ਤੁਹਾਨੂੰ ਵੋਟ-ਪਰਚੀ 'ਤੇ ਜੋ ਦਿਖਾਈ ਦਿੰਦਾ ਹੈ ਉਹ
ਸਿਟੀ ਪਲੈਨਿੰਗ ਵਿਭਾਗ ਵਿਖੇ ਬਰੋ ਮੈਪ ਦਫ਼ਤਰ ਅਤੇ ਅਸਾਈਨਮੈਂਟ ਫੰਕਸ਼ਨਾਂ ਨੂੰ ਹੱਲ ਕਰਨ ਨੂੰ ਇਕਸਾਰ ਕਰੇਗਾ, ਅਤੇ ਇੱਕ ਡਿਜੀਟਲ ਸਿਟੀ ਮੈਪ ਤਿਆਰ ਕਰੇਗਾ। ਅੱਜ, ਸਿਟੀ ਮੈਪ ਵਿੱਚ ਪੰਜ ਦਫ਼ਤਰਾਂ ਵਿੱਚ ਪਏ ਪੇਪਰ ਮੈਪ (ਕਾਗਜ਼ੀ ਨਕਸ਼ੇ) ਸ਼ਾਮਲ ਹਨ।
"ਹਾਂ" ਨਾਲ ਇਕਸਾਰ, ਡਿਜੀਟਲ ਸਿਟੀ ਮੈਪ ਬਣੇਗਾ।
"ਨਹੀਂ" ਨਾਲ ਪੰਜ ਵੱਖਰੇ ਨਕਸ਼ੇ ਪਏ ਰਹਿਣਗੇ ਅਤੇ ਅਸਾਈਨਮੈਂਟ ਫੰਕਸ਼ਨਾਂ ਦਾ ਹੱਲ ਹੁੰਦਾ ਰਹੇਗਾ, ਜਿਸਦਾ ਪ੍ਰਬੰਧਨ ਬਰੋ ਦੇ ਪ੍ਰਧਾਨ ਦੇ ਦਫ਼ਤਰ ਵੱਲੋਂ ਹੁੰਦਾ ਰਹੇਗਾ।
ਇਹ ਤਜਵੀਜ ਕੀ ਦੱਸਦੀ ਹੈ
ਇਸ ਤਜਵੀਜ ਨਾਲ ਸਿਟੀ ਪਲੈਨਿੰਗ ਵਿਭਾਗ (Department of City Planning, DCP) ਸਿੰਗਲ ਸਿਟੀ ਮੈਪ (City Map) ਬਣਾਉਣ, ਪ੍ਰਬੰਧਨ ਅਤੇ ਡਿਜੀਟਾਈਜ਼ ਕਰਨ ਲਈ ਜ਼ਿੰਮੇਵਾਰ ਹੋਵੇਗਾ।
ਇਸ ਤਜਵੀਜ ਦਾ ਕੀ ਮਤਲਬ ਹੈ
ਸਿਟੀ ਮੈਪ ਕਾਨੂੰਨੀ ਤੌਰ 'ਤੇ ਸੜਕਾਂ ਦੇ ਨਾਮ, ਚੌੜਾਈ ਅਤੇ ਲਾਈਨਾਂ ਨੂੰ ਪਰਿਭਾਸ਼ਿਤ ਕਰਦਾ ਹੈ। ਮੌਜੂਦਾ ਸਮੇਂ, ਸਿਟੀ ਮੈਪ ਦਾ ਪ੍ਰਬੰਧਨ ਹਰੇਕ ਬਰੋ ਦੇ ਪ੍ਰਧਾਨ ਦੇ ਦਫ਼ਤਰ ਵਿੱਚ ਪੰਜ ਟੌਪੋਗ੍ਰਾਫੀਕਲ ਬਿਊਰੋ ਵੱਲੋਂ ਕੀਤਾ ਜਾਂਦਾ ਹੈ। ਸਿਟੀ ਮੈਪ ਵਿੱਚ 8,000 ਕਾਗਜ਼ੀ ਨਕਸ਼ੇ ਸ਼ਾਮਲ ਹਨ। ਇਸ ਤਜਵੀਜ ਮੁਤਾਬਕ ਸਿਟੀ ਪਲੈਨਿੰਗ ਵਿਭਾਗ (Department of City Planning, DCP) ਨੂੰ ਇਹਨਾਂ ਵੱਖਰੇ ਤੌਰ 'ਤੇ ਰੱਖੇ ਗਏ ਪੇਪਰ ਮੈਪ ਨੂੰ ਇੱਕ ਕੇਂਦਰੀਕ੍ਰਿਤ ਅਤੇ ਡਿਜੀਟਲਾਈਜ਼ਡ ਸਿਟੀ ਮੈਪ ਵਿੱਚ ਜੋੜਨਾ ਪਵੇਗਾ।
“ਹਾਂ” ਵੋਟ ਨਾਲ ਇੱਕ ਕੇਂਦਰੀਕ੍ਰਿਤ ਡਿਜੀਟਲ ਸਿਟੀ ਮੈਪ ਤਿਆਰ ਹੋਵੇਗਾ, ਜਿਸਦਾ ਪ੍ਰਬੰਧਨ ਸਿਟੀ ਪਲੈਨਿੰਗ ਵਿਭਾਗ ਵੱਲੋਂ ਕੀਤਾ ਜਾਵੇਗਾ।
“ਨਹੀਂ” ਵੋਟ ਨਾਲ ਹਰੇਕ ਬਰੋ ਦਾ ਪੇਪਰ ਮੈਪ ਵੱਖਰਾ ਪਿਆ ਰਹੇਗਾ, ਜਿਸਦਾ ਪ੍ਰਬੰਧਨ ਹਰੇਕ ਬਰੋ ਦੇ ਪ੍ਰਧਾਨ ਦੇ ਦਫ਼ਤਰ ਵੱਲੋਂ ਕੀਤਾ ਜਾਵੇਗਾ।
ਬਿਆਨਾਂ ਦਾ ਸਾਰ – ਤਜਵੀਜ 5 'ਤੇ 'ਹਾਂ' ਵੋਟ
ਤਜਵੀਜ 5 ਦੇ ਸਮਰਥਕ, ਇੱਕ ਏਕੀਕ੍ਰਿਤ ਡਿਜੀਟਲ ਸਿਟੀ ਮੈਪ ਦੀ ਸਿਰਜਣਾ ਨੂੰ ਸਿਟੀ ਮੈਪ 'ਤੇ ਨਿਰਭਰ ਕਰਦੀਆਂ, ਮਹੀਨਿਆਂ ਜਾਂ ਸਾਲਾਂ ਤੱਕ ਚੱਲਣ ਵਾਲੀਆਂ ਪ੍ਰਕਿਰਿਆਵਾਂ ਜਿਵੇਂ ਕਿ ਬੁਨਿਆਦੀ ਢਾਂਚਾ ਅਤੇ ਰਿਹਾਇਸ਼ੀ ਪ੍ਰੋਜੈਕਟ, ਨੂੰ ਤੇਜ਼ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਦੇ ਹਨ। ਸਮਰਥਕਾਂ ਦਾ ਮੰਨਣਾ ਹੈ ਕਿ ਇਸ ਤਜਵੀਜ ਨਾਲ ਜਨਤਕ ਜਾਣਕਾਰੀ ਵਧੇਰੇ ਆਸਾਨੀ ਨਾਲ ਉਪਲਬਧ ਹੋਵੇਗੀ, ਖਾਸ ਕਰਕੇ ਅਸਮਰਥ ਨਿਊਯਾਰਕ ਵਾਸੀਆਂ ਲਈ। "ਸਿਟੀ ਮੈਪ ਦੇ ਪ੍ਰਬੰਧਨ ਨੂੰ ਆਧੁਨਿਕ ਬਣਾਉਣ ਨਾਲ ਸਰਕਾਰੀ ਕਾਰਜਾਂ ਦੀ ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਵਿੱਚ ਵਾਧਾ ਹੋਵੇਗਾ ਅਤੇ ਜਨਤਕ ਖੇਤਰ ਵਿੱਚ ਬਦਲਾਅ ਕਰਦੇ ਜਨਤਕ ਅਤੇ ਨਿੱਜੀ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਲਈ ਲੋੜੀਂਦੇ ਸਮੇਂ ਵਿੱਚ ਕਮੀ ਆਵੇਗੀ" (Citizens Budget Commission)। ਅਪਾਹਜ ਸੁਤੰਤਰਤਾ ਕੇਂਦਰ, ਨਿਊਯਾਰਕ (CIDNY) ਲਿਖਦਾ ਹੈ ਕਿ ਪੰਜ ਵੱਖ-ਵੱਖ ਬਰੋ ਵਿੱਚ 8,000 ਕਾਗਜ਼ੀ ਨਕਸ਼ਿਆਂ ਦੀ ਮੌਜੂਦਾ ਪ੍ਰਣਾਲੀ ਗਤੀਸ਼ੀਲਤਾ ਜਾਂ ਵੇਖਣ ਵਿੱਚ ਅਸਮਰਥ ਲੋਕਾਂ ਲਈ ਚੁਣੌਤੀਆਂ ਪੇਸ਼ ਕਰਦੀ ਹੈ, ਅਤੇ "ਇੱਕ ਡਿਜੀਟਾਈਜ਼ਡ ਮੈਪ ਸੜਕਾਂ ਦੇ ਨਾਵਾਂ ਅਤੇ ਲੇਆਉਟ ਬਾਰੇ ਸਪਸ਼ਟ, ਵਧੇਰੇ ਇਕਸਾਰ ਜਾਣਕਾਰੀ ਦੇਵੇਗਾ, ਨਾਲ ਹੀ ਵਾਸੀਆਂ ਨੂੰ ਘਰ ਵਿੱਚ ਹੀ ਇਸ ਜਾਣਕਾਰੀ ਤੱਕ ਪਹੁੰਚ ਕਰਨ ਦਾ ਮੌਕਾ ਵੀ ਦੇਵੇਗਾ।"
ਸੰਸਥਾਗਤ ਅਤੇ ਚੁਣੇ ਹੋਏ ਉੱਤਰਦਾਤਾ:
- Citizens Budget Commission
- ਅਪਾਹਜ ਸੁਤੰਤਰਤਾ ਕੇਂਦਰ, ਨਿਊਯਾਰਕ (Center for the Independence of the Disabled, New York, CIDNY)
- Open New York
ਬਿਆਨਾਂ ਦੀ ਗਿਣਤੀ: 6
ਬਿਆਨਾਂ ਦਾ ਸਾਰ – ਤਜਵੀਜ 5 'ਤੇ 'ਨਹੀਂ' ਵੋਟ
ਤਜਵੀਜ 5 ਦਾ ਵਿਰੋਧ ਕਰਨ ਵਾਲੇ ਆਪਣੇ ਵੱਖ-ਵੱਖ ਤਰਕ ਦਿੰਦੇ ਹਨ, ਤਜਵੀਜ ਦੀ ਅਸਪਸ਼ਟਤਾ ਬਾਰੇ ਚਿੰਤਾਵਾਂ ਅਤੇ ਇਸਦੀ ਮਹੱਤਤਾ ਬਾਰੇ ਸ਼ੱਕ ਤੋਂ ਲੈ ਕੇ, ਕਾਗਜ਼ੀ ਨਕਸ਼ਿਆਂ ਦੀ ਮਹੱਤਤਾ ਵਿੱਚ ਵਿਸ਼ਵਾਸ ਤੱਕ ਅਤੇ ਇਹ ਚੇਤਾਵਨੀਆਂ ਕਿ ਸਿਟੀ ਪਲੈਨਿੰਗ ਵਿਭਾਗ ਹਰੇਕ ਬਰੋ ਦੇ ਟੌਪੋਗ੍ਰਾਫੀਕਲ ਬਿਊਰੋ ਦੇ ਕੰਮ ਨੂੰ ਸੰਭਾਲਣ ਲਈ ਤਿਆਰ ਨਹੀਂ ਹੈ। ਸਟੇਟਨ ਆਈਲੈਂਡ ਬਰੋ ਦੇ ਪ੍ਰਧਾਨ ਵੀਟੋ ਜੇ. ਫੋਸੇਲਾ ਲਿਖਦੇ ਹਨ ਕਿ, "ਡਿਜ਼ਾਈਨ ਮੂਤਬਾਕ, ਟੌਪੋਗ੍ਰਾਫੀਕਲ ਬਿਊਰੋ ਸਥਾਨਕ ਅਤੇ ਉਨ੍ਹਾਂ ਕਰਮਚਾਰੀਆਂ ਜੋ ਬਹੁਤ ਤਕਨੀਕੀ ਨਕਸ਼ਿਆਂ ਦਾ ਰੱਖ-ਰਖਾਅ ਕਰਦੇ ਹਨ, ਅਤੇ ਉਹ ਪੇਸ਼ੇਵਰ ਅਤੇ ਬਰੋ ਵਾਸੀ ਜਿਨ੍ਹਾਂ ਨੂੰ ਅਕਸਰ ਇਹਨਾਂ ਨਕਸ਼ਿਆਂ ਦੀ ਲੋੜ ਹੁੰਦੀ ਹੈ ਅਤੇ ਇਨ੍ਹਾਂ ਦੀ ਵਰਤੋਂ ਕਰਦੇ ਹਨ ਦੇ ਨੇੜੇ ਰੱਖਿਆ ਜਾਂਦਾ ਹੈ," ਅਤੇ ਸਟੇਟਨ ਆਈਲੈਂਡ ਵਾਸੀਆਂ ਦੀ ਪਹੁੰਚ ਵਿੱਚ ਵੀ ਰੱਖਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਜ਼ਮੀਨ ਦੀ ਵਰਤੋਂ ਜਾਂ ਜਾਇਦਾਦ ਦੇ ਮੁੱਦੇ ਨੂੰ ਹੱਲ ਕਰਨ ਵਿੱਚ ਇਸ ਦੀ ਮਦਦ ਦੀ ਲੋੜ ਹੁੰਦੀ ਹੈ, "ਕਿਉਂਕਿ ਟੌਪੋਗ੍ਰਾਫੀਕਲ ਬਿਊਰੋ ਦਾ ਪ੍ਰਬੰਧਨ ਅਜਿਹੇ ਸਟਾਫ ਵੱਲੋਂ ਕੀਤਾ ਜਾਂਦਾ ਹੈ ਜੋ ਆਪਣੇ ਭਾਈਚਾਰੇ ਨੂੰ ਸਮਝਦੇ ਹਨ, ਇਸ ਲਈ ਉਹ ਆਪਣੇ ਵਾਸੀਆਂ ਨੂੰ ਤੇਜ਼, ਸਿੱਧੀ ਸੇਵਾ ਪ੍ਰਦਾਨ ਕਰਦੇ ਹਨ।" ਫੋਸੇਲਾ ਆਪਣੀ ਗੱਲ ਜਾਰੀ ਰੱਖਦੇ ਹੋਏ ਕਹਿੰਦੇ ਹਨ ਕਿ, “ਇਸ ਨਾਲ ਇਹਨਾਂ ਕਾਰਜਾਂ ਨੂੰ ਇੱਕ ਅਜਿਹੀ ਏਜੰਸੀ ਦੇ ਜਿੰਮੇ ਸੌਂਪ ਦਿੱਤਾ ਜਾਵੇਗਾ ਜਿਸ ਵਿੱਚ ਅਸਲ ਮਨੁੱਖੀ ਆਪਸੀ ਤਾਲਮੇਲ ਦੀ ਘਾਟ ਹੈ, ਜੋ ਢੁੱਕਵੇਂ ਨਤੀਜੇ ਹਾਸਲ ਕਰਨ ਲਈ ਲੋੜੀਂਦੇ ਹੁੰਦਾ ਹੈ। DCP ਲੰਬੇ ਬੈਕਲਾਗ ਅਤੇ ਗਲਤੀਆਂ ਦੇ ਨਾਲ ਬਹੁਤ ਜ਼ਿਆਦਾ ਬੋਝ ਹੇਠ ਦੱਬੇ ਹੋਣ ਲਈ ਵੀ ਬਦਨਾਮ ਹੈ। ਇਸ ਨਾਲ ਪ੍ਰਕਿਰਿਆਵਾਂ ਹੌਲੀ ਹੋ ਸਕਦੀਆਂ ਹਨ, ਹੋਰ ਸੇਵਾ ਬੈਕਲਾਗ ਬਣ ਸਕਦੇ ਹਨ, ਜਵਾਬਦੇਹੀ ਵਿੱਚ ਕਮੀ ਆ ਸਕਦੀ ਹੈ ਅਤੇ ਆਮ ਨਿਊਯਾਰਕ ਵਾਸੀਆਂ ਲਈ ਮਦਦ ਲੈਣਾ ਮੁਸ਼ਕਲ ਹੋ ਸਕਦਾ ਹੈ। ਕੌਂਸਲ ਮੈਂਬਰ ਰੌਬਰਟ ਹੋਲਡਨ ਅੱਗੇ ਕਹਿੰਦੇ ਹਨ, "ਸਿਰਫ ਇੱਕ ਡਿਜੀਟਲ ਮੈਪ ਹੋਣਾ ਮਦਦਗਾਰ ਜਾਪਦਾ ਹੈ, ਪਰ ਇਹ ਉਪਾਅ ਲਾਗਤ, ਗੋਪਨੀਯਤਾ, ਅਤੇ ਇਸ ਵਿੱਚ ਬਦਲਾਅ ਕਰਨ ਵਾਲਿਆਂ ਬਾਰੇ ਅਸਪਸ਼ਟ ਹੈ।"
ਸੰਸਥਾਗਤ ਅਤੇ ਚੁਣੇ ਹੋਏ ਉੱਤਰਦਾਤਾ:
- ਸਟੇਟਨ ਆਈਲੈਂਡ ਬਰੋ ਦੇ ਪ੍ਰਧਾਨ Vito J. Fossella (ਵੀਟੋ ਜੇ. ਫੋਸੇਲਾ)
- ਕੌਂਸਲ ਮੈਂਬਰ Robert Holden (ਰੌਬਰਟ ਹੋਲਡਨ)
ਬਿਆਨਾਂ ਦੀ ਗਿਣਤੀ: 5