ਤੁਹਾਨੂੰ ਵੋਟ-ਪਰਚੀ 'ਤੇ ਜੋ ਦਿਖਾਈ ਦਿੰਦਾ ਹੈ ਉਹ
ਥੋੜ੍ਹੀ ਜਿਹੀਆਂ ਵਾਧੂ ਰਿਹਾਇਸ਼ਾਂ ਅਤੇ ਛੋਟੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਨੂੰ ਸੌਖਾ ਬਣਾਉਂਦਾ ਹੈ, ਜਿਸ ਨਾਲ ਸਮੀਖਿਆ ਵਿੱਚ ਘੱਟ ਸਮਾਂ ਲੱਗਦਾ ਹੈ। ਸਿਟੀ ਪਲੈਨਿੰਗ ਕਮਿਸ਼ਨ ਦੇ ਅੰਤਮ ਫੈਸਲੇ ਨਾਲ ਭਾਈਚਾਰੇ ਬਾਰੇ ਬੋਰਡ ਦੀ ਸਮੀਖਿਆ ਕਾਇਮ ਰੱਖਣਾ।
"ਹਾਂ" ਨਾਲ ਆਮ ਰਿਹਾਇਸ਼ ਅਤੇ ਛੋਟੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਸਮੇਤ ਸੀਮਤ ਜ਼ਮੀਨ-ਵਰਤੋਂ ਬਦਲਾਅ ਲਈ ਸਮੀਖਿਆ ਕਰਨਾ ਸੌਖਾ ਹੋ ਜਾਵੇਗਾ।
"ਨਹੀਂ" ਨਾਲ ਇਹ ਬਦਲਾਅ ਲੰਮੇ ਸਮੇਂ ਦੀ ਸਮੀਖਿਆ ਅਧੀਨ ਹੋ ਜਾਣਗੇ ਅਤੇ ਅੰਤਮ ਫੈਸਲਾ ਸਿਟੀ ਕੌਂਸਲ ਦਾ ਹੋਵੇਗਾ।
ਇਹ ਤਜਵੀਜ ਕੀ ਦੱਸਦੀ ਹੈ
ਇਸ ਤਜਵੀਜ ਨਾਲ ਕੁਝ ਜ਼ਮੀਨੀ ਵਰਤੋਂ ਵਾਲੇ ਪ੍ਰੋਜੈਕਟਾਂ ਲਈ ਇੱਕ ਤੇਜ਼ ਸਮੀਖਿਆ ਪ੍ਰਕਿਰਿਆ ਤਿਆਰ ਹੋਵੇਗੀ, ਜਿਵੇਂ ਕਿ ਜ਼ਮੀਨ ਦੀ ਵਰਤੋਂ ਦੇ ਤਰੀਕੇ ਨੂੰ ਬਦਲਣਾ ਅਤੇ ਸਿਟੀ ਨੂੰ ਬਹੁਤ ਖਰਾਬ ਮੌਸਮ ਜਾਂ ਹੋਰ ਭਵਿੱਖੀ ਚੁਣੌਤੀਆਂ ਲਈ ਤਿਆਰ ਕਰਦੇ ਛੋਟੇ ਪ੍ਰੋਜੈਕਟ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪ੍ਰੋਜੈਕਟਾਂ ਲਈ, ਤਜਵੀਜ ਕੀਤੀ ਪ੍ਰਕਿਰਿਆ ਸਿਟੀ ਕੌਂਸਲ ਵੱਲੋਂ ਕੀਤੀ ਜਾਂਦੀ ਅੰਤਮ ਸਮੀਖਿਆ ਨੂੰ ਹਟਾ ਦੇਵੇਗੀ।
ਇਸ ਤਜਵੀਜ ਦਾ ਕੀ ਮਤਲਬ ਹੈ
ਮੌਜੂਦਾ ਸਮੇਂ, ਜ਼ਮੀਨੀ ਵਰਤੋਂ ਦੇ ਜ਼ਿਆਦਾਤਰ ਪ੍ਰੋਜੈਕਟਾਂ ਨੂੰ ਯੂਨੀਫਾਰਮ ਲੈਂਡ ਯੂਜ਼ ਰਿਵਿਊ ਪ੍ਰੋਸੀਜਰ (Uniform Land Use Review Procedure, ULURP) ਵਿੱਚੋਂ ਲੰਘਣਾ ਪੈਂਦਾ ਹੈ, ਜੋ ਕਿ ਸੱਤ ਮਹੀਨਿਆਂ ਦੀ ਸਮੀਖਿਆ ਪ੍ਰਕਿਰਿਆ ਹੈ। ਇਸ ਤਜਵੀਜ ਨਾਲ ਛੋਟੇ ਪ੍ਰੋਜੈਕਟਾਂ ਲਈ ਐਕਸੀਪੀਡੀਟਡ ਲੈਂਡ ਯੂਜ਼ ਰਿਵਿਊ ਪ੍ਰੋਸੀਜਰ (Expedited Land Use Review Procedure, ELURP) ਤਿਆਰ ਹੋਵੇਗੀ, ਜਿਵੇਂ ਕਿ ਜ਼ਮੀਨ ਦੀ ਵਰਤੋਂ ਦੇ ਤਰੀਕੇ ਨੂੰ ਬਦਲਣਾ ਅਤੇ ਸਿਟੀ ਨੂੰ ਬਹੁਤ ਖਰਾਬ ਮੌਸਮ ਜਾਂ ਹੋਰ ਭਵਿੱਖੀ ਚੁਣੌਤੀਆਂ ਲਈ ਤਿਆਰ ਕਰਨਾ। ਇਸ ਪ੍ਰਕਿਰਿਆ ਵਿੱਚ ਭਾਈਚਾਰੇ ਬਾਰੇ ਬੋਰਡ ਅਤੇ ਸਥਾਨਕ ਬਰੋ ਦੇ ਪ੍ਰਧਾਨ ਵੱਲੋਂ 60-ਦਿਨ ਦੀ ਸਮੀਖਿਆ ਸ਼ਾਮਲ ਹੋਵੇਗੀੇ, ਜਿਸ ਤੋਂ ਬਾਅਦ ਸਿਟੀ ਪਲੈਨਿੰਗ ਕਮਿਸ਼ਨ (City Planning Commission, CPC) ਵੱਲੋਂ 30 ਦਿਨਾਂ ਦੀ ਸਮੀਖਿਆ ਅਤੇ ਅੰਤਮ ਫੈਸਲਾ ਕੀਤਾ ਜਾਵੇਗਾ।
“ਹਾਂ” ਵੋਟ ਨਾਲ ਛੋਟੇ ਖੇਤਰਬੱਧ ਬਦਲਾਅ ਅਤੇ ਜ਼ਮੀਨੀ ਵਰਤੋਂ ਦੀਆਂ ਹੋਰ ਕਾਰਵਾਈਆਂ ਜਲਦੀ-ਜਲਦੀ ਹੋਣਗੀਆਂ। ਇਸ ਨਾਲ ਜ਼ਿਆਦਾਤਰ ਪ੍ਰੋਜੈਕਟਾਂ ਲਈ ਸਿਟੀ ਕੌਂਸਲ ਦੀ ਸਮੀਖਿਆ ਦੀ ਲੋੜ ਖਤਮ ਹੋ ਜਾਵੇਗੀ।
“ਨਹੀਂ” ਵੋਟ ਸੱਤ ਮਹੀਨਿਆਂ ਦੀ ਜਨਤਕ ਸਮੀਖਿਆ ਪ੍ਰਕਿਰਿਆ ਬਰਕਰਾਰ ਰੱਖੇਗੀ, ਜਿਸ ਵਿੱਚ ਸਥਾਨਕ ਭਾਈਚਾਰੇ ਬਾਰੇ ਬੋਰਡ, ਸਥਾਨਕ ਬਰੋ ਦੇ ਪ੍ਰਧਾਨ, CPC, ਸਿਟੀ ਕੌਂਸਲ ਅਤੇ ਮੇਅਰ ਦੀ ਰਾਏ ਜਾਣਨਾ ਸ਼ਾਮਲ ਹੋਵੇਗਾ।
ਬਿਆਨਾਂ ਦਾ ਸਾਰ – ਤਜਵੀਜ 3 'ਤੇ 'ਹਾਂ' ਵੋਟ
ਤਜਵੀਜ 3 ਦੇ ਸਮਰਥਕ ਮਾਮੂਲੀ ਭੂਮੀ ਵਰਤੋਂ ਵਿੱਚ ਤਬਦੀਲੀਆਂ ਦੀ ਸਮੀਖਿਆ ਕਰਨ ਲਈ ਇੱਕ ਨਵੀਂ ਪ੍ਰਕਿਰਿਆ ਬਣਾਉਣ ਦੇ ਦੋ ਮੁੱਖ ਕਾਰਨਾਂ 'ਤੇ ਚਰਚਾ ਕਰਦੇ ਹਨ: ਵਧੇਰੇ ਰਿਹਾਇਸ਼ ਨਿਰਮਾਣ ਅਤੇ ਸਿਟੀ ਨੂੰ ਅਤਿਅੰਤ ਖਰਾਬ ਮੌਸਮ ਅਤੇ ਜਲਵਾਯੂ ਪ੍ਰਭਾਵਾਂ ਲਈ ਤਿਆਰ ਕਰਨਾ। ਉੱਤਰਦਾਤਾਵਾਂ ਨੇ ਰਿਹਾਇਸ਼ ਵੱਲ ਧਿਆਨ ਦਿੰਦੇ ਹੋਏ "ਲਾਲ ਫੀਤਾਸ਼ਾਹੀ" ਦਾ ਹਵਾਲਾ ਦਿੱਤਾ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਨਵੀਂ ਪ੍ਰਕਿਰਿਆ "ਮਾਮੂਲੀ-ਆਕਾਰ" ਵਾਲੇ ਰਿਹਾਇਸ਼ ਵਿਕਾਸ ਨੂੰ "ਵੱਡੀਆਂ, ਗੁੰਝਲਦਾਰ, ਅਤੇ ਕਈ ਵਾਰ ਵਿਵਾਦਪੂਰਨ ਤਜਵੀਜਾਂ" (ਨਾਗਰਿਕ ਰਿਹਾਇਸ਼ ਅਤੇ ਅਤੇ ਯੋਜਨਾ ਕੌਂਸਲ) ਤੋਂ ਵੱਖ ਕਰਕੇ ਰਿਹਾਇਸ਼ ਨਿਰਮਾਣ ਵਿੱਚ ਮਹੱਤਵਪੂਰਨ ਵਾਧਾ ਕਰੇਗੀ, ਜਿਸ ਨਾਲ ਵੱਖ-ਵੱਖ ਪੈਮਾਨਿਆਂ 'ਤੇ ਰਿਹਾਇਸ਼ ਵਿਕਾਸ ਨੂੰ ਜ਼ਿਆਦਾ ਪ੍ਰੋਤਸਾਹਨ ਮਿਲੇਗਾ। ਉਹ ਦਲੀਲ ਦਿੰਦੇ ਹਨ ਕਿ ਮੌਜੂਦਾ ਪ੍ਰਣਾਲੀ ਤਹਿਤ, "ਸਿਰਫ਼ ਵਧੇਰੇ ਮੁਨਾਫ਼ਾ ਦਿੰਦੇ ਵੱਡੇ ਪੈਮਾਨੇ ਦੇ ਪ੍ਰੋਜੈਕਟ, ਹੀ ਅੱਗੇ ਵੱਧਦੇ ਹਨ" (ਐਬੰਡੈਂਸ ਨਿਊਯਾਰਕ), ਅਤੇ ਉਸੇ ਪ੍ਰਕਿਰਿਆ ਤਹਿਤ ਛੋਟੀਆਂ ਤਜਵੀਜਾਂ "ਹੌਲੀ ਹੋ ਜਾਂਦੀਆਂ ਹਨ, ਜਿਸ ਕਰਕੇ ਉਹ ਹੋਰ ਮਹਿੰਗੀਆਂ ਹੋ ਜਾਂਦੀਆਂ ਹਨ, ਅਤੇ ਇਸ ਕਰਕੇ ਅਕਸਰ ਉਹ ਸਿਰੇ ਨਹੀਂ ਚੜ੍ਹ ਪਾਉਂਦੀਆਂ ਹਨ" (ਨਾਗਰਿਕ ਰਿਹਾਇਸ਼ ਅਤੇ ਅਤੇ ਯੋਜਨਾ ਕੌਂਸਲ)। ਜਲਵਾਯੂ ਲਚੀਲਾਪਣ 'ਤੇ ਕੇਂਦ੍ਰਿਤ ਉੱਤਰਦਾਤਾ ਹੜ੍ਹ ਵਿੱਚ ਵਾਧੇ, ਲੂਹ, ਇਲੈਕਟ੍ਰਿਕ ਗਰਿੱਡ ਬ੍ਰਾਊਨਆਊਟ, ਅਤੇ ਸੋਲਰ ਪੈਨਲਾਂ ਵਰਗੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਦੀ ਜ਼ਰੂਰਤ ਦਾ ਹਵਾਲਾ ਦਿੰਦੇ ਹਨ। ਕਈਆਂ ਨੇ ਸਿਟੀ ਅਤੇ ਇਸਦੇ ਵਾਸੀਆਂ ਨੂੰ ਅਤਿਅੰਤ ਖਰਾਬ ਮੌਸਮ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਲਈ ਤਿਆਰ ਕਰਨ ਲਈ ਨੌਕਰਸ਼ਾਹੀ ਪ੍ਰਕਿਰਿਆ ਵੱਲੋਂ ਉਪਾਵਾਂ ਨੂੰ ਹੌਲੀ ਨਾ ਹੋਣ ਦੇਣ ਦੀ ਮਹੱਤਤਾ ਦਾ ਜ਼ਿਕਰ ਕੀਤਾ ਹੈ। ਤਜਵੀਜ ਦੇ ਲਗਭਗ ਸਾਰੇ ਸਮਰਥਕ ਉੱਤਰਦਾਤਾ ਮਹਿਸੂਸ ਕਰਦੇ ਹਨ ਕਿ ULURP (ਮੌਜੂਦਾ ਪ੍ਰਕਿਰਿਆ) ਤਹਿਤ ਸਕਾਰਾਤਮਕ ਵਿਕਾਸ ਰੁੱਕ ਜਾ ਗਿਆ ਹੈ, ਅਤੇ ਸਿਟੀ ਨੂੰ ਸਾਹਮਣੇ ਆਉਂਦੀਆਂ ਨਵੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਧੇਰੇ ਤੇਜ਼ੀ ਅਤੇ ਚੁਸਤੀ ਨਾਲ ਕੰਮ ਕਰਨਾ ਪਵੇਗਾ।
ਸੰਸਥਾਗਤ ਅਤੇ ਚੁਣੇ ਹੋਏ ਉੱਤਰਦਾਤਾ:
- ਖੇਤਰੀ ਯੋਜਨਾ ਸੰਸਥਾ (Regional Plan Association)
- ਐਬੰਡੈਂਸ ਨਿਊਯਾਰਕ (Abundance New York)
- ਸਿਟੀਜ਼ਨ ਬਜਟ ਕਮਿਸ਼ਨ (Citizens Budget Commission)
- ਸਿਹਤ ਅਤੇ ਰਿਹਾਇਸ਼ ਕਨਸੋਰਟੀਅਮ (The Health & Housing Consortium)
- ਨਾਗਰਿਕ ਰਿਹਾਇਸ਼ ਅਤੇ ਯੋਜਨਾ ਕੌਂਸਲ (Citizens Housing and Planning Council)
- ਡੈਟਨਰ ਆਰਕੀਟੈਕਟਸ (Dattner Architects)
- ਜਲਵਾਯੂ ਤਬਦੀਲੀਕਰਤਾ ਬਰੁਕਲਿਨ (Climate Changemakers Brooklyn)
- ਜਲਵਾਯੂ ਤਬਦੀਲੀਕਰਤਾ (Climate Changemakers)
- ਔਪਣ ਨਿਊਯਾਰਕ (Open New York)
ਬਿਆਨਾਂ ਦੀ ਗਿਣਤੀ: 25
ਬਿਆਨਾਂ ਦਾ ਸਾਰ – ਤਜਵੀਜ 3 'ਤੇ 'ਨਹੀਂ' ਵੋਟ
ਤਜਵੀਜ 3 ਦਾ ਵਿਰੋਧ ਕਰਨ ਵਾਲੇ ਉੱਤਰਦਾਤਾਵਾਂ ਦਾ ਮੰਨਣਾ ਹੈ ਕਿ ਇਸ ਨਾਲ ਸਿਟੀ ਕੌਂਸਲ ਦੀ ਤਾਕਤ ਖਤਮ ਹੋ ਜਾਵੇਗੀ ਅਤੇ ਗੁੰਮਰਾਹਕੁੰਨ ਅਤੇ ਬਹੁਤ ਜ਼ਿਆਦਾ ਵਿਆਪਕ ਭਾਸ਼ਾ (ਜਿਵੇਂ ਕਿ "ਨਿਮਰ") ਦੀ ਵਰਤੋਂ ਕਰਦੇ ਹੋਏ ਭਾਈਚਾਰੇ ਦੀਆਂ ਮੰਗਾਂ ਵੱਲ ਵੀ ਢੁੱਕਵਾਂ ਧਿਆਨ ਨਹੀਂ ਦਿੱਤਾ ਜਾ ਸਕੇਗਾ, ਜਿਸਦਾ ਡਿਵੈਲਪਰ ਫਾਇਦਾ ਚੁੱਕ ਸਕਦੇ ਹਨ। ਕੌਂਸਲ ਮੈਂਬਰ ਰੌਬਰਟ ਹੋਲਡਨ ਲਿਖਦੇ ਹਨ, "ਨਿਮਰਤਾ ਇੱਕ ਖਾਮੀ ਬਣ ਸਕਦੀ ਹੈ।" ਉੱਤਰਦਾਤਾਵਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਇਸ ਤਜਵੀਜ ਨਾਲ ਆਮ ਨਿਊਯਾਰਕ ਵਾਸੀਆਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚੋਂ ਹਟਾ ਦਿੱਤਾ ਜਾਵੇਗਾ, ਜਿਸ ਨਾਲ ਆਪਣੇ ਹੀ ਗੁਆਂਢ ਵਿੱਚ ਹੋਣ ਵਾਲੇ ਨਿਰਮਾਣ ਵਿੱਚ ਭਾਈਚਾਰਿਆਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਨਹੀਂ ਜਾ ਸਕੇਗਾ। ਮੈਨਹਟਨ ਭਾਈਚਾਰੇ ਬਾਰੇ ਬੋਰਡ 3 “ਭਾਈਚਾਰੇ ਬਾਰੇ ਬੋਰਡ ਦੀ ਵਿਚਾਰ ਸਾਹਮਣੇ ਰੱਖੇ ਜਾਣ ਦੀ ਪਹਿਲਾਂ ਤੋਂ ਹੀ ਸੀਮਤ ਯੋਗਤਾ ਨੂੰ ਸੁਰੱਖਿਅਤ ਰੱਖਣ ਲਈ ਅਡੋਲ ਹੈ।” ਆਲੋਚਕ ਉਜਾੜੇ, ਕਿਫ਼ਾਇਤੀਪਣ ਦੇ ਮੁੱਦਿਆਂ ਦੀ ਨਿਰੰਤਰਤਾ, ਗੁਆਂਢਾਂ ਵਿੱਚ ਵਿਨਿਵੇਸ਼, ਅਤੇ ਧੱਕੇ ਨਾਲ ਖੇਤਰਬੱਧ ਤਬਦੀਲੀਆਂ ਵਰਗੇ ਨਕਾਰਾਤਮਕ ਪ੍ਰਭਾਵਾਂ ਬਾਰੇ ਚੇਤਾਵਨੀ ਦਿੰਦੇ ਹਨ, ਜਿਸ ਨਾਲ ਮੁੱਖ ਤੌਰ 'ਤੇ ਡਿਵੈਲਪਰਾਂ ਨੂੰ ਹੀ ਫਾਇਦਾ ਹੁੰਦਾ ਹੈ।
ਸੰਸਥਾਗਤ ਅਤੇ ਚੁਣੇ ਹੋਏ ਉੱਤਰਦਾਤਾ:
- ਕੌਂਸਲ ਮੈਂਬਰ ਰੌਬਰਟ ਹੋਲਡਨ
- ਮੈਨਹਟਨ ਭਾਈਚਾਰੇ ਬਾਰੇ ਬੋਰਡ 3
ਬਿਆਨਾਂ ਦੀ ਗਿਣਤੀ: 5