ਸਾਡਾ ਭਵਿੱਖ ਵੋਟ-ਪਰਚੀ 'ਤੇ ਟਿਕਿਆ ਹੋਇਆ ਹੈ​​ 

ਹੇਠਾਂ, ਇਸ ਜੂਨ ਵਿੱਚ ਵੋਟ-ਪਰਚੀ 'ਤੇ ਮੁਕਾਬਲਿਆਂ ਦੀ ਸੂਚੀ ਦਿੱਤੀ ਗਈ ਹੈ। ਉਮੀਦਵਾਰਾਂ ਬਾਰੇ ਜਾਣਨ ਲਈ, ਹੇਠਾਂ ਦਿੱਤੇ ਮੁਕਾਬਲੇ 'ਤੇ ਕਲਿੱਕ ਕਰੋ।​​ 

ਆਪਣੀ ਡਿਸਟ੍ਰਿਕਟ ਦਾ ਪਤਾ ਲਾਓ​​ 

ਇੱਕ ਮੁਕਾਬਲਾ ਚੁਣੋ​​ 

ਤੁਹਾਡੀ ਵੋਟ-ਪਰਚੀ 'ਤੇ ਹੋਰ ਦਫ਼ਤਰ​​ 

ਸਿਟੀ ਦਫ਼ਤਰਾਂ ਦੀ ਉਪਰ ਦਿੱਤੀ ਸੂਚੀ ਤੋਂ ਅਲਾਵਾ, ਤੁਹਾਡੀ ਵੋਟ-ਪਰਚੀ 'ਤੇ ਸਥਾਨਕ ਜੱਜਾਂ ਸਮੇਤ ਹੋਰ ਮੁਕਾਬਲੇ ਵੀ ਹੋ ਸਕਦੇ ਹਨ। ਮੈਨਹੱਟਨ ਦੇ ਵੋਟਰ ਡਿਸਟ੍ਰਿਕਟ ਅਟਾਰਨੀ ਲਈ ਪ੍ਰਮੁੱਖ ਵਿੱਚ ਹਿੱਸਾ ਲੈਣਗੇ, ਅਤੇ ਉਸ ਚੋਣ ਵਿੱਚ ਸ਼ਾਮਲ ਉਮੀਦਵਾਰਾਂ ਬਾਰੇ ਜਾਣਕਾਰੀ ਦੇ ਨਾਲ ਜਲਦੀ ਹੀ ਇਸ ਗਾਈਡ ਨੂੰ ਅੱਪਡੇਟ ਕਰ ਦਿੱਤਾ ਜਾਵੇਗਾ। ਤੁਸੀਂ ਚੋਣ ਬੋਰਡ ਦੀ ਵੋਟਾਂ ਪੈਣ ਦੀ ਥਾਂ ਦੇ ਲੋਕੇਟਰ 'ਤੇ ਜਾ ਕੇ ਆਪਣਾ ਪਤਾ ਭਰ ਕੇ ਆਪਣੀ ਵੋਟ-ਪਰਚੀ 'ਤੇ ਮੁਕਾਬਲਿਆਂ ਦੀ ਪੂਰੀ ਸੂਚੀ ਦੇਖ ਸਕਦੇ ਹੋ। ਆਪਣਾ ਪਤਾ ਭਰਨ ਤੋਂ ਬਾਅਦ, ਪੰਨੇ ਦੇ ਸਭ ਤੋਂ ਉੱਪਰ ਦਿੱਤੇ “View Sample Ballot” (ਸੈਂਪਲ ਵੋਟ-ਪਰਚੀ ਦੇਖੋ) 'ਤੇ ਕਲਿੱਕ ਕਰੋ।​​ 

ਚੋਣ ਬੋਰਡ (Board of Elections) ਵੋਟਾਂ ਪੈਣ ਦੀ ਥਾਂ ਦੇ ਲੋਕੇਟਰ 'ਤੇ ਜਾਓ​​ 

ਇਹ ਤਰਜੀਹੀ ਚੋਣ ਹੈ​​ 

NYC ਸਿਟੀ ਕੌਂਸਲ ਵਰਗੇ ਸ਼ਹਿਰੀ ਦਫ਼ਤਰਾਂ ਲਈ ਪ੍ਰਮੁੱਖ ਚੋਣਾਂ ਵਿੱਚ ਤਰਜੀਹੀ ਵੋਟਿੰਗ ਦੀ ਵਰਤੋਂ ਕਰਦੀ ਹੈ। ਤਰਜੀਹੀ ਵੋਟਿੰਗ ਨਾਲ, ਸਿਰਫ਼ ਇੱਕ ਉਮੀਦਵਾਰ ਨੂੰ ਚੁਣਨ ਦੀ ਥਾਂ, ਤਰਜੀਹੀ ਤਰਤੀਬ ਵਿੱਚ ਤੁਸੀਂ ਪੰਜ ਉਮੀਦਵਾਰਾਂ ਤੱਕ ਨੂੰ ਰੈਂਕ ਦੇ ਸਕਦੇ ਹੋ।​​ 

ਤਰਜੀਹੀ ਵੋਟਿੰਗ ਬਾਰੇ ਹੋਰ ਜਾਣੋ​​ 

ਵੋਟਰ ਗਾਈਡ ਬਾਰੇ​​ 

ਇਹ NYC ਦੀ ਜੂਨ 2025 ਦੀਆਂ ਪ੍ਰਮੁੱਖ ਚੋਣਾਂ ਦੀ ਵੋਟਰ ਗਾਈਡ ਦਾ ਅਖ਼ਤਿਆਰਪ੍ਰਾਪਤ ਡਿਜੀਟਲ ਸੰਸਕਰਣ ਹੈ। ਇਸ ਗਾਈਡ ਵਿੱਚ ਸ਼ਾਮਲ ਪ੍ਰੋਫ਼ਾਈਲ ਅਤੇ ਫੋਟੋਆਂ ਉਮੀਦਵਾਰਾਂ ਵਲੋਂ ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ ਕੋਲ ਜਮ੍ਹਾ ਕਰਵਾਈਆਂ ਗਈਆਂ ਸਨ, ਇਹਨਾਂ ਸਾਰਿਆਂ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਉਹਨਾਂ ਦੇ ਸਰਵੋਤਮ ਗਿਆਨ ਮੁਤਾਬਕ ਬਿਲਕੁਲ ਸਹੀ ਹੈ। ਉਮੀਦਵਾਰ ਦੇ ਬਿਆਨਾਂ ਵਿੱਚ ਦਰਸਾਏ ਗਏ ਵਿਚਾਰ ਚੋਣ-ਪ੍ਰਚਾਰ ਬਾਰੇ ਫ਼ਾਇਨਾਂਸ ਬੋਰਡ ਦੀ ਨੁਮਾਇੰਦਗੀ ਨਹੀਂ ਕਰਦੇ ਹਨ। ਇਸ ਗਾਈਡ ਵਿੱਚ ਉਹਨਾਂ ਸਾਰੇ ਉਮੀਦਵਾਰਾਂ ਦੀ ਸੂਚੀ ਦਿੱਤੀ ਗਈ ਹੈ, ਜਿਹਨਾਂ ਦੇ ਨਾਂ ਦੀ ਪ੍ਰਕਾਸ਼ਨ ਸਮੇਂ ਵੋਟ-ਪਰਚੀ 'ਤੇ ਹੋਣ ਦੀ ਉਮੀਦ ਕੀਤੀ ਜਾਂਦੀ ਹੈ।​​ 

ਬਾਹਰੀ ਲਿੰਕ​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

ਚੋਣ ਬੋਰਡ ਦੀ ਵੈਬਸਾਈਟ 'ਤੇ ਜਾਓ ਅਤੇ ਆਪਣੀ ਵੋਟਾਂ ਪੈਣ ਦੀ ਥਾਂਂ ਦਾ ਪਤਾ ਲਾਉਣ ਲਈ ਆਪਣਾ ਪਤਾ ਭਰੋ।​​ 

ਮੇਰੀ ਚੋਣ ਵਾਲ਼ੀ ਥਾਂ ਲੱਭੋ​​ 

ਮੁੱਖ ਤਾਰੀਖ਼ਾਂ​​ 

  • ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ​​ 

    ਮੰਗਲਵਾਰ, 16 ਸਿਤੰਬਰ, 2025​​ 
  • ਪਤੇ ਵਿੱਚ ਬਦਲਾਅ ਦੀ ਅੰਤਮ ਤਾਰੀਖ਼​​ 

    ਸੋਮਵਾਰ, 20 ਅਕਤੂਬਰ, 2025​​ 
  • ਅਗਾਊਂ ਵੋਟਿੰਗ | ਆਮ ਚੋਣਾਂ​​ 

    ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025​​ 
  • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼​​ 

    ਸ਼ਨਿਚਰਵਾਰ, 25 ਅਕਤੂਬਰ, 2025​​