ਤੁਹਾਡੀ ਵੋਟ-ਪਰਚੀ ਦੀ ਗਿਣਤੀ ਕਿਵੇਂ ਕੀਤੀ ਜਾਏਗੀ
1(ਪਹਿਲੀ) ਪਸੰਦ ਦੀਆਂ ਸਾਰੀਆਂ ਵੋਟਾਂ ਗਿਣੀਆਂ ਜਾਂਦੀਆਂ ਹਨ। ਜੇ ਕਿਸੇ ਉਮੀਦਵਾਰ ਨੂੰ 50% ਤੋਂ ਵੱਧ ਵੋਟਾਂ ਮਿਲਦੀਆਂ ਹਨ, ਤਾਂ ਉਹ ਜਿੱਤ ਜਾਂਦਾ ਹੈ!
ਹਾਲਾਂਕਿ, ਜੇ ਕਿਸੇ ਉਮੀਦਵਾਰ ਨੂੰ 50% ਤੋਂ ਵੱਧ 1(ਪਹਿਲੀ) ਪਸੰਦ ਦੀਆਂ ਵੋਟਾਂ ਨਹੀਂ ਮਿਲਦੀਆਂ, ਤਾਂ ਗੇੜਾਂ ਵਿੱਚ ਗਿਣਤੀ ਜਾਰੀ ਰਹੇਗੀ।
ਹਰ ਗੇੜ ਵਿੱਚ, ਸਭ ਤੋਂ ਘੱਟ ਵੋਟਾਂ ਵਾਲ਼ਾ ਉਮੀਦਵਾਰ ਬਾਹਰ ਹੋ ਜਾਂਦਾ ਹੈ। ਜੇ ਤੁਹਾਡੇ ਸਭ ਤੋਂ ਉੱਚੀ ਰੈਂਕਿੰਗ ਵਾਲੇ ਉਮੀਦਵਾਰ ਨੂੰ ਹਟਾ ਦਿੱਤਾ ਜਾਂਦਾ ਹੈ, ਤਾਂ ਤੁਹਾਡੀ ਵੋਟ ਤੁਹਾਡੀ ਵੋਟ-ਪਰਚੀ 'ਤੇ ਅਗਲੇ ਸਭ ਤੋਂ ਉੱਚੀ ਰੈਂਕਿੰਗ ਵਾਲ਼ੇ ਉਮੀਦਵਾਰ ਨੂੰ ਜਾਂਦੀ ਹੈ।
ਜਦ ਤੱਕ ਸਿਰਫ਼ 2 ਉਮੀਦਵਾਰ ਨਹੀਂ ਰਹਿ ਜਾਂਦੇ, ਉਸ ਸਮੇਂ ਤੱਕ ਇਹ ਅਮਲ ਜਾਰੀ ਰਹਿੰਦਾ ਹੈ। ਸਭ ਤੋਂ ਵੱਧ ਵੋਟਾਂ ਵਾਲਾ ਉਮੀਦਵਾਰ ਜੇਤੂ ਹੁੰਦਾ ਹੈ!