NYC ਵਿੱਚ ਵੋਟ ਪਾਉਣ ਲਈ ਤਿਆਰ ਹੋ ਜਾਓ
ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ (NRVD) 16 ਸਿਤੰਬਰ, 2025 ਦਿਨ ਮੰਗਲਵਰ ਨੂੰ ਹੈ! ਭਾਵੇਂ ਤੁਸੀਂ ਪਹਿਲੀ ਵਾਰ ਰਜਿਸਟਰ ਕਰ ਰਹੇ ਹੋ, ਆਪਣੀ ਰਜਿਸਟ੍ਰੇਸ਼ਨ ਦੀ ਜਾਂਚ ਕਰ ਰਹੇ ਹੋ ਜਾਂ ਆਪਣੇ ਭਾਈਚਾਰੇ ਨੂੰ ਇਸ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਿੱਚ ਮਦਦ ਕਰ ਰਹੇ ਹੋ, ਸਾਲ ਦੇ ਸਾਡੇ ਮਨਪਸੰਦ ਦਿਨਾਂ ਵਿੱਚੋਂ ਇੱਕ ਇਸ ਚੋਣ ਦਿਹਾੜੇ ਬਾਰੇ ਤੁਹਾਨੂੰ ਪਤਾ ਹੋਣ ਵਾਲੀ ਹਰ ਜਾਣਕਾਰੀ ਸਾਡੇ ਕੋਲ ਹੈ।
ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ ਕੀ ਹੈ?
ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ (NVRD) ਇੱਕ ਨਿਰਪੱਖ ਮਿਊਂਸਿਪਲ ਛੁੱਟੀ ਹੈ, ਜੋ ਸਾਡੇ ਲੋਕਰਾਜ ਦਾ ਜਸ਼ਨ ਮਨਾਉਣ ਲਈ ਕੀਤੀ ਗਈ ਹੈ। ਹਰ ਸਿਤੰਬਰ, ਪੂਰੇ ਦੇਸ਼ ਵਿੱਚ NVRD ਦਾ ਜਸ਼ਨ ਮਨਾਇਆ ਜਾਂਦਾ ਹੈ, ਜਿੱਥੇ ਲੋਕ ਜ਼ਮੀਨੀ ਪੱਧਰ 'ਤੇ ਅਤੇ ਔਨਲਾਈਨ ਆਪਣੇ ਭਾਈਚਾਰੇ ਨਾਲ ਸੰਪਰਕ ਸਾਧਦੇ ਹਨ।

NVRD ਜਾਂਚਸੂਚੀ
ਵੋਟ ਪਾਉਣ ਲਈ ਰਜਿਸਟਰ ਕਰਨਾ
ਆਪਣੀ ਵੋਟਰ ਰਜਿਸਟ੍ਰੇਸ਼ਨ ਔਨਲਾਈਨ ਪੂਰੀ ਕਰੋ। ਇਸ ਵਿੱਚ ਸਿਰਫ ਕੁਝ ਕੁ ਮਿੰਟ ਹੀ ਲੱਗਣਗੇ!
ਆਪਣੀ ਰਜਿਸਟ੍ਰੇਸ਼ਨ ਦਾ ਪਤਾ ਲਾਓ
ਤੁਹਾਡੇ ਵੱਲੋਂ ਰਜਿਸਟਰ ਕਰਨ ਦੇ ਬਾਅਦ
ਸਮਾਂ-ਸੀਮਾਵਾਂ, ਅਗਾਊਂ ਵੋਟਿੰਗ ਦੇ ਵਿਕਲਪਾਂ ਅਤੇ ਵੋਟਿੰਗ ਦੀਆਂ ਤਾਰੀਖ਼ਾਂ ਬਾਰੇ ਨਵੀਨਤਮ ਜਾਣਕਾਰੀ ਹਾਸਲ ਕਰਕੇ ਵੋਟ ਪਾਉਣ ਲਈ ਤਿਆਰ ਹੋ ਜਾਓ।
ਯਾਦ-ਸੂਚਨਾਵਾਂ ਪ੍ਰਾਪਤ ਕਰੋ
ਟੈਕਸਟ ਜਾਂ ਈਮੇਲ ਸੂਚਨਾਵਾਂ ਲਈ ਸਾਈਨ-ਅੱਪ ਕਰੋ, ਤਾਂ ਜੋ ਤੁਹਾਡੇ ਤੋਂ ਮਹੱਤਵਪੂਰਨ ਚੋਣ ਜਾਣਕਾਰੀ ਖੁੰਝ ਨਾ ਜਾਵੇ।
ਵੋਟ ਪਾਉਣ ਬਾਰੇ ਜਾਣਕਾਰੀ ਹਾਸਲ ਕਰੋੋ
ਆਪਣੇ ਹੱਕਾਂ, ਵੋਟਿੰਗ ਦੇ ਤਰੀਕੇ ਅਤੇ ਹੋਰ ਕਈ ਚੀਜ਼ਾਂ ਨੂੰ ਸਮਝੋ!
ਸਭ ਨੂੰ ਦੱਸੋ
ਦੋਸਤਾਂ ਅਤੇ ਪਰਿਵਾਰ ਦੇ ਜੀਆਂ ਨੂੰ ਵੀ ਤਿਆਰ ਰਹਿਣ ਵਿੱਚ ਮਦਦ ਕਰੋ। ਰਜਿਸਟਰ ਕਰਨ ਲਈ ਲਿੰਕ ਸਾਂਝਾ ਕਰੋ ਜਾਂ ਹੇਠਾਂ ਸਾਡੀ ਟੂਲਕਿੱਟ ਡਾਉਨਲੋਡ ਕਰੋ।
NVRD ਟੂਲਕਿੱਟ
ਆਪਣੇ ਭਾਈਚਾਰ ਵਿੱਚ ਰਾਸ਼ਟਰੀ ਵੋਟਰ ਰਜਿਸਟ੍ਰੇਸ਼ਨ ਦਿਵਸ (NVRD) ਬਾਰੇ ਜਾਣਕਾਰੀ ਦਾ ਪਸਾਰ ਕਰਨ ਲਈ ਇਹ ਸਰੋਤ ਡਾਊਨਲੋਡ ਕਰੋ!
![]() |
- ਬਾਂਗਲਾ NVRD 2025 ਟੂਲਕਿੱਟ | ਬਾਂਗਲਾ NVRD 2025 ਗ੍ਰਾਫਿਕਸ
- ਚੀਨੀ (ਸਰਲੀਕ੍ਰਿਤ) NVRD 2025 ਟੂਲਕਿੱਟ | ਚੀਨੀ (ਸਰਲੀਕ੍ਰਿਤ) NVRD 2025 ਗ੍ਰਾਫਿਕਸ
- ਚੀਨੀ (ਰਵਾਇਤੀ) NVRD 2025 ਟੂਲਕਿੱਟ | ਚੀਨੀ (ਰਵਾਇਤੀ) NVRD 2025 ਗ੍ਰਾਫਿਕਸ
- ਕੋਰੀਆਈ NVRD 2025 ਟੂਲਕਿੱਟ | ਕੋਰੀਆਈ NVRD 2025 ਗ੍ਰਾਫਿਕਸ
- ਸਪੈਨਿਸ਼ NVRD 2025 ਟੂਲਕਿੱਟ | ਸਪੈਨਿਸ਼ NVRD 2025 ਗ੍ਰਾਫਿਕਸ
ਆਪਣੀ ਭਾਸ਼ਾ ਵਿੱਚ ਰਜਿਸਟਰ ਕਰੋ
ਵੋਟਿੰਗ ਜਾਣਕਾਰੀ ਤੁਹਾਡੀ ਭਾਸ਼ਾ ਵਿੱਚ ਉਪਲਬਧ ਕਰਵਾਉਣ ਲਈ ਅਸੀਂ ਵਚਨਬੱਧ ਹਾਂ। ਇਮੀਗ੍ਰੇਸ਼ਨ ਮਾਮਲਿਆਂ ਬਾਰੇ ਮੇਅਰ ਦਾ ਦਫ਼ਤਰ (Mayor’s Office of Immigrant Affairs, MOIA) ਹੇਠਾਂ ਦਿੱਤੀਆਂ ਭਾਸ਼ਾਵਾਂ ਵਿੱਚ ਵੋਟਰ ਰਜਿਸਟ੍ਰੇਸ਼ਨ ਫ਼ਾਰਮਾਂ ਦੇ ਵਾਧੂ ਅਨੁਵਾਦ ਮੁਹੱਈਆ ਕਰਦਾ ਹੈ। ਇਹ ਫ਼ਾਰਮ ਅੰਗ੍ਰੇਜ਼ੀ ਵਿੱਚ ਹੀ ਭਰੇ ਜਾਣੇ ਚਾਹੀਦੇ ਹਨ।