ਤੁਹਾਨੂੰ ਵੋਟ-ਪਰਚੀ 'ਤੇ ਜੋ ਦਿਖਾਈ ਦਿੰਦਾ ਹੈ ਉਹ​​ 

ਸਿਟੀ ਦੀਆਂ ਪ੍ਰਮੁੱਖ ਅਤੇ ਆਮ ਚੋਣਾਂ ਦੀਆਂ ਤਰੀਕਾਂ ਵਿੱਚ ਇਸ ਤਰ੍ਹਾਂ ਬਦਲਾਅ ਕਰੇਗਾ ਕਿ ਸਿਟੀ ਦੀਆਂ ਚੋਣਾਂ ਸੰਘੀ ਰਾਸ਼ਟਰਪਤੀ ਚੋਣਾਂ ਨਾਲ ਹੀ ਹੋਣ, ਬਸ਼ਰਤੇ ਰਾਜ ਦੇ ਕਾਨੂੰਨ ਵੱਲੋਂ ਇਸਦੀ ਇਜਾਜ਼ਤ ਦਿੱਤੀ ਜਾਵੇ।​​ 

“ਹਾਂ” ਨਾਲ ਸਿਟੀ ਦੀਆਂ ਚੋਣਾਂ ਸੰਘੀ ਰਾਸ਼ਟਰਪਤੀ ਚੋਣਾਂ ਨਾਲ ਹੀ ਹੋਣਗੀਆਂ, ਬਸ਼ਰਤੇ ਰਾਜ ਦੇ ਕਾਨੂੰਨ ਵੱਲੋਂ ਇਸਦੀ ਇਜਾਜ਼ਤ ਦਿੱਤੀ ਜਾਵੇ।​​ 

“ਨਹੀਂ” ਨਾਲ ਕਾਨੂੰਨਾਂ ਵਿੱਚ ਕੋਈ ਬਦਲਾਅ ਨਹੀਂ ਆਵੇਗਾ।​​ 

ਇਹ ਤਜਵੀਜ ਕੀ ਦੱਸਦੀ ਹੈ​​ 

ਇਸ ਤਜਵੀਜ ਨਾਲ ਸਿਟੀ ਦੀਆਂ ਚੋਣਾਂ ਸੰਘੀ ਰਾਸ਼ਟਰਪਤੀ ਚੋਣਾਂ ਵਾਲੇ ਸਾਲ ਵਿੱਚ ਹੀ ਹੋਣਗੀਆਂ।​​ 

ਇਸ ਤਜਵੀਜ ਦਾ ਕੀ ਮਤਲਬ ਹੈ​​ 

ਮੌਜੂਦਾ ਸਮੇਂ, ਸਿਟੀ ਦੀਆਂ ਚੋਣਾਂ ਵਿਸ਼ਮ-ਸੰਖਿਆ ਵਾਲੇ ਸਾਲਾਂ ਵਿੱਚ ਹੁੰਦੀਆਂ ਹਨ ਅਤੇ ਸੰਘੀ ਰਾਸ਼ਟਰਪਤੀ ਚੋਣਾਂ ਹਰ ਚਾਰ ਸਾਲਾਂ ਬਾਅਦ ਸਮ-ਸੰਖਿਆ ਵਾਲੇ ਸਾਲਾਂ ਵਿੱਚ ਹੁੰਦੀਆਂ ਹਨ। ਇਸ ਤਜਵੀਜ ਨਾਲ ਸਿਟੀ ਅਤੇ ਸੰਘੀ ਰਾਸ਼ਟਰਪਤੀ ਚੋਣਾਂ ਇੱਕੋ ਸਾਲਾਂ ਵਿੱਚ ਹੋਣਗੀਆਂ। ਇਸਦਾ ਮਤਲਬ ਹੈ ਕਿ ਸਿਟੀ ਦੇ ਦਫ਼ਤਰਾਂ (ਮੇਅਰ, ਸਰਕਾਰੀ ਵਕੀਲ, ਕੰਪਟ੍ਰੋਲਰ, ਬਰੋ ਦੇ ਪ੍ਰਧਾਨ, ਅਤੇ ਸਿਟੀ ਕੌਂਸਲ) ਦੀਆਂ ਚੋਣਾਂ ਸੰਘੀ ਰਾਸ਼ਟਰਪਤੀ ਚੋਣਾਂ ਦੇ ਨਾਲ ਹੀ ਹੋਣਗੀਆਂ। ਇਹ ਤਜਵੀਜ ਲਾਗੂ ਹੋਣ ਤੋਂ ਪਹਿਲਾਂ ਨਿਊਯਾਰਕ ਰਾਜ ਦੇ ਕਾਨੂੰਨ ਵਿੱਚ ਬਦਲਾਅ ਦੀ ਵੀ ਲੋੜ ਹੋਵੇਗੀ।​​ 

“ਹਾਂ” ਨਾਲ ਸਿਟੀ ਦੀਆਂ ਚੋਣਾਂ ਸੰਘੀ ਰਾਸ਼ਟਰਪਤੀ ਚੋਣਾਂ ਵਾਲੇ ਸਾਲ ਵਿੱਚ ਹੀ ਹੋਣਗੀਆਂ, ਬਸ਼ਰਤੇ ਰਾਜ ਦੇ ਕਾਨੂੰਨ ਵਿੱਚ ਵੀ ਬਦਲਾਅ ਹੋਵੇ।​​ 

“ਨਹੀਂ” ਨਾਲ ਸਿਟੀ ਦੀਆਂ ਚੋਣਾਂ ਸੰਘੀ ਰਾਸ਼ਟਰਪਤੀ ਚੋਣਾਂ ਨਾਲੋਂ ਵੱਖਰੇ ਤੌਰ 'ਤੇ ਵਿਸ਼ਮ-ਸੰਖਿਆ ਵਾਲੇ ਸਾਲਾਂ ਵਿੱਚ ਹੀ ਹੁੰਦੀਆਂ ਰਹਿਣਗੀਆਂ।​​ 

ਬਿਆਨਾਂ ਦਾ ਸਾਰ – ਤਜਵੀਜ 6 'ਤੇ 'ਹਾਂ' ਵੋਟ​​ 

ਤਜਵੀਜ 6 ਦੇ ਸਮਰਥਕਾਂ ਦਾ ਕਹਿਣਾ ਹੈ ਕਿ ਸਥਾਨਕ ਚੋਣ ਕੈਲੰਡਰ ਨੂੰ ਰਾਸ਼ਟਰਪਤੀ ਦੀ ਚੋਣ ਵਾਲੇ ਸਾਲਾਂ ਦੇ ਨਾਲ ਇਕਸਾਰ ਕਰਨ ਨਾਲ ਵੋਟਰ ਇਕੱਠ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ ਅਤੇ ਵੋਟ ਪਾਉਣ ਵਾਲਿਆਂ ਦੀ ਨੁਮਾਇੰਦਗੀ ਵਿੱਚ ਵਾਧਾ ਹੋਵੇਗਾ, ਜਿਸ ਨਾਲ ਇਹ ਦੇਖਣ ਵਿੱਚ ਮਦਦ ਮਿਲੇਗੀ ਕਿ ਸਿਟੀ ਦੇ ਵੋਟਰ ਕੀ ਸੋਚਦੇ ਹਨ। ਉਹ ਹੋਰ ਅਮਰੀਕੀ ਸਿਟੀਆਂ ਬਾਰੇ ਦੱਸਦੇ ਹਨ ਜਿਨ੍ਹਾਂ ਨੇ ਇਹ ਬਦਲਾਅ ਲਾਗੂ ਕੀਤਾ ਹੈ - ਲਾਸ ਏਂਜਲਸ, ਬਾਲਟੀਮੋਰ, ਫੀਨਿਕਸ, ਐਲ ਪਾਸੋ, ਆਸਟਿਨ - ਜਿਨ੍ਹਾਂ ਨੇ "ਇੱਕ ਵਧੇਰੇ ਸਮਾਵੇਸ਼ੀ, ਨੁਮਾਇੰਦਗੀ ਵਾਲੇ ਲੋਕਰਾਜ" (ਬ੍ਰੇਨਨ ਸੈਂਟਰ ਫਾਰ ਜਸਟਿਸ) ਦੇ ਲਾਭ ਦੇਖੇ ਹਨ। ਅਪਾਹਜ ਸੁਤੰਤਰਤਾ ਕੇਂਦਰ, ਨਿਊਯਾਰਕ (CIDNY) ਇਹ ਵੀ ਜ਼ੋਰ ਦਿੰਦਾ ਹੈ ਕਿ "ਜ਼ਿਆਦਾ ਇਕੱਠ ਵਾਲੀਆਂ ਚੋਣਾਂ ਨਾਲ ਆਮ ਤੌਰ 'ਤੇ ਵੋਟਾਂ ਪੈਣ ਦੀ ਥਾਂ ਲਈ ਵਧੇਰੇ ਨਿਵੇਸ਼ ਮਿਲਦਾ ਹੈ, ਵੋਟਾਂ ਪੈਣ ਦੀ ਥਾਂ 'ਤੇ ਕੰਮ ਕਰਦੇ ਕਰਮਚਾਰੀਆਂ ਨੂੰ ਬਿਹਤਰ ਸਿਖਲਾਈ ਮਿਲਦੀ ਹੈ, ਅਤੇ ਵੋਟਰਾਂ ਤੱਕ ਵਧੇਰੇ ਪਹੁੰਚ ਹੁੰਦੀ ਹੈ।" ਉੱਤਰਦਾਤਾ ਇਸ ਗੱਲ ਨਾਲ ਸਹਿਮਤ ਹਨ ਕਿ ਸਥਾਨਕ ਚੋਣਾਂ ਨੂੰ ਸਮ ਸੰਖਿਆਂ ਵਾਲੇ ਸਾਲਾਂ ਵਿੱਚ ਕਰਨ ਨਾਲ ਨਿਊਯਾਰਕ ਵਾਸੀਆਂ ਨੂੰ ਸਿਟੀ ਦੀ ਅਗਵਾਈ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਦਾ ਵੀ ਮੌਕਾ ਮਿਲੇਗਾ। ਇੱਕ ਤੋਂ ਵੱਧ ਬੇਨਤੀਆਂ ਵਿੱਚ ਰਾਸ਼ਟਰਪਤੀ ਚੋਣ ਇਕੱਠ (2020 ਵਿੱਚ 60%) ਬਨਾਮ ਸਥਾਨਕ ਚੋਣ ਇਕੱਠ (2021 ਵਿੱਚ 23% ) ਵਿੱਚ ਅੰਤਰ ਦੇਖਿਆ ਗਿਆ ਹੈ। ਐਬੰਡੈਂਸ ਨਿਊਯਾਰਕ ਦੱਸਦਾ ਹੈ ਕਿ, “ਸਾਡੀ ਸਿਟੀ ਲਈ ਰੋਜ਼ਾਨਾ ਕੰਮ ਕਰਦੇ ਆਗੂਆਂ ਦਾ ਸਿਟੀ ਵਿੱਚ ਰਹਿਣ-ਸਹਿਣ ਦੇ ਖਰਚੇ, ਜੀਵਨ ਗੁਣਵੱਤਾ ਅਤੇ ਸੁਰੱਖਿਆ 'ਤੇ ਕਾਫੀ ਅਸਰ ਪੈਂਦਾ ਹੈ; ਵੱਖਰੇ ਸਾਲ ਦੀਆਂ ਚੋਣਾਂ ਦਾ ਮਤਲਬ ਹੈ ਨਿਊਯਾਰਕ ਦੇ ਬਹੁਤ ਘੱਟ ਵੋਟਰਾਂ ਵੱਲੋਂ ਆਪਣਾ ਆਗੂ ਚੁਣਨਾ। ... ਜ਼ਿਆਦਾ ਇਕੱਠ ਦਾ ਮਤਲਬ ਹੈ ਸਾਡੀ ਰਾਜਨੀਤੀ ਵਿੱਚ ਵਧੇਰੇ ਨਿਊਯਾਰਕ ਵਾਸੀਆਂ ਦੀ ਸ਼ਮੂਲੀਅਤ਼, ਸਾਡੇ ਚੁਣੇ ਹੋਏ ਆਗੂਆਂ ਵੱਲੋਂ ਵਧੇਰੇ ਨੁਮਾਇੰਦਗੀ ਅਤੇ ਜਵਾਬਦੇਹੀ, ਅਤੇ ਸਾਰਿਆਂ ਲਈ ਬਿਹਤਰ ਨਤੀਜੇ। ਕਈ ਬੇਨਤੀਆਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਬਦਲਾਅ ਨਾਲ ਕੁੱਲ ਚੋਣਾਂ ਦੀ ਗਿਣਤੀ ਘੱਟ ਜਾਵੇਗੀ, ਜਿਸ ਨਾਲ ਲੱਖਾਂ ਡਾਲਰ ਦੀ ਬਚਤ ਹੋਵੇਗੀ।​​ 

ਸੰਸਥਾਗਤ ਅਤੇ ਚੁਣੇ ਹੋਏ ਉੱਤਰਦਾਤਾ:​​ 

  • Citizens Union​​ 
  • ਐਬੰਡੈਂਸ ਨਿਊਯਾਰਕ (Abundance New York)​​ 
  • ਬ੍ਰੇਨਨ ਸੈਂਟਰ ਫਾਰ ਜਸਟਿਸ (Brennan Center for Justice)​​ 
  • ਅਪਾਹਜ ਸੁਤੰਤਰਤਾ ਕੇਂਦਰ, ਨਿਊਯਾਰਕ (Center for the Independence of the Disabled, New York (CIDNY))​​ 
  • ਜਲਵਾਯੂ ਤਬਦੀਲੀਕਰਤਾ (Climate Changemakers)​​ 
  • Reinvent Albany​​ 
  • ਨਿਊਯਾਰਕ ਸਿਟੀ ਦੀਆਂ ਔਰਤ ਵੋਟਰਾਂ ਦੀ ਲੀਗ​​ 

ਬਿਆਨਾਂ ਦੀ ਗਿਣਤੀ: 14​​ 

ਬਿਆਨਾਂ ਦਾ ਸਾਰ – ਤਜਵੀਜ 6 'ਤੇ 'ਨਹੀਂ' ਵੋਟ​​ 

ਤਜਵੀਜ 6 ਦਾ ਵਿਰੋਧ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਸਥਾਨਕ ਮੁੱਦਿਆਂ ਲਈ ਰਾਸ਼ਟਰਪਤੀ ਚੋਣ ਤੋਂ ਇੱਕ ਵੱਖਰਾ ਚੋਣ ਸਾਲ ਹੋਣਾ ਚਾਹੀਦਾ ਹੈ। ਕੁਝ ਲੋਕਾਂ ਵਿੱਚ ਮੌਜੂਦਾ ਸਥਿਤੀ ਨੂੰ ਬਦਲਣ ਵਿੱਚ ਵਿਸ਼ਵਾਸ ਦੀ ਕਮੀ ਹੈ ਅਤੇ ਮੰਨਦੇ ਹਨ ਕਿ ਮੌਜੂਦਾ ਕੈਲੰਡਰ ਨਾਲ ਸਥਾਨਕ ਮੁੱਦਿਆਂ 'ਤੇ ਲੋੜੀਂਦਾ ਧਿਆਨ ਦਿੱਤੇ ਜਾਣ ਦਾ ਮੌਕਾ ਮਿਲਦਾ ਹੈ। ਬਿਆਨ ਇਸ ਸੰਦੇਹ ਨੂੰ ਦਰਸਾਉਂਦੇ ਹਨ ਕਿ ਕੈਲੰਡਰ ਹੀ ਘੱਟ ਵੋਟਰ ਇਕੱਠ ਦਾ ਕਾਰਨ ਹੈ, ਅਤੇ ਇਹ ਮੰਨਦੇ ਹਨ ਕਿ ਭਰੋਸੇ ਨੂੰ ਦੁਬਾਰਾ ਜਿੱਤਣ ਅਤੇ ਲੋਕਾਂ ਦੀ ਸ਼ਮੂਲੀਅਤ ਨੂੰ ਮਜ਼ਬੂਤ ਕਰਨ ਨਾਲ ਘੱਟ ਵੋਟਰ ਇਕੱਠ ਦੇ ਮੁੱਦੇ ਨੂੰ ਬਿਹਤਰ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ। ਰੌਬਰਟ ਹੋਲਡਨ ਦਾ ਕਹਿਣਾ ਹੈ ਕਿ, "1960 ਅਤੇ 1970 ਦੇ ਨਿਊਯਾਰਕ ਵਿੱਚ 70 ਪ੍ਰਤੀਸ਼ਤ ਤੋਂ ਉੱਪਰ ਇਕੱਠ ਦੇਖਿਆ ਗਿਆ ਸੀ ਜਦਕਿ ਹਾਲੇ ਵੀ ਇੱਕ ਦਿਨ ਹੋਰ ਵੋਟਾਂ ਪੈਣੀਆਂ ਸਨ। ਮੁੱਦਾ ਕੈਲੰਡਰ ਦਾ ਨਹੀਂ ਹੈ, ਇਹ ਸਥਾਨਕ ਸਰਕਾਰਾਂ ਵਿੱਚ ਸ਼ਮੂਲੀਅਤ ਅਤੇ ਵਿਸ਼ਵਾਸ ਦਾ ਹੈ।"​​ 

ਸੰਸਥਾਗਤ ਅਤੇ ਚੁਣੇ ਹੋਏ ਉੱਤਰਦਾਤਾ:​​ 

  • ਕੌਂਸਲ ਮੈਂਬਰ ਰੌਬਰਟ ਹੋਲਡਨ​​ 

ਬਿਆਨਾਂ ਦੀ ਗਿਣਤੀ: 5​​ 

ਮੁੱਖ ਤਾਰੀਖ਼ਾਂ​​ 

  • ਪਤੇ ਵਿੱਚ ਬਦਲਾਅ ਦੀ ਅੰਤਮ ਤਾਰੀਖ਼​​ 

    ਸੋਮਵਾਰ, 20 ਅਕਤੂਬਰ, 2025​​ 
  • ਅਗਾਊਂ ਵੋਟਿੰਗ | ਆਮ ਚੋਣਾਂ​​ 

    ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025​​ 
  • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼​​ 

    ਸ਼ਨਿਚਰਵਾਰ, 25 ਅਕਤੂਬਰ, 2025​​ 
  • ਡਾਕ ਰਾਹੀਂ ਵੋਟ ਪਾਉਣ ਦੀ ਅਰਜ਼ੀ ਦੀ ਅੰਤਮ ਤਾਰੀਖ਼ (ਔਨਲਾਈਨ ਅਤੇ ਡਾਕ)​​ 

    ਸ਼ਨਿਚਰਵਾਰ, 25 ਅਕਤੂਬਰ, 2025​​