ਤੁਹਾਨੂੰ ਵੋਟ-ਪਰਚੀ 'ਤੇ ਜੋ ਦਿਖਾਈ ਦਿੰਦਾ ਹੈ ਉਹ​​ 

ਕੌਂਸਲ ਦੇ ਸਪੀਕਰ, ਸਥਾਨਕ ਬਰੋ ਦੇ ਪ੍ਰਧਾਨ ਅਤੇ ਮੇਅਰ ਦੀ ਸ਼ਮੂਲੀਅਤ ਵਾਲਾ ਇੱਕ ਕਿਫ਼ਾਇਤੀ ਹਾਉਸਿੰਗ ਅਪੀਲ ਬੋਰਡ ਸਥਾਪਤ ਕਰੇਗਾ, ਜੋ ਕਿਫ਼ਾਇਤੀ ਹਾਉਸਿੰਗ ਬਣਾਉਣ ਸੰਬੰਧੀ ਅਰਜ਼ੀਆਂ ਨੂੰ ਰੱਦ ਕਰਦੀਆਂ ਜਾਂ ਬਦਲਦੀਆਂ ਕੌਂਸਲ ਦੀਆਂ ਕਾਰਵਾਈਆਂ ਦੀ ਸਮੀਖਿਆ ਕਰੇਗਾ।​​ 

"ਹਾਂ" ਨਾਲ ਕੌਂਸਲ, ਬਰੋ, ਅਤੇ ਸਿਟੀ ਭਰ ਦੇ ਵਿਚਾਰ ਦਰਸਾਉਂਦਾ ਤਿੰਨ ਮੈਂਬਰੀ ਕਿਫ਼ਾਇਤੀ ਹਾਉਸਿੰਗ ਅਪੀਲ ਬੋਰਡ ਸਥਾਪਤ ਹੋਵੇਗਾ।​​ 

"ਨਹੀਂ" ਨਾਲ ਕਿਫ਼ਾਇਤੀ ਹਾਉਸਿੰਗ ਦਾ ਮਾਮਲਾ ਮੇਅਰ ਦੇ ਵੀਟੋ ਅਤੇ ਸਿਟੀ ਕੌਂਸਲ ਦੇ ਅੰਤਮ ਫੈਸਲੇ ਅਧੀਨ ਰਹੇਗਾ।​​ 

ਇਹ ਤਜਵੀਜ ਕੀ ਦੱਸਦੀ ਹੈ​​ 

ਇਸ ਤਜਵੀਜ ਨਾਲ ਸਿਟੀ ਕੌਂਸਲ ਵੱਲੋਂ ਕਿਸੇ ਕਿਫ਼ਾਇਤੀ ਹਾਉਸਿੰਗ ਪ੍ਰੋਜੈਕਟ ਨੂੰ ਰੱਦ ਕਰਨ ਜਾਂ ਬਦਲਣ ਸਮੇਂ ਮੌਜੂਦਾ ਜ਼ਮੀਨੀ ਵਰਤੋਂ ਸਮੀਖਿਆ ਪ੍ਰਕਿਰਿਆ ਬਦਲ ਜਾਵੇਗੀ। ਇਸ ਤਜਵੀਜ ਨਾਲ ਇੱਕ ਕਿਫ਼ਾਇਤੀ ਹਾਉਸਿੰਗ ਅਪੀਲ ਬੋਰਡ (Affordable Housing Appeals Board) ਸਥਾਪਤ ਹੋਵੇਗਾ, ਜਿਸ ਵਿੱਚ ਸਥਾਨਕ ਬਰੋ ਦਾ ਪ੍ਰਧਾਨ, ਸਿਟੀ ਕੌਂਸਲ ਸਪੀਕਰ ਅਤੇ ਮੇਅਰ ਸ਼ਾਮਲ ਹੋਣਗੇ। ਇਸ ਤਜਵੀਜ ਨਾਲ ਅਪੀਲ ਬੋਰਡ ਨੂੰ ਇੱਕ ਮੁਕਾਬਲੇ ਦੋ ਵੋਟਾਂ ਨਾਲ ਸਿਟੀ ਕੌਂਸਲ ਦੇ ਫੈਸਲੇ ਨੂੰ ਬਦਲਣ ਦੀ ਤਾਕਤ ਮਿਲ ਜਾਵੇਗੀ।​​ 

ਇਸ ਤਜਵੀਜ ਦਾ ਕੀ ਮਤਲਬ ਹੈ​​ 

ਮੌਜੂਦਾ ਸਮੇਂ, ਜ਼ਿਆਦਾਤਰ ਕਿਫ਼ਾਇਤੀ ਹਾਉਸਿੰਗ ਪ੍ਰੋਜੈਕਟਾਂ ਨੂੰ ਯੂਨੀਫਾਰਮ ਲੈਂਡ ਯੂਜ਼ ਰਿਵਿਊ ਪ੍ਰੋਸੀਜਰ (Uniform Land Use Review Procedure, ULURP) ਵਿੱਚੋਂ ਲੰਘਣਾ ਪੈਂਦਾ ਹੈ, ਜੋ ਕਿ ਸੱਤ ਮਹੀਨਿਆਂ ਦੀ ਸਮੀਖਿਆ ਪ੍ਰਕਿਰਿਆ ਹੈ ਜੋ ਸਿਟੀ ਕੌਂਸਲ ਦੀ ਵੋਟ ਨਾਲ ਖਤਮ ਹੁੰਦੀ ਹੈ। ਮੇਅਰ ਕੋਲ ਇਸ ਫੈਸਲੇ 'ਤੇ ਵੀਟੋ ਕਰਨ ਦੀ ਤਾਕਤ ਹੁੰਦੀ ਹੈ, ਅਤੇ ਸਿਟੀ ਕੌਂਸਲ ਵੀਟੋ ਨੂੰ ਰੱਦ ਕਰ ਸਕਦੀ ਹੁੰਦੀ ਹੈ।​​ 

ਇਹ ਤਜਵੀਜ, ਸਿਟੀ ਕੌਂਸਲ ਵੱਲੋਂ ਰੱਦ ਕੀਤੇ ਜਾਂ ਬਦਲੇ ਜਾਂਦੇ ਕਿਫ਼ਾਇਤੀ ਹਾਉਸਿੰਗ ਪ੍ਰੋਜੈਕਟਾਂ 'ਤੇ ਲਾਗੂ ਹੇਵਗੀ। ਇਸ ਤਜਵੀਜ ਨਾਲ ਇੱਕ ਕਿਫ਼ਾਇਤੀ ਹਾਉਸਿੰਗ ਅਪੀਲ ਬੋਰਡ ਸਥਾਪਤ ਹੋਵੇਗਾ, ਜਿਸ ਕੋਲ ਸਿਟੀ ਕੌਂਸਲ ਦਾ ਫੈਸਲਾ ਬਦਲਣ ਦੀ ਤਾਕਤ ਹੋਵੇਗੀੇ। ਇਸ ਅਪੀਲ ਬੋਰਡ ਵਿੱਚ ਸਥਾਨਕ ਬਰੋ ਦਾ ਪ੍ਰਧਾਨ, ਸਿਟੀ ਕੌਂਸਲ ਸਪੀਕਰ ਅਤੇ ਮੇਅਰ ਸ਼ਾਮਲ ਹੋਣਗੇ। ਤਿੰਨ ਵਿੱਚੋਂ ਦੋ ਮੈਂਬਰਾਂ ਦੀ 'ਹਾਂ' ਹੋਣ 'ਤੇ ਪ੍ਰੋਜੈਕਟ ਪਾਸ ਹੋ ਜਾਣਗੇ।​​ 

"ਹਾਂ" ਵੋਟ ਨਾਲ ਕਿਫ਼ਾਇਤੀ ਹਾਉਸਿੰਗ ਅਪੀਲ ਬੋਰਡ ਸਥਾਪਤ ਹੋਵੇਗਾ, ਜਿਸ ਕੋਲ ਇੱਕ ਮੁਕਾਬਲੇ ਦੋ ਵੋਟਾਂ ਨਾਲ ਕਿਫ਼ਾਇਤੀ ਹਾਉਸਿੰਗ ਪ੍ਰੋਜੈਕਟਾਂ 'ਤੇ ਸਿਟੀ ਕੌਂਸਲ ਦੇ ਫੈਸਲਿਆਂ ਨੂੰ ਬਦਲਣ ਦੀ ਤਾਕਤ ਹੋਵੇਗੀ। ਅਪੀਲ ਬੋਰਡ ਵਿੱਚ ਸਥਾਨਕ ਬਰੋ ਦਾ ਪ੍ਰਧਾਨ, ਸਿਟੀ ਕੌਂਸਲ ਸਪੀਕਰ ਅਤੇ ਮੇਅਰ ਸ਼ਾਮਲ ਹੋਣਗੇ।​​ 

“ਨਹੀਂ” ਵੋਟ ਨਾਲ ਕਿਫ਼ਾਇਤੀ ਹਾਉਸਿੰਗ ਪ੍ਰੋਜੈਕਟਾਂ ਲਈ ਮੌਜੂਦਾ ਸਮੀਖਿਆ ਪ੍ਰਕਿਰਿਆ ਕਾਇਮ ਰਹੇਗੀ, ਜਿਸ ਵਿੱਚ ਸਿਟੀ ਕੌਂਸਲ ਵੱਲੋਂ ਅੰਤਮ ਫੈਸਲਾ ਲੈਣਾ ਸ਼ਾਮਲ ਹੁੰਦਾ ਹੈ।​​ 

ਬਿਆਨਾਂ ਦਾ ਸਾਰ – ਤਜਵੀਜ 4 'ਤੇ 'ਹਾਂ' ਵੋਟ​​ 

ਸਮਰਥਕ ਦਲੀਲ ਦਿੰਦੇ ਹਨ ਕਿ ਤਜਵੀਜ 4 ਪੂਰੀ ਸਿਟੀ ਵਿੱਚ ਵਧੇਰੇ ਕਿਫ਼ਾਇਤੀ ਹਾਉਸਿੰਗ ਬਣਾਉਣ ਦਾ ਇੱਕ ਮੌਕਾ ਦਿੰਦੀ ਹੈ। ਉਹ ਸਿਟੀ ਕੌਂਸਲ ਦੇ ਮੌਜੂਦਾ ਅਭਿਆਸ "ਮੈਂਬਰ ਸਨਮਾਨ" ਦੀ ਆਲੋਚਨਾ ਕਰਦੇ ਹਨ, ਜਿਸ ਵਿੱਚ ਉਸ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਨ ਵਾਲਾ ਕੌਂਸਲ ਮੈਂਬਰ, ਜਿਸ ਵਿੱਚ ਰਿਹਾਇਸ਼ੀ ਵਿਕਾਸ ਦੀ ਤਜਵੀਜ ਦਿੱਤੀ ਜਾ ਰਹੀ ਹੈ, 'ਤੇ ਪ੍ਰਭਾਵਸ਼ਾਲੀ ਢੰਗ ਨਾਲ ਵੀਟੋ ਲਾ ਸਕਦਾ ਹੈ। ਉਹ ਦਲੀਲ ਦਿੰਦੇ ਹਨ ਕਿ ਮੈਂਬਰ ਸਨਮਾਨ, ਕਿਫ਼ਾਇਤੀ ਹਾਉਸਿੰਗ ਬਣਾਏ ਜਾਣ ਨੂੰ ਰੋਕਦਾ ਹੈ ਅਤੇ ਅਸਮਾਨਤਾ ਵਿੱਚ ਵਾਧਾ ਕਰਦਾ ਹੈ। ਵਿਤਕਰਾ-ਰੋਧੀ ਕੇਂਦਰ ਲਿਖਦਾ ਹੈ ਕਿ ਮੈਂਬਰ ਸਨਮਾਨ "ਇੱਕ ਅਜਿਹੀ ਪ੍ਰਕਿਰਿਆ ਹੈ ਜਿਸਦੀ ਕੋਈ ਜਵਾਬਦੇਹੀ ਨਹੀਂ ਹੈ, ਜਿਸ ਨੂੰ ਅਮਰੀਕਾ ਦੀਆਂ ਕੁਝ ਸਭ ਤੋਂ ਵੱਖਰੀਆਂ ਵੱਡੀਆਂ ਸਿਟੀਆਂ ਵਿੱਚ ਸਾਂਝਾ ਕੀਤਾ ਗਿਆ, ਅਤੇ ਇਹ ਇਸ ਗੱਲ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਕਿ ਅਸੀਂ ਮੈਟਰੋ ਖੇਤਰ ਦੇ ਕੁਝ ਹੋਰ ਹਿੱਸਿਆਂ ਨਾਲੋਂ ਪ੍ਰਤੀ 1,000 ਵਾਸੀਆਂ ਲਈ ਇੰਨੀ ਘੱਟ ਰਿਹਾਇਸ਼ ਕਿਉਂ ਬਣਾਉਂਦੇ ਹਾਂ।" ਐਬੰਡੈਂਸ ਨਿਊਯਾਰਕ ਦਾ ਕਹਿਣਾ ਹੈ ਕਿ ਅਪਾਰਟਮੈਂਟਾਂ ਲਈ ਖਾਲੀ ਹੋਣ ਦੀ ਦਰ 1.4% ਹੈ, ਮਕਾਨ ਮਾਲਕਾਂ ਦੀ ਕਿਰਾਏ ਵਧਾਉਣ ਦੀ ਤਾਕਤ ਬਹੁਤ ਜ਼ਿਆਦਾ ਹੈ, ਅਤੇ ਇਹ ਇਸ ਲਈ ਹੈ ਕਿਉਂਕਿ "ਸਿਟੀ ਲਈ ਨਵੀਂ ਕਿਫ਼ਾਇਤੀ ਹਾਉਸਿੰਗ ਨੂੰ 'ਹਾਂ' ਕਹਿਣ ਨਾਲੋਂ 'ਨਹੀਂ' ਕਹਿਣਾ ਬਹੁਤ ਸੌਖਾ ਹੈ।" ਕੁੱਲ ਮਿਲਾ ਕੇ, ਉੱਤਰਦਾਤਾਵਾਂ ਨੇ ਮੌਜੂਦਾ ਪ੍ਰਣਾਲੀ ਨੂੰ ਠੁਕਰਾ ਦਿੱਤਾ ਹੈ, ਜਿਸ ਵਿੱਚ ਕੌਂਸਲ ਮੈਂਬਰ ਵਿਆਪਕ ਸਮਰਥਨ ਅਤੇ ਸਿਟੀ ਨੂੰ ਸਪੱਸ਼ਟ ਲਾਭਾਂ ਦੇ ਮੱਦੇਨਜ਼ਰ ਵੀ ਰਿਹਾਇਸ਼ ਸੰਬੰਧੀ ਪ੍ਰੋਜੈਕਟ ਨੂੰ ਬਲਾਕ ਕਰ ਸਕਦੇ ਹਨ, ਅਤੇ ਉਹ ਫੈਸਲੇ ਲੈਣ ਦੀ ਤਾਕਤ ਕੌਂਸਲ ਦੇ ਸਪੀਕਰ, ਮੇਅਰ, ਅਤੇ ਸਥਾਨਕ ਬਰੋ ਦੇ ਪ੍ਰਧਾਨ ਨੂੰ ਦੇਕੇ ਗੁਆਂਢ ਅਤੇ ਸਿਟੀ ਭਰ ਦੀਆਂ ਤਰਜੀਹਾਂ ਵਿੱਚ ਸੰਤੁਲਿਤ ਸਥਾਪਤ ਦੀ ਤਜਵੀਜ ਨੂੰ ਸਵੀਕਾਰ ਕਰਦੇ ਹਨ।​​ 

ਸੰਸਥਾਗਤ ਅਤੇ ਚੁਣੇ ਹੋਏ ਉੱਤਰਦਾਤਾ:​​ 

  • ਖੇਤਰੀ ਯੋਜਨਾ ਸੰਸਥਾ (Regional Plan Association)​​ 
  • ਐਬੰਡੈਂਸ ਨਿਊਯਾਰਕ (Abundance New York)​​ 
  • ਸਿਟੀਜ਼ਨ ਬਜਟ ਕਮਿਸ਼ਨ (Citizens Budget Commission)​​ 
  • ਵਿਤਕਰਾ-ਰੋਧੀ ਕੇਂਦਰ (Anti-Discrimination Center)​​ 
  • ਨਾਗਰਿਕ ਰਿਹਾਇਸ਼ ਅਤੇ ਯੋਜਨਾ ਕੌਂਸਲ (Citizens Housing and Planning Council)​​ 
  • ਡੈਟਨਰ ਆਰਕੀਟੈਕਟਸ (Dattner Architects)​​ 
  • ਜਲਵਾਯੂ ਤਬਦੀਲੀਕਰਤਾ (Climate Changemakers)​​ 
  • ਔਪਣ ਨਿਊਯਾਰਕ (Open New York)​​ 

ਬਿਆਨਾਂ ਦੀ ਗਿਣਤੀ: 14​​ 

ਬਿਆਨਾਂ ਦਾ ਸਾਰ – ਤਜਵੀਜ 4 'ਤੇ 'ਨਹੀਂ' ਵੋਟ​​ 

ਤਜਵੀਜ 4 ਦੇ ਵਿਰੋਧ ਵਿੱਚ ਬਿਆਨ ਜਮ੍ਹਾਂ ਕਰਨ ਵਾਲਿਆਂ ਨੇ ਚੇਤਾਵਨੀ ਦਿੱਤੀ ਹੈ ਕਿ ਸਿਟੀ ਦੇ ਕੁਝ ਆਗੂਆਂ ਦੀ ਕੇਂਦਰੀਕ੍ਰਿਤ ਤਾਕਤ, ਭਾਈਚਾਰੇ ਦੇ ਮੈਂਬਰਾਂ ਨੂੰ ਆਪਣੇ ਗੁਆਂਢ ਵਿੱਚ ਵਿਕਾਸ ਸੰਬੰਧੀ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਤਾਕਤ ਤੋਂ ਵਾਂਝਾ ਕਰ ਦੇਵੇਗੀ। ਉਹ ਚੇਤਾਵਨੀ ਦਿੰਦੇ ਹਨ ਕਿ ਇਸ ਤਜਵੀਜ ਨਾਲ ਵਾਸੀਆਂ ਦੀਆਂ ਲੋੜਾਂ ਪੂਰੀਆਂ ਕਰਦੀ ਰਿਹਾਇਸ਼ ਦੀ ਬਜਾਏ ਡਿਵੈਲਪਰਾਂ ਦੇ ਹਿੱਤਾਂ ਦੀ ਪੂਰਤੀ ਹੋਵੇਗੀ ਅਤੇ ਨਾਲ ਹੀ ਸਰਕਾਰੀ ਭ੍ਰਿਸ਼ਟਾਚਾਰ, ਜੈਂਟਰੀਫ਼ਿਕੇਸ਼ਨ ਅਤੇ ਉਜਾੜੇ ਵਿੱਚ ਵਾਧਾ ਹੋਵੇਗਾ। ਉੱਤਰਦਾਤਾਵਾਂ ਦਾ ਮੰਨਣਾ ਹੈ ਕਿ ਕੌਂਸਲ ਮੈਂਬਰ (ਅਤੇ ਭਾਈਚਾਰੇ ਬਾਰੇ ਬੋਰਡ) ਉਨ੍ਹਾਂ ਗੁਆਂਢਾਂ ਦੇ ਹਿੱਤਾਂ ਦੀ ਪੂਰਤੀ ਕਰਨ ਦੇ ਯੋਗ ਹੋਣੇ ਚਾਹੀਦੇ ਹਨ ਜਿਨ੍ਹਾਂ ਦੀ ਉਹ ਨੁਮਾਇੰਦਗੀ ਕਰਦੇ ਹਨ, ਅਤੇ ਇਹ ਕਿ ਆਮ ਲੋਕ ਪਾਰਦਰਸ਼ਤਾ, ਭਰੋਸੇ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਫੈਸਲੇ ਲੈਣ ਵਿੱਚ ਸ਼ਾਮਲ ਹੋਣ ਦੇ ਹੱਕਦਾਰ ਹਨ। ਕੌਂਸਲ ਮੈਂਬਰ ਰੌਬਰਟ ਹੋਲਡਨ ਦਾ ਕਹਿਣਾ ਹੈ ਕਿ, "ਨਿਊਯਾਰਕ ਨੂੰ ਭਰੋਸੇ, ਪਾਰਦਰਸ਼ਤਾ, ਅਤੇ ਹਿੱਤਾਂ ਦੇ ਟਕਰਾਅ ਦੇ ਮਜ਼ਬੂਤ ਨਿਯਮਾਂ ਵਾਲੀ ਰਿਹਾਇਸ਼ ਦੀ ਲੋੜ ਹੈ, ਨਾ ਕਿ ਰਬੜ ਸਟੈਂਪ ਵਾਲੇ ਹੋਰ ਮਾੜੇ ਪ੍ਰੋਜੈਕਟਾਂ ਦੀ।"​​ 

ਸੰਸਥਾਗਤ ਅਤੇ ਚੁਣੇ ਹੋਏ ਉੱਤਰਦਾਤਾ:​​ 

  • ਕੌਂਸਲ ਮੈਂਬਰ ਰੌਬਰਟ ਹੋਲਡਨ​​ 
  • ਮੈਨਹਟਨ ਭਾਈਚਾਰੇ ਬਾਰੇ ਬੋਰਡ 3​​ 

ਬਿਆਨਾਂ ਦੀ ਗਿਣਤੀ: 8​​ 

ਮੁੱਖ ਤਾਰੀਖ਼ਾਂ​​ 

  • ਪਤੇ ਵਿੱਚ ਬਦਲਾਅ ਦੀ ਅੰਤਮ ਤਾਰੀਖ਼​​ 

    ਸੋਮਵਾਰ, 20 ਅਕਤੂਬਰ, 2025​​ 
  • ਅਗਾਊਂ ਵੋਟਿੰਗ | ਆਮ ਚੋਣਾਂ​​ 

    ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025​​ 
  • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼​​ 

    ਸ਼ਨਿਚਰਵਾਰ, 25 ਅਕਤੂਬਰ, 2025​​ 
  • ਡਾਕ ਰਾਹੀਂ ਵੋਟ ਪਾਉਣ ਦੀ ਅਰਜ਼ੀ ਦੀ ਅੰਤਮ ਤਾਰੀਖ਼ (ਔਨਲਾਈਨ ਅਤੇ ਡਾਕ)​​ 

    ਸ਼ਨਿਚਰਵਾਰ, 25 ਅਕਤੂਬਰ, 2025​​