ਤੁਹਾਨੂੰ ਵੋਟ-ਪਰਚੀ 'ਤੇ ਜੋ ਦਿਖਾਈ ਦਿੰਦਾ ਹੈ ਉਹ​​ 

ਸਟੇਟ ਫੌਰੈਸਟ ਪ੍ਰੀਜ਼ਰਵ ਲੈਂਡ 'ਤੇ ਸਕੀਇੰਗ ਅਤੇ ਸੰਬੰਧਿਤ ਟ੍ਰੇਲ ਸਹੂਲਤਾਂ ਦੀ ਇਜਾਜ਼ਤ ਦਿੰਦਾ ਹੈ। ਇਹ ਸਾਈਟ 1,039 ਏਕੜ ਦੀ ਹੈ। ਇਸ ਲਈ ਰਾਜ ਨੂੰ Adirondack Park ਵਿੱਚ 2,500 ਏਕੜ ਨਵੀਂ ਫੌਰੈਸਟ ਲੈਂਡ ਜੋੜਨ ਦੀ ਲੋੜ ਹੈ।​​ 

'ਹਾਂ' ਵੋਟ Adirondack ਫੌਰੈਸਟ ਰਿਜ਼ਰਵ ਵਿੱਚ ਸਕੀਇੰਗ ਅਤੇ ਸੰਬੰਧਿਤ ਟ੍ਰੇਲ ਸਹੂਲਤਾਂ ਨੂੰ ਅਧਿਕਾਰਤ ਕਰਦੀ ਹੈ।​​ 

'ਨਹੀਂ' ਵੋਟ ਇਸ ਵਰਤੋਂ ਨੂੰ ਅਧਿਕਾਰਤ ਨਹੀਂ ਕਰਦੀ ਹੈ।​​ 

ਇਹ ਤਜਵੀਜ ਕੀ ਦੱਸਦੀ ਹੈ​​ 

ਇਸ ਤਜਵੀਜ ਨਾਲ ਨਿਊਯਾਰਕ ਦੀ ਐਸੈਕਸ ਕਾਉਂਟੀ ਵਿੱਚ ਓਲੰਪਿਕ ਸਪੋਰਟਸ ਕੰਪਲੈਕਸ ਵਿੱਚ ਨਵੇਂ ਸਕੀ ਟ੍ਰੇਲਾਂ ਦਾ ਪਸਾਰ ਸੰਭਵ ਹੋ ਸਕੇਗਾ। ਓਲੰਪਿਕ ਸਪੋਰਟਸ ਕੰਪਲੈਕਸ ਸਟੇਟ ਫੌਰੈਸਟ ਪ੍ਰੀਜ਼ਰਵ ਲੈਂਡ 'ਤੇ ਹੈ। ਇਸ ਤਜਵੀਜ ਮੁਤਾਬਕ ਨਿਊਯਾਰਕ ਰਾਜ ਨੂੰ Adirondack Park ਲਈ 2,500 ਏਕੜ ਦੀ ਸੁਰੱਖਿਅਤ ਫੌਰੈਸਟ ਲੈਂਡ ਦੇਣੀ ਪਵੇਗੀ।​​ 

ਇਸ ਤਜਵੀਜ ਦਾ ਕੀ ਮਤਲਬ ਹੈ​​ 

ਮੌਜੂਦਾ ਸਮੇਂ, ਸਰਕਾਰੀ ਮਾਲਕੀ ਵਾਲੀ ਅਤੇ ਸੁਰੱਖਿਅਤ ਫੌਰੈਸਟ ਲੈਂਡ 'ਤੇ ਕਿਸੇ ਵੀ ਤਰ੍ਹਾਂ ਦੀ ਉਸਾਰੀ ਦੀ ਇਜਾਜ਼ਤ ਦੇਣ ਦੇ ਨਿਯਮ ਕਾਫੀ ਸਖ਼ਤ ਹਨ। ਓਲੰਪਿਕ ਸਪੋਰਟਸ ਕੰਪਲੈਕਸ, ਐਸੈਕਸ ਕਾਉਂਟੀ (ਅਪਸਟੇਟ ਨਿਊਯਾਰਕ ਵਿੱਚ) ਦੇ Adirondack ਫੌਰੈਸਟ ਪ੍ਰੀਜ਼ਰਵ ਵਿੱਚ ਹੈ। ਇਸ ਤਜਵੀਜ ਨਾਲ ਨਿਊਯਾਰਕ ਦੀ ਐਸੈਕਸ ਕਾਉਂਟੀ ਵਿੱਚ ਓਲੰਪਿਕ ਸਪੋਰਟਸ ਕੰਪਲੈਕਸ ਵਿੱਚ ਨਵੇਂ ਸਕੀ ਟ੍ਰੇਲਾਂ ਦਾ ਪਸਾਰ ਸੰਭਵ ਹੋ ਸਕੇਗਾ।​​ 

ਇਸ ਤਜਵੀਜ ਮੁਤਾਬਕ ਨਿਊਯਾਰਕ ਰਾਜ ਨੂੰ Adirondack ਫੌਰੈਸਟ ਪ੍ਰੀਜ਼ਰਵ ਲਈ ਵਾਧੂ 2,500 ਏਕੜ ਦੀ ਫੌਰੈਸਟ ਲੈਂਡ ਦੇਣੀ ਪਵੇਗੀ। ਇਹ ਰਾਜ ਵਿਆਪੀ ਤਜਵੀਜਾਂ ਵਾਲੀ ਵੋਟ-ਪਰਚੀ ਹੈ, ਕਿਉਂਕਿ ਇਸ ਲਈ ਨਿਊਯਾਰਕ ਰਾਜ ਦੇ ਸਵਿਧਾਨ ਵਿੱਚ ਬਦਲਾਅ ਕਰਨਾ ਪਵੇਗਾ।​​ 

“ਹਾਂ” ਵੋਟ ਨਾਲ ਨਿਊਯਾਰਕ ਰਾਜ ਦੇ ਸਵਿਧਾਨ ਵਿੱਚ ਬਦਲਾਅ ਹੋਵੇਗਾ, ਜਿਸ ਨਾਲ ਨਿਊਯਾਰਕ ਦੀ ਐਸੈਕਸ ਕਾਉਂਟੀ ਵਿੱਚ ਓਲੰਪਿਕ ਸਪੋਰਟਸ ਕੰਪਲੈਕਸ ਵਿੱਚ ਨਵੇਂ ਸਕੀ ਟ੍ਰੇਲਾਂ ਬਣਾਉਣ ਦੀ ਇਜਾਜ਼ਤ ਮਿਲ ਜਾਵੇਗੀ।​​ 

“ਨਹੀਂ” ਨਾਲ ਨਿਊਯਾਰਕ ਰਾਜ ਦੇ ਸਵਿਧਾਨ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।​​ 

ਬਿਆਨਾਂ ਦਾ ਸਾਰ – ਤਜਵੀਜ 1 'ਤੇ 'ਹਾਂ' ਵੋਟ​​ 

ਤਜਵੀਜ 1 ਦੇ ਸਮਰਥਨ ਵਿੱਚ ਬਿਆਨ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਸੀਮਤ ਵਿਕਾਸ ਨੂੰ ਅਧਿਕਾਰਤ ਕਰਕੇ ਅਤੇ ਰਾਜ ਵੱਲੋਂ ਜਨਤਾ ਲਈ 2,500 ਏਕੜ ਨਵੀਂ ਸੁਰੱਖਿਅਤ ਜੰਗਲਾਤ ਜ਼ਮੀਨ ਦਾ ਇੰਤਜ਼ਾਮ ਕਰਕੇ, ਇਹ ਉਪਾਅ ਐਡੀਰੋਨਡੈਕ ਜੰਗਲ (Adirondack Forest) ਦੀ ਪ੍ਰਕਿਰਤੀ ਦੀ ਢੁੱਕਵੀਂ ਰੱਖਿਆ ਕਰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਰਾਜ ਦੀ ਜੰਗਲਾਤ ਸੰਭਾਲ ਵਿੱਚ ਕਿਸੇ ਵੀ ਤਬਦੀਲੀ ਲਈ ਵੋਟਰਾਂ ਅਤੇ ਵਿਧਾਨ-ਸਭਾ ਦੋਵਾਂ ਦੀ ਪ੍ਰਵਾਨਗੀ ਦੀ ਲੋੜ ਹੁੰਦੀ ਹੈ। ਐਡੀਰੋਨਡੈਕ ਕੌਂਸਲ (Adirondack Council), ਇੱਕ ਸੰਸਥਾ ਜਿਸਦਾ ਮਿਸ਼ਨ ਐਡੀਰੋਨਡੈਕ ਪਾਰਕ (Adirondack Park) ਦੀ ਵਾਤਾਵਰਣਕ ਅਖੰਡਤਾ ਦੀ ਰੱਖਿਆ ਕਰਨਾ ਹੈ, ਦਾ ਕਹਿਣਾ ਹੈ ਕਿ, "ਇਹ ਸੋਧ ਰਾਜ ਦੀੇ ਓਲੰਪਿਕ ਖੇਤਰੀ ਵਿਕਾਸ ਅਥਾਰਟੀ ਵੱਲੋਂ ਕੀਤੀਆਂ ਗਈਆਂ/ਜਾਂਦੀਆਂ ਕਈ ਸਪੱਸ਼ਟ ਭੂਮੀ-ਵਰਤੋਂ ਉਲੰਘਣਾਵਾਂ ਨੂੰ NY ਸੰਵਿਧਾਨ ਅਧੀਨ ਲੈਕੇ ਆਵੇਗਾ " ਕਿਉਂਕਿ ਇਹ ਰਾਜ ਨੂੰ ਪਹਿਲਾਂ ਤੋਂ ਬਣੀਆਂ ਓਲੰਪਿਕ ਸਹੂਲਤਾਂ ਆਪਣੇ ਕੋਲ ਰੱਖਣ, ਬਾਅਦ ਵਿੱਚ ਨਵੀਆਂ ਖੇਡ ਸਹੂਲਤਾਂ ਬਣਾਉਣ, ਅਤੇ ਜੰਗਲਾਤ ਸੰਭਾਲ ਵਿੱਚ ਖੇਡ ਕੰਪਲੈਕਸ ਅਧੀਨ ਜ਼ਮੀਨਾਂ ਨੂੰ ਆਪਣੇ ਕੋਲ ਰੱਖਣ ਦੀ ਇਜਾਜ਼ਤ ਦਿੰਦਾ ਹੈ। ਇਸ ਤੋਂ ਇਲਾਵਾ, ਐਡੀਰੋਨਡੈਕ ਕੌਂਸਲ (Adirondack Council) ਲਿਖਦੀ ਹੈ ਕਿ, “ਜਦੋਂ ਸਿਖਲਾਈ ਸਹੂਲਤਾਂ ਪੁਰਾਣੀਆਂ ਹੋ ਜਾਂਦੀਆਂ ਹਨ, ਤਾਂ ਰਾਜ ਦੇ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਹਟਾਏ ਜਾਣਾ ਜ਼ਰੂਰੀ ਹੋ ਜਾਂਦਾ ਹੈ ਤਾਂ ਜੋ ਸਾਈਟ ਨੂੰ ਮੁੜ ਤੋਂ ਕੁਦਰਤੀ ਜੰਗਲ ਵਿੱਚ ਬਦਲਿਆ ਜਾ ਸਕੇ। ਇਹ ਸੋਧ ਖਾਸ ਤੌਰ 'ਤੇ ਮਾਊਂਟ ਵੈਨ ਹੋਵਨਬਰਗ (ਜ਼ਿਪ ਲਾਈਨਾਂ, ਹੋਟਲਾਂ, ਕੰਡੋਮੀਨੀਅਮ, ਆਫ-ਰੋਡ ਵਾਹਨ ਕਿਰਾਏ, ਆਦਿ) 'ਤੇ ਸੈਲਾਨੀ ਆਕਰਸ਼ਣ ਥਾਂ ਬਣਾਏ ਜਾਣ ਦੀ ਮਨਾਹੀ ਕਰਦਾ ਹੈ ਅਤੇ (ਸੰਵੇਦਨਸ਼ੀਲ ਸਬ-ਅਲਪਾਈਨ ਜੰਗਲ ਦੀ ਸੁਰੱਖਿਆ ਲਈ) 2,200 ਫੁੱਟ ਤੋਂ ਉੱਪਰ ਦੀਆਂ ਵਪਾਰਕ ਇਮਾਰਤਾਂ 'ਤੇ ਵੀ ਪਾਬੰਦੀ ਲਗਾਉਂਦਾ ਹੈ।​​ 

ਸੰਸਥਾਗਤ ਅਤੇ ਚੁਣੇ ਹੋਏ ਉੱਤਰਦਾਤਾ:​​ 

  • ਅਪਾਹਜ ਸੁਤੰਤਰਤਾ ਕੇਂਦਰ, ਨਿਊਯਾਰਕ (Center for the Independence of the Disabled, NY (CIDNY))​​ 
  • ਜਲਵਾਯੂ ਤਬਦੀਲੀਕਰਤਾ (Climate Changemakers)​​ 
  • The Adirondack Council​​ 

ਬਿਆਨਾਂ ਦੀ ਗਿਣਤੀ: 5​​ 

ਬਿਆਨਾਂ ਦਾ ਸਾਰ – ਤਜਵੀਜ 1 'ਤੇ 'ਨਹੀਂ' ਵੋਟ​​ 

ਉੱਤਰਦਾਤਾਵਾਂ ਨੇ ਨਿਊਯਾਰਕ ਦੇ "ਹਮੇਸ਼ਾ ਜੰਗਲਾਤ" ਜੰਗਲਾਤ ਸੰਭਾਲ ਲਈ ਸੰਵਿਧਾਨਕ ਸੁਰੱਖਿਆ ਨੂੰ ਕਮਜ਼ੋਰ ਕਰਨ ਜਾਂ ਉਸ ਵਿੱਚੋਂ ਕੁਝ ਹਟਾਏ ਜਾਣ ਬਾਰੇ ਚਿੰਤਾ ਪ੍ਰਗਟ ਕੀਤੀ, ਕਿਉਂਕਿ ਅਜਿਹਾ ਕਰਨ ਨਾਲ ਇਹ ਭਵਿੱਖ ਵਿੱਚ ਸੁਰੱਖਿਅਤ ਜ਼ਮੀਨ 'ਤੇ ਕਬਜ਼ਾ ਕਰਨ ਦੀ ਇੱਕ ਉਦਾਹਰਣ ਬਣ ਸਕਦੀ ਹੈ, ਜਾਂ ਕਿਉਂਕਿ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਰਾਜ ਦੇ ਜੰਗਲਾਂ ਨੂੰ ਸਕੀ ਟ੍ਰੇਲ ਤੋਂ ਮੁਕਤ ਰਹਿਣਾ ਚਾਹੀਦਾ ਹੈ। ਇੱਕ ਉੱਤਰਦਾਤਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਉਹ ਇਸ ਤਜਵੀਜ 'ਤੇ ਵੋਟ ਨਾ ਪਾਉਣ ਦੀ ਯੋਜਨਾ ਬਣਾ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਇਸਦੀ ਢੁੱਕਵੀਂ ਜਾਣਕਾਰੀ ਨਹੀਂ ਹੈ ਜਿਸ ਕਰਕੇ ਉਹ ਸਮਰਥਨ ਕਰਨ ਜਾਂ ਨਾ ਕਰਨ ਦੀ ਉਲਝਣ ਵਿੱਚ ਹਨ। ਕੌਂਸਲ ਮੈਂਬਰ ਰੌਬਰਟ ਹੋਲਡਨ ਲਿਖਦੇ ਹਨ, “ਨਿਊਯਾਰਕ ਦੀਆਂ 'ਹਮੇਸ਼ਾ ਜੰਗਲਾਤ' ਸੁਰੱਖਿਆਵਾਂ ਕੋਈ ਸੁਝਾਅ ਨਹੀਂ ਹਨ। ਮੈਂ ਸੁਰੱਖਿਅਤ ਜ਼ਮੀਨਾਂ 'ਤੇ ਨਵੀਂ ਉਸਾਰੀ ਲਈ ਸੰਵਿਧਾਨ ਵਿੱਚ ਅਪਵਾਦਾਂ ਨੂੰ ਸ਼ਾਮਲ ਕਰਨ ਦਾ ਵਿਰੋਧ ਕਰਦਾ ਹਾਂ। ਇੱਕ ਵਾਰ ਇਹਨਾਂ ਸੁਰੱਖਿਆ ਉਪਾਵਾਂ ਨੂੰ ਕਮਜ਼ੋਰ ਕਰਨ ਦਾ ਮਤਲਬ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਇੱਕ ਆਦਤ ਬਣ ਜਾਵੇਗੀ।​​ 

ਸੰਸਥਾਗਤ ਅਤੇ ਚੁਣੇ ਹੋਏ ਉੱਤਰਦਾਤਾ:​​ 

  • ਕੌਂਸਲ ਮੈਂਬਰ ਰੌਬਰਟ ਹੋਲਡਨ​​ 

ਬਿਆਨਾਂ ਦੀ ਗਿਣਤੀ: 3​​ 

ਮੁੱਖ ਤਾਰੀਖ਼ਾਂ​​ 

  • ਪਤੇ ਵਿੱਚ ਬਦਲਾਅ ਦੀ ਅੰਤਮ ਤਾਰੀਖ਼​​ 

    ਸੋਮਵਾਰ, 20 ਅਕਤੂਬਰ, 2025​​ 
  • ਅਗਾਊਂ ਵੋਟਿੰਗ | ਆਮ ਚੋਣਾਂ​​ 

    ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025​​ 
  • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼​​ 

    ਸ਼ਨਿਚਰਵਾਰ, 25 ਅਕਤੂਬਰ, 2025​​ 
  • ਡਾਕ ਰਾਹੀਂ ਵੋਟ ਪਾਉਣ ਦੀ ਅਰਜ਼ੀ ਦੀ ਅੰਤਮ ਤਾਰੀਖ਼ (ਔਨਲਾਈਨ ਅਤੇ ਡਾਕ)​​ 

    ਸ਼ਨਿਚਰਵਾਰ, 25 ਅਕਤੂਬਰ, 2025​​