ੍ਰੋਜੈਕਟ ਨੂੰ ਰੱਦ ਕਰਨ ਜਾਂ ਬਦਲਣ ਸਮੇਂ ਮੌਜੂਦਾ ਜ਼ਮੀਨੀ ਵਰਤੋਂ ਸਮੀਖਿਆ ਪ੍ਰਕਿਰਿਆ ਬਦਲ ਜਾਵੇਗੀ। ਇਸ ਤਜਵੀਜ ਨਾਲ ਇੱਕ ਕਿਫ਼ਾਇਤੀ ਹਾਉਸਿੰਗ ਅਪੀਲ ਬੋਰਡ (Affordable Housing Appeals Board) ਸਥਾਪਤ ਹੋਵੇਗਾ, ਜਿਸ ਵਿੱਚ ਸਥਾਨਕ ਬਰੋ ਦਾ ਪ੍ਰਧਾਨ, ਸਿਟੀ ਕੌਂਸਲ ਸਪੀਕਰ ਅਤੇ ਮੇਅਰ ਸ਼ਾਮਲ ਹੋਣਗੇ। ਇਸ ਤਜਵੀਜ ਨਾਲ ਅਪੀਲ ਬੋਰਡ ਨੂੰ ਇੱਕ ਮੁਕਾਬਲੇ ਦੋ ਵੋਟਾਂ ਨਾਲ ਸਿਟੀ ਕੌਂਸਲ ਦੇ ਫੈਸਲੇ ਨੂੰ ਬਦਲਣ ਦੀ ਤਾਕਤ ਮਿਲ ਜਾਵੇਗੀ।
5. ਸਿਟੀ ਦੇ ਕੰਮਾਂ ਨੂੰ ਆਧੁਨਿਕ ਬਣਾਉਣ ਲਈ ਇੱਕ ਡਿਜੀਟਲ ਸਿਟੀ ਮੈਪ ਤਿਆਰ ਕਰਨਾ
ਇਸ ਤਜਵੀਜ ਨਾਲ ਸਿਟੀ ਪਲੈਨਿੰਗ ਵਿਭਾਗ (Department of City Planning, DCP) ਸਿੰਗਲ ਸਿਟੀ ਮੈਪ (City Map) ਬਣਾਉਣ, ਪ੍ਰਬੰਧਨ ਅਤੇ ਡਿਜੀਟਾਈਜ਼ ਕਰਨ ਲਈ ਜ਼ਿੰਮੇਵਾਰ ਹੋਵੇਗਾ।
6. ਵੋਟਰਾਂ ਦੀ ਭਾਗੀਦਾਰੀ ਵਧਾਉਣ ਲਈ ਸਥਾਨਕ ਚੋਣਾਂ ਨੂੰ ਰਾਸ਼ਟਰਪਤੀ ਚੋਣ ਸਾਲਾਂ ਵਿੱਚ ਕਰਵਾਉਣਾ
ਇਸ ਤਜਵੀਜ ਨਾਲ ਸਿਟੀ ਦੀਆਂ ਚੋਣਾਂ ਸੰਘੀ ਰਾਸ਼ਟਰਪਤੀ ਚੋਣਾਂ ਵਾਲੇ ਸਾਲ ਵਿੱਚ ਹੀ ਹੋਣਗੀਆਂ।
ਵੋਟਰ ਗਾਈਡ ਵਿੱਚ ਬਿਆਨਾਂ ਦਾ ਪ੍ਰਕਾਸ਼ਨ ਯਕੀਨੀ ਨਹੀਂ ਹੈ। ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ/NYC Votes ਵੋਟਰ ਗਾਈਡ 'ਤੇ ਸੰਪਾਦਕੀ ਨਿਯੰਤਰਣ ਰੱਖਦਾ ਹੈ ਅਤੇ ਕਿਸੇ ਵੀ ਜਨਤਕ ਬਿਆਨ ਨੂੰ ਸੰਪਾਦਿਤ ਕਰ ਸਕਦਾ ਹੈ, ਸੰਖੇਪ ਕਰ ਸਕਦਾ ਹੈ, ਜਾਂ ਪ੍ਰਕਾਸ਼ਿਤ ਕਰਨ ਤੋਂ ਇਨਕਾਰ ਕਰ ਸਕਦਾ ਹੈ।