ਤੁਹਾਨੂੰ ਕੀ ਜਾਣਨ ਦੀ ਲੋੜ ਹੈ​​ 

ਸਾਡਾ ਭਵਿੱਖ ਵੋਟ-ਪਰਚੀ 'ਤੇ ਹੈ, NYC।​​ 

ਆਪਣੀ ਵੋਟ-ਪਰਚੀ ਪਾਉਣ ਦੇ ਤਿੰਨ ਤਰੀਕੇ ਹਨ:​​ 

ਅਗਾਊਂ ਵੋਟਿੰਗ​​ 

ਚੋਣ ਦਿਹਾੜੇ ਤੱਕ ਉਡੀਕ ਨਾ ਕਰੋ! ਤੁਸੀਂ ਆਪ ਜਾਕੇ ਅਗਾਊਂ ਵੋਟ ਅਤੇ ਡਾਕ ਰਾਹੀਂ ਵੋਟ ਪਾ ਸਕਦੇ ਹੋ।​​ 

ਅਗਾਊਂ ਵੋਟਿੰਗ ਬਾਰੇ ਹੋਰ ਜਾਣੋ​​ 

ਡਾਕ ਰਾਹੀਂ ਵੋਟ​​ 

ਹੁਣ ਤੁਹਾਨੂੰ ਡਾਕ ਰਾਹੀਂ ਵੋਟ ਪਾਉਣ ਲਈ ਕਿਸੇ ਕਾਰਣ ਦੀ ਲੋੜ ਨਹੀਂ ਹੈ! ਡਾਕ ਰਾਹੀਂ ਵੋਟ ਪਾਉਣ ਦੇ ਦੋ ਤਰੀਕਿਆਂ ਬਾਰੇ ਜਾਣੋ। 
ਡਾਕ ਰਾਹੀਂ ਵੋਟਿੰਗ ਬਾਰੇ ਹੋਰ ਜਾਣੋ​​ 

ਚੋਣ-ਦਿਵਸ​​ 

ਚੋਣ-ਦਿਵਸ 'ਤੇ ਵੋਟਾਂ ਸਵੇਰੇ 6ਵਜੇ - ਰਾਤੀਂ 9ਵਜੇ ਤੱਕ ਪੈਣੀਆਂ ਹਨ।ਵੋਟਾਂ ਪੈਣ ਵਾਲ਼ੇ ਦਿਨ ਬਾਰੇ ਹੋਰ ਜਾਣੋ।​​ 

ਬਾਹਰੀ ਲਿੰਕ​​ 

ਵੋਟ ਪਾਉਣ ਲਈ ਰਜਿਸਟਰ ਕਰਨਾ​​ 

5 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਭਰੋਸੇ ਨਾਲ ਵੋਟ ਪਾਉਣ ਲਈ ਰਜਿਸਟਰ ਕਰਨਾ ਵਿੱਚ ਤੁਹਾਡੀ ਮਦਦ ਵਾਸਤੇ NYC Votes TurboVote ਨਾਲ ਭਾਈਵਾਲੀ ਕਰ ਰਿਹਾ ਹੈ।​​ 

ਬਾਹਰੀ ਲਿੰਕ​​ 

ਵੋਟ ਕਿੱਥੇ ਪਾਉਣੀ ਹੈ​​ 

ਇਹ ਪਤਾ ਲਾਉਣ ਲਈ ਕਿ ਤੁਸੀਂ ਕਿੱਥੇ ਵੋਟ ਪਾ ਸਕਦੇ ਹੋ, ਚੋਣਾਂ ਬਾਰੇ ਬੋਰਡ (Board of Elections)ਦੇ ਵੋਟਾਂ ਪੈਣ ਦੀ ਥਾਂ ਦੇ ਲੋਕੇਟਰ 'ਤੇ ਜਾਓ!​​ 

ਅਕਸਰ ਪੁੱਛੇ ਜਾਣ ਵਾਲੇ ਮੁੱਖ ਸੁਆਲ​​ 

ਵੋਟ-ਪਰਚੀ 'ਤੇ ਕੀ ਹੁੰਦਾ ਹੈ?​​ 

ਤੁਹਾਡੀ ਵੋਟ-ਪਰਚੀ 'ਤੇ ਦਰਜ ਖ਼ਾਸ ਅਹੁਦੇ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਤੁਸੀਂ ਕਿੱਥੇ ਰਹਿੰਦੇ ਹੋ। ਪ੍ਰਾਇਮਰੀ ਚੋਣਾਂ ਵਿੱਚ, ਤੁਸੀਂ ਫ਼ੈਸਲਾ ਕਰਦੇ ਹੋ ਕਿ ਆਮ ਚੋਣਾਂ ਵਿੱਚ ਤੁਹਾਡੀ ਪਾਰਟੀ ਦਾ ਉਮੀਦਵਾਰ ਕੌਣ ਹੋਏਗਾ। ਉਮੀਦਵਾਰਾਂ ਨੂੰ ਮਿਲੋ।​​  

ਆਮ ਚੋਣਾਂ ਵਿੱਚ ਵੋਟ ਪਾਉਣ ਲਈ ਕੌਣ ਹੱਕਦਾਰ ਹੈ?​​ 

ਕਿਸੇ ਵੀ ਚੋਣ ਵਿੱਚ ਵੋਟ ਪਾਉਣ ਲਈ ਤੁਹਾਨੂੰ ਰਜਿਸਟਰਡ ਵੋਟਰ ਜ਼ਰੂਰ ਹੋਣਾ ਚਾਹੀਦਾ ਹੈ।ਵੋਟ ਪਾਉਣ ਲਈ ਰਜਿਸਟਰ ਕਰਨਾ।​​ 

ਅਸਮਰੱਥ (ਅਪੰਗ) ਵੋਟਰਾਂ ਲਈ ਕਿਹੜੀ ਸਹਾਇਤਾ ਉਪਲਬਧ ਹੈ?​​ 

ਅਪਾਹਜਤਾ ਵਾਲੇ ਵੋਟਰ ਵੱਖ-ਵੱਖ ਤਰੀਕਿਆਂ ਨਾਲ ਵੋਟ-ਪਰਚੀ ਤੱਕ ਪਹੁੰਚ ਕਰ ਸਕਦੇ ਹਨ ਅਤੇ ਵੋਟ-ਪਰਚੀ ਮਾਰਕਿੰਗ ਡਿਵਾਈਸ ਦੀ ਵਰਤੋਂ ਕਰ ਸਕਦੇ ਹਨ। ਇਹਨਾਂ ਡਿਵਾਈਸਾਂ ਨਾਲ ਆਪਣੀ ਵੋਟ-ਪਰਚੀ 'ਤੇ ਚਾਰ ਤਰ੍ਹਾਂ ਨਾਲ ਨਿਸ਼ਾਨ ਲਾਏ ਜਾ ਸਕਦੇ ਹਨ। ਪਹੁੰਚਯੋਗ ਵੋਟ-ਪਰਚੀਆਂ, ਨਿਊਯਾਰਕ ਸ਼ਹਿਰ ਦੇ ਚੋਣ ਬੋਰਡ ਤੋਂ ਵੀ ਮਿਲਦੀਆਂ ਹਨ। ਅੰਤ ਵਿੱਚ, ਤੁਹਾਨੂੰ ਵੋਟ ਪਾਉਣ ਵਿੱਚ ਮਦਦ ਕਰਨ ਲਈ ਕਿਸੇ ਨੂੰ ਨਾਲ ਲਿਆਉਣ ਜਾਂ ਕਿਸੇ ਪੋਲ ਵਰਕਰ ਨੂੰ ਮਦਦ ਲਈ ਬੇਨਤੀ ਕਰਨ ਦਾ ਅਧਿਕਾਰ ਹੈ! ਪਹੁੰਚਯੋਗਤਾ ਬਾਰੇ ਹੋਰ ਜਾਣੋ।​​ 

ਮੁੱਖ ਤਾਰੀਖ਼ਾਂ​​ 

  • ਪਤੇ ਵਿੱਚ ਬਦਲਾਅ ਦੀ ਅੰਤਮ-ਤਾਰੀਖ਼ (ਆਮ ਚੋਣਾਂ)​​ 

    ਸੋਮਵਾਰ, 19 ਅਕਤੂਬਰ, 2026​​ 
  • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼​​ 

    ਸ਼ਨਿਚਰਵਾਰ, 24 ਅਕਤੂਬਰ, 2026​​ 
  • ਡਾਕ ਵੋਟ-ਪਰਚੀ ਲਈ ਬੇਨਤੀ ਕਰਨ ਦੀ ਅੰਤਮ-ਤਾਰੀਖ਼ - ਔਨਲਾਈਨ ਜਾਂ ਡਾਕ ਰਾਹੀਂ​​ 

    ਸ਼ਨਿਚਰਵਾਰ, 24 ਅਕਤੂਬਰ, 2026​​ 
  • ਅਗਾਊਂ ਵੋਟਿੰਗ ਮਿਆਦ​​ 

    ਸ਼ਨਿਚਰਵਾਰ, 24 ਅਕਤੂਬਰ, 2026 - ਐਤਵਾਰ, 1 ਨਵੰਬਰ, 2026​​ 

ਜਾਣਨ ਵਾਲੀਆਂ ਗੱਲਾਂ​​